ਬੰਗਲਾਦੇਸ਼ ਕ੍ਰਿਕਟ ਬੋਰਡ
ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ; ਬੰਗਾਲੀ: বাংলাদেশ ক্রিকেট বোর্ড) ਬੰਗਲਾਦੇਸ਼ ਵਿੱਚ ਕ੍ਰਿਕਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਣਾਇਆ ਗਿਆ ਕ੍ਰਿਕਟ ਬੋਰਡ ਹੈ। ਇਸਨੂੰ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੁਆਰਾ ਪੂਰਨ ਮੈਂਬਰਤਾ 26 ਜੂਨ 2000 ਨੂੰ ਮਿਲੀ ਸੀ।[1] ਇਸ ਬੋਰਡ ਦਾ ਮੁੱਖ ਦਫ਼ਤਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਹੈ ਅਤੇ ਇਹ ਬੋਰਡ ਇਸ ਦੇਸ਼ ਵਿੱਚ ਕ੍ਰਿਕਟ ਦੇ ਵਿਕਾਸ ਕਾਰਜਾਂ ਲਈ ਜਿੰਮੇਵਾਰ ਹੈ, ਜਿਵੇਂ ਕਿ ਮੈਦਾਨਾਂ ਦੀ ਦੇਖ-ਰੇਖ ਕਰਨਾ ਅਤੇ ਬੰਗਲਾਦੇਸ਼ ਰਾਸ਼ਟਰੀ ਕ੍ਰਿਕਟ ਟੀਮ ਦੀ ਚੋਣ ਕਰਨਾ ਆਦਿ।[2] ਇਸਨੂੰ ਬੰਗਲਾਦੇਸ਼ ਸਰਕਾਰ ਦੁਆਰਾ ਚਲਾਇਆ ਜਾਂਦਾ ਹੈ।
ਖੇਡ | ਕ੍ਰਿਕਟ |
---|---|
ਸੰਖੇਪ | ਬੀਸੀਬੀ |
ਸਥਾਪਨਾ | 1972 |
ਮਾਨਤਾ | ਅੰਤਰਰਾਸ਼ਟਰੀ ਕ੍ਰਿਕਟ ਸਭਾ |
ਮਾਨਤਾ ਦੀ ਮਿਤੀ | 26 ਜੂਨ 2000, ਪੂਰਨ ਮੈਂਬਰ |
ਖੇਤਰੀ ਮਾਨਤਾ | ਏਸ਼ੀਆਈ ਕ੍ਰਿਕਟ ਸਭਾ |
ਮਾਨਤਾ ਦੀ ਮਿਤੀ | 1983, ਪੂਰਨ ਮੈਂਬਰ |
ਮੁੱਖ ਦਫ਼ਤਰ | ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ |
ਪ੍ਰਧਾਨ | ਨਾਜ਼ਮੁਲ ਹਸਨ ਪਾਪੋਂ, ਸੰਸਦੀ ਮੈਂਬਰ |
ਉੱਪ ਪ੍ਰਧਾਨ | ਏ ਜੇ ਐੱਮ ਨਾਸਿਰ ਉੱਦੀਨ |
ਪੁਰਸ਼ ਕੋਚ | - |
ਮਹਿਲਾ ਕੋਚ | ਜਨਕ ਗਾਮੇਗੇ |
ਸਪਾਂਸਰ | ਰੋਬੀ, ਪ੍ਰਾਨ, ਫ਼ਰੈਸ਼, ਬ੍ਰਾਕ ਬੈਂਕ, ਆਮਰਾ ਨੈੱਟਵਰਕ, ਪਾਨ ਪੈਸੀਫ਼ਿਕ |
ਅਧਿਕਾਰਤ ਵੈੱਬਸਾਈਟ | |
www | |
ਹਵਾਲੇ
ਸੋਧੋ- ↑ "Bangladesh Cricket Board". tigercricket.com.bd.
- ↑ "BCB may ask Saqlain Mushtaq to work with second-string teams - Cricket - ESPN Cricinfo". Cricinfo.