ਬੜ ਮਾਜਰਾ

ਮੋਹਾਲੀ ਜ਼ਿਲ੍ਹੇ ਦਾ ਪਿੰਡ

ਬੜ ਮਾਜਰਾ ਭਾਰਤੀ ਪੰਜਾਬ ਦੇ ਐੱਸ.ਏ.ਐੱਸ.ਨਗਰ ਜ਼ਿਲ੍ਹੇ ਦੇ ਬਲਾਕ ਖਰੜ ਦਾ ਇੱਕ ਪਿੰਡ ਹੈ।[1] ਪਿੰਡ ਬਡਮਾਜਰਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਖਰੜ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਬਲੌਂਗੀ ਤੋਂ ਮਲੋਆ ਨੂੰ ਜਾਣ ਵਾਲੀ ਸੜਕ ’ਤੇ ਵਸਿਆ ਹੋਇਆ ਹੈ। ਇਸ ਪਿੰਡ ਤੋਂ ਅੱਧਾ ਕਿਲੋਮੀਟਰ ਅੱਗੇ ਚੰਡੀਗੜ੍ਹ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਚੰਡੀਗੜ੍ਹ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਇੱਕ ਨੁੱਕਰ ਵਿੱਚ ਹੋਣ ਕਰਕੇ ਬਡਮਾਜਰਾ ਦੀ ਪੇਂਡੂ ਦਿੱਖ ਹੁਣ ਖਤਮ ਹੋ ਰਹੀ ਹੈ। ਪਿੰਡ ਦੇ ਆਸ-ਪਾਸ ਮਜ਼ਦੂਰ ਬਸਤੀਆਂ ਅਤੇ ਦੁਕਾਨਾਂ ਹੀ ਦੁਕਾਨਾਂ ਨਜ਼ਰ ਆਉਂਦੀਆਂ ਹਨ।

ਬੜ ਮਾਜਰਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਐੱਸ.ਏ.ਐੱਸ.ਨਗਰ
ਬਲਾਕਖਰੜ
ਖੇਤਰ
 • ਕੁੱਲ150 km2 (60 sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਪਿੰਡ ਬਾਰੇ

ਸੋਧੋ

ਇਸ ਪਿੰਡ ਵਿੱਚ 225 ਘਰ ਹਨ। ਬਡਮਾਜਰਾ ਦੀ ਸਰਪੰਚ ਬਲਜਿੰਦਰ ਕੌਰ ਹੈ। ਪਿੰਡ ਦੋ ਮਾਜਰਿਆਂ ਵਿੱਚ ਵੰਡਿਆ ਹੈ ਜਿਨ੍ਹਾਂ ਵਿੱਚ ਇੱਕ ਜੱਟਾਂ ਦਾ ਅਤੇ ਦੂਜਾ ਜਗੀਰਦਾਰ ਸਿੰਘਾਂ ਦਾ ਹੈ ਪਰ ਪੰਚਾਇਤ ਇੱਕ ਹੀ ਹੈ। ਪਿੰਡ ਵਿੱਚ ਇੱਕ ਘਰ ਵਾਸੰਤੀ ਗੋਤ ਅਤੇ ਬਾਕੀ ਘਰ ਸਿੱਧੂ ਗੋਤ ਦੇ ਹਨ। ਪਰ ਕਈ ਘਰ ਸੁਹਾਣੇ ਤੋਂ ਆ ਕੇ ਵਸੇ ਜਾਗੀਰਦਾਰ ਸਿੰਘਾਂ ਦੇ ਬੈਦਵਾਨ ਗੋਤ ਦੇ ਵੀ ਹਨ। ਕਿਹਾ ਜਾਂਦਾ ਹੈ ਕਿ ਇਹ ਪਿੰਡ ਪਹਿਲਾਂ ਨਦੀ ਦੇ ਕਿਨਾਰੇ ਸੀ ਪਰ ਪਾਣੀ ਦੀ ਮਾਰ ਵਧਣ ਕਰਕੇ ਪਿੰਡ ਦੇ ਬਜ਼ੁਰਗ ਸਰਦਾਰਾ ਸਿੰਘ, ਲਾਲ ਸਿੰਘ ਤੇ ਨੰਬਰਦਾਰ ਗੁਰਦਿਆਲ ਸਿੰਘ ਦੇ ਹੁਣ ਵਾਲੀ ਥਾਂ ਮੋੜੀ ਗੱਡੀ ਅਤੇ ਪਿੰਡ ਦਾ ਨਾਂ ਵੱਡਾ-ਮਾਜਰਾ ਤੋਂ ਹੌਲੀ-ਹੌਲੀ ਬਦਲ ਕੇ ਬਡਮਾਜਰਾ ਪੈ ਗਿਆ। ਸਦੀਆਂ ਤੋਂ ਘੁੱਗ ਵਸਦੇ ਇਸ ਪਿੰਡ ਵਿੱਚ ਖੇੜਾ, ਖੂਹ ਤੇ ਇੱਕ ਬੋਹੜ ਦਾ ਰੁੱਖ ਪੁਰਾਤਨ ਸਮੇਂ ਦੀ ਬਾਤ ਪਾਉਂਦੇ ਹਨ। ਪਿੰਡ ਵਿੱਚ ਇੱਕੋ ਇੱਕ ਗੁਰਦੁਆਰਾ ਸਾਹਿਬ ਭਗਤ ਧੰਨਾ ਜੱਟ ਹੈ। ਬਡਮਾਜਰਾ ਵਿੱਚ ਇੱਕ ਸਰਕਾਰੀ ਮਿਡਲ ਸਕੂਲ, ਇੱਕ ਆਂਗਣਵਾੜੀ ਅਤੇ ਇੱਕ ਪ੍ਰਾਈਵੇਟ ਸਕੂਲ ਹੈ।

ਹਵਾਲੇ

ਸੋਧੋ