ਰਾਜਾ ਰਵੀ ਵਰਮਾ
ਰਾਜਾ ਰਵੀ ਵਰਮਾ (Malayalam: രാജാ രവി വര്മ്മ) (29 ਅਪਰੈਲ 1848 – 2 ਅਕਤੂਬਰ 1906) ਨੂੰ ਤ੍ਰਾਵਨਕੋਰ (ਹੁਣ ਕੇਰਲ) ਦੀ ਇੱਕ ਰਿਆਸਤ ਦਾ ਇੱਕ ਮੰਨਿਆ-ਪ੍ਰਮੰਨਿਆ ਚਿੱਤਰਕਾਰ ਤੇ ਕਲਾਕਾਰ ਸੀ ਜਿਸ ਨੂੰ ਵਧੇਰੇ ਮਕਬੂਲੀਅਤ ਭਾਰਤੀ ਪ੍ਰਾਚੀਨ ਸਾਹਿਤ ਵਿਚਲੇ ਪਾਤਰਾਂ ਵਿਸ਼ੇਸ਼ਕਰ ਮਹਾਂਕਾਵਿ ਰਾਮਾਇਣ ਅਤੇ ਮਹਾਂਭਾਰਤ ਦਿਆਂ ਚਿੱਤਰਾਂ ਤੋਂ ਮਿਲੀ| ਉਸਨੂੰ ਭਾਰਤੀ ਚਿੱਤਰਕਲਾ ਦੇ ਮਹਾਨ ਚਿੱਤਰਕਾਰਾਂ ਵਿਚੋਂ ਇੱਕ ਗਿਣਿਆ ਜਾਂਦਾ ਹੈ ਤੇ ਉਸਦਿਆਂ ਚਿੱਤਰਾਂ ਨੂੰ ਭਾਰਤੀ ਕਲਾ ਤੇ ਯੂਰਪੀਨ ਕਲਾ ਦੇ ਸੁਮੇਲ ਦੀ ਉੱਤਮ ਉਦਾਹਰਨ ਮੰਨਿਆ ਜਾਂਦਾ ਹੈ। ਵਰਮਾ ਨੇ ਆਪਣੇ ਚਿੱਤਰਾਂ ਵਿੱਚ ਔਰਤ ਨੂੰ ਸਾੜੀ ਪਹਿਨੀ ਬਹੁਤ ਮਨਮੋਹਣੇ ਰੂਪ ਵਿੱਚ ਦਿਖਾਇਆ ਤੇ ਇਹੀ ਇਸ ਸਮੇਂ ਤੋਂ ਭਾਰਤੀ ਔਰਤ ਦੀ ਪਛਾਣ ਬਣ ਗਈ|[2]
ਰਾਜਾ ਰਵੀ ਵਰਮਾ | |
---|---|
ਜਨਮ | 29 ਅਪਰੈਲ 1848[1] ਕਲਿਮਾਨੂਰ, ਤ੍ਰਿਵੇਂਦਰਮ, ਟ੍ਰਾਵਨਕੋਰ |
ਮੌਤ | 2 ਅਕਤੂਬਰ 1906 (58 ਸਾਲ) |
ਪੇਸ਼ਾ | ਪੇਂਟਰ |
ਦਸਤਖ਼ਤ | |
ਕਲਾ ਤੇ ਜੀਵਨ
ਸੋਧੋਵਰਮਾ ਨੂੰ ਤ੍ਰਾਵਨਕੋਰ ਦੇ ਮਹਾਰਾਜਾ ਅਯੀਲਿਅਮ ਥਿਰੁਨਲ ਦੀ ਤਵੱਜੋ ਹਾਸਿਲ ਸੀ|[3] ਉਸਨੇ ਮਦੁਰਾ ਤੋਂ ਮੁਢਲੀ ਚਿੱਤਰਕਾਰੀ ਸਿੱਖੀ ਤੇ ਉਸ ਤੋਂ ਬਾਅਦ ਰਾਮਾ ਸਵਾਮੀ ਨਾਇਡੂ ਤੋਂ ਜਲ-ਚਿੱਤਰਕਲਾ ਅਤੇ ਡਚ ਚਿੱਤਰਕਾਰ ਥੀਓਡਰ ਜੈਨਸਨ ਤੋਂ ਤੇਲ-ਚਿੱਤਰਕਲਾ ਸਿੱਖੀ|
1873 ਵਿੱਚ ਵਿਆਨਾ ਵਿੱਚ ਹੋਈ ਇੱਕ ਚਿੱਤਰ-ਪ੍ਰਦਰਸ਼ਨੀ ਵਿੱਚ ਵਰਮਾ ਦੇ ਚਿੱਤਰ ਵੀ ਸ਼ਾਮਿਲ ਹੋਏ ਜਿਸ ਨਾਲ ਉਹ ਇੱਕ ਵੱਡੇ ਸਨਮਾਨ ਦਾ ਹਕ਼ਦਾਰ ਬਣਿਆ| ਵਰਮਾ ਦੇ ਚਿੱਤਰ ਵਿਸ਼ਵ ਕੋਲੰਬੀਅਨ ਪ੍ਰਦਰਸ਼ਨੀ ਵਿੱਚ ਵੀ ਗਏ ਜੋ ਤਿੰਨ ਸਨ-ਤਗਮਿਆਂ ਨਾਲ ਨਵਾਜ਼ੇ ਗਏ|.[4] ਉਹ ਵਿਸ਼ਿਆਂ ਦੀ ਤਲਾਸ਼ ਵਿੱਚ ਸਾਰੇ ਭਾਰਤ ਵਿੱਚ ਫਿਰਿਆ| ਉਸਨੇ ਦਖਣੀ ਭਾਰਤ ਦੀ ਕਈ ਔਰਤਾਂ ਦੇ ਚਿਹਰਿਆਂ ਦੇ ਆਧਾਰ ਤੇ ਹਿੰਦੂ ਧਰਮ ਦੇਵੀਆਂ ਦੇ ਚਿਹਰੇ ਚਿਤਰੇ| ਰਵੀ ਵਰਮਾ ਨੇ ਨਲ-ਦਮਿੰਤੀ ਅਤੇ ਦੁਸ਼੍ਯੰਤ-ਸ਼ਕੁੰਤਲਾ ਸੰਵਾਦ ਆਧਾਰਿਤ ਚਿੱਤਰ ਵੀ ਬਣਾਏ| ਅਜੋਕੇ ਸਮੇਂ ਤੱਕ ਵੀ ਭਾਰਤੀ ਮਿਥਿਆਸ ਦੀ ਜੋ ਕਲਪਨਾ ਕੀਤੀ ਜਾਂਦੇ ਹੈ ਜਾਂ ਉਸ ਦੀ ਵਿਆਖਿਆ ਕੀਤੀ ਜਾਂਦੀ ਹੈ, ਉਸ ਵਿੱਚ ਰਾਜਾ ਰਵੀ ਵਰਮਾ ਦਾ ਬਹੁਤ ਵੱਡਾ ਯੋਗਦਾਨ ਹੈ। ਉਸ ਦੇ ਚਿੱਤਰ ਭਾਰਤ ਵਿੱਚ ਜਿੰਨੇ ਸਰਾਹੇ ਗਏ ਓਨੇ ਹੀ ਨਕਾਰੇ ਵੀ ਗਏ| ਉਸ ਦੇ ਲਗਭਗ ਸਾਰੇ ਚਿੱਤਰ ਲਕਸ਼ਮੀ ਵਿਲਾਸ ਭਵਨ, ਵਡੋਦਰਾ ਵਿੱਚ ਸੰਭਾਲੇ ਹੋਏ ਹਨ।
ਸਨਮਾਨ
