ਭਿੰਨਰੂਪਤਾ
ਭਿੰਨਰੂਪਤਾ ਤੱਤਾਂ ਦਾ ਉਹ ਗੁਣ ਜਿਸ ਕਾਰਨ ਉਹ ਇੱਕ ਤੋਂ ਵੱਧ ਅਜਿਹੇ ਰੂਪਾਂ ਵਿੱਚ ਮਿਲਦਾ ਹੈ ਜਿਹਨਾਂ ਦੇ ਭੌਤਿਕ ਗੁਣ ਤਾਂ ਵੱਖ ਵੱਖ ਹੁੰਦੇ ਹਨ ਪਰ ਰਸਾਇਣਿਕ ਗੁਣ ਇੱਕ ਸਮਾਨ ਹੁੰਦੇ ਹਨ। ਅਜਿਹੇ ਰੂਪਾਂ ਨੂੰ ਭਿੰਨਰੂਪਤਾ ਕਹਿੰਦੇ ਹਨ। ਕਾਰਬਨ ਦੇ ਭਿੰਨ ਰੂਪ, ਹੀਰਾ, ਗਰੇਫ਼ਾਈਟ, ਲੱਕੜੀ ਅਤੇ ਕੋਲਾ ਹਨ। ਫ਼ਾਸਫ਼ੋਰਸ, ਸਲਫ਼ਰ, ਲੋਹਾ ਅਤੇ ਟਿੰਨ ਸਾਰੇ ਤੱਤ ਠੋਸ ਅਵਸਥਾ ਵਿੱਚ ਭਿੰਨ ਰੂਪਤਾ ਦਿਖਾਉਂਦੇ ਹਨ। ਸਲਫ਼ਰ ਤਰਲ ਅਵਸਥਾ ਵਿੱਚ ਭਿੰਨਰੂਪਤਾ ਦਰਸਾਉਂਦਾ ਹੈ। ਗੈਸੀ ਰੂਪ ਵਿੱਚ ਵਾਯੂਮੰਡਲ ਵਿੱਚ ਆਕਸੀਜਨ ਦੋ ਭਿੰਨ ਰੂਪ ਵਿੱਚ ਮਿਲਦੀ ਹੈ ਜਿਵੇਂ ਕਿ ਆਕਸੀਜਨ ਅਤੇ ਓਜ਼ੋਨ।[1]
- ਕਾਰਬਨ ਤੱਤ ਦੋ ਭਿੰਨ ਰੂਪਾਂ ਵਿੱਚ ਮਿਲਦਾ ਹੈ
- ਕ੍ਰਿਸਟਲੀ ਰੂਪ (ਰਵੇਦਾਰ ਰੂਪ) ਇਸ ਰੂਪ ਵਿੱਚ ਕਾਰਬਨ ਦੇ ਪ੍ਰਮਾਣੂ ਕਿਸੇ ਨਿਯਮਿਤ ਰੂਪ ਵਿੱਚ ਬੰਨੇ ਹੁੰਦੇ ਹਨ। ਹੀਰਾ ਅਤੇ ਗਰੇਫ਼ਾਈਟ ਕਾਰਬਨ ਦੇ ਦੋ ਕ੍ਰਿਸਟਲੀ ਰੂਪ ਹਨ।
- ਅਕ੍ਰਿਸਟਲੀ ਰੂਪ: ਇਨ੍ਹਾਂ ਰੂਪਾਂ ਵਿੱਚ ਕਾਰਬਨ ਦਾ ਪ੍ਰਮਾਣੂ ਅਨਿਯਮਿਤ ਰੂਪ ਵਿੱਚ ਬੰਨੇ ਹੁੰਦੇ ਹਨ। ਜਿਵੇਂ ਕੋਲਾ, ਲੱਕੜ, ਚਾਰਕੋਲ, ਜੀਵ ਚਾਰਕੋਲ, ਕੋਕ ਗੈਸ, ਕਾਰਬਨ ਆਦਿ।
Non-metals
ਸੋਧੋਤੱਤ | ਭਿੰਨ ਰੂਪ |
---|---|
ਕ੍ਰਿਸਟਲੀ ਕਾਰਬਨ |
|
ਫ਼ਾਸਫ਼ੋਰਸ ਦੇ ਭਿੰਨ ਰੂਪ |
|
ਆਕਸੀਜਨ ਦੇ ਭਿੰਨ ਰੂਪ |
|
ਸਲਫ਼ਰ ਦੇ ਭਿੰਨ ਰੂਪ |
|
ਸਿਲੀਨੀਅਮ |
|
ਹਵਾਲੇ
ਸੋਧੋ- ↑ Allotrope in IUPAC Compendium of Chemical Terminology, Electronic/ version, http://goldbook.iupac.org/A00243.html. Accessed March 2007.