ਮਨੋਵਿਗਿਆਨ ਦਾ ਇਤਿਹਾਸ

ਅੱਜ, ਮਨੋਵਿਗਿਆਨ ਨੂੰ "ਵਿਵਹਾਰ ਅਤੇ ਮਾਨਸਿਕ ਪ੍ਰਕਿਰਿਆਵਾਂ ਦੇ ਵਿਗਿਆਨਕ ਅਧਿਐਨ" ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ।" ਮਨੁੱਖੀ ਮਨ ਅਤੇ ਵਿਵਹਾਰ ਵਿੱਚ ਦਾਰਸ਼ਨਿਕ ਦਿਲਚਸਪੀ ਮਿਸਰ, ਫਾਰਸ, ਗ੍ਰੀਸ, ਚੀਨ ਅਤੇ ਭਾਰਤ ਦੀਆਂ ਪੁਰਾਣੀਆਂ ਸਭਿਅਤਾਵਾਂ ਵਿੱਚ ਲਈ ਗਈ ਮਿਲਦੀ ਹੈ[1]

ਸੰਖੇਪ ਜਾਣਕਾਰੀ ਸੋਧੋ

ਮਨੋਵਿਗਿਆਨ ਸਰੀਰ-ਕਿਰਿਆ ਵਿਗਿਆਨ, ਨੀਰੋਸਾਇੰਸ, ਨਕਲੀ ਬੁੱਧੀ, ਸਮਾਜ ਸ਼ਾਸਤਰ, ਮਾਨਵ ਵਿਗਿਆਨ, ਅਤੇ ਨਾਲ ਹੀ ਦਰਸ਼ਨ ਅਤੇ ਮਨੁੱਖਤਾ/ਮਾਨਵਿਕੀ ਦੇ ਹੋਰ ਭਾਗਾਂ ਸਮੇਤ ਵੱਖ ਵੱਖ ਖੇਤਰਾਂ ਦੇ ਬਾਰਡਰ ਵਿਚਰਦਾ ਹੈ। ਮਨ ਅਤੇ ਵਿਵਹਾਰ ਦੇ ਵਿਦਵਤਾਪੂਰਣ ਅਧਿਐਨ ਵਜੋਂ ਮਨੋਵਿਗਿਆਨ ਦਾ ਇਤਿਹਾਸ ਪ੍ਰਾਚੀਨ ਯੂਨਾਨੀਆਂ ਤੋਂ ਸ਼ੁਰੂ ਹੁੰਦਾ ਹੈ। ਪ੍ਰਾਚੀਨ ਮਿਸਰ ਵਿੱਚ ਵੀ ਮਨੋਵਿਗਿਆਨਕ ਸੋਚ ਦੇ ਪ੍ਰਮਾਣ ਮਿਲਦੇ ਹਨ। ਸਨਾਤਨ ਧਰਮ (ਹਿੰਦੂ ਧਰਮ) ਦੇ ਵੈਦਿਕ ਸ਼ਾਸਤਰਾਂ ਵਿੱਚ ਅਗਿਆਤ ਜ਼ਮਾਨੇ ਤੋਂ ਮਨ-ਵਿਗਿਆਨ ਬਾਰੇ ਬਹੁਤ ਹੀ ਉੱਚ ਪੱਧਰੀ ਕਾਰਜ ਮਿਲਦਾ ਹੈ। ਭਾਰਤ ਦੇ ਯੋਗਿਕ ਅਭਿਆਸਾਂ ਦੇ ਅੰਗ ਦੇ ਤੌਰ ਤੇ ਇਨ੍ਹਾਂ ਵਿੱਚੋਂ ਕੁਝ ਸਿਧਾਂਤ ਵਰਤੇ ਹੋਏ ਹਨ।

