ਬੰਗਲਾਦੇਸ਼ ਰਾਸ਼ਟਰੀ ਕ੍ਰਿਕਟ ਟੀਮ

ਬੰਗਲਾਦੇਸ਼ ਰਾਸ਼ਟਰੀ ਕ੍ਰਿਕਟ ਟੀਮ (ਬੰਗਾਲੀ: বাংলাদেশ জাতীয় ক্রিকেট দল) ਜਿਸਨੂੰ ਕਿ 'ਟਾਈਗਰਜ਼' ਵੀ ਕਿਹਾ ਜਾਂਦਾ ਹੈ, ਇੱਕ ਰਾਸ਼ਟਰੀ ਕ੍ਰਿਕਟ ਟੀਮ ਹੈ ਜੋ ਬੰਗਲਾਦੇਸ਼ ਲਈ ਅੰਤਰਰਾਸ਼ਟਰੀ ਪੱਧਰ 'ਤੇ ਕ੍ਰਿਕਟ ਖੇਡਦੀ ਹੈ। ਇਸ ਟੀਮ ਦਾ ਦੇਖ-ਰੇਖ ਦੀ ਜਿੰਮੇਵਾਰੀ ਬੰਗਲਾਦੇਸ਼ ਕ੍ਰਿਕਟ ਬੋਰਡ ਕਰਦਾ ਹੈ। ਬੰਗਲਾਦੇਸ਼ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੀ ਪੂਰੀ ਮੈਂਬਰ ਹੈ ਅਤੇ ਇਹ ਟੀਮ ਟੈਸਟ ਕ੍ਰਿਕਟ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ ਟਵੰਟੀ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਇਸ ਟੀਮ ਨੇ ਨਵੰਬਰ 2000 ਵਿੱਚ ਭਾਰਤੀ ਕ੍ਰਿਕਟ ਟੀਮ ਖਿਲਾਫ਼ ਢਾਕਾ ਵਿਖੇ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ। ਟੈਸਟ ਕ੍ਰਿਕਟ ਖੇਡਣ ਵਾਲੀ ਇਹ ਦਸਵੀਂ ਰਾਸ਼ਟਰੀ ਟੀਮ ਸੀ।

