ਮਨਪ੍ਰੀਤ ਸਿੰਘ ਬਾਦਲ

ਪੰਜਾਬ, ਭਾਰਤ ਦਾ ਸਿਆਸਤਦਾਨ
(ਮਨਪ੍ਰੀਤ ਬਾਦਲ ਤੋਂ ਮੋੜਿਆ ਗਿਆ)

ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਖ਼ਜ਼ਾਨਾ ਮੰਤਰੀ[1][2] ਹਨ। ਉਹ ਦੂਜੀ ਵਾਰ ਵਿੱਤ ਮੰਤਰੀ ਦੇ ਉਹਦੇ ਤੇ ਬੈਠੇ ਹਨ। ਉਨ੍ਹਾਂ ਦਾ ਤਾਲੁਕ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਹੈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਬਠਿੰਡਾ ਸ਼ਹਿਰ ਤੋਂ ਚੋਣ ਜਿੱਤੇ ਹਨ[3]|

ਮਨਪ੍ਰੀਤ ਬਾਦਲ
ਐਮਐਲਏ, ਪੰਜਾਬ
ਦਫ਼ਤਰ ਵਿੱਚ
ਮਈ 1995 - ਮਾਰਚ 2012
ਤੋਂ ਪਹਿਲਾਂਰਘੁਬੀਰ ਸਿੰਘ (ਸਿਆਸਤਦਾਨ)
ਤੋਂ ਬਾਅਦਅਮਰਿੰਦਰ ਸਿੰਘ ਰਾਜਾ ਵੜਿੰਗ
ਹਲਕਾਗਿੱਦੜਬਾਹਾ
ਵਿੱਤ ਅਤੇ ਯੋਜਨਾ ਮੰਤਰੀ
ਦਫ਼ਤਰ ਵਿੱਚ
ਮਾਰਚ 2007- ਅਕਤੂਬਰ 2010
ਤੋਂ ਪਹਿਲਾਂਸੁਰਿੰਦਰ ਸਿੰਗਲਾ
ਤੋਂ ਬਾਅਦਉਪਿੰਦਰਜੀਤ ਕੌਰ
ਨਿੱਜੀ ਜਾਣਕਾਰੀ
ਜਨਮ26 ਜੁਲਾਈ 1962
ਮੁਕਤਸਰ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਵੀਨੂ ਬਾਦਲ
ਬੱਚੇਅਰਜੁਨ ਬਾਦਲ ਅਤੇ ਰੀਆ
ਵੈੱਬਸਾਈਟhttp://www.manpreetbadal.com/

ਮੁੱਢਲੀ ਜ਼ਿੰਦਗੀ

ਸੋਧੋ

ਮਨਪ੍ਰੀਤ ਸਿੰਘ ਬਾਦਲ ਦਾ ਜਨਮ ਪਿੰਡ ਬਾਦਲ, ਜ਼ਿਲ੍ਹਾ ਮੁਕਤਸਰ ਵਿਖੇ 26 ਜੁਲਾਈ 1962 ਨੂੰ ਹੋਇਆ। ਉਨ੍ਹਾਂ ਦੇ ਪਿਤਾ ਗੁਰਦਾਸ ਸਿੰਘ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਹਨ| ਉਨ੍ਹਾਂ ਨੇ ਪੜ੍ਹਾਈ ਦੂਨ ਸਕੂਲ (ਦੇਹਰਾਦੂਨ) ਅਤੇ ਸੇਂਟ ਸਟੀਫਨਜ਼ ਕਾਲਜ (ਦਿੱਲੀ) ਵਿੱਚ ਹਾਸਲ ਕੀਤੀ। ਉਸ ਤੋ ਬਾਅਦ ਉਨ੍ਹਾਂ ਨੇ ਯੂਨੀਵਰਸਿਟੀ ਆਫ਼਼ ਲੰਡਨ ਤੋਂ ਵਕਾਲਤ ਦੀ ਤਾਲੀਮ ਹਾਸਲ ਕੀਤੀ।

ਸਿਆਸੀ ਜੀਵਨ

ਸੋਧੋ

ਸ਼੍ਰੋਮਣੀ ਅਕਾਲੀ ਦਲ

ਸੋਧੋ

ਉਨ੍ਹਾਂ ਦਾ ਸਿਆਸੀ ਜੀਵਨ 1995 ਵਿੱਚ ਸ਼ੁਰੂ ਹੋਇਆ ਜਦੋਂ ਮਨਪ੍ਰੀਤ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਗਿੱਦੜਬਾਹਾ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ, ਜਿਸ ਵਿੱਚ ਉਹ ਕਾਮਯਾਬ ਰਹੇ। 1997, 2002 ਅਤੇ 2007 ਵਿੱਚ ਉਹ ਫੇਰ ਜੇਤੂ ਰਹੇ। 2007 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਨੂੰ ਖ਼ਜ਼ਾਨਾ ਮੰਤਰੀ ਦਾ ਅਹੁਦਾ ਦਿੱਤਾ, ਪਰ ਅਕਤੂਬਰ 2010 ਵਿੱਚ ਆਪਸੀ ਮਤਭੇਦ ਦੇ ਕਾਰਨ ਮਨਪ੍ਰੀਤ ਨੂੰ ਵਜ਼ਾਰਤ ਤੋਂ ਖ਼ਾਰਜ[4][5] ਕਰ ਦਿੱਤਾ ਗਿਆ।

