ਇਸਾਫਗਸ (ਅਮਰੀਕੀ ਅੰਗਰੇਜ਼ੀ) ਜਾਂ ਇਸੋਫਗਸ (ਬ੍ਰਿਟਿਸ਼ ਅੰਗਰੇਜ਼ੀ) (/[unsupported input]ˈsɒfəɡəs/), ਆਮ ਤੌਰ 'ਤੇ ਭੋਜਨ ਨਾਲੀ  (ਫੂਡ ਪਾਈਪ) ਜਾਂ ਗਲਟ, ਕੰਗਰੋੜਧਾਰੀਆਂ ਇੱਕ ਅੰਗ ਹੈ, ਜਿਸ ਦੁਆਰਾ ਭੋਜਨ ਸਰੀਰ ਦੇ ਅੰਦਰ ਲੰਘਦਾ ਹੈ। ਇਹ ਬਾਲਗਾਂ ਵਿੱਚ ਲੱਗਪੱਗ 25 ਸੈਂਟੀਮੀਟਰ ਲੰਮੀ ਇੱਕ ਭੀੜੀ ਨਾਲੀ ਹੁੰਦੀ ਹੈ ਜੋ ਮੂੰਹ ਦੇ ਪਿੱਛੇ ਗਲਕੋਸ਼ ਕੋਲੋਂ ਸ਼ੁਰੂ ਹੁੰਦੀ ਹੈ, ਸੀਨੇ ਵਲੋਂ ਹੋ ਕੇ ਡਾਇਫਰਾਮ ਦੇ ਵਿੱਚ ਦੀ ਲੰਘਦੀ ਹੈ ਅਤੇ ਮਿਹਦੇ ਦੇ ਉਪਰਲੇ ਹਿਸੇ ਵਿੱਚ ਖਾਲੀ ਹੁੰਦੀ ਹੈ। ਨਿਗਲਣ ਦੇ ਦੌਰਾਨ, ਏਪੀਗਲੋਟਿਸ ਭੋਜਨ ਨੂੰ ਫੇਫੜਿਆਂ ਵਿੱਚ ਜਾਣ ਤੋਂ ਰੋਕਣ ਲਈ ਪਿੱਛੇ ਵੱਲ ਝੁਕ ਜਾਂਦਾ ਹੈ। ਇਸੋਫਗਸ ਯੂਨਾਨੀ ਸ਼ਬਦ οἰσοφάγος ਹੈ, ਜਿਸਦਾ ਮਤਲਬ "ਗਲਟ" ਹੈ। 

ਇਸਾਫਗਸ
Tractus intestinalis esophagus.svg
The digestive tract, with the esophagus marked
ਜਾਣਕਾਰੀ
ਪ੍ਰਨਾਲੀਪਾਚਣ ਪ੍ਰਣਾਲੀ ਦੇ ਅੰਗ
ਧਮਣੀEsophageal arteries
ਸ਼ਿਰਾEsophageal veins
NerveSympathetic trunk, vagus
PrecursorForegut
TAਫਰਮਾ:Str right%20Entity%20TA98%20EN.htm A05.4.01.001
FMAFMA:7131
ਅੰਗ-ਵਿਗਿਆਨਕ ਸ਼ਬਦਾਵਲੀ