ਬੰਗਲਾਦੇਸ਼
ਛੋਟਾ ਨਾਮਟਾਈਗਰਜ਼
ਖਿਡਾਰੀ ਅਤੇ ਸਟਾਫ਼
ਟੈਸਟ ਕਪਤਾਨਮੁਸ਼ਫ਼ੀਕਰ ਰਹੀਮ
ਇੱਕ ਦਿਨਾ ਕਪਤਾਨਮਸ਼ਰਫ਼ੇ ਮੋਰਤਾਜ਼ਾ
ਟੀ20ਆਈ ਕਪਤਾਨਸ਼ਕੀਬ ਅਲ ਹਸਨ
ਕੋਚਖਾਲੀ
ਇਤਿਹਾਸ
ਟੈਸਟ ਦਰਜਾ ਮਿਲਿਆ2000
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈਸੀਸੀ ਦਰਜਾਬੰਦੀ ਮੌਜੂਦਾ[3] ਸਭ ਤੋਂ ਵਧੀਆ
ਟੈਸਟ 8 8
ਓਡੀਆਈ 7[1] 6
ਟੀ20ਆਈ 10 4[2]
ਟੈਸਟ
ਪਹਿਲਾ ਟੈਸਟਬਨਾਮ  ਭਾਰਤ ਬੰਗਬੰਧੂ ਰਾਸ਼ਟਰੀ ਸਟੇਡੀਅਮ, ਢਾਕਾ ਵਿੱਚ; 10–13 ਨਵੰਬਰ 2000
ਆਖਰੀ ਟੈਸਟਬਨਾਮ  ਆਸਟਰੇਲੀਆ ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ, ਢਾਕਾ; 27–30 ਅਗਸਤ 2017
ਟੈਸਟ ਮੈਚ ਖੇਡੇ ਜਿੱਤੇ/ਹਾਰੇ
ਕੁੱਲ[4] 104 11/76
(15 ਡਰਾਅ)
ਇਸ ਸਾਲ[5] 6 2/4 (0 ਡਰਾਅ)
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਓਡੀਆਈਬਨਾਮ  ਪਾਕਿਸਤਾਨ ਡੇ ਸੋਇਸਾ ਸਟੇਡੀਅਮ, ਮੋਰਤੁਵਾ ਵਿੱਚ; 31 ਮਾਰਚ 1986
ਆਖਰੀ ਓਡੀਆਈਬਨਾਮ  ਦੱਖਣੀ ਅਫ਼ਰੀਕਾ at ਬੁਫ਼ੈਲੋ ਪਾਰਕ, ਪੂਰਬੀ ਲੰਡਨ; 22 ਅਕਤੂਬਰ 2017
ਓਡੀਆਈ ਖੇਡੇ ਜਿੱਤੇ/ਹਾਰੇ
ਕੁੱਲ[6] 335 105/222
(0 ਟਾਈ, 7 ਕੋਈ ਨਤੀਜਾ ਨਹੀਂ)
ਇਸ ਸਾਲ[7] 14 4/7
(0 ਟਾਈ, 3 ਕੋਈ ਨਤੀਜਾ ਨਹੀਂ)
ਵਿਸ਼ਵ ਕੱਪ ਵਿੱਚ ਹਾਜ਼ਰੀਆਂ5 (first in 1999)
ਸਭ ਤੋਂ ਵਧੀਆ ਨਤੀਜਾਕੁਆਰਟਰ-ਫ਼ਾਈਨਲ (2015)
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟੀ20ਆਈਬਨਾਮ  ਜ਼ਿੰਬਾਬਵੇ at ਸ਼ੇਖ ਅਬੂ ਨਾਸੇਰ ਸਟੇਡੀਅਮ, ਖੁਲਨਾ; 28 ਨਵੰਬਰ 2006
ਆਖਰੀ ਟੀ20ਆਈਬਨਾਮ  ਸ੍ਰੀਲੰਕਾ at ਆਰ. ਪਰੇਮਦਾਸਾ ਸਟੇਡੀਅਮ, ਕੋਲੰਬੋ; 6 ਅਪਰੈਲ 2017
ਟੀ20ਆਈ ਖੇਡੇ ਜਿੱਤੇ/ਹਾਰੇ
ਕੁੱਲ[8] 67 21/44
(0 ties, 2 ਕੋਈ ਨਤੀਜਾ ਨਹੀਂ)
ਇਸ ਸਾਲ[9] 5 1/4
(0 ties, 0 ਕੋਈ ਨਤੀਜਾ ਨਹੀਂ)
ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ6 (first in 2007)
ਸਭ ਤੋਂ ਵਧੀਆ ਨਤੀਜਾਦੂਜੇ ਰਾਊਂਡ ਵਿੱਚ (2007, 2014, 2016)

ਟੈਸਟ ਕਿਟ

ਓਡੀਆਈ ਕਿਟ]]

ਟੀ20ਆਈ ਕਿੱਟ

16 ਜੂਨ 2017 ਤੱਕ

31 ਮਾਰਚ 1986 ਨੂੰ ਬੰਗਲਾਦੇਸ਼ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਕ੍ਰਿਕਟ ਟੀਮ ਖਿਲਾਫ਼ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ, ਇਹ ਮੈਚ 1986 ਏਸ਼ੀਆ ਕੱਪ ਵਿੱਚ ਹੋ ਰਿਹਾ ਸੀ। ਜਿਆਦਾ ਸਮਾਂ ਬੰਗਲਾਦੇਸ਼ ਵਿੱਚ ਫੁੱਟਬਾਲ ਬਹੁਤ ਪ੍ਰਚਲਿਤ ਰਹੀ ਅਤੇ ਕ੍ਰਿਕਟ ਕੇਵਲ ਸ਼ਹਿਰੀ ਖੇਤਰਾਂ ਵਿੱਚ ਹੀ ਖੇਡੀ ਜਾਂਦੀ ਸੀ। 1990 ਦੇ ਦਹਾਕੇ ਵਿੱਚ ਕ੍ਰਿਕਟ ਨੇ ਫੁੱਟਬਾਲ ਮੁਕਾਬਲੇ ਕਾਫੀ ਲੋਕ-ਪ੍ਰਿਯਤਾ ਹਾਸਿਲ ਕਰ ਲਈ।