ਸੋਧੋ1904 ਵਿੱਚ ਵਾਇਸਰੋਏ ਲਾਰਡ ਕਰਜ਼ਨ ਨੇ ਬਰਤਾਨਵੀ ਰਾਜੇ ਦੇ ਵੱਲੋਂ ਰਵੀ ਵਰਮਾ ਨੂੰ ਕੇਸਰ-ਏ-ਹਿੰਦ ਗੋਲਡ ਮੈਡਲ ਦਿੱਤਾ ਗਿਆ। ਉਸ ਦੇ ਸਨਮਾਨ ਵਜੋਂ ਮਾਵੇਲਕਰ (ਕੇਰਲ) ਵਿੱਚ ਕੋਮਲ ਕਲਾਵਾਂ ਸੰਬੰਧੀ ਕਾਲਜ ਵੀ ਖੋਲਿਆ ਗਿਆ। ਕਿਲੀਮਨੂਰ ਵਿੱਚ ਜਿਸ ਸਕੂਲ ਵਿੱਚ ਉਹ ਪੜਿਆ ਸੀ, ਉਸ ਦਾ ਨਾਮ ਵੀ ਉਸ ਦੇ ਨਾਮ ਤੇ ਰਖ ਦਿੱਤਾ ਗਿਆ। ਉਸ ਦੇ ਕਲਾ ਨੂੰ ਦਿੱਤੇ ਯੋਗਦਾਨ ਨੂੰ ਦੇਖਦੇ ਹੋਏ ਕੇਰਲ ਸਰਕਾਰ ਨੇ “ਰਾਜਾ ਰਵੀ ਵਰਮਾ ਪੁਰੁਸਕਾਰਮ” ਸ਼ੁਰੂ ਕੀਤਾ ਗਿਆ ਹੈ ਜੋ ਹਰ ਸਾਲ ਕਲਾ ਤੇ ਸਭਿਆਚਾਰ ਦੇ ਖੇਤਰ ਵਿੱਚ ਦਿੱਤਾ ਜਾਂਦਾ ਹੈ।
ਨਿੱਜੀ ਜੀਵਨ
ਸੋਧੋਰਵੀ ਵਰਮਾ ਦਾ ਜਨਮ ਕੇਰਲ ਦੀ ਤ੍ਰਾਵਨਕੋਰ ਰਿਆਸਤ ਵਿੱਚ ਕਿਲੀਮਨੂਰ ਨਾਮੀ ਥਾਂ ਤੇ ਹੋਇਆ| ਉਸ ਦੇ ਪਿਤਾ ਨੀਲਕੰਠਨ ਭੱਤਰੀਪਦ ਇੱਕ ਵਿਦਵਾਨ ਸੀ ਤੇ ਉਸ ਦੀ ਮਾਂ ਉਮਾਂਬਾ ਇੱਕ ਕਵਿੱਤਰੀ ਸੀ ਜਿਸ ਦੀ ਨਾਮੀ ਲਿਖਤ “ਪਾਰਵਤੀ ਸਵੰਬਰ” ਨੂੰ ਰਵੀ ਵਰਮਾ ਨੇ ਉਸ ਦੀ ਮੌਤ ਤੋਂ ਬਾਅਦ ਛਾਪਿਆ| ਵਰਮਾ ਦਾ ਵਿਆਹ ਮਾਵੇਲਕਰ ਦੇ ਸ਼ਾਹੀ ਪਰਿਵਾਰ ਦੀ ਪੁਰੁਰੁਟੱਥੀ ਨਲ ਭਗਰਥੀ ਨਾਲ ਹੋਇਆ ਤੇ ਉਸ ਤੋਂ ਦੋ ਮੁੰਡੇ ਤੇ ਤਿੰਨ ਕੁੜੀਆਂ ਹੋਈਆਂ|
ਨਾਮਵਰ ਚਿੱਤਰਾਂ ਦੇ ਸੂਚੀ
ਸੋਧੋਹੇਠਾਂ ਰਵੀ ਵਰਮਾ ਦੇ ਨਾਮਵਰ ਚਿੱਤਰਾਂ ਦੇ ਸੂਚੀ ਦਿੱਤੀ ਗਈ ਹੈ:
- Village Belle
- Lady Lost in Thought
- Damayanti Talking to a Swan
- The Orchestra
- Arjuna and Subhadra
- The heartbroken
- Swarbat Player
- Shakuntala
- Lord Krishna as Ambassador
- Jatayu, a bird devotee of Lord Rama is mauled by Ravana
- Victory of Indrajit
- The gypsiesਫਰਮਾ:Attribution needed
- A Lady Playing Swarbat
- Lady Giving Alms at the Temple
- Lord Rama Conquers Varuna
- Nair Woman
- Romancing Couple
- Draupadi Dreading to Meet Kichaka
- Shantanu and Matsyagandha
- Shakuntala Composing a Love Letter to King Dushyanta
- Girl in Sage Kanwa's Hermitage (Rishi-Kanya)
-
Yasoda with Bala Krishna
-
Damayanti from Mahabharata
-
Shakuntala from Mahabharata
-
Simhaka and Sairandhri from Mahabharata
-
Galaxy of Musicians
-
Lady Giving Alms at the Temple
-
The Maharashtrian Lady
-
Varma's daughter Mahaprabha with her daughter
ਆਮ ਲੋਕਾਂ ਵਿਚ