ਲਿਉਮੈਨ ਦੇ ਬਾਹਰ ਵੱਲ ਇਸੋਫਗਸ ਦੀ ਕੰਧ ਮੁਕੋਸਾ, ਸਬਮੁਕੋਸਾ (ਜੋੜਨ ਵਾਲੇ ਟਿਸ਼ੂ), ਰੇਸ਼ੇਦਾਰ ਟਿਸ਼ੂ ਦੀਆਂ ਪਰਤਾਂ ਵਿਚਕਾਰ ਮਾਸਪੇਸ਼ੀ ਰੇਸ਼ੇ ਦੀਆਂ ਪਰਤਾਂ, ਅਤੇ ਜੋੜਨਯੋਗ ਟਿਸ਼ੂ ਦੀ ਇੱਕ ਬਾਹਰੀ ਪਰਤ ਸ਼ਾਮਲ ਹਨ। ਇਨ੍ਹਾਂ ਮਾਸਪੇਸ਼ੀਆਂ ਦੀ ਅੰਦਰਲੀ ਤਹਿ ਹੇਠਾਂ ਜਾਂਦੇ ਛੱਲਿਆਂ ਦੇ ਰੂਪ ਵਿੱਚ ਘੁਮਾਓਦਾਰ ਰਸਤਾ ਵਿੱਚ ਹੁੰਦੀ ਹੈ, ਜਦੋਂ ਕਿ ਬਾਹਰੀ ਤਹਿ ਲੰਬਵਤ ਹੁੰਦੀ ਹੈ। ਭੋਜਨ ਨਾਲੀ ਦੇ ਸਿਖਰ ਉੱਤੇ ਟਿਸ਼ੂਆਂ ਦਾ ਇੱਕ ਪੱਲਾ ਹੁੰਦਾ ਹੈ ਜਿਸਨੂੰ ਏਪੀਗਲਾਟਿਸ ਕਹਿੰਦੇ ਹਨ ਜੋ ਨਿਗਲਣ ਦੇ ਦੌਰਾਨ ਉੱਪਰ ਤੋਂ ਬੰਦ ਹੋ ਜਾਂਦਾ ਹੈ ਤਾਂ ਜੋ ਭੋਜਨ ਸਾਹ ਨਲੀ ਵਿੱਚ ਪਰਵੇਸ਼ ਨਾ ਕਰ ਸਕੇ। ਚਿਥਿਆ ਗਿਆ ਭੋਜਨ ਇਨ੍ਹਾਂ ਪੇਸ਼ੀਆਂ ਦੇ ਵਿੱਚੀਂ ਭੋਜਨ ਨਾਲੀ ਰਾਹੀਂ ਹੋਕੇ ਉਦਰ ਤੱਕ ਧੱਕ ਦਿੱਤਾ ਜਾਂਦਾ ਹੈ। ਭੋਜਨ ਨਾਲੀ ਵਿੱਚੋਂ  ਭੋਜਨ ਨੂੰ ਲੰਘਣ ਵਿੱਚ ਕੇਵਲ ਸੱਤ ਸੈਕੰਡ ਲੱਗਦੇ ਹਨ ਅਤੇ ਇਸ ਦੌਰਾਨ ਪਾਚਣ ਕਿਰਿਆ ਨਹੀਂ ਹੁੰਦੀ।

ਭੋਜਨ ਨਲੀ ਗੈਸਟਰਿਕ ਰੀਫਲਕਸ, ਕੈਂਸਰ ਤੋਂ ਪ੍ਰਭਾਵਿਤ ਹੋ ਸਕਦੀ ਹੈ, ਪ੍ਰਮੁੱਖ ਖੂਨ ਦੀਆਂ ਨਾੜੀਆਂ ਫੁੱਲ ਸਕਦੀਆਂ ਜਿਹਨਾਂ ਬਹੁਤ ਜ਼ਿਆਦਾ ਖੂਨ ਵੱਗ ਸਕਦਾ ਹੈ, ਸੁੰਗੜ ਜਾਣ ਅਤੇ ਹਰਕਤ ਦੇ ਹੋਰ ਵਿਗਾੜ ਪੈਦਾ ਹੋ ਸਕਦੇ ਹਨ। ਬਿਮਾਰੀ ਦੇ ਕਾਰਨ ਨਿਗਲਣ ਵਿੱਚ ਮੁਸ਼ਕਲ ਹੋ ਸਕਦੀ ਹੈ (ਡਿਸ਼ਫਗੀਆ), ਨਿਗਲਣ ਸਮੇਂ ਦਰਦ (ਓਡੀਨੋਫਗੀਆ), ਛਾਤੀ ਵਿੱਚ ਦਰਦ ਹੋ ਸਕਦਾ ਹੈ ਜਾਂ ਕੋਈ ਵੀ ਲੱਛਣ ਨਹੀਂ ਹੁੰਦਾ।ਕਲੀਨੀਕਲ ਜਾਂਚਾਂ ਵਿੱਚ ਬੇਰੀਅਮ ਨਿਗਲਦੇ ਹੋਏ ਐਕਸ-ਰੇ, ਐਂਡੋਸਕੋਪੀ, ਅਤੇ ਸੀਟੀ ਸਕੈਨ ਸ਼ਾਮਲ ਹਨ। ਭੋਜਨ ਨਲੀ ਦੀ ਸਰਜਰੀ ਕਰਨਾ ਬਹੁਤ ਮੁਸ਼ਕਲ ਹੈ। [1]

