ਬਾਤਾਂ ਮੁੱਢ ਕਦੀਮ ਦੀਆਂ
Hehe
ਬਾਤਾਂ ਮੁਢ ਕਦੀਮ ਦੀਆਂ
ਸੋਧੋਪੰਜਾਬੀਆਂ ਦਾ ਜਿਨ੍ਹਾਂ ਮੋਹ ਬਾਤਾਂ ਸੁਨਣ ਸੁਣਾਉਣ ਵਿੱਚ ਹੈ। ਉਨੀਂ ਹੀ ਅਣਗਹਿਲੀ, ਉਨ੍ਹਾਂ ਨੇ ਬਾਤਾਂ ਦੀ ਸਾਂਭ ਸੰਭਾਲ ਵਿੱਚ ਵਿਖਾਈ ਹੈ, ਜਿਉਂ ਜਿਉਂ ਲੋਕਾਂ ਦੀ ਸੋਚ ਵਿਗਿਆਨਿਕ ਹੁੰਦੀ ਜਾ ਰਹੀ ਹੈ ਤਿਉਂ ਤਿਉਂ ਬਾਤਾਂ ਦਮ ਤੋੜ ਰਹੀਆਂ ਹਨ। ਬਾਤਾਂ ਨੂੰ ਬਚਾਉਣ ਲਈ, ਪੰਜਾਬ ਦੀਆਂ ਲੋਕ ਕਹਾਣੀਆਂ ਦੀ ਪਹਿਲੀ ਪੁਸਤਕ “ਪੰਜਾਬ ਦੀਆਂ ਲੋਕ ਕਹਾਣੀਆ” ਡਾ.ਬੇਦੀ ਨੇ ਸੰਕਾਲਿਤ (1953 ਈ:) ਵਿੱਚ ਕੀਤੀਆਂ। ਡਾ. ਗੁਰਬਚਨ ਸਿੰਘ ਭੁੱਲਰ ਅਨੁਸਾਰ "ਅਸਲ ਵਿੱਚ ਲੋਕਧਾਰਾ ਅਤੇ ਡਾ. ਵਣਜਾਰਾ ਬੇਦੀ ਸਮਾਨਅਰਥੀ ਬਣ ਗਏ ਹਨ। ਇਹ ਤਾਂ ਰਾਝਾਂ-ਰਾਝਾਂ ਆਖਦੀ ਆਪ ਰਾਝਾਂ ਹੋਰ ਵਾਲੀ ਗੱਲ ਹੈ ਅਤੇ ਅਕਾਦਮਿਕ ਅਰਥਾਂ ਵਿੱਚ ਬੇਦੀ ਰਿਖੀਆਂ ਵਾਂਗ ਗਹਿਰ, ਗੰਭੀਰਤਾ, ਗਿਆਨਵਾਨਤਾ, ਵਿਚਾਰਵਾਨਤਾ ਅਤੇ ਤਪੱਸਵੀਆਂ ਵਾਲੀ ਲਗਨ, ਸਾਧਨਾ ਤੇ ਮਿਹਨਤ ਦਾ ਪੁੰਜ ਹੈ।" ਡਾ.ਬੇਦੀ ਤੋਂ ਪਹਿਲਾਂ ਸਿਰਫ ਥੋੜੇ ਬਹੁਤ ਲੋਕ ਗੀਤ ਹੀ ਇਕੱਠੇ ਹੋਏ ਸਨ, ਪਰ ਬੇਦੀ ਇਕੱਲੇ ਨੇ ਲੋਕਧਾਰਾ ਖੇਤਰ ਵਿੱਚ ਇੱਕ ਸੰਸਥਾ ਜਿੰਨਾ ਕੰਮ ਕੀਤਾ ਹੈ। ਡਾ. ਬੇਦੀ ਨੇ ਇਨ੍ਹਾਂ ਪੁਸਤਕਾਂ ਵਿੱਚ ਲੋਕ ਕਹਾਣੀਆਂ ਨੂੰ ਮੌਖਿਕ ਤੋਂ ਲਿਖਤੀ ਰੂਪ ਦਿੱਤਾ ਹੈ, ਜੋ ਮਾਤਰਾ ਤੇ ਗੁਣਤਾ ਪੱਖੋਂ ਭਰਪੂਰ ਹੈ। ਡਾ. ਬੇਦੀ ਦੀਆਂ ਪ੍ਰਕਾਸ਼ਿਤ ਪੁਸਤਕਾਂ ਤੋਂ ਉਹਨਾਂ ਦੀ ਤਨ, ਮਨ, ਧਨ ਨਾਲ ਬਿਨਾ ਸੰਕੋਚ, ਹਿਊਮੇ ਤੋਂ ਮੁਕਤ, ਸਿਰੜੀ, ਨਿਸਕਾਮ, ਸਾਂਤ, ਸਾਧੂ ਸੁਭਾਅ ਦੁਆਰਾ ਕੀਤੀ ਮਿਹਨਤ ਦਾ ਪਤਾ ਚੱਲਦਾ ਹੈ। ਡਾ. ਬੇਦੀ ਨੇ ਮੁੱਖ ਤੌਰ ਤ 1000 ਤੋਂ ਵੱਧ ਲੋਕ ਕਹਾਣੀਆਂ, ਮੂਲ ਸੋਮੇ ਭਾਵ ਲੋਕਾਂ ਦੇ ਮੂੰਹੋ ਸੁਣਕੇ ਇਕੱਠੀਆਂ ਕੀਤੀਆਂ। ਇਹ ਕੰਮ ਡਾ. ਬੇਦੀ ਨੇ 10ਵੀ. ਕਲਾਸ ਤੋਂ ਹੀ ਸੁਰੂ ਕਰ ਦਿੱਤਾ ਸੀ।
ਵਿਸ਼ੇ ਪੱਖ ਤੋਂ
ਸੋਧੋਹਰੇਕ ਕਹਾਣੀ ਕਿਸੇ ਸੋਚ, ਸੰਕਲਪ, ਮਨੌਤ ਅਤੇ ਧਾਰਨਾ ਦਾ ਗਲਪੀ ਬਿੰਬ ਹੋਣ ਕਰਕੇ ਇੱਕ ਵਿਸ਼ੇਸ਼ ਮਹੱਤਵ ਰੱਖਦੀ ਹੈ। ਲੋਕ ਕਹਾਣੀਆਂ ਨਿਰੀ ਕਲਪਨਾ ਨਾ ਹੋਕੇ, ਮਨੁੱਖੀ ਸੋਚ ਦੀ ਕੋਈ ਨਾ ਕੋਈ ਰਮਜ ਨੂੰ ਆਪਣੇ ਕਲਾਵੇ ਵਿੱਚ ਲੈਦੀ ਹੈ। ਕੋਈ ਕਹਾਣੀ ਇਤਿਹਾਸਕ ਘਟਨਾ ਨੂੰ ਪੇਸ ਕਰਦੀ ਹੈ, ਕੋਈ ਨੈਤਿਕ ਕਦਰਾਂ ਕੀਮਤਾਂ ਨੂੰ, ਕੋਈ ਵਿਹਾਰਕ ਗਿਆਨ ਨੂੰ, ਕੋਈ ਸੰਸਕ੍ਰਿਤੀ ਗਿਆਨ ਜਾਂ ਕੋਈ ਰੀਤ ਸੰਸਕਾਰ ਦਾ ਮੁੱਢ ਜਾ ਰਹੱਸ ਖੋਲਦੀ ਹੈ, ਇਸ ਤਰ੍ਹਾਂ ਪੁਸਤਕਾਂ ਵਿੱਚ ਲੋਕ ਸੰਸਕ੍ਰਿਤੀ ਦੇ ਸਾਰੇ ਪੱਖ ਪਸਾਰਾ ਨੂੰ ਬਿਆਨ ਕੀਤਾ ਗਿਆ ਹੈ।
ਮੁੱਖ ਵਿਸ਼ੇ
ਸੋਧੋਕਿਸਮਤ, ਕਰਮਾਂ ਦਾ ਫਲ, ਹੱਕ ਦੀ ਰੋਟੀ, ਔਰਤਾਂ ਦੀ ਸਮਝਦਾਰੀ, ਔਰਤਾਂ ਦੇ ਚਲਿੱਤਰ, ਲੋਭ, ਮਨੁੱਖਤਾ, ਹੋਣੀ, ਰਲ ਕੇ ਬੈਠਣ ਦੀਆਂ ਬਰਕਤਾਂ, ਦਾਨ ਪੁੰਨ, ਸੰਜਮ, ਮਾਇਆ ਦੇ ਰੂਪ, ਵੱਡੇ ਤੇ ਕੌੜੇ ਸੁਪਨੇ, ਰਸਮਾਂ ਦੀ ਮਹੱਤਤਾ, ਸੰਯੋਗ, ਸਬਰ, ਮਰਦਾਂ ਦੇ ਚਲਿੱਤਰ, ਪੰਡਿਤਾਂ ਅਤੇ ਮੁੱਲਾਂ ਦੇ ਪਾਖੰਡ, ਚਲਾਕੀਆਂ ਸਾਂਝੀ ਕੁਦਰਤ, ਆਲੋਕਿਕਤਾ, ਨੇਕੀ, ਬਦੀ, ਜਾਦੂ ਟੂਣੇ, ਸੱਚਾ ਪ੍ਰੇਮ, ਕੋਈ ਕਿਸੇ ਦਾ ਨਹੀਂ ਹੁੰਦਾ, ਪਰਾਈ ਔਰਤਾਂ ਨਾਲ ਯਾਰੀ, ਮਿੱਠੇ ਬੋਲ, ਵੱਡਿਆਂ ਦੇ ਸੱਤਾ ਵੀਹਾਂ ਦੇ ਸੌ ਹੁੰਦੇ ਨੇ, ਭਲਾਈ, ਮਰਦਾਂ ਦੀ ਸ਼ਾਨ, ਨਿਆਂ, ਮੌਤ, ਪੰਜ ਵਿਕਾਰ ਮੁੱਢ ਦੇ ਰਹੱਸ, ਜਿਵੇਂ ਕਿ ਚੰਨ ਠੰਡਾ ਕਿਉਂ ਹੁੰਦਾ, ਸੂਰਜ ਗਰਮ ਕਿਉ ਹੁੰਦਾ ਆਦਿ। ਇਸ ਪ੍ਰਕਾਰ ਪੁਸਤਕਾਂ ਵਿੱਚ ਬਹੁਤ ਸਾਰੇ ਵਿਸ਼ਿਆਂ ਨੂੰ ਛੁਹਿਆਂ ਗਿਆ ਹੈ। ਵਿਅੰਗ ਦੀ ਭਰਪੂਰ ਤੇ ਉਚਿਤ ਵਰਤੋਂ ਹੋਈ ਹੈ ਜਿਵੇਂ ਕਿ ਸ਼ੇਰ ਤੇ ਬਾਂਦਰ ਦੀ ਕਹਾਣੀ ਵਿੱਚ ਅੱਜ ਦੇ ਸਾਧੂਆਂ ਉਪਰ ਵਿਅੰਗ ਹੈ। ਪੰਡਿਤਾਂ ਤੇ ਮੁੱਲਾਂ ਉਪਰ ਵੀ ਬਹੁਤ ਸਾਰੇ ਵਿਅੰਗ ਹਨ।
ਬਾਤਾਂ
ਸੋਧੋਇਹਨਾਂ ਪੁਸਤਕਾਂ ਤੋਂ ਸਾਨੁੰ ਬਾਤਾਂ ਦੀ ਪਰਿਭਾਸ਼ਾ, ਸਰੂਪ ਅਤੇ ਲੱਛਣਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ, ਜਦਕਿ ਡਾ. ਬੇਦੀ ਅਨੁਸਾਰ ਬਾਤਾਂ ਦੀ ਪਰਿਭਾਸ਼ਾ ਦੇਣਾ ਸੌਖਾ ਕੰਮ ਨਹੀਂ। ਰੂਪ ਅਤੇ ਵਿਸ਼ੇ ਪੱਖ ਤੋਂ ਬਾਤਾਂ ਇੰਨੀਆਂ ਬਹੁਬਿੰਦ ਤੇ ਵੰਨ ਸੁਵੰਨੀਆਂ ਹਨ ਕਿ ਹਰੇਕ ਦਾ ਰੂਪ, ਸੁਭਾਅ, ਸੰਸਕਾਰ ਤੇ ਕਥਾ ਸੰਸਾਰ ਇੱਕ ਦੂਜੇ ਨਾਲੋਂ ਵੱਖਰਾ ਹੈ। ਵਣਜਾਰਾ ਬੇਦੀ ਨੇ ਪੁਸਤਕਾਂ ਵਿੱਚ ਬਾਤਾਂ ਦੇ ਤਿੰਨ ਮੂਲ ਤੱਤ ਦੱਸੇ ਹਨ:
- ਬਿਰਤਾਂਤਕ ਤੱਤ
- ਲੋਕਮਨ ਦੀ ਅਭਿਵਿਅਕਤੀ
- ਪਰੰਪਰਾਗਤ ਰੂੜੀਆਂ,
ਉਦੇਸ ਪੱਖ ਤੋਂ ਵੇਖੀਏ ਤਾਂ ਇਹ ਬਾਤਾਂ ਮਨੋਰੰਜਨ ਦੀ ਥਾਂ ਹਕੀਕਤਾਂ ਤੋਂ ਜਾਣੂ ਕਰਵਾ ਕੇ ਮਨੁੱਖ ਨੂੰ ਨਵੀਂ ਸੋਝੀ ਦਿੰਦੀਆਂ ਹਨ।
ਸੁਭਾਅ: ਇਸ ਤੋਂ ਬਿਨ੍ਹਾਂ ਸੁਭਾਅ ਦੇ ਪੱਖੋ ਵੀ ਡਾ. ਬੇਦੀ ਨੇ ਬਾਤਾਂ ਨੂੰ ਤਿੰਨ ਵਰਗਾਂ ਵਿੱਚ ਵੰਡ ਕੇ ਲੋਕਧਾਰਾ ਖੇਤਰ ਵਿੱਚ ਉੱਤਮ ਕਾਰਜ ਕੀਤਾ ਹੈ ਜਿਵੇਂ ਕਿ:
1. ਮਿੱਥ
2. ਦੰਤ ਕਥਾ
3. ਕਹਾਣੀ
ਬਾਤਾਂ ਦੇ ਰੂਪ:
ਸੋਧੋ‘ਮੱਧਕਾਲੀ ਪੰਜਾਬੀ ਕਥਾ ਰੂਪ ਤੇ ਪਰੰਪਰਾ* ਵਿੱਚ 26 ਬਾਤ ਰੂਪਾਂ ਦਾ ਜ਼ਿਕਰ ਆਉਦਾਂ ਹੈ, ਜਿਹਨਾਂ ਵਿਚੋਂ ਡਾ. ਬੇਦੀ ਨੇ ਕਾਫ਼ੀ ਰੂਪਾਂ ਦੀ ਵਰਤੋਂ ਕੀਤੀ ਹੈ ਜਿਵੇਂ ਕਿ: ਮੌਕਾ ਮੇਲ, ਪਰਾਭੌਤਿਕ ਤੱਤ, ਕਹਾਣੀ ਦਾ ਮੁੱਢ,ਵੰਨ ਸੁਵੰਨੇ ਪਾਤਰ, ਘਟਨਾਵਾਂ ਵਿੱਚ ਟਕਰਾਓ, ਲੁਪਤ ਅਰਥ, ਦਹੁਰਾਓ ਮੂਲਕ ਬਣਤਰ, ਸਾਝੇਂ ਮੋਟਿਫ., ਮਿੰਨੀ ਕਹਾਣੀ।
ਭਾਸ਼ਾ
ਸੋਧੋਕੁਝ ਕੁ ਕਹਾਣੀਆਂ ਤਾਂ ਮੌਖਿਕ ਰੂਪ ਵਿੱਚ ਹੀ ਉਤਾਰੀਆਂ ਗਈਆ ਹਨ, ਪਰ ਬਾਕੀ ਕਹਾਣੀਆਂ ਵਿੱਚ ਕੇਂਦਰੀ ਪੰਜਾਬੀ ਤੇ ਲੇਖਕ ਦੀ ਭਾਸ਼ਾ ਦੇ ਅੰਸ਼ ਪਾਏ ਗਏ ਨੇ। ਆਮ ਬੋਲ ਚਾਲ ਤੇ ਮੁਹਾਵਰੇਦਾਰ ਸ਼ਬਦ ਵੀ ਪੁਸਤਕਾਂ ਵਿੱਚ ਆਏ ਹਨ, ਜਿਵੇਂ ਕਿ ਚਿਮਲ, ਗੁੱੜ ਸੀਰਾ, ਚੰਬੜ, ਵੇਦ, ਕਲੂਖਤ, ਮੱਤਾਂ, ਪਰਖੱਚੇ, ਆਦਿ ਇਨ੍ਹਾਂ ਤੋਂ ਬਿਨ੍ਹਾਂ ਸਾਹਿਤਕ ਸ਼ਬਦਾਂ ਦੀ ਵਰਤੋਂ ਵੀ ਹੋਈ ਹੈ ਜਿਵੇਂ ਕਿ ਨਿਰਲੇਪ ਮੋਅਜਜਾ, ਰਸਕ ਤੇ ਮਸਨੂਈ।
ਪਾਤਰ
ਸੋਧੋਇਹਨਾਂ ਪੁਸਤਕਾਂ ਵਿਚਲੀਆਂ ਕਹਾਣੀਆ ਦੇ ਪਾਤਰਾਂ ਦੀ ਵਨ ਸੁਵੰਨਤਾ ਵੇਖ ਪਾਠਕ ਦੰਗ ਰਹਿ ਜਾਂਦਾ ਹੈ। ਕਿਤੇ ਪਾਤਰ ਮਨੁੱਖ ਹਨ, ਕਿਤੇ ਪਸੂ, ਕਿਤੇ ਪਰਾਸਰੀਰਕ ਦੇਵਤੇ, ਕਿਤੇ ਜੜ ਪਾਤਰ ਸੰਜੀਵ ਰੂਪ ਵਿੱਚ ਵਿਚਰਦੇ ਹਨ ਤੇ ਕਿਤੇ ‘ਭੂਤ ਪ੍ਰੇਤ ਰੂਪ ਵਿਚ’ ਜਿਵੇਂ ਕਿ ਮੂਲ ਪਾਤਰ ਹਨ।
- ਜੜ ਪਾਤਰ: ਸੁੰਢ, ਹਲਦੀ, ਲਾਲ ਮਿਰਚ, ਬੇਰੀ, ਨਦੀ, ਭੱਠੀ,
- ਪਸ਼ੂ ਪਾਤਰ: ਨਿਊਲਾ, ਡੱਡੂ, ਸੱਪ, ਸੇਰ, ਬਾਂਦਰ, ਚਿੜੀ, ਕਾਂ, ਬਲਦ, ਮਗਰਮੱਛ, ਗਿੱਦੜ, ਕੁੱਕੜ।
- ਧਾਰਮਿਕ ਪਾਤਰ: ਮੁੱਲਾ, ਫਕੀਰ, ਮਹਾਤਮਾ, ਪ੍ਰੋਹਿਤ, ਨਿਹੰਗ।
- ਮਨੁੱਖ ਪਾਤਰ: ਰਾਜੇ, ਰਾਣੀਆਂ, ਬੁੱਢੇ, ਗਰੀਬ ਤਰਖਾਣ, ਲੱਕੜਹਾਰੇ, ਸੁਨਿਆਰ, ਮਜਦੂਰ, ਦਰਜੀ, ਸਾਹੂਕਾਰ, ਮੁਸਾਫਰ, ਵਪਾਰੀ ਆਦਿ ਇਸ ਤਰ੍ਹਾਂ ਪੁਸਤਕਾਂ ਵਿੱਚ ਸਾਰੇ ਪ੍ਰਕਾਰ ਦੇ ਪਾਤਰਾ ਨੂੰ ਥਾਂ ਦਿੱਤੀ ਗਈ ਹੈ। ਜਿਆਦਾ ਜਿਕਰ ਰਾਜੇ ਰਾਣੀਆ, ਮੁਸਾਫਰਾ, ਵਪਾਰੀਆਂ ਦਾ ਆਇਆ ਹੈ। ਇਹਨਾਂ ਤੋਂ ਬਿਨ੍ਹਾਂ ਪਰੀਆਂ, ਭੂਤਾਂ, ਛਲੇਡਿਆਂ ਤੇ ਦਾਨਵਾਂ ਦਾ ਜਿਕਰ ਵੀ ਆਉਂਦਾ ਹੈ।
ਸਾਬਦਿਕ ਅਰਥ
