ਬਾਰਸੋਈ ਜੰਕਸ਼ਨ ਰੇਲਵੇ ਸਟੇਸ਼ਨ

ਬਾਰਸੋਈ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ ਦੇ ਬਿਹਾਰ ਰਾਜ ਦੇ ਕਟਿਹਾਰ ਜ਼ਿਲ੍ਹੇ ਦੇ ਬਾਰਸੋਈ ਕਸਬੇ ਅਤੇ ਕਟਿਹਾਰ ਸ਼ਹਿਰ ਵਿੱਚ ਸਥਿਤ ਹੈ। ਇਸ ਸਟੇਸ਼ਨ ਦੇ 3 ਪਲੇਟਫਾਰਮ ਹਨ। ਇੱਥੇ 100 ਤੋਂ ਜਿਆਦਾ ਰੇਲਾਂ ਰੁਕਦੀਆਂ ਹਨ। ਇਸਦਾ ਸਟੇਸ਼ਨ ਕੋਡ: BOE ਹੈ। ਇਹ ਸਟੇਸ਼ਨ ਉੱਤਰ ਪੂਰਬੀ ਫਰੰਟੀਅਰ ਰੇਲਵੇਂ ਕਟਿਹਾਰ ਦੇ ਅੰਦਰ ਆਉਂਦਾ ਹੈ। ਇਹ ਇੱਕ ਪ੍ਰਮੁੱਖ ਅਤੇ ਬਹੁਤ ਮਹੱਤਵਪੂਰਨ ਰੇਲਵੇ ਸਟੇਸ਼ਨ ਹੈ ਜਿੱਥੇ ਹਾਵੜਾ-ਨਿਊ ਜਲਪਾਈਗੁੜੀ ਵੰਦੇ ਭਾਰਤ ਐਕਸਪ੍ਰੈਸ ਅਤੇ ਨਿਊ ਜਲਪਾਈਗੁੜੀ-ਹਾਵੜਾ ਸ਼ਤਾਬਦੀ ਐਕਸਪ੍ਰੈਸ ਵਰਗੀਆਂ ਪ੍ਰੀਮੀਅਮ ਟਰੇਨਾਂ ਰੁਕਦੀਆਂ ਹਨ। ਇਹ ਰੇਲਵੇ ਸਟੇਸ਼ਨ ਭਾਰਤ ਅਤੇ ਬੰਗਲਾਦੇਸ਼ ਸਰਹੱਦ ਦੇ ਨੇੜੇ ਹੈ।

ਹਵਾਲੇ

ਸੋਧੋ
  1. https://indiarailinfo.com/station/map/barsoi-junction-boe/442