ਇੰਡੋਨੇਸ਼ੀਆ ਵਿੱਚ ਅਰਜੁਨ ਦੀ ਇੱਕ ਮੂਰਤੀ

ਭਗਵਦ‌ ਗੀਤਾ (ਸੰਸਕ੍ਰਿਤ: भगवद्गीता) ਜਾਂ ਮਹਿਜ਼ ਗੀਤਾ ਹਿੰਦੂ ਧਰਮ ਗਰੰਥਾਂ ਵਿੱਚੋਂ ਇੱਕ ਹੈ ਅਤੇ ਇਹ ਮਹਾਂਭਾਰਤ ਵਿੱਚ (23 ਤੋਂ 40 ਅਧਿਆਏ) ਸ਼ਾਮਲ ਹੈ।ਇਸ ਦੇ 18 ਅਧਿਆਏ ਅਤੇ 700 ਸਲੋਕ ਹਨ। ਭਗਵਦ‌ ਗੀਤਾ ਦੇ ਸ਼ਬਦੀ ਮਾਹਨੇ ਹਨ: ਭਗਵਾਨ ਦੇ ਗੀਤ। ਦੁਨੀਆਂ ਦੀ ਹਰੇਕ ਉਘੀ ਭਾਸ਼ਾ ਵਿੱਚ ਇਸ ਦੇ ਅਨੁਵਾਦ ਮਿਲਦੇ ਹਨ। ਇਹ ਮਹਾਂਭਾਰਤ ਦੇ ਭੀਸ਼ਮਪਰਵ ਦੇ ਅੰਤਰਗਤ ਦਿੱਤਾ ਗਿਆ ਇੱਕ ਉਪਨਿਸ਼ਦ ਹੈ। ਇਸ ਵਿੱਚ ਇੱਕ-ਈਸ਼ਵਰਵਾਦ, ਕਰਮ ਯੋਗ, ਗਿਆਨ ਯੋਗ, ਧਿਆਨ ਯੋਗ ਦੀ ਬਹੁਤ ਸੁੰਦਰ ਢੰਗ ਨਾਲ ਚਰਚਾ ਹੋਈ ਹੈ। ਇਸ ਵਿੱਚ ਦੇਹ ਨਾਲ ਆਤਮਾ ਦੇ ਸੰਬੰਧ ਦਾ ਨਿਰਣਾ ਕੀਤਾ ਗਿਆ ਹੈ।