ਸੋਧੋਡਾ.ਬੇਦੀ ਨੇ ਇਹਨਾੰ ਪੁਸਤਕਾਂ ਵਿੱਚ ਮੁਢਲੇ ਤੌਰ 'ਤੇ ਬਾਤਾਂ ਅਤੇ ਲੋਕ ਕਹਾਣੀ ਜਾ ਕਹਾਣੀ ਦਾ ਸਾਬਦਿਕ ਅਰਥ ਦੱਸਣ ਦੀ ਵੀ ਕੋਸ਼ਿਸ਼ ਕੀਤੀ ਹੈ।ਲੋਕ ਕਹਾਣੀ ਅੰਗਰੇਜੀ ਸ਼ਬਦ ‘ਫੋਕ ਟੇਲ’ ਦਾ ਸਾਬਦਿਕ ਅਨੁਵਾਦ ਹੈ, ਡਾ. ਬੇਦੀ ਕਹਾਣੀ ਸ਼ਬਦ ਦੀ ਥਾਂ ਬਾਂਤ ਸ਼ਬਦ ਨੂੰ ਉਚਿਤ ਸਮਝਦਾ ਹੈ ਕਿਉਂਕਿ ਲੋਕ ਕਹਾਣੀਆਂ ਹੁੰਦੀਆਂ ਹੀ ਬਾਤਾੰ ਹਨ।ਰੂਸੀ ਵਿੱਚ ਬਾਤਾਂ ਲਈ ਬੇਸਨ ਸ਼ਬਦ ਦੀ ਵਰਤੋਂ ਹੁੰਦੀ ਹੈ। ਜੋ ਬਿਆਤ ਕਰਿਆਂ ਤੋਂ ਬਣਿਆਂ ਹੈ ਜਿਸ ਦਾ ਅਰਥ ਹੈ ‘ਗੱਲ’।
ਡਾ. ਬੇਦੀ ਅਨੁਸਾਰ “ਸਾਡੀ ਲੋਕਧਾਰਾ ਵਿੱਚ ਲੋਕ ਗੀਤਾਂ ਲਈ ਸ਼ਬਦ ਗਾਵਣ, ਗੌਣ, ਗਾਉਣ ਵਰਤਿਆ ਜਾਂਦਾ ਹੈ,ਜੋ ਲੋਕਾਂ ਦਾ ਘੜਿਆਂ ਸ਼ਬਦ ਹੈ ਤਾਂ ਉਸ ਨੂੰ ਵਰਤਣ ਤੋਂ ਪ੍ਰਹੇਜ ਕਿਉ” ਇਸ ਤੋਂ ਇਲਾਵਾਂ ਬੇਦੀ ਨੇ, ਮਿੱਥ, ਮੁੱਢੀ, ਦੰਤ ਕਥਾਵਾ, ਕਹਾਣੀ, ਨੀਤੀ ਕਥਾਵਾਂ ਬਾਰੇ ਗਿਆਨਮਈ ਵਿਚਾਰ ਪੇਸ ਕੀਤੇ ਹਨ।
ਪਰੀ ਕਹਾਣੀਆਂ ਬਾਰੇ
ਸੋਧੋਡਾ. ਬੇਦੀ ਕਹਿੰਦਾ ਹੈ ਕਿ ਪਰੀ ਕਹਾਣੀਆਂ ਵਿੱਚ ਭਾਵੇਂ ਯਥਾਰਥਕਤਾਂ ਨਹੀਂ ਹੁੰਦੀ, ਪਰ ਰੋਚਕ ਹੋਣ ਤੋਂ ਇਲਾਵਾ ਇਹ ਸਾਡੇ ਅੰਦਰ ਨਵਾ ਸਾਹਸ ਅਤੇ ਆਤਮ ਵਿਸ਼ਵਾਸ ਭਰਦੀਆਂ ਹਨ, ਜਿਵੇਂ ਕਿ ਮੁੱਖ ਕਹਾਣੀਆਂ ਹਨ: ਸੰਦਲਾ, ਅਨਾਰਾ ਸਹਿਜਾਦੀ, ਸਬਜਪਰੀ ਆਦਿ।
ਕਾਵਿਕ ਤੁਕਾਂ
ਸੋਧੋਲੋਕ ਕਹਾਣੀਆਂ ਵਿੱਚ ਕਈ ਥਾਂਵਾ ਤੇ ਕਾਵਿਕ ਤੁਕਾਂ ਦੀ ਵਰਤੋਂ ਵੀ ਹੁੰਦੀ ਹੈ ਜੋ ਬਾਤ ਨੂੰ ਬਹੁਤ ਰੋਚਕ ਬਣਾ ਦਿੰਦੀਆਂ ਹਨ ਜਿਵੇਂ ਕਿ:
ਮੇਰੇ ਪੈਰੀ ਚਾਂਦੀ ਘੁੰਗਰੂ, ਬੁੱਢੀ ਮਾਈ
ਤੇਰੇ ਪੈਰੀ ਰੱਸੇ, ਕੀ ਲਿਸਕਾਦੀ
ਲੱਕ ਟੁੰਣੂ ਟੁੰਣੂ, ਕੀ ਮੁਸਕਾਂਦੀ