ਬੰਗਲਾਦੇਸ਼ ਦੀ ਕ੍ਰਿਕਟ ਟੀਮ ਨੇ 1986 ਏਸ਼ੀਆ ਕੱਪ ਦੌਰਾਨ ਆਪਣਾ ਪਹਿਲਾ ਓਡੀਆਈ ਮੈਚ ਖੇਡਿਆ

1997 ਵਿੱਚ ਬੰਗਲਾਦੇਸ਼ ਨੇ ਮਲੇਸ਼ੀਆ ਵਿੱਚ ਹੋ ਰਹੀ ਆਈਸੀਸੀ ਟਰਾਫ਼ੀ ਜਿੱਤ ਲਈ ਸੀ ਅਤੇ ਵਿਸ਼ਵ ਕੱਪ ਖੇਡਣ ਲਈ ਕੁਈਲੀਫ਼ਾਈ ਕੀਤਾ। ਇਸ ਤੋਂ ਬਾਅਦ ਇਹ ਟੀਮ ਨੇ ਪਹਿਲੀ ਵਾਰ 1999 ਕ੍ਰਿਕਟ ਵਿਸ਼ਵ ਕੱਪ ਵਿੱਚ ਹਿੱਸਾ ਲਿਆ, ਇਹ ਵਿਸ਼ਵ ਕੱਪ ਇੰਗਲੈਂਡ ਵਿੱਚ ਹੋ ਰਿਹਾ ਸੀ। ਇੱਥੇ ਇਸ ਟੀਮ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਹਰਾ ਦਿੱਤਾ ਅਤੇ ਸਕਾਟਲੈਂਡ ਕ੍ਰਿਕਟ ਟੀਮ ਨੂੰ ਹਰਾ ਦਿੱਤਾ। ਫਿਰ 26 ਜੂਨ 2000 ਨੂੰ ਬੰਗਲਾਦੇਸ਼ ਨੂੰ ਆਈਸੀਸੀ ਦੀ ਪੂਰੀ ਮੈਂਬਰੀ ਮਿਲ ਗਈ ਸੀ।

ਬੰਗਲਾਦੇਸ਼ ਦੀ ਟੀਮ ਦੇ ਨਾਮ ਲੰਮਾ ਸਮਾਂ ਟੈਸਟ ਕ੍ਰਿਕਟ (21, 2000 ਤੋਂ 2002 ਵਿਚਕਾਰ) ਵਿੱਚ ਅਤੇ ਇੱਕ ਦਿਨਾ ਅੰਤਰਰਾਸ਼ਟਰੀ (23, 2001 ਤੋਂ 2004 ਵਿਚਕਾਰ) ਵਿੱਚ ਲਗਾਤਾਰ ਹਾਰਨ ਦਾ ਰਿਕਾਰਡ ਹੈ। ਆਈਸੀਸੀ ਦੀ ਮੈਂਬਰੀ ਮਿਲਣ ਤੋਂ ਬਾਅਦ 1999 ਕ੍ਰਿਕਟ ਵਿਸ਼ਵ ਕੱਪ ਤੋਂ ਲੈ ਕੇ 2004 ਵਿਚਕਾਰ ਇਸ ਟੀਮ ਨੂੰ ਓਡੀਆਈ ਜਿੱਤ ਦਾ ਕਾਫੀ ਇੰਤਜ਼ਾਰ ਕਰਨਾ ਪਿਆ। ਇਹ ਟੀਮ ਲੰਬਾ ਸਮਾਂ ਹਾਰ ਨਾਲ ਜੂਝ ਰਹੀ ਸੀ, ਸੋ ਇਸ ਮੌਕੇ ਹੀ ਜ਼ਿੰਬਾਬਵੇ ਦੀ ਟੀਮ ਖਿਲਾਫ਼ ਬੰਗਲਾਦੇਸ਼ ਨੇ ਆਪਣੀ ਪਹਿਲੀ ਟੈਸਟ ਕ੍ਰਿਕਟ ਜਿੱਤ ਪ੍ਰਾਪਤ ਕੀਤੀ ਅਤੇ ਇਸ ਸੀਰੀਜ਼ ਦਾ ਅਗਲਾ ਟੈਸਟ ਮੈਚ ਡਰਾਅ (ਬਰਾਬਰ) ਰਿਹਾ। ਸੋ ਇਸ ਲਈ ਇਹ ਬੰਗਲਾਦੇਸ਼ ਦੀ ਟੀਮ ਦੀ ਪਹਿਲੀ ਜਿੱਤੀ ਗਈ ਸੀਰੀਜ਼ ਸੀ। ਫਿਰ 2009 ਵਿੱਚ ਇਹ ਟੀਮ ਵੈਸਟ ਇੰਡੀਜ਼ ਖੇਡਣ ਗਈ ਅਤੇ ਉੱਥੇ ਇਸ ਟੀਮ ਨੇ ਦੋ ਟੈਸਟ ਜਿੱਤੇ ਅਤੇ ਇਹ ਵਿਦੇਸ਼ੀ ਧਰਤੀ 'ਤੇ ਇਸ ਟੀਮ ਦੀ ਪਹਿਲੀ ਸੀਰੀਜ਼ ਜਿੱਤ ਸੀ।

