ਮਨਜੀਤ ਔਲਖ
ਮਨਜੀਤ ਔਲਖ ਪੰਜਾਬੀ ਰੰਗਮੰਚ ਦੀ ਅਦਾਕਾਰਾ ਹੈ ਜਿਸਨੇ ਆਪਣੇ ਪਤੀ ਤੇ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਹਰ ਨਾਟਕ ਵਿਚ ਭੂਮਿਕਾ ਨਿਭਾਈ ਹੈ।ਪੰਜਾਬੀ ਰੰਗਮੰਚ ਦੇ ਇਤਿਹਾਸ ਵਿਚ ਅਜਮੇਰ ਸਿੰਘ ਔਲਖ ਅਤੇ ਮਨਜੀਤ ਔਲਖ ਦੀ ਭੂਮਿਕਾ ਵੀ ਠੋਸ ਹੈ [1]
ਮਨਜੀਤ ਔਲਖ | |
---|---|
ਜਨਮ | ਮਨਜੀਤ-ਕੌਰ 15 ਜੁਲਾਈ 1943 ਭਾਰਤੀ ਪੰਜਾਬ ਦੇ ਬਠਿੰਡਾ ਦੇ ਪਿੰਡ ਚੋਟੀਆਂ |
ਕਿੱਤਾ | ਅਧਿਆਪਕ, ਥੀਏਟਰ ਕਰਮੀ, ਐਕਟਰ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਐਮ.ਏ. ਅਤੇ ਬੀ. ਐਡ |
ਪ੍ਰਮੁੱਖ ਕੰਮ | ਤੂੜੀ ਵਾਲਾ ਕੋਠਾ, ਬੇਗਾਨੇ ਬੋਹੜ ਦੀ ਛਾਂ |
ਪ੍ਰਮੁੱਖ ਅਵਾਰਡ | ਭਾਸ਼ਾ ਵਿਭਾਗ ਪੰਜਾਬ ਵੱਲੋਂ ਬਿਹਤਰੀਨ ਅਭਿਨੇਤਰੀ (1981)
ਤਰਕਸ਼ੀਲ ਸੁਸਾਇਟ,ਪੰਜਾਬ ਵੱਲੋਂ ਪੇਂਡੂ ਰੰਗਮੰਚ ਸੇਵਾ ਸਨਮਾਨ (2006) ਪੰਜਾਬ ਲੋਕ ਸੱਭਿਆਚਾਰਕ ਮੰਚ ਵੱਲੋਂ ਸੁਰਿੰਦਰ ਹੇਮ ਜਯੋਤੀ ਪੁਰਸਕਾਰ (2009) |
ਜੀਵਨ ਸਾਥੀ | ਅਜਮੇਰ ਸਿੰਘ ਔਲਖ (1967-ਵਰਤਮਾਨ) |
ਬੱਚੇ | ਸੁਪਨਦੀਪ ਕੌਰ, ਸੁਹਜਮੀਤ ਕੌਰ, ਅਜਮੀਤ ਕੌਰ |
ਰਿਸ਼ਤੇਦਾਰ | ਗੁਰਵਿੰਦਰ ਬਰਾੜ |
ਜੀਵਨ ਵੇਰਵੇ
ਸੋਧੋਮਨਜੀਤ ਔਲਖ ਨੇ 27 ਫਰਵਰੀ 1941 ਨੂੰ ਪਿੰਡ ਚੋਟੀਆਂ, ਜਿਲ੍ਹਾ ਬਠਿੰਡਾ ਵਿਖੇ ਨੰਦ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਜਨਮ ਲਿਆ ।ਬੀ ਏ, ਬੀ ਐਡ ਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ ਏ ਪੰਜਾਬੀ ਵੀ ਕੀਤੀ ।