ਅਦਭੁੱਤ ਕਹਾਣੀਆਂ
ਸੋਧੋਬਹੁਤ ਸਾਰੀਆਂ ਕਹਾਣੀਆਂ ਤਾਂ ਅਦਭੁੱਦਤਾ ਦੀ ਸਿਖਰ ਨੂੰ ਛੋ ਜਾਂਦੀਆਂ ਹਨ ਜਿਵੇਂ ਕਿ ਬਾਤਾਂ ਦੇ ਨਾਵਾਂ ਤੋਂ ਅਸੀਂ ਅਨੁਮਾਨ ਲਾ ਸਕਦੇ ਹਾਂ, ਬੱਕਰਾ ਸਹਿਜਾਦਾ, ਮਿਰਚੀ ਸਹਿਜਾਦੀ, ਵੈਗਣ ਸਹਿਜਾਂਦੀ, ਮਗਰਮੱਛ ਰਾਜਾ।
ਮਿੰਨੀ ਕਹਾਣੀਆਂ
ਸੋਧੋਇਹਨਾਂ ਪੁਸਤਕਾਂ ਵਿੱਚ ਬਹੁਤ ਸਾਰੀਆਂ ਬਾਤਾ ਮਿੰਨੀ ਕਹਾਣੀ ਦੇ ਰੂਪ ਵਿੱਚ ਆਈਆਂ ਹਨ, ਜਿਹਨਾ ਦਾ ਪ੍ਰਭਾਵ ਪਾਠਕ ਤੇ ਇਕਦਮ ਪੈਦਾ ਹੈ ਜਿਵੇਂ ਕਿ ਕਹਾਣੀਆਂ ਹਨ: ਕੁੱਕੜ ਤੇ ਡੱਡੂ, ਘਾਹ ਤੇ ਮੋਥਾ, ਇੱਕ ਪਾਸੇ, ਮਨੁੱਖ ਦੀ ਉਮਰ, ਮੌਤ ਦਾ ਜਨਮ, ਸੂਰਜ ਕਾਣਾ, ਚੰਨ ਠੰਡਾ, ਦਿਨ ਰਾਤ ਆਦਿ।
ਲੋਕ ਰੂੜੀਆਂ
ਸੋਧੋਲੋਕ ਕਹਾਣੀਆਂ ਵਿੱਚ ਬਹੁਤ ਸਾਰੀਆਂ ਲੋਕ ਰੂੜੀਆਂ ਵੀ ਆਈਆਂ ਹਨ ਜਿਵੇਂ ਕਿ: 12 ਸਾਲ, ਸੱਤ ਰਾਜੇ, ਸੱਤ ਰਾਣੀਆਂ, ਪੰਜ ਪੀਰ, ਖੂਹ ਵਿੱਚ ਸੁਟਣਾ, ਤਿੰਨ ਪੁੱਤਰ, ਛੋਟੇ ਬੱਚੇ ਸਿਆਣੇ ਤੇ ਸਾਉ ਹੋਣੇ, ਬਾਗਾ ਦਾ ਹਰਾ ਹੋਣਾ ਜਾਂ ਪਰੀਆਂ ਦਾ ਫੁੱਲ ਬਨਣਾ, ਚੀਚੀ ਦੇ ਲਹੂ ਨਾਲ ਕਿਸੇ ਨੂੰ ਜਿਉਦਾ ਕਰਨਾ।
ਪੰਜਾਬੀ ਸੱਭਿਆਚਾਰ ਦੇ ਤੱਤ
ਸੋਧੋਜਿਵੇਂ ਕਿ ਪੁੱਤਰਾ ਦਾ ਜੰਮਣਾ ਚੰਗਾ ਤੇ ਪੁੱਤਰਾ ਲਈ ਮੰਨਤਾ ਮੰਨਣਾ, ਧੀਆਂ ਦਾ ਜੰਮਣਾ ਬੁਰਾ, ਗਰਭ ਸਮੇਂ ਔਰਤ ਦਾ ਖਾਣ ਪੀਣ ਦਾ ਖਾਸ ਧਿਆਨ ਰੱਖਣਾ, ਭਾਬੀਆਂ ਦੇ ਮਹਿਣੇ, ਵਿਆਹ ਦੀਆਂ ਰਸਮਾਂ,ਮੌਤ ਦੇ ਕੀਰਨੇ ਆਦਿ।
ਕਹਾਣੀ ਦਾ ਮੁੱਢ