ਸੋਧੋ- ਬੌਲੀਵੁਡ ਨਿਰਦੇਸ਼ਕ ਕੇਤਨ ਮੇਹਤਾ ਨੇ ਰੰਗ ਰਸੀਆ ਨਾਂ ਦੀ ਇੱਕ ਫਿਲਮ ਬਣਾਈ ਜੋ ਇਸ ਕਲਾਕਾਰ ਦੇ ਜੀਵਨ ਉੱਪਰ ਆਧਾਰਿਤ ਸੀ| ਰਣਦੀਪ ਹੁੱਡਾ ਨੇ ਇਸ ਵਿੱਚ ਮੁਖ ਕਿਰਦਾਰ ਨਿਭਾਇਆ|
- ਭਾਰਤੀ ਨਿਰਦੇਸ਼ਕ ਲੈਨਿਨ ਰਾਜੇਂਦਰਨ ਨੇ ਮਕਰਮੰਜੂ ਨਾਂ ਦੀ ਮਰਾਠੀ ਫਿਲਮ ਬਣਾਈ ਜੋ ਜੋ ਇਸ ਕਲਾਕਾਰ ਦੇ ਜੀਵਨ ਉੱਪਰ ਆਧਾਰਿਤ ਸੀ|
- ਮਹਾਰਾਸ਼ਟਰ ਸਟੇਟ ਬੋਰਡ ਨੇ ਪਾਠ ਪੁਸਤਕ ਵਿੱਚ 'अपूर्व भेट' ਨਾਂ ਦਾ ਪਾਠ ਸ਼ਾਮਿਲ ਕੀਤਾ ਹੈ ਜੋ ਰਵੀ ਵਰਮਾ ਦੀ ਸਵਾਮੀ ਵਿਵੇਕਾਨੰਦ ਨਾਲ ਹੋਈ ਮੁਲਾਕਾਤ ਬਾਰੇ ਹੈ।
ਪੁਸਤਕ ਸੂਚੀ
ਸੋਧੋਰਵੀ ਵਰਮਾ ਬਾਰੇ ਅੰਗ੍ਰੇਜ਼ੀ ਪੁਸਤਕਾਂ
ਸੋਧੋ- Raja Ravi Varma: Painter of Colonial Indian by Rupika Chawla, Pub: Mapin Publishing, Ahmedabad, March 2010, ISBN 978-0-944142-41-7
- Raja Ravi Varma – Oleographs Catalogueby Dr. D.Jegat Ishwari, Pub: ShriParasuraman, Chennai, 2010, ISBN 9788191002614
- Ravi Varma Classic: 2008, Genesis Art Foundation, Cochin-18;45 clour plate with text by Vijayakumar Menon.
- Raja Ravi Varma – The Most Celebrated Painter of India: 1848–1906, Parsram Mangharam, Bangalore, 2007
- Raja Ravi Varma – The Painter Prince: 1848–1906, Parsram Mangharam, Bangalore, 2003
- Raja Ravi Varma and the Printed Gods of India, Erwin Neumayer & Christine Schelberger, New Delhi, Oxford University Press, 2003
- Raja Ravi Varma: The Most Celebrated Painter of India: 1848 – 1906, Classic Collection, Vol I & II. Bangalore, Parsram Mangharam, 2005
- Raja Ravi Varma: Portrait of an Artist, The Diary of C. Raja Raja Varma/edited by Erwin Neumayer and Christine Schelberger. New Delhi, Oxford University Press, 2005
- Divine Lithography, Enrico Castelli and Giovanni Aprile, New Delhi, Il Tamburo Parlante Documentation Centre and Ethnographic Museum, 2005
- Photos of the Gods: The Printed Image and Political Struggle in India by Christopher Pinney. London, Reaktion Book, 2004
