ਬਿਨੋਦ ਸਿੰਘ
ਸਿੰਘ ਸਾਹਿਬ ਜਥੇਦਾਰ ਬਾਬਾ ਬਨੋਦ ਸਿੰਘ ਸਾਹਿਬ ਜੀ ੯੬ ਕਰੋੜੀ ਸਿੰਘ ਜਥੇਦਾਰ ਆਕਾਲੀ ਬਾਬਾ ਬਿਨੋਦ ਸਿੰਘ ਜੀ ਨਿਹੰਗ ਸਿੰਘ ਜੀ ੯੬ ਕਰੋੜੀ, ਗੁਰੂ ਅੰਗਦ ਦੇੇਵ ਜੀ ਜੀ ਦੇ ਵੰੰਸ਼ਜ ਸੀ, ਗੁਰੂ ਗੋਬਿੰਦ ਸਿੰਘ ਜੀ ਦਾ ਫੌਜੀ ਅਤੇ ਚੇਲਾ ਸੀ ਜੋੋ ਉਹਨਾਂ ਕੁਝ ਸਿੱਖ ਵਿੱਚੋਂ ਸੀ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨੰਦੇੜ 1708 ਵਿੱਚ ਸਨ। ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਇਤਿਹਾਸ ਵਿੱਚ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਫੌਜ ਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਨੋਦ ਸਿੰਘ ਸਾਹਿਬ ਜੀ ਅਕਾਲੀ ੯੬ ਕਰੋੜੀ ਨੂੰ ਬਣਾਇਆ ਅਤੇ ਬੁੱਢਾ ਦਲ ਦੇ ਪਹਿਲੇ ੯੬ ਕਰੋੜੀ ਜੱਥੇਦਾਰ ਵਜੋਂ ਨਿਯੁਕਤ ਕੀਤਾ ਸੀ।[1] ਉਹ ਇੱਕ ਤ੍ਰੇਹਨ ਖੱਤਰੀ ਸੀ।
ਸਿੰਘ ਸਾਹਿਬ ਜਥੇਦਾਰ ਬਾਬਾ ਬਨੋਦ ਸਿੰਘ ਸਾਹਿਬ ਜੀ ਅਕਾਲੀ ੯੬ ਕਰੋੜੀ ਮਾਹੌਰਖਾਂ ਦੇ ਸੰਬੰਧ ਵਿੱਚ ਕਾਨ੍ਹ ਸਿੰਘ ਨਾਭਾ ਮਹਾਂਕੌਸ਼ ਵਿੱਚ ਕਹਿੰਦਾ ਹੈ:[2]
ਰਿੰਕੂ ਸਿੰਘ ਸਰਹਿੰਦ ਦੀ ਜਿੱਤ ਬੰਦਾ ਸਿੰਘ ਬਹਾਦਰ
24 ਮਈ 1710 ਈਸਵੀ ਨੂੰ ਸਰਹਿੰਦ ਦੇ ਕਿਲੇ ਉਤੇ ਹਮਲਾ ਕੀਤਾ ਮੁਸਲਮਾਨਾਂ ਨੇ ਸਿੱਖ ਦਾ ਮੁਕਾਬਲਾ ਕੀਤਾ ਲਗਭਗ 500 ਸਿੱਖ ਇਸ ਲੜਾਈ ਵਿੱਚ ਸਹੀਦ ਹੋ ਗਏ ਪਰ ਅੰਤ ਸਿੱਖ ਸਰਹਿੰਦ ਉਤੇ ਕਬਜ਼ਾ ਕਰਨ ਵਿੱਚ ਸਫ਼ਲ ਹੋ ਗਏ ਸਰਹਿੰਦ ਦੀ ਜਿੱਤ ਪਿੱਛੋਂ ਤਿੰਨ ਦਿਨ ਉੱਥੇ ਲੁੱਟ ਮਾਰ ਚਲਦੀ ਰਹੀ ਅਤੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ।ਝੂਠਾ ਨੰਦ (ਨਾਮ ਸੁੱਚਾ ਨੰਦ ਸੀ ਸਿੰਘ ਇਸ ਨੂੰ ਝੂਠਾ ਨੰਦ ਕਹਿੰਦੇ ਸੀ) ਨੂੰ,ਜਿਸ ਨੇ ਵਜੀਰ ਖਾਂ ਨੂੰ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਲਈ ਉਕਸਾਇਆ ਸੀ ਅਤੇ ਬੰਦੀ ਬਣਾ ਲਿਆ ਸੀ।ਉਸ ਦਾ ਅਪਮਾਨ ਕੀਤਾ ਗਿਆ ਅਤੇ ਜੁਤੀਆਂ ਮਾਰ ਮਾਰ ਕੇ ਉਸ ਦਾ ਅੰਤ ਕਰ ਦਿੱਤਾ ਗਿਆ। ਵਜੀਰ ਖਾਂ ਦੇ ਖਜਾਨੇ ਤੋਂ ਲਗਭਗ ਦੋ ਕਰੋੜ ਰੁਪਏ ਅਤੇ ਸੁੱਚਾ ਨੰਦ ਅਤੇ ਹੋਰ ਅਧਿਕਾਰੀਆਂ ਦੇ ਘਰੋ ਕੁੱਝ ਲੱਖ ਰੁਪਏ ਸਿੱਖ ਦੇ ਹੱਥ ਆਏ।