ਸੋਧੋਲੋਕ ਕਹਾਣੀਆਂ ਵਿੱਚ ਇੱਕ ਖਾਸ ਬ੍ਰਿਤਾਂਤਕ ਜੁਗਤ ਇਹ ਹੈ ਕਿ ਸਰੋਤਾ ਤੁਰੰਤ ਉਸ ਸਮੇਂ ਵਿੱਚ ਜਾਂ ਪਾਤਰ ਕੋਲ ਪਹੁੰਚ ਜਾਂਦਾ ਹੈ। ਜਿਸ ਦੀ ਵਕਤਾ ਗੱਲ ਕਰ ਰਿਹਾ ਹੈ, ਬਾਤਾ ਦੀ ਸ਼ੁਰੂਆਤ ਕਿਸੇ ਖਾਸ ਥਾਂ, ਵਿਅਕਤੀ ਜਾ ਸਮੇਂ ਤੋਂ ਸ਼ੁਰੂ ਹੁੰਦੀ ਹੈ, ਜਿਵੇਂਂ ਕਿ:
- ਇਕ ਰਾਜਾ ਸੀ,
- ਇਕ ਵਾਰ ਕਿਸੇ ਜੰਗਲ ਵਿੱਚ ਦੋ ਪਰਿੰਦੇ ਰਹਿੰਦੇ ਸਨ।
- ਇਕ ਪਰਿਵਾਰ ਬਹੁਤ ਗਰੀਬ ਸੀ।
- ਇਕ ਵਪਾਰੀ ਪ੍ਰਦੇਸ ਗਿਆ ਹੋਇਆ ਸੀ।
- ਗੱਲ ਬਹੁਤੀ ਪੁਰਾਣੀ ਨਹੀ।
- ਪੁਰਾਣੇ ਵੇਲਿਆਂ ਦੀ ਗੱਲ ਹੈ।
ਇਸ ਤਰ੍ਹਾਂ ਡਾ. ਵਣਜਾਰਾ ਬੇਦੀ ਨੇ ਲੋਕ ਸੰਸਕ੍ਰਿਤੀ ਨੂੰ ਬਚਾਉਣ ਲਈ ਇੱਕ ਸੰਸਥਾ ਜਿੰਨਾ ਕੰਮ ਕੀਤਾ, ਹੋਰਨਾਂ ਸਟੇਟਾਂ ਵੱਲੋਂ ਪੰਜਾਬੀ ਵਿਰਸੇ ਨੂੰ ਆਪਣਾ ਆਖਣ ਤੇ ਪੰਜਾਬੀਆਂ ਵੱਲੋਂ ਆਪਣੇ ਹੀ ਵਿਰਸੇ ਤੋਂ ਮੂਹ ਫੇਰਨ ਤੇ ਡਾ. ਬੇਦੀ ਨੂੰ ਬਹੁਤ ਅਫਸੋਸ ਰਿਹਾ। ਜਿਸ ਨੂੰ ਬੇਦੀ ਸੰਸਕ੍ਰਿਤੀ ਬਿਮਾਰੀ ਕਹਿੰਦਾ ਹੈ ਅਤੇ ਪੰਜਾਬੀਆਂ ਲਈ ਜਾਂ ਕੋਮ ਲਈ ਇਹ ਸਮਾਂ ਵੰਗਾਰ ਦਾ ਸਮਾਂ ਹੈ, ਤੇ ਪੰਜਾਬੀ ਸੱਭਿਆਚਾਰਕ ਵਿਲੱਖਣਤਾ ਨੂੰ ਬਚਾਉਣ ਦਾ, ਉਹ ਉਪਰਾਲਾ ਕਰਦਾ ਹੈ।
ਸ.ਸ. ਵਣਜਾਰਾ ਬੇਦੀ ਅੰਤ ਵਿੱਚ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਪੰਜਾਬੀ ਸੰਸਕ੍ਰਿਤੀ ਲਈ ਅਰਪਿਤ ਕਰਦਾ ਕਹਿੰਦਾ ਹੈ ਕਿ:
"ਤੇਰਾ ਕੁਝ ਕੋ ਸੌਂਪਤੇ ਕਿਆ ਲਾਗੇ ਮੋਰਾ"