ਬਣਤਰਸੋਧੋ

ਭੋਜਨ ਨਲੀ ਪਾਚਨ ਪ੍ਰਣਾਲੀ ਦੇ ਉੱਪਰਲੇ ਹਿੱਸਿਆਂ ਵਿੱਚੋਂ ਇੱਕ ਹੈ।  ਇਸ ਦੇ ਉਪਰਲੇ ਹਿੱਸੇ ਤੇ ਸਵਾਦ ਵਾਲੀਆਂ ਡੋਡੀਆਂ ਹੁੰਦੀਆਂ ਹਨ।[2] ਇਹ ਮੂੰਹ ਦੇ ਪਿਛਲੇ ਹਿੱਸੇ ਤੋਂ ਸ਼ੁਰੂ ਹੁੰਦੀ ਹੈ, ਮੇਡੀਅਸਟੀਨਮ ਦੇ ਪਿਛਲੇ ਹਿੱਸੇ ਰਾਹੀਂ, ਡਾਇਫਰਾਮ ਦੇ ਵਿੱਚ ਦੀ, ਅਤੇ ਮਿਹਦੇ ਵਿੱਚ ਦੀ ਹੇਠਾਂ ਨੂੰ ਜਾਂਦੀ ਹੈ। ਮਨੁੱਖਾਂ ਵਿੱਚ, ਭੋਜਨ ਨਲੀ ਆਮ ਤੌਰ ਉੱਤੇ ਸਾਹ ਨਲੀ ਦੇ ਕਰੋਕੋਇਡ ਕਾਰਟੀਲੇਜ਼ ਦੇ ਪਿੱਛੇ ਸਰਵਾਇਕਲ ਦੇ ਛੇਵੇਂ ਮਣਕੇ ਦੇ ਪੱਧਰ ਦੇ ਆਸਪਾਸ ਸ਼ੁਰੂ ਹੁੰਦੀ ਹੈ, ਦਸਵੇਂ ਥੌਰਾਸਿਕ ਮਣਕੇ ਦੇ ਪੱਧਰ ਦੇ ਆਸਪਾਸ ਡਾਇਆਫਰਾਮ ਵਿੱਚ ਪਰਵੇਸ਼ ਕਰਦੀ ਹੈ, ਅਤੇ ਗਿਆਰਵੇਂ ਥੌਰਾਸਿਕ ਮਣਕੇ ਦੇ ਪੱਧਰ ਤੇ ਮਿਹਦੇ ਦੇ ਮੂੰਹ ਵਿੱਚ ਖ਼ਤਮ ਹੁੰਦੀ ਹੈ। [3] ਇਸ ਦੀ ਲੰਬਾਈ ਆਮ ਤੌਰ 'ਤੇ ਲਗਪਗ 25 ਸੈਂਟੀਮੀਟਰ (10 ਇੰਚ) ਹੁੰਦੀ ਹੈ।[4]