ਪੀਪਲਜ਼ ਪਾਰਟੀ ਆਫ਼ ਪੰਜਾਬ

ਸੋਧੋ

ਸ਼੍ਰੋਮਣੀ ਅਕਾਲੀ ਦਲ ਛੱਡਣ ਮਗਰੋਂ ਮਨਪ੍ਰੀਤ ਨੇ ਮਾਰਚ 2011 ਵਿੱਚ ਆਪਣੀ ਸਿਆਸੀ ਜਮਾਤ ਬਣਾਈ, ਜਿਸ ਦਾ ਨਾ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ.ਪੀ.ਪੀ.) ਰੱਖਿਆ। 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੀ.ਪੀ.ਪੀ. ਨੇ ਸੀ.ਪੀ.ਆਈ., ਸੀ.ਪੀ.ਆਈ.ਐੱਮ, ਅਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨਾਲ ਗੱਠਜੋੜ ਕੀਤਾ ਪਰ ਇਸ ਗੱਠਜੋੜ ਨੂੰ ਸਫਲਤਾ ਨਹੀਂ ਮਿਲੀ।

ਭਾਰਤੀ ਰਾਸ਼ਟਰੀ ਕਾਂਗਰਸ

ਸੋਧੋ

ਜਨਵਰੀ 2016 ਵਿੱਚ ਮਨਪ੍ਰੀਤ ਨੇ ਪੀ.ਪੀ.ਪੀ. ਨੂੰ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਿਲ ਕਰ ਲਿਆ[6], ਅਤੇ ਫਰਵਰੀ-ਮਾਰਚ 2017 ਵਿੱਚ ਬਠਿੰਡਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਤਰਫ਼ੋਂ ਚੋਣ ਲੜੀ। ਉਹ 18,480 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਦੀਪਕ ਬਾਂਸਲ ਤੋ ਜਿੱਤ ਗਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ ਤੀਜੇ ਨੰਬਰ ਤੇ ਆਏ। ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਉਨ੍ਹਾਂ ਨੂੰ ਖ਼ਜ਼ਾਨਾ ਮੰਤਰੀ ਬਣਾਇਆ ਗਿਆ।

ਭਾਰਤੀ ਜਨਤਾ ਪਾਰਟੀ

ਸੋਧੋ

ਮਨਪ੍ਰੀਤ ਸਿੰਘ ਬਾਦਲ ਨੇ 19 ਜਨਵਰੀ 2023 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਛੱਡ ਦਿੱਤੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਚੁਣ ਲਿਆ।[7][8]

ਨਿੱਜੀ ਜੀਵਨ

ਸੋਧੋ

ਮਨਪ੍ਰੀਤ ਦੀ ਘਰਵਾਲੀ ਦਾ ਨਾਂ ਵੀਨੂੰ ਬਾਦਲ[9] ਹੈ| ਉਨ੍ਹਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ।

ਹਵਾਲੇ

ਸੋਧੋ
  1. "ਸਰਕਾਰ ਪ੍ਰੋਫਾਈਲ". ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ (in Punjabi). Retrieved 21 February 2020.{{cite web}}: CS1 maint: unrecognized language (link)
  2. "Department of Finance, Punjab". Government of Punjab, India. Government of Punjab, India. Retrieved 21 February 2020.
  3. "Know Your Ministers". Punjab Legislative Assembly. Retrieved 21 February 2020.
  4. ਸਿੱਧੂ, ਜਗਤਾਰ ਸਿੰਘ. "ਮਨਪ੍ਰੀਤ ਬਾਦਲ ਅਕਾਲੀ ਦਲ 'ਚੋਂ ਖਾਰਜ". ਪੰਜਾਬੀ ਟ੍ਰਿਬਿਊਨ (in Punjabi). Retrieved 21 February 2020. {{cite news}}: Cite has empty unknown parameter: |dead-url= (help)CS1 maint: unrecognized language (link)[permanent dead link]
  5. "Now, Manpreet Badal expelled from Akali Dal". NDTV. 20 October 2010. Retrieved 21 February 2020. {{cite news}}: Cite has empty unknown parameter: |dead-url= (help)
  6. ਥਿੰਦ, ਰਣਜੋਧ ਸਿੰਘ (15 Jan, 2016). "ਮਨਪ੍ਰੀਤ ਬਾਦਲ ਦੀ 'ਪਤੰਗ' ਕਾਂਗਰਸ ਦੇ 'ਹੱਥ'". ਨਵਾਂ ਜ਼ਮਾਨਾ (in Punjabi). Archived from the original on 21 ਫ਼ਰਵਰੀ 2020. Retrieved 21 February 2020. {{cite news}}: Check date values in: |date= (help); Unknown parameter |dead-url= ignored (|url-status= suggested) (help)CS1 maint: unrecognized language (link)
  7. Chaturvedi, Rakesh Mohan (19 January 2023). "Manpreet Badal quits Congress, joins BJP". The Economic Times. Retrieved 26 January 2023.
  8. "Punjab Congress leader Manpreet Singh Badal joins BJP". The Times of India. 19 January 2023. Retrieved 26 January 2023.
  9. "ਹਿੰਦੂਸਤਾਨ ਟਾਈਮਜ਼" (in Punjabi). 26 Jul 2018. Archived from the original on 21 ਫ਼ਰਵਰੀ 2020. Retrieved 21 February 2020. {{cite news}}: Unknown parameter |dead-url= ignored (|url-status= suggested) (help)CS1 maint: unrecognized language (link)