ਕਈ ਵਰ੍ਹਿਆਂ ਤੱਕ ਪੰਜਾਬ ਸਰਕਾਰ ਦੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਨੌਕਰੀ ਕੀਤੀ ਤੇ ਫੇਰ ਪੰਜਾਬ ਸਰਕਾਰ ਦੇ ਵਿੱਦਿਅਕ ਮਹਿਕਮੇ ਵਿੱਚ ਬਤੌਰ ਪੰਜਾਬੀ ਲੈਕਚਰਾਰ ਵੀ 1991 ਤਕ ਸੇਵਾਵਾਂ ਨਿਭਾਈਆਂ ।ਜਦੋਂ 1967 ਵਿਚ ਮਨਜੀਤ ਕੌਰ ਦਾ ਵਿਆਹ ਪ੍ਰੋ: ਅਜਮੇਰ ਸਿੰਘ ਔਲਖ ਨਾਲ ਹੋਇਆ ।ਉਹ ਤਿੰਨ ਧੀਆਂ ਦੀ ਮਾਂ ਹੈ [2]
ਰੰਗਮੰਚ
ਸੋਧੋਮਨਜੀਤ ਔਲਖ ਦਾ ਰੰਗਮੰਚ ਦਾ ਸਫਰ 1978 ਵਿਚ ਸ਼ੁਰੂ ਹੋਇਆ ਜਦੋਂ ਅਜਮੇਰ ਸਿੰਘ ਔਲਖ ਨੇ ਲੋਕ ਕਲਾ ਮੰਚ, ਮਾਨਸਾ ਬਣਾਇਆ ।ਉਸ ਨੇ ਪੰਜਾਬ, ਹਰਿਆਣਾ ਦੇ ਪਿੰਡਾਂ, ਸ਼ਹਿਰਾਂ ਦੀਆਂ ਸਟੇਜਾਂ ਦੇ ਨਾਲ -ਨਾਲ ਕੈਨੇਡਾ, ਅਮਰੀਕਾ ਆਦਿ ਵਿੱਚ ਵੀ ਕੁਝ ਨਾਟਕ ਖੇਡੇ ।ਉਸ ਨੇ ਆਪਣੀਆਂ ਤਿੰਨੇ ਧੀਆਂ ਦੀ ਰੰਗਮੰਚ ਨਾਲ ਸਾਂਝ ਪਵਾਈ।[3]।
ਪਾਤਰ ਵਜੋਂ ਭੂਮਿਕਾ
ਸੋਧੋ- ਬੇਗਾਨੇ ਬੋਹੜ ਦੀ ਛਾਂ(ਗੁਰਨਮੋ ਤੇ ਬਿਸ਼ਨੋ ਬੁੜ੍ਹੀ)
- ਜਦੋਂ ਬੋਹਲ ਰੋਂਦੇ ਨੇ(ਨਸੀਬ ਕੌਰ )
- ਝਨਾਂ ਦੇ ਪਾਣੀ (ਬਲਬੀਰੋ)
- ਅਨ੍ਹੇ ਨਿਸ਼ਾਨਚੀ (ਮੁਸਲਮਾਨ ਬਜੁਰਗ ਔਰਤ )
- ਭੱਜੀਆਂ ਬਾਹਾਂ(ਕੁੱਸ਼ਲਿਆ)
- ਆਪਣਾ -ਆਪਣਾ ਹਿੱਸਾ (ਪੰਜਾਬੋ ਮਾਂ )
- ਇਕ ਸੀ ਦਰਿਆ (ਜਿੰਦ ਕੌਰ )
- ਮਿੱਟੀ ਕੀਹਦੀ ਮਾਂ (ਨੌਕਰਾਣੀ )
ਹਵਾਲੇ
ਸੋਧੋ- ↑ ਕੇਵਲ ਧਾਲੀਵਾਲ 'ਰੰਗਮੰਚ ਦੇ ਲੰਮੇ ਸਫਰ ਦਾ ਨਾਂਅ -ਮਨਜੀਤ ਔਲਖ' ਨਵਾਂ ਜ਼ਮਾਨਾ ਐਤਵਾਰਤਾ 29 ਮਾਰਚ 2015
- ↑ ਕੇਵਲ ਧਾਲੀਵਾਲ 'ਰੰਗਮੰਚ ਦੇ ਲੰਮੇ ਸਫਰ ਦਾ ਨਾਂਅ-ਮਨਜੀਤ ਔਲਖ' ਨਵਾਂ ਜ਼ਮਾਨਾ ਐਤਵਾਰਤਾ 29 ਮਾਰਚ 2015
- ↑ ਕੇਵਲ ਧਾਲੀਵਾਲ 'ਰੰਗਮੰਚ ਦੇ ਲੰਮੇ ਸਫਰ ਦਾ ਨਾਂਅ-ਮਨਜੀਤ ਔਲਖ' ਨਵਾਂ ਜ਼ਮਾਨਾ ਐਤਵਾਰਤਾ 29 ਮਾਰਚ 2015
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |