ਭਾਰਤ ਦੀਆਂ ਸ਼ਾਸਤਰੀ ਭਾਸ਼ਾਵਾਂ
ਭਾਰਤੀ ਸ਼ਾਸਤਰੀ ਭਾਸ਼ਾਵਾਂ, ਭਾਰਤ ਦੀਆਂ ਉਹ ਭਾਸ਼ਾਵਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਸਾਹਿਤ ਅਤੇ ਵਿਰਸਾ ਅਨਮੋਲ, ਉੱਚ-ਪੱਧਰੀ, ਪ੍ਰਾਚੀਨ ਅਤੇ ਵਿਲੱਖਣ ਹੈ। ਭਾਰਤੀ ਗਣਰਾਜ, ਪ੍ਰਸ਼ਾਸਨਿਕ ਤੌਰ 'ਤੇ, ਸੱਭਿਆਚਾਰ ਮੰਤਰਾਲੇ ਰਾਹੀਂ, ਹੁਣ 11 ਭਾਸ਼ਾਵਾਂ ਨੂੰ ਇਹ ਉਪਾਧੀ ਦਿੰਦਾ ਹੈ। 2004 ਵਿੱਚ, ਭਾਰਤ ਸਰਕਾਰ ਨੇ ਪਹਿਲੀ ਵਾਰ ਘੋਸ਼ਣਾ ਕੀਤੀ ਕਿ ਜੇਕਰ ਕੋਈ ਭਾਰਤੀ ਭਾਸ਼ਾਵਾਂ ਕੁਝ ਖਾਸ ਅਤੇ ਸਖ਼ਤ ਮਾਪਦੰਡਾਂ ਨੂੰ ਪੂਰਾ ਕਰਦੀ ਪਾਈ ਜਾਂਦੀ ਹੈ, ਤਾਂ ਉਸ ਨੂੰ ਭਾਰਤ ਸਰਕਾਰ ਦ੍ਵਾਰਾ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤਾ ਜਾਵੇਗਾ ਅਤੇ ਸਾਰੇ ਲਾਭ ਜੋ ਕਿ ਇਸ ਸਥਿਤੀ ਦੇ ਨਾਲ ਆਉਂਦੇ ਨੇ ਉਨ੍ਹਾਂ ਨੂੰ ਉਹ ਭਾਸ਼ਾ ਭੋਗ ਪਵੇਗੀ। ਸਰਕਾਰ ਨੇ ਭਾਸ਼ਾ ਵਿੱਗਿਆਨੀਆਂ ਦੀ ਇੱਕ ਸਮੂਹ ਦਾ ਗਠਨ ਕੀਤਾ। ਅਤੇ ਇਸ ਕਰ ਕੇ 'ਸ਼ਾਸਤਰੀ ਭਾਸ਼ਾ' ਦਾ ਪਦ ਪ੍ਰਾਪਤ ਕਰਨ ਲਈ ਉਮੀਦਵਾਰ ਭਾਸ਼ਾਵਾਂ ਦੇ ਪ੍ਰਸਤਾਵਾਂ ਦਾ ਮੁਲਾਂਕਣ ਕਰਨ ਲਈ ਇਕ ਸਮਿਤੀ ਬਣ ਗਈ ਅਤੇ ਉਹ ਪ੍ਰਸਤਾਵਾਂ ਨੂੰ ਸਵੀਕਾਰ/ਅਸਵੀਕਾਰ ਕਰ ਸਕਦੀ ਹੈ।
ਸਭ ਤੋਂ ਹਾਲੀਆ ਬਦਲਾਅ ਇਸ ਸੂਚੀ' ਚ 2024 ਵਿੱਚ ਹੋਇਆ ਅਤੇ ਬੰਗਾਲੀ, ਆਸਾਮੀ, ਪਾਲੀ, ਮਰਾਠੀ, ਪ੍ਰਾਕ੍ਰਿਤ ਭਾਸ਼ਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ।[1]
ਮਾਪਦੰਡ
