ਬੋਹੇਮੀਆ ਜਿਸਦਾ ਅਸਲੀ ਨਾਮ ਰੋਜਰ ਡੇਵਿਡ ਹੈ, ਦਾ ਜਨਮ 15 ਅਕਤੂਬਰ 1979 ਨੂੰ ਕਰਾਚੀ,ਸਿੰਧ, ਪਾਕਿਸਤਾਨ ਵਿੱਚ ਹੋਇਆ।[2] ਰਾਜਾ, ਪੰਜਾਬੀ ਰੈਪਰ ਦੇ ਨਾਂ ਨਾਲ ਵੀ ਬੋਹੇਮਿਆ ਨੂੰ ਜਾਣਿਆ ਜਾਂਦਾ ਹੈ, ਇੱਕ ਪਾਕਿਸਤਾਨੀ ਅਮਰੀਕੀ ਸੰਗੀਤਕਾਰ ਅਤੇ ਰੈਪਰ ਹੈ ਜੋ ਕਿ ਕੈਲੀਫ਼ੋਰਨੀਆ ਵਿੱਚ ਰਹਿੰਦਾ ਹੈ।

ਬੋਹੇਮੀਆ
ਤਸਵੀਰ:Bohemialive09.jpg
ਬੋਹੇਮੀਆ
ਜਾਣਕਾਰੀ
ਜਨਮ ਦਾ ਨਾਂਰੋਜਰ ਡੇਵਿਡ
ਉਰਫ਼ਬੋਹੇਮੀਆ,ਪੰਜਾਬੀ ਰੈਪ ਦਾ ਬਾਦਸ਼ਾਹ,ਰਾਜਾ,ਦੀ ਪੰਜਾਬੀ ਰੈਪਰ
ਜਨਮ (1979-10-15) ਅਕਤੂਬਰ 15, 1979 (ਉਮਰ 42)
ਕਰਾਚੀ,ਸਿੰਧ, ਪਾਕਿਸਤਾਨ[1]
ਮੂਲਕੈਲੀਫ਼ੋਰਨੀਆ, ਸੰਯੁਕਤ ਰਾਜ ਅਮਰੀਕਾ
ਵੰਨਗੀ(ਆਂ)ਰੈਪ , ਦੇਸੀ ਹਿਪ ਹੋਪ
ਸਰਗਰਮੀ ਦੇ ਸਾਲ2002–ਹਾਜ਼ਰ
ਲੇਬਲਸੋਨੀ ਮਿਊਜ਼ਿਕ, ਯੂਨੀਵਰਸਲ ਮਿਊਜ਼ਿਕ, ਕੋਕ ਸਟੂਡੀਓ (ਪਾਕਿਸਤਾਨ) ਟੀ-ਸੀਰੀਜ਼, ਸਪੀਡ ਰਿਕਾਰਡਜ਼
ਸਬੰਧਤ ਐਕਟਸਨੂਪ ਡੌਗ, ਸੀਨ ਕਿੰਗਸਟਨ , ਬੇਬੀ ਬੈਸ਼, ਗ੍ਲਾਸੇਸ ਮੈਲੋਨ, ਕੁਰੁਪ੍ਟ, ਅਕਸ਼ੈ ਕੁਮਾਰ, ਮੀਕਾ ਸਿੰਘ , ਟਾਇਗਰਸਟਾਇਲ , ਪ੍ਰੀਤਮ, ਮਲਕੀਤ ਸਿੰਘ , ਗਿੱਪੀ ਗਰੇਵਾਲ , ਸੋਨੂ ਕਕੜ, ਰਿਸ਼ੀ ਰਿਚ , ਟੈਜ਼, ਦੇਵਿਕਾ ਚਾਵਲਾ , ਰੋਹੇਲ ਹਯਾਤ , ਬਿਲ੍ਜ਼ ਅਤੇ ਕਾਸ਼ਿਫ , ਹਾਜੀ ਸ੍ਪ੍ਰਿੰਗੇਰ, ਗੁਰੂ ਰੰਧਾਵਾ, ਬੱਬਲ ਰਾਏ, ਜੈਸਮੀਨ ਸੈਂਡਲਾਸ, ਬਿਲਾਲ ਸਈਦ
ਵੈੱਬਸਾਈਟthepunjabirapper.com