- Raja Ravi Varma:Raja Ravi Varma:E.M Joseph Venniyur,former director of AIR
- Raja Ravi Varma: A Novel,Ranjit Desai -Translated by Vikrant Pande, Pub: Harper Perennial (2013), ISBN 978-350296615.
ਰਵੀ ਵਰਮਾ ਬਾਰੇ ਮਰਾਠੀ ਪੁਸਤਕਾਂ
ਸੋਧੋ- Ravi Varma – A critical study by Vijayakumar Menon, Pub: Kerala Laitha Kala Akademy, Trissur, 2002
- Raja Ravi Varmayum chitrkalayum, Kilimanoor Chandran, Department of Cultural Publications, Kerala Government, 1999.
- Chithramezhuthu Koyithampuran, P. N. Narayana Pillai.
- Raja Ravi Varma, N. Balakrishnan Nair.
- "Raja Ravi Varma", a novel by Marathi language novelist Ranjit Desai translated into English by Vikrant Pande.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "The Diary of C. Rajaraja Varma"
- ↑ Kilimanoor Chandran, Ravi Varmayum Chitrakalayum(in Malayalam), Department of Culture, Kerala, 1998
ਬਾਹਰੀ ਲਿੰਕ
ਸੋਧੋ- Raja Ravi Varma Art Gallery Archived 2020-08-09 at the Wayback Machine.
- Single Largest Collection Online
- Ravi Varma's Paintings
- High Resolution Pictures Archived 2010-12-24 at the Wayback Machine.
- Largest collection of the Lithographs from the Ravi Varma Press Archived 2009-08-28 at the Wayback Machine.
- A Large Collection from Varma
- The Hindu: The royal artist by K.K. Gopalakrishnan Archived 2008-12-08 at the Wayback Machine.
- Chandigarh Museum: Nine Masters Archived 2010-12-04 at the Wayback Machine.
- Early 20th century Ravi Varma postcards Archived 2008-10-14 at the Wayback Machine.
- 1000 Oleographs from Raja Ravi Varma Press shown as Slide show
- Raja Ravi Varma: His Life, Paintings, Presses and Oleographs Archived 2020-08-06 at the Wayback Machine.
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |