ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ
ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ (SBNCS; ਬੰਗਾਲੀ: শের-ই-বাংলা জাতীয় ক্রিকেট স্টেডিয়াম), ਜਿਸਨੂੰ ਕਿ ਮੀਰਪੁਰ ਸਟੇਡੀਅਮ ਵੀ ਕਿਹਾ ਜਾਂਦਾ ਹੈ, ਇਹ ਇੱਕ ਕ੍ਰਿਕਟ ਸਟੇਡੀਅਮ ਹੈ ਜੋ ਕਿ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਹੈ। ਇਹ ਸਟੇਡੀਅਮ ਮੀਰਪੁਰ ਮਾਡਲ ਥਾਨਾ ਤੋਂ 10 ਕੁ ਕਿਲੋਮੀਟਰ ਦੂਰ ਹੈ। ਇਸ ਸਟੇਡੀਅਮ ਵਿੱਚ ਲਗਭਗ 25,000 ਲੋਕ ਬੈਠ ਕੇ ਮੈਚ ਵੇਖ ਸਕਦੇ ਹਨ ਅਤੇ ਇਸ ਸਟੇਡੀਅਮ ਦਾ ਨਾਮ ਏ.ਕੇ. ਫ਼ਜ਼ਲੂਲ ਹਕ ਦੇ ਨਾਮ ਤੇ ਰੱਖਿਆ ਗਿਆ ਹੈ ਜਿਸਨੂੰ ਸ਼ੇਰ ਏ ਬੰਗਲਾ (ਬੰਗਾਲ ਦਾ ਚੀਤਾ) ਕਿਹਾ ਜਾਂਦਾ ਸੀ। ਅਸਲ ਵਿੱਚ ਇਸ ਮੈਦਾਨ ਨੂੰ ਫੁੱਟਬਾਲ ਲਈ 1980 ਵਿੱਚ ਬਣਾਇਆ ਗਿਆ ਸੀ ਅਤੇ 1987 ਏਸ਼ੀਆਈ ਕਲੱਬ ਚੈਂਪੀਏਨਸ਼ਿਪ ਦੌਰਨ ਇੱਥੇ ਕੁਝ ਮੈਚ ਹੋਏ ਸਨ। ਫਿਰ ਇਸ ਤੋਂ ਬਾਅਦ 2004 ਵਿੱਚ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਇਸ ਸਟੇਡੀਅਮ ਨੂੰ ਆਪਣੀ ਨਿਗਰਾਨੀ ਹੇਠ ਲੈ ਲਿਆ। ਇਸ ਤਰ੍ਹਾਂ ਇਹ ਸਟੇਡੀਅਮ ਬੰਗਲਾਦੇਸ਼ ਦੀ ਪੁਰਸ਼ ਰਾਸ਼ਟਰੀ ਕ੍ਰਿਕਟ ਟੀਮ ਅਤੇ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਦਾ ਮੈਦਾਨ ਬਣ ਗਿਆ। ਇਸ ਮੈਦਾਨ ਦਾ ਖੇਡਣ ਯੋਗ ਭੂਮੀ ਦਾ ਆਕਾਰ 186 ਮੀਟਰ X 136 ਮੀਟਰ ਹੈ।
ਮੀਰਪੁਰ ਸਟੇਡੀਅਮ | |
ਗਰਾਊਂਡ ਜਾਣਕਾਰੀ | |
---|---|
ਟਿਕਾਣਾ | ਮੀਰਪੁਰ, ਢਾਕਾ, ਬੰਗਲਾਦੇਸ਼ |
ਸਥਾਪਨਾ | 2006[1] |
ਸਮਰੱਥਾ | 25,416[2] |
ਮਾਲਕ | ਢਾਕਾ ਵਿਭਾਗ |
ਆਪਰੇਟਰ | ਬੰਗਲਾਦੇਸ਼ ਕ੍ਰਿਕਟ ਬੋਰਡ |
Tenants | ਬੰਗਲਾਦੇਸ਼ ਰਾਸ਼ਟਰੀ ਕ੍ਰਿਕਟ ਟੀਮ ਬੰਗਲਾਦੇਸ਼ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਢਾਕਾ ਡਾਇਨਾਮਿਟਸ |
ਐਂਡ ਨਾਮ | |
ਇਸਪਾਹਾਨੀ ਐਂਡ ਡਾਨ ਕੇਕ ਐਂਡ | |
ਅੰਤਰਰਾਸ਼ਟਰੀ ਜਾਣਕਾਰੀ | |
ਪਹਿਲਾ ਓਡੀਆਈ | 8 ਮਾਰਚ 2006: ਬੰਗਲਾਦੇਸ਼ ਬਨਾਮ ਫਰਮਾ:Country data ਜ਼ਿੰਬਾਬਵੇ |
ਪਹਿਲਾ ਟੀ20ਆਈ | 11 ਅਕਤੂਬਰ 2011: ਬੰਗਲਾਦੇਸ਼ ਬਨਾਮ ਵੈਸਟ ਇੰਡੀਜ਼ |
28 ਅਕਤੂਬਰ 2016 ਤੱਕ ਸਰੋਤ: ESPNcricinfo |
ਫਿਰ ਇਸ ਮੈਦਾਨ ਦੇ ਦੁਬਾਰਾ ਸਥਾਪਿਤ ਹੋਣ ਤੋਂ ਬਾਅਦ ਇੱਥੇ ਪਹਿਲਾ ਮੈਚ ਦਸੰਬਰ 2006 ਵਿੱਚ ਖੇਡਿਆ ਗਿਆ ਅਤੇ ਇਸ ਤੋਂ ਬਾਅਦ 2011 ਕ੍ਰਿਕਟ ਵਿਸ਼ਵ ਕੱਪ, 2012 ਏਸ਼ੀਆ ਕੱਪ ਅਤੇ 2014 ਏਸ਼ੀਆ ਕੱਪ ਦੌਰਾਨ ਲਗਾਤਾਰ ਇਸ ਸਟੇਡੀਅਮ ਵਿੱਚ ਹੋਰ ਵੀ ਕਈ ਮੈਚ ਹੋਏ। ਇਸ ਤੋਂ ਇਲਾਵਾ ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ ਵੀ ਕਈ ਮੁਕਾਬਲੇ ਇੱਥੇ ਖੇਡੇ ਗਏ। 2014 ਕ੍ਰਿਕਟ ਵਿਸ਼ਵ ਕੱਪ ਟਵੰਟੀ20 ਅਤੇ 2014 ਆਈਸੀਸੀ ਮਹਿਲਾ ਵਿਸ਼ਵ ਕੱਪ ਟਵੰਟੀ20 ਦਾ ਫ਼ਾਈਨਲ (ਅੰਤਿਮ) ਮੁਕਾਬਲਾ ਵੀ ਇਸ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਸਟੇਡੀਅਮ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਕ੍ਰਿਕਟ ਦਾ ਟਵੰਟੀ20 ਮੁਕਾਬਲਾ ਬੰਗਲਾਦੇਸ਼ ਅਤੇ ਵੈਸਟ ਇੰਡੀਜ਼ ਵਿਚਕਾਰ ਖੇਡਿਆ ਗਿਆ ਸੀ। 30 ਅਪ੍ਰੈਲ 2015 ਤੱਕ ਇਸ ਸਟੇਡੀਅਮ ਵਿੱਚ 19 ਅੰਤਰਰਾਸ਼ਟਰੀ ਟਵੰਟੀ ਟਵੰਟੀ ਮੁਕਾਬਲੇ ਖੇਡੇ ਜਾ ਚੁੱਕੇ ਹਨ।
ਪੂਰਬਾਚਲ, ਢਾਕਾ ਵਿੱਚ 75,000 ਦਰਸ਼ਕਾਂ ਦੇ ਬੈਠਣ ਲਈ ਪ੍ਰਬੰਧ ਕਰਨ ਤੋਂ ਬਾਅਦ ਇਸ ਨੂੰ ਫੁੱਟਬਾਲ ਸਟੇਡੀਅਮ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।
ਸੁਵਿਧਾਵਾਂ
ਸੋਧੋਇਸ ਸਟੇਡੀਅਮ ਨੂੰ ਪਹਿਲਾਂ ਫੁੱਟਬਾਲ ਲਈ ਤਿਆਰ ਕੀਤਾ ਗਿਆ ਸੀ ਅਤੇ ਫਿਰ ਇਸਨੂੰ ਕ੍ਰਿਕਟ ਮੈਦਾਨ ਵਜੋਂ ਤਬਦੀਲ ਕਰ ਦਿੱਤਾ ਗਿਆ ਸੀ। ਸੋ ਸਟੇਡੀਅਮ ਵਿੱਚ ਕਾਫੀ ਤਬਦੀਲੀ ਲਿਆਂਦੀ ਗਈ ਸੀ। ਸਟੇਡੀਅਮ ਵਿੱਚ ਫਲੱਡ-ਲਾਇਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਹੁਣ ਇਸ ਸਟੇਡੀਅਮ ਵਿੱਚ ਦਿਨ ਅਤੇ ਰਾਤ ਦੇ ਮੈਚ ਵੀ ਖੇਡੇ ਜਾਂਦੇ ਹਨ।
ਪਹਿਲਾ ਟੈਸਟ, ਓ.ਡੀ.ਆਈ. ਅਤੇ ਟਵੰਟੀ20 ਮੈਚ
ਸੋਧੋਇਸ ਮੈਦਾਨ ਵਿੱਚ ਪਹਿਲਾ ਟੈਸਟ ਮੈਚ 25 ਮਈ 2007 ਨੂੰ ਭਾਰਤੀ ਕ੍ਰਿਕਟ ਟੀਮ ਅਤੇ ਬੰਗਲਾਦੇਸ਼ ਕ੍ਰਿਕਟ ਟੀਮ ਵਿਚਾਲੇ ਖੇਡਿਆ ਗਿਆ ਸੀ। ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ 18 ਦਸੰਬਰ 2005 ਨੂੰ ਸਕਾਟਲੈਂਡ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਗਿਆ ਸੀ।
11 ਅਕਤੂਬਰ 2011 ਨੂੰ ਇਸ ਸਟੇਡੀਅਮ ਵਿੱਚ ਪਹਿਲਾ ਟਵੰਟੀ ਟਵੰਟੀ ਮੈਚ ਬੰਗਲਾਦੇਸ਼ ਅਤੇ ਵੈਸਟ ਇੰਡੀਜ਼ ਵਿਚਾਲੇ ਖੇਡਿਆ ਗਿਆ ਸੀ।
ਅੰਕੜੇ
ਸੋਧੋ1 ਨਵੰਬਰ 2016 ਤੱਕ ਇਸ ਸਟੇਡੀਅਮ ਵਿੱਚ ਹੇਠ ਲਿਖੇ ਵਜੋਂ ਮੈਚ ਖੇਡੇ ਗਏ ਹਨ
- ਟੈਸਟ ਕ੍ਰਿਕਟ ਮੈਚ -15
- ਇੱਕ ਦਿਨਾ ਅੰਤਰਰਾਸ਼ਟਰੀ - 99
- ਟਵੰਟੀ ਟਵੰਟੀ ਅੰਤਰਰਾਸ਼ਟਰੀ -36
ਹਵਾਲੇ
ਸੋਧੋ- ↑ http://www.worldofstadiums.com/asia/bangladesh/sher-e-bangla-national-cricket-stadium/
- ↑ SHER-E-BANGLA NATIONAL CRICKET STADIUM, MIRPUR – ICC World Twenty20 Bangladesh 2014. Retrieved 21 ਮਾਰਚ 2014.
ਬਾਹਰੀ ਕੜੀਆਂ
ਸੋਧੋ- Upcoming Matches at Mirpur Stadium – List of Fixtures to be played at Sher e Bangla National Stadium.
- A BanglaCricket Exclusive: The Mirpur Stadium Archived 2007-03-10 at the Wayback Machine.