ਮੁੱਢਲਾ ਜੀਵਨਸੋਧੋ

ਪੰਜਾਬੀ ਇਸਾਈ ਪਰਿਵਾਰ ਵਿੱਚ ਜਨਮ ਲੈਣ ਵਾਲੇ ਬੋਹੇਮੀਆ ਦਾ ਜਨਮ 15 ਅਕਤੂਬਰ 1979 ਨੂੰ ਹੋਇਆ।[3] ਕਰਾਚੀ ਤੋਂ ਬਾਅਦ 7 ਸਾਲ ਲਈ ਬੋਹੇਮਿਆ ਪੇਸ਼ਾਵਰ ਵਿੱਚ ਰਿਹਾ ਅਤੇ 12 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਕੈਲੀਫ਼ੋਰਨੀਆ ਚਲਾ ਗਿਆ | ਬਹੁਤ ਛੋਟੀ ਉਮਰ ਵਿੱਚ ਹੀ ਉਸ ਨੇ ਆਪਣੇ ਪਿਤਾ ਤੋਂ ਸੰਗੀਤ ਸਿਖਣਾ ਸ਼ੁਰੂ ਕੀਤਾ ਅਤੇ ਉਸੇ ਸਮੇਂ ਪੰਜਾਬੀ ਵਿੱਚ ਕਵਿਤਾਵਾਂ ਲਿਖਣੀਆਂ ਵੀ ਸ਼ੁਰੂ ਕੀਤੀਆਂ|[1] ਬੋਹੇਮਿਆ ਦੀ ਮਾਂ ਦੀ ਮੋਤ ਕੈੰਸਰ ਕਾਰਨ ਹੋਈ ਜਦੋਂ ਉਹ ਸਿਰਫ 16 ਸਾਲਾਂ ਦਾ ਸੀ[3]। ਬੋਹੇਮੀਆ ਦੇ ਪਿਤਾ ਪੀ.ਆਈ.ਏ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨ ਵਿੱਚ ਕੰਮ ਕਰਦੇ ਸਨ। ਉਸ ਦਾ ਦਾਵਾ ਹੈ ਕਿ ਉਸਨੂੰ ਫ਼ੈਜ਼ ਅਹਿਮਦ ਫ਼ੈਜ਼, ਮਿਰਜ਼ਾ ਗ਼ਾਲਿਬ ਅਤੇ ਅੱਲਾਮਾ ਇਕ਼ਬਾਲ ਵਰਗੇ ਮਹਾਨ ਕਵੀਆਂ ਨੇ ਬਹੁਤ ਪ੍ਰੇਰਿਤ ਕੀਤਾ। ਬੋਹੇਮੀਆ ਦਾ ਕਹਿਣਾ ਹੈ ਕਿ " ਫ਼ੈਜ਼ ਅਹਿਮਦ ਫ਼ੈਜ਼ ਅਤੇ ਮਿਰਜ਼ਾ ਗ਼ਾਲਿਬ ਵਰਗੇ ਕਵੀ ਸਾਡੇ ਪ੍ਰਤੀਕ ਹਨ ਅਤੇ ਮੇਰੀ ਸਾਰੀਆਂ ਕਵਿਤਾਵਾਂ ਇਨ੍ਹਾਂ ਤੋਂ ਹੀ ਪ੍ਰੇਰਿਤ ਹਨ ਜਿਵੇਂ ਕਿ ਮੇਰੇ ਇੱਕ ਗਾਨੇ ਵਿੱਚ ਮੈਂ ਤਾਰਿਆਂ ਤੋਂ ਪਰੇ ਜਾਣ ਦੀ ਗੱਲ ਕਰਦਾ ਹਾਂ ਜੋ ਕਿ ਅਵੱਸ਼ਕ ਤੌਰ ਤੇ ਅੱਲਾਮਾ ਇਕ਼ਬਾਲ ਦੀ ਲਾਈਨ 'ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ' ਤੋਂ ਪ੍ਰੇਰਿਤ ਹੈ।"[1]