ਸੋਧੋ2004 ਵਿੱਚ, ਜਿਵੇਂ ਕਿ ਪ੍ਰੋਗਰਾਮ ਹੁਣੇ ਆਰੰਭ ਹੋ ਰਿਹਾ ਸੀ, ਮਾਪਦੰਡਾਂ ਦਾ ਇੱਕ ਪ੍ਰਾਰੰਭਿਕ ਅਤੇ ਅਨੁਮਾਨਿਤ ਮਾਪਦੰਡ ਦਾ ਗਠਨ ਕੀਤਾ ਗਿਆ ਸੀ। ਇਸ ਮਾਪਦੰਡ ਅਨੁਸਾਰ ਜੇ ਭਾਸ਼ਾਵਾਂ ਇਹ ਅਹੁਦਾ ਚਾਹੁੰਦੀਆਂ ਹਨ ਤਾਂ ਉਹ ਅਤੇ ਉਨ੍ਹਾਂ ਦਾ ਸਾਹਿਤ ਘੱਟੋ-ਘੱਟ 1000 ਵਰਸ਼ ਦੀ ਆਯੁ ਹੋਣੀ ਚਾਹੀਦੀ ਹੈ।[2]
2006 ਵਿੱਚ, ਇੱਕ ਪ੍ਰੈਸ ਰਿਲੀਜ਼ ਰਾਹੀਂ, ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰਾਲੇ ਦੀ ਪ੍ਰਤੀਨਿਧੀ ਅਤੇ ਮੰਤਰੀ ਅੰਬਿਕਾ ਸੋਨੀ ਨੇ ਰਾਜ ਸਭਾ ਵਿੱਚ ਕੁੱਝ ਹੋਰ ਸਪੱਸ਼ਟੀਕਰਨ ਵੀ ਦਿੱਤੇ। ਉਸਨੇ ਕੁਝ ਹੋਰ ਟਿੱਪਣੀਆਂ ਕੀਤੀਆਂ ਅਤੇ ਇੱਕ ਭਾਰਤੀ ਭਾਸ਼ਾ ਨੂੰ ਸ਼ਾਸਤਰੀ ਭਾਸ਼ਾ ਵਜੋਂ ਸ਼੍ਰੇਣੀਬੱਧ ਕਰਨ ਲਈ ਕੁਝ ਨਵੇਂ ਮਾਪਦੰਡ ਸਾਂਝੇ ਕੀਤੇ:[3][4]
- ਇਸ ਭਾਸ਼ਾ ਵਿੱਚ 1500-2000 ਵਰਸ਼ ਜਾਂ ਇਸ ਤੋਂ ਵੱਧ ਪੁਰਾਣੇ ਲੇਖ ਜਾਂ ਇਤਿਹਾਸ ਉਪਸਥਿਤ ਹੋਣਾ ਚਾਹੀਦਾ ਹੈ
- ਇਸ ਭਾਸ਼ਾ ਨੂੰ ਬੋਲਣ ਜਾਂ ਸਮਝਣ ਵਾਲ਼ੇ ਲੋਕਾਂ ਲਈ ਵੀ ਇਹ ਲਾਜ਼ਮੀ ਹੈ ਕਿ ਉਹ ਇਸ ਭਾਸ਼ਾ ਦੇ ਪੁਰਾਤਨ ਸਾਹਿਤ ਅਤੇ ਲਿਖਤਾਂ ਨੂੰ ਅਮੋਲਕ ਸਾਹਿਤਕ ਧਰੋਹਰ ਮੰਨੇ
- ਭਾਸ਼ਾ ਦੀ ਸਾਹਿਤਕ ਪਰੰਪਰਾ ਵਿਲੱਖਣ ਹੋਣੀ ਚਾਹੀਦੀ ਹੈ ਅਤੇ ਕਿਸੇ ਹੋਰ ਭਾਸ਼ਾ ਸਮੂਹ ਤੋਂ ਉਧਾਰ ਨਹੀਂ ਲੈਣੀ ਚਾਹੀਦੀ
- ਇਸ ਸ਼ਾਸਤਰੀ ਭਾਸ਼ਾ ਵਿੱਚ ਲਿੱਖਿਆ ਸਾਹਿਤ ਇਸ ਦੇ ਆਧੁਨਿਕ ਸੰਸਕਰਣ ਤੋਂ ਵੱਖਰਾ ਹੋ ਸਕਦਾ ਹੈ, ਜਾਂ ਇਹ ਇਸ ਦੀਆਂ ਧੀਆਂ ਭਾਸ਼ਾਵਾਂ ਤੋਂ ਵੀ ਵੱਖਰਾ ਹੋ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਭਾਸ਼ਾ ਹਜ਼ਾਰਾਂ ਵਰਸ਼ਾਂ ਤੱਕ ਇੱਕੋ ਜਿਹੀ ਰਹੇ।
