ਬਿਰਯਾਨੀ ਇੱਕ ਦੱਖਣੀ ਭਾਰਤ ਦਾ ਚਾਵਲ, ਸਬਜੀਆ ਅਤੇ ਮਾਸ ਦੇ ਮਿਸ਼ਰਣ ਤੋ ਬਣਿਆ ਇੱਕ ਪ੍ਰਸਿਧ ਵਿਅੰਜਨ ਹੈ।[1][2][3][4] ਇਹ ਭਾਰਤ ਦਾ ਇੱਕ ਪ੍ਰਸਿੱਧ ਵਿਅੰਜਨ ਹੋਣ ਦੇ ਨਾਲ ਨਾਲ ਦੁਨਿਆ ਭਰ ਵਿੱਚ ਵਸੇ ਅਪ੍ਰਵਾਸੀ ਭਾਰਤੀਆ ਦੇ ਵਿੱਚ ਵੀ ਬਹੁਤ ਮਸ਼ਹੂਰ ਹੈ। ਇਹ ਆਮ ਤੋਰ 'ਤੇ ਮਸਾਲੇ, ਚਾਵਲ ਅਤੇ ਮੀਟ ਤੋ ਬਣਿਆ ਹੁੰਦਾ ਹੈ।

ਬਿਰਯਾਨੀ
ਹੈਦਰਾਬਾਦੀ ਚਿਕਨ ਬਿਰਿਆਨੀ
ਸਰੋਤ
ਹੋਰ ਨਾਂਬਿਰਯਾਨੀ, ਬਰਯਾਨੀ, ਬਿਰਿਆਨੀ, ਬਰਿਆਨੀ
ਇਲਾਕਾਦੱਖਣੀ ਏਸ਼ੀਆ, ਦੱਖਣੀ-ਪੂਰਬੀ ਏਸ਼ੀਆ, ਦੱਖਣੀ ਅਫਰੀਕਾ, ਮਾਰੀਸੀਅਸ, ਯੁਨਾਈਟਡ ਕਿੰਗਡਮ ਅਤੇ ਮੱਧ ਪੂਰਬ
ਖਾਣੇ ਦਾ ਵੇਰਵਾ
ਖਾਣਾਮੁੱਖ ਡਿਸ਼
ਮੁੱਖ ਸਮੱਗਰੀਚਾਵਲ, ਮਸਾਲੇ, ਅਧਾਰ (ਸਬਜ਼ੀਆਂ, ਮੀਟ ਜਾਂ ਅੰਡਾ), ਦਹੀਂ, ਹੋਰ ਮਰਜੀ ਮੁਤਾਬਿਕ (ਜਿਵੇਂ ਸੁੱਕੇ ਮੇਵੇ)
ਹੋਰ ਕਿਸਮਾਂਅਨੇਕ
ਕੈਲੋਰੀਆਂVaries according to varieties

ਨਾਮ ਦੇ ਪਿਛੇ ਦਾ ਇਤਿਹਾਸ

ਸੋਧੋ

ਬਿਰਯਾਨੀ ਸ਼ਬਦ ਮੁਲ ਰੂਪ ਵਿੱਚ ਫ਼ਾਰਸੀ ਭਾਸ਼ਾ ਤੋ ਲਿਆ ਗਿਆ ਹੈ, ਜੋ ਕਿ ਮੱਧ ਕਾਲੀਨ ਵਿੱਚ ਭਾਰਤ ਦੇ ਕਈ ਹਿੱਸਿਆਂ ਵਿੱਚ ਮੱਧ ਏਸ਼ੀਆ ਤੋ ਆਏ ਹੋਏ ਮੁਗਲ, ਅਫਗਾਨ, ਅਰਬ, ਤੁਰਕ ਸ਼ਾਸਕਾ ਦੇ ਦਰਬਾਰ ਦੀ ਅਧਿਕਾਰਤ ਭਾਸ਼ਾ ਸੀ।[5][6] ਇਸ ਦੀ ਇੱਕ ਧਾਰਣਾ ਇਹ ਵੀ ਹੈ, ਇਸ ਦੀ ਉਤਪਤੀ ਚਾਵਲ ਲਈ ਉਪਯੁਕਤ “ਬ੍ਰਿੰਜ” ਸ਼ਬਦ ਤੋ ਹੋਈ ਹੈ।[1] ਇੱਕ ਹੋਰ ਧਾਰਣਾ ਦੇ ਅਨੁਸਾਰ ਇਸ ਦਾ ਨਾਮਕਰਣ ਫ਼ਾਰਸੀ ਸ਼ਬਦ “ ਬਿਰਾਯਨ” ਅਤੇ “ਬੇਰੀਆ” ਤੋ ਹੋਇਆ ਹੈ, ਜਿਸ ਦਾ ਮਤਲਬ ਹੈ ਭੂੰਨਣਾ ਜਾ ਸੇਕਣਾ।

ਉਤਪਤੀ

ਸੋਧੋ

ਇਸ ਦੀ ਉਤਪਤੀ ਦਾ ਸਥਾਨ ਹਾਲੇ ਤੱਕ ਨਿਸ਼ਚਿਤ ਨਹੀਂ ਹੈ। ਉੱਤਰੀ ਭਾਰਤ ਦੇ ਅਲਗ ਅਲਗ ਸ਼ਹਿਰਾਂ ਜਿਵੇਂ ਕਿ ਦਿੱਲੀ (ਮੁਗਲਈ ਵਿਅੰਜਨ), ਲਖਨਊ (ਅਵਦ ਵਿਅੰਜਨ) ਅਤੇ ਕਈ ਹੋਰ ਛੋਟੇ ਛੋਟੇ ਰਾਜਘਰਾਣੇਆ ਵਿੱਚ ਇਸ ਪ੍ਰਕਾਰ ਦੇ ਕਈ ਵਿਅੰਜਨ ਵਿਕਸਿਤ ਹੋਏ ਹਨ। ਦੱਖਣੀ ਭਾਰਤ ਵਿੱਚ, ਜਿਥੇ ਚਾਵਲ ਭੋਜਨ ਦਾ ਪ੍ਰਮੁੱਖ ਅੰਗ ਹੁੰਦੇ ਹਨ, ਤੇਲੰਗਾਨਾ, ਤਮਿਲ ਨਾਡੁ ਅਤੇ ਕਰਨਾਟਕ ਵਿੱਚ ਇਸ ਦੇ ਕਈ ਵਿਸ਼ੇਸ਼ ਪ੍ਰਕਾਰਾ ਦਾ ਵਿਕਾਸ ਹੋਇਆ ਹੈ। ਆਂਧਰਾ ਪ੍ਰਦੇਸ਼ ਇੱਕ ਮਾਤਰ ਇਸ ਤਰ੍ਹਾਂ ਦਾ ਰਾਜ ਹੈ, ਜਿਥੇ ਬਿਰਯਾਨੀ ਦਾ ਕਿਸੀ ਸਥਾਨਿਕ ਪ੍ਰਕਾਰ ਦਾ ਵਿਕਾਸ ਨਹੀਂ ਹੋਇਆ ਹੈ।ਅਧੁਨਿਕ ਸਮੇਂ ਵਿਚ ਸਾਰੇ ਭਾਰਤ ਵਿਚ ਬਿਰਯਾਨੀ ਮਸ਼ਹੂਰ ਹੈ|

ਲਿੱਜੀ ਕੋਲੀਨਗਮ ਦਾ ਕਹਿਣਾ ਹੈ ਕਿ ਸ਼ਾਹੀ ਮੁਗਲ ਬਾਬਰਚੀ ਖਾਣੇ ਵਿੱਚ ਬਿਰਯਾਨੀ ਨੂੰ ਫ਼ਾਰਸੀ ਵਿਅੰਜਨ ਪਿਲਾਫ਼ ਅਤੇ ਭਾਰਤ ਦੇ ਸਥਾਨਿਕ ਮਸਾਲੇਦਾਰ ਚਾਵਲ ਨਾਲ ਬਣੇ ਵਿਅੰਜਨ ਦੇ ਸੰਗਮ ਦੇ ਰੂਪ ਵਿੱਚ ਵਿਕਸਿਤ ਕੀਤਾ ਸੀ।

ਹਵਾਲੇ

ਸੋਧੋ
  1. 1.0 1.1 Pratibha Karan (2009). Biryani. Random House India. pp. 1–12. ISBN 978-81-8400-254-6.
  2. "Food racism: Biryani to target Muslims?". dailyo.in. 21 March 2015. Retrieved 22 March 2017.
  3. "Everything you want to know about biryani". hindustantimes.com. 27 February 2010. Retrieved 22 March 2017.
  4. "Where does biryani come from?". blogs.hindustantimes.com. Archived from the original on 24 ਜੂਨ 2016. Retrieved 22 March 2017. {{cite web}}: Unknown parameter |dead-url= ignored (|url-status= suggested) (help)
  5. "Naqvī, Ṣādiq; Rao, V. Kishan; Satyanarayana, A. (2005). A thousand laurels--Dr. Sadiq Naqvi: studies on medieval India with special reference to Deccan". 1. Felicitation Committee, Dept. of History & Dept. of Ancient Indian History, Culture & Archaeology, Osmania University. p. 97. Retrieved 22 March 2017.
  6. "de Laet, Siegfried J. (1994). History of Humanity: From the seventh to the sixteenth century". UNESCO. p. 734. ISBN 9789231028137. Retrieved 22 March 2017.