ਬਿਜਲੀ ਨਿਰਮਾਣ

(ਬਿਜਲੀ ਉਤਪਾਦਨ ਤੋਂ ਮੋੜਿਆ ਗਿਆ)

ਬਿਜਲਈ ਨਿਰਮਾਣ ਜਾਂ ਇਲੈਕਟ੍ਰੀਕਲ ਜਨਰੇਸ਼ਨ ਜਾਂ ਬਿਜਲਈ ਜਨਰੇਸ਼ਨ ਬਿਜਲਈ ਪਾਵਰ ਨੂੰ ਹੋਰਾਂ ਬੁਨਿਆਦੀ ਊਰਜਾ ਸਰੋਤਾਂ ਤੋਂ ਬਣਾਉਣ ਦੀ ਕਿਰਿਆ ਹੁੰਦੀ ਹੈ। ਧਰਤੀ ਦੇ ਕਈ ਊਰਜਾ ਸਰੋਤਾਂ ਤੋਂ ਬਿਜਲੀ ਬਣਾਈ ਜਾਂਦੀ ਹੈ ਜਿਵੇਂ ਕਿ ਪਾਣੀ ਦੀ ਸਥਿਤਿਜ ਅਤੇ ਗਤਿਜ ਊਰਜਾ ਤੋਂ, ਕੋਲੇ ਜਾਂ ਨਿਊਕਲੀਅਰ ਪਦਾਰਥਾਂ ਦੇ ਤਾਪ ਤੋਂ, ਹਵਾ ਦੀ ਗਤੀ ਤੋਂ ਆਦਿ।

ਟਰਬੋ ਜਨਰੇਟਰ
ਬਿਜਲਈ ਪਾਵਰ ਸਿਸਟਮ ਦਾ ਚਿੱਤਰ, ਜਨਰੇਸ਼ਨ ਸਿਸਟਮ ਲਾਲ ਰੰਗ ਵਿੱਚ ਵਿਖਾਇਆ ਗਿਆ ਹੈ।

ਬਿਜਲੀ ਦੀ ਬੁਨਿਆਦੀ ਵਿਲੱਖਣਤਾ ਹੈ ਕਿ ਇਹ ਕੁਦਰਤੀ ਤੌਰ 'ਤੇ ਧਰਤੀ ਉੱਪਰ ਮੌਜੂਦ ਨਹੀਂ ਹੁੰਦੀ ਸਗੋਂ ਇਸਨੂੰ ਦੂਜੇ ਬੁਨਿਆਦੀ ਸਰੋਤਾਂ ਦੇ ਜ਼ਰੀਏ ਬਣਾਇਆ ਜਾਂਦਾ ਹੈ। ਬਿਜਲੀ ਬਣਾਉਣ ਦੀ ਸਾਰੀ ਕਿਰਿਆ ਪਾਵਰ ਪਲਾਂਟਾਂ ਵਿੱਚ ਹੁੰਦੀ ਹੈ। ਬਿਜਲੀ ਨੂੰ ਮੁੱਖ ਤੌਰ 'ਤੇ ਪਾਵਰ ਸਟੇਸ਼ਨਾਂ ਤੋਂ ਇਲੈਕਟ੍ਰੋਮਕੈਨੀਕਲ ਜਨਰੇਟਰਾਂ ਦੁਆਰਾ ਬਣਾਇਆ ਜਾਂਦਾ ਹੈ ਜਿਸਨੂੰ ਮੁੱਖ ਤੌਰ 'ਤੇ ਤਾਪ ਇੰਜਣ ਜਿਹੜੇ ਕਿ ਅੰਦਰੂਨੀ ਬਲਣ ਜਾਂ ਨਿਊਕਲੀਅਰ ਫ਼ਿਸ਼ਨ ਦੁਆਰਾ ਚਲਦੇ ਹਨ, ਦੁਆਰਾ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾਂ ਵਹਿ ਰਹੇ ਪਾਣੀ ਅਤੇ ਹਵਾ ਤੋਂ ਵੀ ਬਿਜਲੀ ਬਣਾਈ ਜਾਂਦੀ ਹੈ। ਹੋਰਾਂ ਊਰਜਾਂ ਸਰੋਤਾਂ ਵਿੱਚ ਸੌਰ ਊਰਜਾ ਅਤੇ ਜੀਓਥਰਮਲ ਪਾਵਰ ਮੌਜੂਦ ਹਨ।

ਹਵਾਲੇ

ਸੋਧੋ