ਲਾਭ
ਸੋਧੋਭਾਰਤ ਸਰਕਾਰ ਦੇ ਸੰਕਲ਼ਪ ਸੰਖਿਆ 2-16/2004-US (ਅਕਾਦਮੀਆਂ) ਮਿੱਤੀ 1 ਨਵੰਬਰ 2004 ਦੇ ਅਨੁਸਾਰ, "ਸ਼ਾਸਤਰੀ ਭਾਸ਼ਾ" ਵਜੋਂ ਘੋਸ਼ਿਤ ਕੀਤੀ ਗਈ ਭਾਸ਼ਾ ਦੇ ਲਾਭ ਹੇਠ ਲਿਖੇ ਅਨੁਸਾਰ ਹਨ:
- ਸ਼ਾਸਤਰੀ ਭਾਰਤੀ ਭਾਸ਼ਾਵਾਂ ਦੇ ਵਿੱਦ੍ਵਾਨਾਂ ਲਈ ਹਰ ਸਾਲ ਦੋ ਵੱਡੇ ਅੰਤਰਰਾਸ਼ਟਰੀ ਪੁਰਸਕਾਰ ਦਿੱਤੇ ਜਾਣਗੇ।
- ਸ਼ਾਸਤਰੀ ਭਾਸ਼ਾਵਾਂ ਵਿੱਚ ਅਧਿਐਨ ਲਈ ਇੱਕ ਉੱਤਮਤਾ ਕੇਂਦ੍ਰ ਦੀ ਸਥਾਪਤ ਕੀਤੀ ਜਾਵੇਗੀ।
- ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਅਨੁਰੋਧ ਕੀਤੀ ਜਾਵੇਗੀ ਕਿ ਉਹ ਸ਼ਾਸਤਰੀ ਭਾਰਤੀ ਭਾਸ਼ਾਵਾਂ ਦੇ ਉੱਘੇ ਵਿੱਦ੍ਵਾਨਾਂ ਲਈ ਘੱਟੋ-ਘੱਟ ਕੇਂਦ੍ਰੀ ਯੂਨੀਵਰਸਿਟੀਆਂ ਵਿੱਚ ਸ਼ਾਸਤਰੀ ਭਾਸ਼ਾਵਾਂ ਲਈ ਇੱਕ ਨਿਸ਼ਚਿਤ ਗਿਣਤੀ ਵਿੱਚ ਵਿਵਸਾਇਕ ਪੀਠ ਤਿਆਰ ਕਰਨਗੇ।
ਅਧਿਕਾਰਤ ਤੌਰ 'ਤੇ ਮਾਨਤਾ ਪ੍ਰਾਪਤ ਸ਼ਾਸਤਰੀ ਭਾਸ਼ਾਵਾਂ
ਸੋਧੋਭਾਸ਼ਾ | ਭਾਸ਼ਾ ਪਰਿਵਾਰ | ਭਾਸ਼ਾ ਸ਼ਾਖਾ | ਪਹਿਲੀ ਪ੍ਰਮਾਣੀਕਰਣ | ਪ੍ਰਵਾਨਗੀ ਦੀ ਤਿਥੀ |
---|---|---|---|---|
ਤਮਿਲ਼: தமிழ் | ਦ੍ਰਾਵਿੜ | ਦੱਖਣੀ ਦ੍ਰਾਵਿੜ
ਮੱਧ ਤਮਿਲ਼ |
500 ਅਤੇ 300 ਈਸਾ ਪੂਰਵ ਦੇ ਵਿਚਕਾਰ [5] [6] | 12 ਅਕਤੂਬਰ 2004 [7] |
ਸੰਸਕ੍ਰਿਤ: संस्कृतम् | ਹਿੰਦ-ਯੂਰਪੀ | ਹਿੰਦ-ਆਰੀਆ | ਪਹਿਲੀ ਸਦੀ ਈਸਾ ਪੂਰਵ | 25 ਨਵੰਬਰ 2005 [7] |
ਕੰਨੜ: ಕನ್ನಡ | ਦ੍ਰਾਵਿੜ | ਦੱਖਣੀ ਦ੍ਰਾਵਿੜ
ਕੰਨੜ ਉਪਭਾਸ਼ਾਵਾਂ |
370 ਈਸਵੀ[8][9] | 31 ਅਕਤੂਬਰ 2008 [10] |