ਬਹੁਤ ਸਾਰੀਆਂ ਖੂਨ ਦੀਆਂ ਨਾੜੀਆਂ ਭੋਜਨ ਨਲੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੀਆਂ ਹਨ, ਜਿਸ ਨਾਲ ਖੂਨ ਦੀ ਸਪਲਾਈ ਵੱਖ ਲੋੜ ਮੂਜਬ ਵੱਖ ਵੱਖ ਥਾਈਂ ਜਾਂਦੀ ਹੈ। ਭੋਜਨ ਨਲੀ ਦੇ ਉਪਰਲੇ ਹਿੱਸਿਆਂ ਨੂੰ ਅਤੇ ਉੱਪਰਲੀ ਇਸੋਫਗਲ ਸਫਿੰਕਟਰ ਨੂੰ ਹੇਠਲੇ ਦਰਜੇ ਦੀ ਥਾਈਰਾਇਡ ਧਮਨੀ ਤੋਂ ਖੂਨ ਮਿਲਦਾ ਹੈ, ਥੋਰੈਕਸ ਵਿੱਚ ਭੋਜਨ ਨਲੀ ਦੇ ਹਿੱਸਿਆਂ ਨੂੰ ਥ੍ਰੋਰੇਸਕ ਐਰੋਟਾ ਤੋਂ ਸਿੱਧੇ ਬ੍ਰੌਨਕੀਅਲ ਧਮਨੀਆਂ ਅਤੇ ਬ੍ਰਾਂਚਾਂ ਤੋਂ, ਅਤੇ  ਭੋਜਨ ਨਲੀ ਦੇ ਹੇਠਲੇ ਅਤੇ ਹੇਠਲੀ ਇਸੋਫਗਲ ਸਫਿੰਕਟਰ ਨੂੰ ਖੱਬੀ ਗੈਸਟਰਿਕ ਧਮਨੀ ਅਤੇ ਖੱਬੀ ਹੇਠਲੇ ਦਰਜੇ ਦੀ ਫ੍ਰੇਨਿਕ ਧਮਨੀ ਤੋਂ ਖੂਨ ਦੀ ਸਪਲਾਈ ਹੁੰਦੀ ਹੈ।[5] ਨਿਕਾਸੀ ਵੀ ਭੋਜਨ ਨਲੀ ਦੇ ਕੋਰਸ ਦੇ ਨਾਲ ਵੱਖ ਵੱਖ ਹੁੰਦੀ ਹੈ। ਭੋਜਨ ਨਲੀ ਦੇ ਉਪਰਲੇ ਅਤੇ ਵਿਚਕਾਰਲੇ ਹਿੱਸੇ ਅਜ਼ੀਗੋ ਅਤੇ ਹੇਮੀਆਜ਼ਿਗੋਸ ਨਾੜੀਆਂ ਵਿੱਚ ਡਰੇਨ ਕਰਦੇ ਹਨ, ਅਤੇ ਹੇਠਲੇ ਹਿੱਸੇ ਵਿੱਚੋਂ ਖੂਨ ਖੱਬੀ ਗ੍ਰੈਸਟਿਕ ਨਾੜੀ ਵਿੱਚ ਡਰੇਨ ਹੁੰਦਾ ਹੈ।  ਇਹ ਸਾਰੀਆਂ ਨਾੜੀਆਂ ਖੱਬੀ ਹਾਈਡ੍ਰੋਕਲੋਰਿਕ ਨਾੜੀ, ਜੋ ਪੋਰਟਲ ਨਾੜੀ ਦੀ ਇੱਕ ਸ਼ਾਖਾ ਹੈ ਨੂੰ ਛੱਡ ਕੇ ਸੁਪੀਰੀਅਰ ਵੇਨਾ ਕਵਾ ਵਿੱਚ ਜਾ ਗਿਰਦੀਆਂ ਹਨ।

 
ਭੋਜਨ ਨਲੀ ਤਿੰਨ ਸਥਾਨਾਂ ਤੋਂ ਸੁੰਗੜ ਸਕਦੀ ਹੈ। 

ਹਵਾਲੇਸੋਧੋ

  1. http://abcnews.go.com/Health/thanksgiving-tales-emergency-room/story?id=43746804
  2. Purves, Dale (2011). Neuroscience (5. ed.). Sunderland, Mass.: Sinauer. p. 341. ISBN 978-0-87893-695-3. 
  3. Drake, Richard L.; Vogl, Wayne; Tibbitts, Adam W.M. Mitchell (2005). Gray's anatomy for students. illustrations by Richard M. Tibbitts and Paul Richardson. Philadelphia: Elsevier/Churchill Livingstone. pp. 192–194. ISBN 978-0-8089-2306-0. 
  4. Colledge, Nicki R.; Walker, Brian R.; Ralston, Stuart H., eds. (2010). Davidson's Principles and Practice of Medicine. illust. Robert Britton (21st ed.). Edinburgh: Churchill Livingstone/Elsevier. pp. 838–870. ISBN 978-0-7020-3084-0. 
  5. Patti, MG; Gantert, W; Way, LW (Oct 1997). "Surgery of the esophagus. Anatomy and physiology.". The Surgical clinics of North America. 77 (5): 959–70. PMID 9347826. doi:10.1016/s0039-6109(05)70600-9.