ਕਿੱਤਾਸੋਧੋ

ਬੋਹੇਮੀਆ ਨੇ ਆਪਣੀ ਪਹਿਲੀ ਐਲਬਮ 2002 ਵਿੱਚ ਵਿੱਚ ਪ੍ਰਦੇਸਾਂ ਦੇ ਕੱਢੀ।

ਡਿਸਕੋਗ੍ਰਾਫੀਸੋਧੋ

ਸਾਲ ਐਲਬਮ ਸੰਗੀਤਕਾਰ ਕਲਾਕਾਰ ਲੇਬਲ
2002 ਵਿੱਚ ਪ੍ਰਦੇਸਾਂ ਦੇ ਬੋਹੇਮੀਆ ਬੋਹੇਮੀਆ ਦ ਆਊਟਫਿਟ ਇੰਟਰਟੇਨਮੈਂਟ
2006 ਪੈਸਾ ਨਸ਼ਾ ਪਿਆਰ ਬੋਹੇਮੀਆ ਬੋਹੇਮੀਆ ਯੂਨੀਵਰਸਲ ਮਿਊਜ਼ਿਕ ਇੰਡਿਆ
2009 ਦ ਰੈਪ ਸਟਾਰ ਬੋਹੇਮੀਆ ਬੋਹੇਮੀਆ ਯੂਨੀਵਰਸਲ ਮਿਊਜ਼ਿਕ ਇੰਡਿਆ
2012 ਥਾਉਜ਼ੈਡ ਥਾਟਸ ਬੋਹੇਮੀਆ ਬੋਹੇਮੀਆ ਸੋਨੀ ਮਿਊਜ਼ਿਕ ਇੰਡਿਆ
2016 ਕੇ. ਡੀ. ਐਮ. ਮਿਕਸਟੇਪ ਭਾਗ-1 ਵੱਖ - ਵੱਖ ਵੱਖ - ਵੱਖ ਕਾਲੀ ਦੁਨਾਲੀ ਮਿਊਜ਼ਿਕ
2017 ਸਕੱਲ ਐਂਡ ਬੋਨਸ: ਦ ਫਾਈਨਲ ਚੈਪਟਰ ਬੋਹੇਮੀਆ ਬੋਹੇਮੀਆ ਟੀ-ਸੀਰੀਜ਼

ਫਿਲਮੀ ਗਾਣੇਸੋਧੋ

ਫਿਲਮ ਗਾਣਾ ਸਾਲ
ਚਾਂਦਨੀ ਚੌਂਕ ਟੂ ਚਾਇਨਾ ਚਾਂਦਨੀ ਚੌਂਕ ਟੂ ਚਾਇਨਾ 2009
8 x 10 ਤਸਵੀਰ ਆਈ ਗਾਟ ਦੀ ਪਿਕਚਰ 2009
ਬਰੇਕਅਵੇ ਸੰਸਾਰ 2011
ਦੇਸੀ ਬੁਆੲੇਜ਼ ਸੁਭਾ ਹੋਨੇ ਨਾ ਦੇ 2011
ਫਰਾਰ ਟੌਰ 2015

ਹਵਾਲੇਸੋਧੋ

  1. 1.0 1.1 1.2 Mahmood, Rafay. "Bohemia: More than just forties and shorties". The Express Tribune. Tribune.com.pk. Retrieved 27 June 2014. 
  2. "TDIM - Bohemia's Birthday - 15th Oct". Mtv.in.com. 15 October 2013. Archived from the original on 27 ਜੂਨ 2015. Retrieved 27 June 2014.  Check date values in: |archive-date= (help)
  3. 3.0 3.1 Bohemia (30 August 2012). "Bio". Thepunjabirapper.com. Retrieved 25 July 2014.  ਫਰਮਾ:Rs