ਬੀਰੇਂਦਰ ਕੁਮਾਰ ਭੱਟਾਚਾਰੀਆ
ਬੀਰੇਂਦਰ ਕੁਮਾਰ ਭੱਟਾਚਾਰੀਆ (14 ਅਕਤੂਬਰ 1924 - 6 ਅਗਸਤ 1997) ਇੱਕ ਭਾਰਤੀ ਲੇਖਕ ਸੀ। ਉਹ ਆਧੁਨਿਕ ਅਸਾਮੀ ਸਾਹਿਤ ਦਾ ਮੋਢੀ ਸੀ। ਉਹ ਗਿਆਨਪੀਠ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਆਸਾਮੀ ਲੇਖਕ ਸੀ, ਜੋ ਉਸ ਨੂੰ 1979 ਵਿੱਚ ਉਸ ਦੇ ਨਾਵਲ ਮ੍ਰਿਤੂੰਜਯ (ਅਮਰ) ਲਈ ਮਿਲਿਆ ਸੀ।[1] ਉਸ ਤੋਂ ਬਾਅਦ 2001 ਵਿੱਚ ਇੰਦਰਾ ਗੋਸਵਾਮੀ ਨੂੰ ਇਹ ਇਨਾਮ ਮਿਲਿਆ ਸੀ।[2] ਉਸ ਨੂੰ 1961 ਵਿੱਚ ਉਸ ਦੇ ਅਸਾਮੀ ਨਾਵਲ ਇਯਾਰੂਇੰਗਮ ਲਈ ਅਸਾਮੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਸੀ। ਇਸ ਨਾਵਲ ਨੂੰ ਭਾਰਤੀ ਸਾਹਿਤ ਦੀ ਇੱਕ ਸ਼ਾਹਕਾਰ ਰਚਨਾ ਮੰਨਿਆ ਜਾਂਦਾ ਹੈ।[3] 2005 ਵਿਚ, ਕਥਾ ਬੁਕਸ ਦੁਆਰਾ ਲਵ ਇਨ ਟਾਈਮ ਆਫ਼ ਇਨਸਰਜੈਂਸੀ ਦੇ ਸਿਰਲੇਖ ਨਾਲ ਪ੍ਰਕਾਸ਼ਤ ਕੀਤਾ ਗਿਆ ਅਨੁਵਾਦ ਰਿਲੀਜ ਕੀਤਾ ਗਿਆ ਸੀ। ਭੱਟਾਚਾਰੀਆ ਦੁਆਰਾ ਲਿਖਿਆ ਗਿਆ ਇੱਕ ਹੋਰ ਪ੍ਰਸਿੱਧ ਨਾਵਲ ਹੈ ਆਈ (ਮਾਂ) ਹੈ।
ਉਹ 1983-1985 ਦੌਰਾਨ ਆਸਾਮ ਸਾਹਿਤ ਸਭਾ ਦਾ ਪ੍ਰਧਾਨ ਰਿਹਾ।[4]
'ਰਾਮਧੇਨੁ' ਦੇ ਸੰਪਾਦਕ
ਸੋਧੋਡਾ: ਬੀਰੇਂਦਰ ਕੁਮਾਰ ਭੱਟਾਚਾਰੀਆ ਨੇ ਅਸਾਮ ਵਿੱਚ ਇਤਿਹਾਸਕ ਅਸਾਮੀ ਸਾਹਿਤਕ ਰਸਾਲੇ ਰਾਮਧੇਨੂ ਦੇ ਸੰਪਾਦਕ ਵਜੋਂ 1960 ਦੇ ਦਹਾਕੇ ਤੋਂ ਨੌਜਵਾਨ ਸਾਹਿਤਕ ਪ੍ਰਤਿਭਾ ਨੂੰ ਖੋਜਣ, ਪਾਲਣ ਪੋਸ਼ਣ ਅਤੇ ਉਤਸ਼ਾਹਤ ਕਰਨ ਵਿੱਚ ਇੱਕ ਬਹੁਤ ਹੀ ਮਹੱਤਵਪੂਰਣ ਮਸ਼ਾਲਚੀ-ਭੂਮਿਕਾ ਨਿਭਾਉਣ ਲਈ ਸਮੁੱਚੇ ਅਸਾਮੀ ਆਧੁਨਿਕ ਸਾਹਿਤਕ ਮੰਡਲ ਦਾ ਸਨਮਾਨ ਪ੍ਰਾਪਤ ਕੀਤਾ। ਇਸ ਮੀਲਪੱਥਰ ਅਸਾਮੀ ਸਾਹਿਤਕ ਰਸਾਲੇ ਦੇ ਸੰਪਾਦਕ ਵਜੋਂ ਉਸਦੀ ਭੂਮਿਕਾ ਇੰਨੀ ਪ੍ਰਮੁੱਖ ਅਤੇ ਪ੍ਰਭਾਵਸ਼ਾਲੀ ਸੀ ਕਿ 20 ਵੀਂ ਸਦੀ ਦੇ ਅੱਧ ਵਿੱਚ ਅਸਾਮ ਵਿੱਚ ਇਸ ਦੇ ਪ੍ਰਕਾਸ਼ਤ ਹੋਣ ਦੇ ਪੂਰੇ ਦੌਰ ਨੂੰ ਅਜੇ ਵੀ ਅਸਾਮੀ ਸਾਹਿਤ ਦਾ ਰਾਮਧੇਨੁ ਯੁੱਗ ਕਿਹਾ ਜਾਂਦਾ ਹੈ। ਆਧੁਨਿਕ ਅਸਾਮੀ ਸਾਹਿਤ ਦੀ ਲੰਮੀ ਯਾਤਰਾ ਵਿੱਚ ਇਹ ਰਾਮਧੇਨੁ ਯੁੱਗ ਨੂੰ ਸੁਨਹਿਰੀ ਯੁੱਗ ਮੰਨਿਆ ਜਾਂਦਾ ਹੈ।
ਮਸ਼ਹੂਰ ਰਾਮਧੇਨੁ ਯੁੱਗ ਦੌਰਾਨ ਡਾ: ਭੱਟਾਚਾਰੀਆ ਦੀਆਂ ਸਾਰੀਆਂ ਵੱਡੀਆਂ ਖੋਜਾਂ ਨੂੰ 20 ਵੀਂ ਸਦੀ ਦੇ ਦੂਜੇ ਅੱਧ ਵਿੱਚ ਚੋਟੀ ਦੇ ਆਸਾਮੀ ਅਤੇ ਭਾਰਤੀ ਸਾਹਿਤਕ ਹਲਕਿਆਂ ਵਿੱਚ ਚੋਟੀ ਦੀਆਂ ਮੰਨਿਆ ਜਾਂਦਾ ਹੈ, ਅਤੇ ਅਤੇ 21 ਵੀਂ ਸਦੀ ਦੇ ਅਰੰਭਕ ਦਹਾਕਿਆਂ ਵਿੱਚ ਅਸਾਮੀ ਰਾਸ਼ਟਰਵਾਦ ਦੀ ਸਮਾਜਕ ਜ਼ਮੀਰ ਉੱਤੇ ਉਨ੍ਹਾਂ ਦੀ ਵੱਡੀ ਛਾਪ ਨਜਰ ਪੈਂਦੀ ਹੈ। ਅਗਾਮੀ ਅੱਧੀ ਸਦੀ ਦੌਰਾਨ ਅਤੇ 21 ਵੀਂ ਸਦੀ ਦੀ ਸਵੇਰ ਤੱਕ ਅਸਾਮੀ ਸਾਹਿਤ ਦੇ ਵੱਖ ਵੱਖ ਖੇਤਰਾਂ ਵਿੱਚ ਨਿਸ਼ਚਿਤ ਨਿਸ਼ਾਨ ਛੱਡਣ ਵਾਲੀਆਂਰਾਮਧੇਨੁ ਯੁੱਗ ਦੀਆਂ ਹੋਰ ਪ੍ਰਮੁੱਖ ਸਾਹਿਤਕ ਸ਼ਖਸ਼ੀਅਤਾਂ ਹਨ ਲਕਸ਼ਮੀ ਨੰਦਨ ਬੋਰਾ, ਭਵੇਂਦਰ ਨਾਥ ਸੈਕੀਆ, ਸੌਰਵ ਕੁਮਾਰ ਚਾਲੀਹਾ, ਨਵਕਾਂਤ ਬਰੂਆ, ਭਬਨੰਦ ਡੇਕਾ, ਨਿਰਮਲ ਪ੍ਰਭਾ ਬੋਰਡੋਲੋਈ, ਪਦਮ ਬਰਕਤਕੀ, ਹੋਮੇਨ ਬੋਰਗੋਹੈਨ, ਹਿਰੇਨ ਭੱਟਾਚਾਰੀਆ, ਚੰਦਰਪ੍ਰਸ਼ਾਦ ਸੈਕੀਆ, ਨਿਲਮੋਨੀ ਫੂਕਨ ਸੀਨੀਅਰ, ਹਿਰੇਨ ਗੋਹੇਨ, ਮਾਮੋਨੀ ਰਾਇਸਮ ਗੋਸਵਾਮੀ ਅਤੇ ਕਈ ਹੋਰ। ਰਾਮਧੇਨੂ ਦਾ ਪ੍ਰਕਾਸ਼ਨ ਬੰਦ ਹੋਣ ਤੋਂ ਬਾਅਦ ਵੀ, ਡਾ ਭੱਟਾਚਾਰੀਆ ਪ੍ਰਮੁੱਖ ਭਾਰਤੀ ਸਾਹਿਤਕ ਆਲੋਚਕ ਵਜੋਂ ਸਰਗਰਮ ਰਿਹਾ, ਅਤੇ ਅਸਾਮ ਵਿੱਚ ਅਸਾਧਾਰਣ ਸਾਹਿਤਕ ਪ੍ਰਤਿਭਾਵਾਂ ਦੀ ਖੋਜ ਕਰਨ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ। ਜੇ ਉਸ ਨੂੰ ਕੁਝ ਦਹਾਕਿਆਂ ਵਿੱਚ ਪ੍ਰਭਾਵਸ਼ਾਲੀ ਲੇਖਕਾਂ ਵਜੋਂ ਉੱਭਰਨ ਦਾ ਯਕੀਨ ਦਿਲਾਉਂਦੀਆਂ ਅਦੁੱਤੀ ਸਾਹਿਤਕ ਰਚਨਾਵਾਂ ਮਿਲ ਜਾਂਦੀਆਂ, 1980 ਦੇ ਦਹਾਕੇ ਦੇ ਅੱਧ ਤਕ ਉਹ ਬਹੁਤ ਸਾਰੇ ਛੋਟੀ ਉਮਰ ਦੇ ਲੇਖਕਾਂ ਦੀ ਸਾਹਿਤਕ ਆਲੋਚਨਾ ਕਰਦਾ ਅਤੇ ਉਨ੍ਹਾਂ ਦੀਆਂ ਸਮੀਖਿਆਵਾਂ ਲਿਖਦਾ ਰਿਹਾ। ਆਖ਼ਰੀ ਤੋਂ ਪਹਿਲੀ ਉਸਦੀ ਇੱਕ ਸਾਹਿਤਕ ਖੋਜ ਅਰਨਬ ਜਾਨ ਡੇਕਾ ਨਾਮੀ ਇੱਕ ਸਕੂਲੀ ਵਿਦਿਆਰਥੀ ਸੀ, ਜਿਸਦੀ ਪਹਿਲੀ ਪ੍ਰਕਾਸ਼ਤ ਕਿਤਾਬ ਇਫਾਂਕੀ ਰੋਡੇ ('ਸੂਰਜ ਦੀ ਇੱਕ ਬੈਂਤ ') 1983 ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀ ਦਿਨਾਂ ਦੌਰਾਨ ਪ੍ਰਕਾਸ਼ਤ ਹੋਈ ਸੀ। ਡਾ. ਭੱਟਾਚਾਰੀਆ ਨੇ ਉਸਦਾ ਅਲੋਚਨਾਤਮਕ ਸਾਹਿਤਕ ਲੇਖ ਲਿਖਿਆ ਸੀ, ਜੋ ਕਿ ਇੱਕ ਸਾਹਿਤਕ ਰਸਾਲਾ ਗੰਧਾਰ ਵਿੱਚ 1987 ਵਿੱਚ ਪ੍ਰਕਾਸ਼ਤ ਹੋਇਆ ਸੀ।[5] ਅਜਿਹੀ ਦਰਿਆਦਿਲੀ ਅਤੇ ਨਿਰਪੱਖ ਸਾਹਿਤਕ ਪਹੁੰਚ ਸਦਕਾ, ਡਾ. ਭੱਟਾਚਾਰੀਆ ਆਪਣੇ ਜੀਵਨ ਕਾਲ ਦੌਰਾਨ ਭਾਰਤੀ ਸਾਹਿਤ ਦੇ ਖੇਤਰ ਵਿੱਚ ਦੰਦ-ਕਥਾ ਅਤੇ ਲੋਕ-ਕਥਾ ਦਾ ਹਿੱਸਾ ਬਣ ਗਿਆ।
ਹਵਾਲੇ
ਸੋਧੋ- ↑ "Jnanpith Laureates Official listings". Jnanpith Website. Archived from the original on 13 October 2007.
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-01-15. Retrieved 2019-12-11.
{{cite web}}
: Unknown parameter|dead-url=
ignored (|url-status=
suggested) (help) - ↑ George, K. M. (1997). Masterpieces of Indian literature, (Vol.1). National Book Trust. p. 19.
- ↑ "Presidents since 1917". Asam Sahitya Sabha website. Archived from the original on 1 March 2010.
- ↑ Bhattacharya, Dr Birendra Kumar (Aug 1987). "Arnab Jan's Poetry: Discussion of an Initial Phase". Gandhaar. 1 (1): 14–15.