ਮਜਨੂੰ ਦਾ ਟਿੱਲਾ
ਦਿੱਲੀ ਵਿਚ ਗੁਰੂਦੁਆਰਾ ਸਾਹਿਬ
ਮਜਨੂੰ ਦਾ ਟਿੱਲਾ (ਐਮਟੀ) ਦਿੱਲੀ ਵਿਚ ਇੱਕ ਤਿਬਤੀਅਨ ਕਲੋਨੀ ਹੈ ਜੋ 1960 [ਨੋਟ 1] ਦੇ ਲਗਭਗ ਬਣੀ। ਇਸਨੂੰ ਆਮ ਤੌ 'ਤੇ ਨਵੀਂ ਅਰੁਨਾ ਕਲੋਨੀ ਅਤੇ ਚੁੰਗਟੋਅਨ ਵੀ ਕਿਹਾ ਜਾਂਦਾ ਹੈ। ਇਹ ਦੱਖਣੀ ਦਿੱਲੀ ਦਾ ਭਾਗ ਹੈ ਅਤੇ ਜਮਨਾ ਦਰਿਆ ਦੇ ਕੰਢੇ ਉਪਰ ਬਾਹਰੀ ਰਿੰਗ ਰੋਡ (ਐਨਐਚ-1) ਆਈਐਸਬੀਟੀ ਕਸ਼ਮੀਰੀ ਗੇਟ ਸੜਕ ਉਪਰ ਸਥਿਤ ਹੈ।
ਮਜਨੂੰ ਕਾ ਟਿੱਲਾ
ਨਿਊ ਅਰੁਨਾ ਨਗਰ ਕਲੋਨੀ, ਸੇਮੇਲਿੰਗ ਚੁੰਗਟੋਅਨ | |
---|---|
ਬਸਤੀ | |
ਦੇਸ਼ | India |
ਰਾਜ | ਦਿੱਲੀ |
ਜ਼ਿਲ੍ਹਾ | ਉੱਤਰੀ ਦਿੱਲੀ |
ਸਥਾਪਨਾ | 1960 |
ਆਬਾਦੀ (2000) | |
• ਕੁੱਲ | 2,500 |
ਸਮਾਂ ਖੇਤਰ | ਯੂਟੀਸੀ+5:30 (Indian Standard Time) |
Pincode(s) | |
ਏਰੀਆ ਕੋਡ | +91 11 |
ਇਤਿਹਾਸ
ਸੋਧੋਇਹ ਇੱਕ ਇਤਿਹਾਸਿਕ ਖੇਤਰ ਹੈ, ਜਿਸ ਦਾ ਸ਼ਾਬਦਿਕ ਅਰਥ ਮਜਨੂੰ ਦੀ ਥੇਹ ਹੈ। ਦਿੱਲੀ ਸਲਤਨਤ ਵਿਚ ਸਿਕੰਦਰ ਲੋਧੀ ਦੇ ਰਾਜ ਸਮੇਂ ਇਥੇ ਇੱਕ ਇਰਾਨੀ ਸ਼ੂਫ਼ੀ ਫ਼ਕੀਰ ਅਬਦੁੱਲ, ਛੋਟਾ ਨਾਂ ਮਜਨੁੰ ਰਹਿੰਦਾ ਸੀ। 20 ਜੁਲਾਈ 1505 ਈ. ਵਿੱਚ ਇਸ ਫ਼ਕੀਰ ਦੀ ਮੁਲਾਕਾਤ ਸਿੱਖ ਗੁਰੂ,ਗੁਰੂ ਨਾਨਕ ਦੇਵ ਜੀ ਨਾਲ ਹੋਈ। ਮਜਨੂੰ ਪ੍ਰਮਾਤਮਾ ਦੇ ਭਾਣੇ ਵਿੱਚ ਲੋਕਾਂ ਨੂੰ ਮੁਫ਼ਤ ਵਿੱਚ ਜਮਨਾ ਨਦੀ ਪਾਰ ਕਰਵਾਉਂਦਾ ਸੀ। ਨਾਨਲ ਸਾਹਿਬ ਇਥੇ ਜੁਲਾਈ ਦੇ ਅਖੀਰ ਤੱਕ ਇਥੇ ਰਹੇ। ਬਾਅਦ ਵਿੱਚ ੲਸ ਥਾਂ ਉਪਰ ਬਘੇਲ ਸਿੰਘ ਨੇ 1783 ਵਿਚ ਗੁਰਦੁਆਰਾ ਮਜਨੂੰ ਕਾ ਟੀਲਾ ਬਣਵਾਇਆ। ਇਸ ਥਾਂ 'ਤੇ ਗੁਰੂ ਹਰਿਗੋਬਿੰਦ ਜੀ ਵੀ ਆਏ।[1][2]