30 ਅਕਤੂਬਰ 2016 ਤੱਕ ਬੰਗਲਾਦੇਸ਼ ਦੀ ਟੀਮ ਨੇ 95 ਟੈਸਟ ਕ੍ਰਿਕਟ ਮੈਚ ਖੇਡੇ ਹਨ, ਜਿਹਨਾਂ ਵਿੱਚੋਂ ਇਸ ਟੀਮ ਨੇ ਕੇਵਲ 8 ਟੈਸਟ ਕ੍ਰਿਕਟ ਮੈਚ ਜਿੱਤੇ ਹਨ। ਇਸ ਟੀਮ ਨੇ ਪਹਿਲੀ ਜਿੱਤ ਜ਼ਿੰਬਾਬਵੇ ਖਿਲਾਫ਼ ਦਰਜ ਕੀਤੀ, ਅਗਲੀਆਂ ਦੋ ਜਿੱਤਾਂ ਇਸ ਟੀਮ ਨੇ ਵੈਸਟ ਇੰਡੀਜ਼ ਖਿਲਾਫ਼ ਦਰਜ ਕੀਤੀਆਂ। ਇਸ ਟੀਮ ਨੇ ਜਿਆਦਾਤਰ ਮੈਚ ਡਰਾਅ ਖੇਡੇ ਹਨ।[10]

ਬੰਗਲਾਦੇਸ਼ ਦੀ ਇਹ ਕ੍ਰਿਕਟ ਟੀਮ ਓਡੀਆਈ ਮੈਚਾਂ ਵਿੱਚ ਵਧੇਰੇ ਸਫ਼ਲ ਰਹੀ ਹੈ, ਇਸ ਟੀਮ ਨੇ 318 ਵਿੱਚੋਂ 101 ਮੈਚ ਜਿੱਤੇ ਹਨ।[11] ਇਸ ਤੋਂ ਇਲਾਵਾ ਇਸ ਟੀਮ ਨੇ 62 ਟਵੰਟੀ20 ਮੈਚ ਖੇਡੇ ਹਨ, ਜਿਹਨਾਂ ਵਿੱਚੋਂ 20 ਜਿੱਤੇ ਹਨ।[12]

ਇਸ ਸਮੇਂ ਬੰਗਲਾਦੇਸ਼ ਕ੍ਰਿਕਟ ਟੀਮ ਟੈਸਟ ਕ੍ਰਿਕਟ ਦਰਜਾਬੰਦੀ ਵਿੱਚ ਨੌਵੇਂ ਸਥਾਨ 'ਤੇ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਇਸ ਟੀਮ ਦਾ ਦਰਜਾਬੰਦੀ ਵਿੱਚ ਸਥਾਨ ਸੱਤਵਾਂ ਹੈ। ਇਸ ਤੋਂ ਇਲਾਵਾ ਟਵੰਟੀ20 ਕ੍ਰਿਕਟ ਦਰਜਾਬੰਦੀ ਵਿੱਚ ਇਸ ਟੀਮ ਦਾ ਸਥਾਨ ਦਸਵਾਂ ਹੈ।[13]

