ਬੀਬੀ ਕਾ ਮਕਬਰਾ

(ਬੀਬੀ ਦਾ ਮਕਬਰਾ ਤੋਂ ਮੋੜਿਆ ਗਿਆ)

ਬੀਬੀ ਕਾ ਮਕਬਰਾ (Urdu: بیبی كا مقبرہ) ਔਰੰਗਾਬਾਦ, ਮਹਾਰਾਸ਼ਟਰ, ਭਾਰਤ ਵਿੱਚ ਸਥਿਤ ਇੱਕ ਮਕਬਰਾ ਹੈ। ਇਹ ਛੇਵੇਂ ਮੁਗ਼ਲ ਸਮਰਾਟ ਔਰੰਗਜ਼ੇਬ ਨੇ ਆਪਣੀ ਪਹਿਲੀ ਪਤਨੀ ਦਿਲਰਾਜ਼ ਬਾਨੋ ਬੇਗਮ (ਮਰਨ ਉਪਰੰਤ ਰਾਬੀਆ-ਉਦ-ਦੌਰਾਨੀ ਵੀ ਕਹਿੰਦੇ ਸਨ) ਦੀ ਯਾਦ ਵਿੱਚ ਅਖੀਰ 17ਵੀਂ ਸਦੀ ਵਿੱਚ ਬਣਵਾਇਆ ਸੀ।[1][2] ਇਹ ਤਾਜ ਮਹਿਲ ਦਾ ਹਮਸ਼ਕਲ ਹੈ। ਔਰੰਗਜ਼ੇਬ ਦੀ ਆਰਕੀਟੈਕਚਰ ਵਿੱਚ ਬਹੁਤ ਦਿਲਚਸਪੀ ਨਹੀਂ ਸੀ, ਭਾਵੇਂ ਉਸਨੇ ਦਿੱਲੀ ਵਿੱਚ ਛੋਟੀ ਪਰ ਬੜੀ ਸੁਹਣੀ ਮੋਤੀ ਮਸਜਿਦ ਵੀ ਬਣਵਾਈ ਸੀ। ਬੀਬੀ ਕਾ ਮਕਬਰਾ ਉਸਦੀ ਬਣਵਾਈ ਸਭ ਤੋਂ ਵੱਡੀ ਇਮਾਰਤ ਹੈ।[1]

ਬੀਬੀ ਕਾ ਮਕਬਰਾ
ਬੀਬੀ ਕਾ ਮਕਬਰਾ
ਸਥਿਤੀਔਰੰਗਾਬਾਦ, ਮਹਾਰਾਸ਼ਟਰ, ਭਾਰਤ
ਆਰਕੀਟੈਕਚਰਲ ਸ਼ੈਲੀ(ਆਂ)ਮੁਗ਼ਲ ਆਰਕੀਟੈਕਚਰ
ਬੀਬੀ ਕਾ ਮਕਬਰਾ is located in ਮਹਾਂਰਾਸ਼ਟਰ
ਬੀਬੀ ਕਾ ਮਕਬਰਾ
ਮਹਾਰਾਸ਼ਟਰ, ਭਾਰਤ ਵਿੱਚ ਸਥਿਤੀ

ਇਤਿਹਾਸ

ਸੋਧੋ

ਬੀਬੀ ਕਾ ਮਕਬਰਾ ਗੁਲਾਮ ਮੁਸਤਫਾ ਦੇ "ਤਾਰੀਖ਼ ਨਾਮਹ 'ਅਨੁਸਾਰ 1651 ਅਤੇ 1661 ਈਸਵੀ ਵਿੱਚ ਵਿਚਕਾਰ ਬਣਾਇਆ ਵਿਸ਼ਵਾਸ ਕੀਤਾ ਜਾਂਦਾ ਹੈ, ਮਕਬਰਾ ਦੀ ਉਸਾਰੀ ਦੀ ਲਾਗਤ 6,68,203-7 (ਛੇ ਲੱਖ ਅਠਾਹਟ ਹਜ਼ਾਰ ਦੋ ਸੌ ਤਿੰਨ ਰੁਪਏ ਅਤੇ ਸੱਤ ਆਨੇ) ਰੁਪਏ ਸੀ- ਔਰੰਗਜੇਬ ਇਸ ਦੇ ਨਿਰਮਾਣ ਲਈ 7,00,000 ਰੁਪਏ ਜਾਰੀ ਕੀਤੇ।[3] ਮੁੱਖ ਦਰਵਾਜੇ ਤੇ ਉਕਰੀ ਇੱਕ ਇਬਾਰਤ ਅਨੁਸਾਰ ਇਸਦਾ ਡਿਜ਼ਾਈਨ ਉਸਤਾਦ ਅਹਿਮਦ ਲਾਹੌਰੀ ਦੇ ਪੁੱਤਰ ਅਤ੍ਹਾ ਅੱਲ੍ਹਾ ਨੇ ਤਿਆਰ ਕੀਤਾ ਅਤੇ ਹੰਸਪਤ ਰਾਏ ਦੀ ਦੇਖ-ਰੇਖ ਹੇਠ ਇਸ ਦੀ ਉਸਾਰੀ ਕਰਵਾਈ ਗਈ।

ਗੈਲਰੀ

ਸੋਧੋ

ਹਵਾਲੇ

ਸੋਧੋ
  1. 1.0 1.1 Eraly, Abraham (2008). The Mughal world: India's tainted paradise. Weidenfeld & Nicolson. pp. 376.
  2. Koch, Ebba (1997). King of the World: The Padshahnama. Azimuth Ed. p. 104.
  3. Maharashtra (India). Gazetteers Dept (1977). Maharashtra State gazetteers. Director of Govt. Printing, Stationery and Publications, Maharashtra State. p. 951. Retrieved 25 January 2013.