ਤੇਲਗੂ: తెలుగు | ਦ੍ਰਾਵਿੜ | ਦੱਖਣ-ਕੇਂਦਰੀ ਦ੍ਰਾਵਿੜ
ਪ੍ਰਾਰੰਭਿਕ ਤੇਲਗੂ |
400 ਈਸਵੀ[11][12] | 31 ਅਕਤੂਬਰ 2008 [10] |
ਮਲਯਾਲਮ: മലയാളം | ਦ੍ਰਾਵਿੜ | ਦੱਖਣੀ ਦ੍ਰਾਵਿੜ | 830 ਈਸਵੀ[13] | 23 ਮਈ 2013 [14] |
ਉੜੀਆ: ଓଡ଼ିଆ | ਹਿੰਦ-ਯੂਰਪੀ | ਪੂਰਬੀ ਹਿੰਦ-ਆਰੀਆ | 1051 ਈਸਵੀ[15] | 20 ਫ਼ਰਵਰੀ 2014 [16] |
ਬੰਗਾਲੀ: বাংলা | ਹਿੰਦ-ਯੂਰਪੀ | ਪੂਰਬੀ ਹਿੰਦ-ਆਰੀਆ | 10ਵੀਂ ਸ਼ਤਾਬਦੀ ਈਸਵੀ | 3 ਅਕਤੂਬਰ 2024 |
ਅਸਾਮੀ: অসমীয়া | ਹਿੰਦ-ਯੂਰਪੀ | ਪੂਰਬੀ ਹਿੰਦ-ਆਰੀਆ | 9ਵੀਂ ਸ਼ਤਾਬਦੀ ਈਸਵੀ | 3 ਅਕਤੂਬਰ 2024 |
ਮਰਾਠੀ: ਮੋੜੀ: 𑘦𑘨𑘰𑘙𑘲, ਦੇਵਨਾਗਰੀ: मराठी | ਹਿੰਦ-ਯੂਰਪੀ | ਦੱਖਣੀ ਹਿੰਦ-ਆਰੀਆ | 739 ਈਸਵੀ | 3 ਅਕਤੂਬਰ 2024 |
ਪਾਲੀ: ਖਰੋਸ਼ਠੀ: 𐨤𐨫𐨁, ਦੇਵਨਾਗਰੀ: पालि | ਹਿੰਦ-ਯੂਰਪੀ | ਮੱਧ ਹਿੰਦ-ਆਰੀਆ | ਤੀਜੀ ਸ਼ਤਾਬਦੀ ਈਸਾ ਪੂਰਵ | 3 ਅਕਤੂਬਰ 2024 |
ਪ੍ਰਾਕ੍ਰਿਤ: ਬ੍ਰਾਹਮੀ: 𑀧𑁆𑀭𑀸𑀓𑀾𑀢, ਸਿੱਧੰ: 𑖢𑖿𑖨𑖯𑖎𑖴𑖝, ਦੇਵਨਾਗਰੀ: प्राकृत | ਹਿੰਦ-ਯੂਰਪੀ | ਮੱਧ ਹਿੰਦ-ਆਰੀਆ | ਤੀਜੀ ਸ਼ਤਾਬਦੀ ਈਸਾ ਪੂਰਵ | 3 ਅਕਤੂਬਰ 2024 |
ਇਹ ਵੀ ਵੇਖੋ
ਸੋਧੋਸੰਦਰਭ
ਸੋਧੋ- ↑ 1.0 1.1 1.2 1.3 1.4 1.5 "ਮਰਾਠੀ-ਬੰਗਾਲੀ ਸਮੇਤ ਪੰਜ ਭਾਸ਼ਾਵਾਂ ਨੂੰ ਮਿਲਿਆ ਕਲਾਸੀਕਲ ਭਾਸ਼ਾ ਦਾ ਦਰਜਾ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ". TV9 Punjabi. Retrieved 3 October 2024.