ਕ੍ਰਿਕਟ ਰਿਕਾਰਡ

ਸੋਧੋ

ਟੈਸਟ ਮੈਚ

ਸੋਧੋ
  • ਟੀਮ ਦਾ ਉੱਚਤਮ ਸਕੋਰ: 638 ਵਿਰੋਧੀ ਸ੍ਰੀ ਲੰਕਾ, 8-12 ਮਾਰਚ 2013 ਨੂੰ ਗਾਲੇ ਅੰਤਰਰਾਸ਼ਟਰੀ ਸਟੇਡੀਅਮ, ਗਾਲੇ ਖਿਲਾਫ਼
  • ਉੱਚਤਮ ਨਿੱਜੀ ਸਕੋਰ ਇੱਕ ਪਾਰੀ ਵਿੱਚ: 206, ਤਮੀਮ ਇਕਬਾਲ ਵਿਰੋਧੀ ਪਾਕਿਸਤਾਨ, 28 ਅਪ੍ਰੈਲ-2 ਮਈ 2015 ਨੂੰ ਸ਼ੇਖ ਅਬੂ ਨਾਸਰ ਸਟੇਡੀਅਮ, ਖੁਲਨਾ ਵਿਖੇ
  • ਸਭ ਤੋਂ ਜਿਆਦਾ ਨਿੱਜੀ ਸਕੋਰ ਇੱਕ ਮੈਚ ਵਿੱਚ: 231, ਤਮੀਮ ਇਕਬਾਲ (25 ਅਤੇ 206) ਵਿਰੋਧੀ ਪਾਕਿਸਤਾਨ, 28 ਅਪ੍ਰੈਲ-2 ਮਈ 2015 ਨੂੰ ਸ਼ੇਖ ਅਬੂ ਨਾਸਰ ਸਟੇਡੀਅਮ ਖੁਲਨਾ ਵਿਖੇ
  • ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ ਇੱਕ ਪਾਰੀ ਵਿੱਚ: 8/39, 'ਤੇਜੁਲ ਇਸਲਾਮ' ਵਿਰੋਧੀ 'ਜ਼ਿੰਬਾਬਵੇ', 25-27 ਅਕਤੂਬਰ 2014 ਨੂੰ ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ, ਢਾਕਾ ਵਿਖੇ
  • ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ ਇੱਕ ਮੈਚ ਵਿੱਚ: 12/159, 'ਮੇਹੇਦੀ ਹਸਨ ਮਿਰਾਜ਼' ਵਿਰੋਧੀ 'ਇੰਗਲੈਂਡ', 28-30 ਅਕਤੂਬਰ 2016 ਨੂੰ ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ, ਢਾਕਾ ਵਿਖੇ

ਹਵਾਲੇ

ਸੋਧੋ
  1. "Live Cricket Scores & News International Cricket Council". www.icc-cricket.com.
  2. "Bangladesh to play extra T20 in Netherlands". ESPNcricinfo.com. Retrieved 6 January 2017.
  3. "ICC Rankings". International Cricket Council.
  4. "Test matches - Team records". ESPNcricinfo.
  5. "Test matches - 2023 Team records". ESPNcricinfo.
  6. "ODI matches - Team records". ESPNcricinfo.
  7. "ODI matches - 2023 Team records". ESPNcricinfo.
  8. "T20I matches - Team records". ESPNcricinfo.
  9. "T20I matches - 2023 Team records". ESPNcricinfo.
  10. Statsguru – Bangladesh – Test matches – Team analysis, Cricinfo, retrieved 30 ਅਕਤੂਬਰ 2016
  11. "Statsguru – Bangladesh – ODI matches – Team analysis". Cricinfo. Retrieved 12 ਅਕਤੂਬਰ 2016.
  12. "Statsguru – Bangladesh – T20I matches – Team analysis". Cricinfo. Retrieved 26 ਮਾਰਚ 2016.
  13. "ICC rankings - ICC Test, ODI and Twenty20 rankings". ESPNcricinfo. Retrieved 30 ਅਕਤੂਬਰ 2016.