ਭਸਮਾਸੁਰ (ਸੰਸਕ੍ਰਿਤ: भस्मासुर, Bhasmāsura) ਇੱਕ ਅਜਿਹਾ ਰਾਖਸ ਸੀ ਜਿਸਨੂੰ ਵਰਦਾਨ ਸੀ ਕਿ ਉਹ ਜਿਸਦੇ ਸਿਰ ਉੱਤੇ ਹੱਥ ਰੱਖੇਗਾ, ਉਹ ਭਸਮ ਹੋ ਜਾਵੇਗਾ।[1] ਭਸਮਾਸੁਰ ਨੇ ਇਸ ਸ਼ਕਤੀ ਦਾ ਗਲਤ ਪ੍ਰਯੋਗ ਸ਼ੁਰੂ ਕੀਤਾ ਅਤੇ ਖੁਦ ਸ਼ਿਵ ਜੀ ਨੂੰ ਭਸਮ ਕਰਨ ਚੱਲ ਪਿਆ। ਸ਼ਿਵ ਜੀ ਨੇ ਵਿਸ਼ਨੂ ਤੋਂ ਸਹਾਇਤਾ ਮੰਗੀ। ਵਿਸ਼ਨੂ ਜੀ ਨੇ ਮੋਹਿਨੀ ਦਾ ਰੂਪ ਧਾਰਨ ਕੀਤਾ, ਭਸਮਾਸੁਰ ਨੂੰ ਆਕਰਸ਼ਤ ਕੀਤਾ ਅਤੇ ਨਾਚ ਲਈ ਪ੍ਰੇਰਿਤ ਕੀਤਾ। ਨਾਚ ਕਰਦੇ ਸਮੇਂ ਭਸਮਾਸੁਰ ਵਿਸ਼ਨੂ ਦੀ ਹੀ ਤਰ੍ਹਾਂ ਨਾਚ ਕਰਨ ਲਗਾ, ਅਤੇ ਉਚਿਤ ਮੌਕਾ ਵੇਖਕੇ ਵਿਸ਼ਨੂ ਜੀ ਨੇ ਆਪਣੇ ਸਿਰ ਉੱਤੇ ਹੱਥ ਰੱਖਿਆ, ਜਿਸਦੀ ਨਕਲ ਸ਼ਕਤੀ ਅਤੇ ਕਾਮ ਦੇ ਨਸ਼ੇ ਵਿੱਚ ਚੂਰ ਭਸਮਾਸੁਰ ਨੇ ਵੀ ਕੀਤੀ। ਭਸਮਾਸੁਰ ਆਪਣੇ ਹੀ ਵਰਦਾਨ ਨਾਲ ਭਸਮ ਹੋ ਗਿਆ।

ਭਸਮਾਸੁਰ-ਮੋਹਿਨੀ। ਕ੍ਰਿਤ: ਰਾਜਾ ਰਵੀ ਵਰਮਾ। ਭਸਮਾਸੁਰ (ਖੱਬੇ) ਮੋਹਿਨੀ (ਗੱਭੇ) ਦੇ ਨਾਚ ਦੇ ਪ੍ਰਭਾਵ ਹੇਠ ਆਪਣੇ ਹੀ ਸਿਰ ਤੇ ਹਥ ਰੱਖਣ ਵਾਲਾ ਹੈ, ਜਦੋਂ ਸ਼ਿਵ (ਸੱਜੇ) ਇੱਕ ਰੁੱਖ ਦੇ ਓਹਲੇ ਵੇਖ ਰਿਹਾ ਹੈ।

ਹਵਾਲੇ ਸੋਧੋ