- ↑ "India sets up classical languages". BBC (in ਅੰਗਰੇਜ਼ੀ (ਬਰਤਾਨਵੀ)). 2004-09-17. Archived from the original on 2007-03-04. Retrieved 2023-01-18.
- ↑ "CLASSICAL LANGUAGE STATUS TO KANNADA". Press Information Bureau, Government of India. 8 August 2006. Archived from the original on 18 January 2012. Retrieved 6 November 2008.
- ↑ "शास्त्रीय भाषाएँ - केन्द्रीय भारतीय भाषा संस्थान की आधिकारिक वेबसाइट". Central Institute of Indian Languages. 3 October 2024. Retrieved 3 October 2024.
{{cite web}}
: Invalid|ref=harv
(help) - ↑ "Archived copy". Archived from the original on 2024-09-21. Retrieved 2024-06-08.
{{cite web}}
: CS1 maint: archived copy as title (link) - ↑ "Tamil language | Origin, History, & Facts | Britannica". www.britannica.com (in ਅੰਗਰੇਜ਼ੀ). 2023-11-03. Archived from the original on 2023-10-07. Retrieved 2023-11-09.
- ↑ 7.0 7.1 "Notification" (PDF). 25 November 2005. Retrieved 21 January 2024.[permanent dead link]
- ↑ "Kannada language | History, Script & Dialects | Britannica". www.britannica.com (in ਅੰਗਰੇਜ਼ੀ). 2023-10-10. Archived from the original on 2020-01-02. Retrieved 2023-11-09.
- ↑ "Kannada inscription at Talagunda may replace Halmidi as oldest". Archived from the original on 2023-11-14. Retrieved 2023-11-14.
- ↑ 10.0 10.1 "Declaration of Telugu and Kannada as classical languages". Press Information Bureau. Ministry of Tourism and Culture, Government of India. Archived from the original on 3 March 2016. Retrieved 31 October 2008.
- ↑ "Telugu language | Origin, History, & Facts | Britannica". www.britannica.com (in ਅੰਗਰੇਜ਼ੀ). 2023-11-01. Archived from the original on 2024-09-21. Retrieved 2023-11-09.
- ↑ Service, Express News (2022-01-10). "First Telugu inscription claim sparks debate". The New Indian Express (in ਅੰਗਰੇਜ਼ੀ). Archived from the original on 2024-06-17. Retrieved 2024-06-17.
- ↑ "Malayalam language | Dravidian, India, Scripts | Britannica". www.britannica.com (in ਅੰਗਰੇਜ਼ੀ). Archived from the original on 2018-11-16. Retrieved 2023-11-09.
- ↑ "Classifying Malaylam as 'Classical Language'". PIB. 23 May 2013. Archived from the original on 19 August 2024. Retrieved 21 January 2024.
- ↑ "Odia language | Region, History, & Basics | Britannica". www.britannica.com (in ਅੰਗਰੇਜ਼ੀ). 2023-10-13. Retrieved 2023-11-09.
- ↑ "Classifying Odia as classical Language". PIB. 20 February 2014. Archived from the original on 21 September 2024. Retrieved 21 January 2024.
- ↑ 17.0 17.1 17.2 17.3 17.4 "5 More Languages, Including Marathi and Bengali, To Get "Classical" Status". NDTV.com. Retrieved 2024-10-03.