ਬੰਦਾ ਬਹਾਦੁਰ ਨਾਲ ਅੰਤਰ
ਸੋਧੋਬੰਦਾ ਬਹਾਦੁਰ ਨੇ ਆਪਣੇ ਆਪ ਨੂੰ ਇੱਕ ਗੁਰੂ ਦੇ ਤੌਰ 'ਤੇ ਐਲਾਨ ਕੀਤਾ ਅਤੇ ਇਸ ਤਰ੍ਹਾਂ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਬਿਨੋਦ ਸਿੰਘ ਆਪਣੇ ਵਤੀਰੇ ਦੇ ਬਹੁਤ ਸਾਰੇ ਪਹਿਲੂਆਂ ਨਾਲ ਪਰੇਸ਼ਾਨ ਸੀ, ਖਾਸ ਕਰਕੇ ਜਦੋਂ ਉਸਨੇ ਗੁਰੂ ਗੋਬਿੰਦ ਸਿੰਘ ਦੇ ਹੁਕਮਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ।ਮਾਤਾ ਸੁੰਦਰੀ ਦੁਆਰਾ ਹੁਕਮਨਾਮੇ ਤੇ, ਬਿੰਦੋਧ ਸਿੰਘ ਨੇ ਬਾਕੀ ਨਿਹੰਗਾਂ ਨਾਲ ਬੰਦਾ ਬਹਾਦਰ ਨੂੰ ਛੱਡ ਦਿੱਤਾ ਅਤੇ ਆਪਣੇ ਆਪ ਨੂੰ ਤੱਤ ਖ਼ਾਲਸਾ ਐਲਾਨਿਆ ਅਤੇ ਬੰਦਾ ਦੇ ਅਨੁਯਾਈਆਂ ਨੂੰ ਬੰਦਈ ਖ਼ਾਲਸਾ ਕਿਹਾ ਗਿਆ।[3] ਬਿਨੋਦ ਸਿੰਘ ਅਤੇ ਹੋਰ ਨਿਹੰਗ ਬਚ ਗਏ, ਬੰਦਾ ਬਹਾਦੁਰ ਨੂੰ ਫੜ ਲਿਆ ਗਿਆ ਅਤੇ ਦਿੱਲੀ ਵਿੱਚ ਮੁਕੱਦਮਾ ਚਲਾਇਆ ਗਿਆ।
ਗੁਰਦਾਸ ਨੰਗਾਲ ਵਿਖੇ ਬੰਦਾ ਬਹਾਦੁਰ ਨਾਲ ਝਗੜੇ ਤੋਂ ਬਾਅਦ ਬਿਨੋਦ ਸਿੰਘ ਗੋਇੰਦਵਾਲ ਆ ਗਿਆ।
ਨਤੀਜੇ
ਸੋਧੋਖਫੀ ਖ਼ਾਨ ਅਨੁਸਾਰ, ਉਸ ਦੇ ਤਿੰਨ-ਚਾਰ ਹਜ਼ਾਰ ਮਰਦ ਮਾਰੇ ਗਏ ਸਨ ਅਤੇ ਮੰਨਿਆ ਜਾਂਦਾ ਹੈ ਕਿ ਬਿਨੋਦ ਸਿੰਘ ਇਸ ਕਤਲੇਆਮ ਵਿੱਚ ਆਪਣੀ ਜਾਨ ਗੁਆ ਲਈ, ਇਹ 1716 ਵਿੱਚ ਸੀ
ਬਾਬਾ ਬਿਨੌਦ ਸਿੰਘ ਦੁਆਰਾ ਲੜੀਆਂ ਗਈਆਂ ਜੰਗਾਂ
ਸੋਧੋ- ਸੋਨੇਪਾਤ ਦੀ ਲੜਾਈ
- ਅੰਬਾਲੇ ਦੀ ਲੜਾਈ
- ਸਮਾਣੇ ਦੀ ਲੜਾਈ
- ਸਢੌਰਾ ਦੀ ਲੜਾਈ
- ਚੱਪੜਚਿਰੀ ਦੀ ਲੜਾਈ
- ਰਾਹੋਂ ਦੀ ਲੜਾਈ (1710)
- ਕਪੂਰੀ ਦੀ ਲੜਾਈ
- ਜੰਮੂ ਦੀ ਲੜਾਈ
- ਜਲਾਲਾਬਾਦ ਦੀ ਲੜਾਈ (1710)
- ਲੋਹਗੜ੍ਹ ਦੀ ਲੜਾਈ
- ਗੁਰਦਾਸ ਨੰਗਲ ਦੀ ਲੜਾਈ ਜਾਂ ਗੁਰਦਾਸਪੁਰ ਦੀ ਘੇਰਾਬੰਦੀ
ਹਵਾਲੇ
ਸੋਧੋ- ↑
- ↑ ਬਿਨੋਦ ਸਿੰਘ, ਗੁਰ ਸ਼ਬਦ ਰਤਨਾਕਰ ਮਹਾਂਕੌਸ਼
- ↑ sikh-history.com - ਬੰਦਾ ਬਹਾਦੁਰ ਅਤੇ ਖਾਲਸਾ ਵਿਚਾਲੇ ਫਰਕ ਬਾਰੇ Archived 2014-06-18 at the Wayback Machine.