ਮਨੋਵਿਗਿਆਨ 1870 ਦੇ ਦਹਾਕੇ ਤਕ ਫ਼ਲਸਫ਼ੇ ਦੇ ਖੇਤਰ ਦੀ ਇੱਕ ਸ਼ਾਖਾ ਸੀ। ਫਿਰ ਇਹ ਜਰਮਨੀ ਵਿੱਚ ਇੱਕ ਸੁਤੰਤਰ ਵਿਗਿਆਨਕ ਅਨੁਸ਼ਾਸਨ ਵਜੋਂ ਵਿਕਸਤ ਹੋਇਆ। ਪ੍ਰਯੋਗਾਤਮਕ ਅਧਿਐਨ ਦੇ ਸਵੈ-ਚੇਤੰਨ ਖੇਤਰ ਵਜੋਂ ਮਨੋਵਿਗਿਆਨ ਦੀ ਸ਼ੁਰੂਆਤ 1879 ਵਿੱਚ, ਲੀਪਜ਼ੀਗ ਜਰਮਨੀ ਵਿੱਚ ਹੋਈ, ਜਦੋਂ ਵਿਲਹੈਲਮ ਵੁੰਦ ਨੇ ਜਰਮਨੀ ਵਿੱਚ ਮਨੋਵਿਗਿਆਨਕ ਖੋਜ ਨੂੰ ਸਮਰਪਿਤ ਪਹਿਲੀ ਪ੍ਰਯੋਗਸ਼ਾਲਾ ਦੀ ਸਥਾਪਨਾ ਕੀਤੀ। ਵੁੰਦ ਉਹ ਪਹਿਲਾ ਵਿਅਕਤੀ ਸੀ ਜਿਸ ਨੇ ਆਪਣੇ ਆਪ ਨੂੰ ਮਨੋਵਿਗਿਆਨਕ ਕਹਿੰਦਾ ਸੀ (ਵੁੰਦ ਦਾ ਇੱਕ ਮਹੱਤਵਪੂਰਣ ਪੂਰਵਜ ਫਰਡੀਨੈਂਡ ਉਬੇਰਵਾਸਰ (1752-1812) ਸੀ ਜਿਸਨੇ ਆਪਣੇ ਆਪ ਨੂੰ 1783 ਵਿੱਚ ਐਂਪੀਰੀਕਲ ਮਨੋਵਿਗਿਆਨ ਅਤੇ ਤਰਕ ਦਾ ਪ੍ਰੋਫੈਸਰ ਕਿਹਾ ਸੀ ਅਤੇ ਉਸ ਨੇ ਮਿੰਸਟਰ, ਜਰਮਨੀ ਦੀ ਪੁਰਾਣੀ ਯੂਨੀਵਰਸਿਟੀ ਵਿੱਚ ਵਿਗਿਆਨਕ ਮਨੋਵਿਗਿਆਨ ਬਾਰੇ ਭਾਸ਼ਣ ਦਿੱਤੇ।[2] ਇਸ ਖੇਤਰ ਵਿੱਚ ਸ਼ੁਰੂਆਤੀ ਯੋਗਦਾਨ ਪਾਉਣ ਵਾਲਿਆਂ ਵਿੱਚ ਹਰਮਨ ਐਬਿੰਗਹੌਸ (ਯਾਦਦਾਸ਼ਤ ਦੇ ਅਧਿਐਨ ਦਾ ਮੋਢੀ), ਵਿਲੀਅਮ ਜੇਮਜ਼ (ਪ੍ਰੈਗਮੈਟਿਜ਼ਮ ਦਾ ਅਮਰੀਕੀ ਪਿਤਾ), ਅਤੇ ਇਵਾਨ ਪਾਵਲੋਵ (ਜਿਸ ਨੇ ਕਲਾਸੀਕਲ ਕੰਡੀਸ਼ਨਿੰਗ ਨਾਲ ਜੁੜੀਆਂ ਪ੍ਰਕਿਰਿਆਵਾਂ ਵਿਕਸਤ ਕੀਤੀਆਂ) ਸ਼ਾਮਲ ਹਨ।

ਪ੍ਰਯੋਗਾਤਮਕ ਮਨੋਵਿਗਿਆਨ ਦੇ ਵਿਕਾਸ ਦੇ ਤੁਰੰਤ ਬਾਅਦ, ਕਈ ਤਰ੍ਹਾਂ ਦੇ ਵਿਵਹਾਰਿਕ ਮਨੋਵਿਗਿਆਨ ਪ੍ਰਗਟ ਹੋਏ। ਜੀ ਸਟੇਨਲੇ ਹਾਲ ਨੇ 1880 ਦੇ ਸ਼ੁਰੂ ਵਿੱਚ ਵਿਗਿਆਨਕ ਪੈਡਾਗਜੀ ਜਰਮਨੀ ਤੋਂ ਯੂਨਾਈਟਿਡ ਸਟੇਟਸ ਵਿੱਚ ਲਿਆਂਦੀ। 1890 ਦੇ ਦਹਾਕੇ ਵਿੱਚ ਜੌਨ ਡੇਵੀ ਦਾ ਵਿਦਿਅਕ ਸਿਧਾਂਤ ਇੱਕ ਹੋਰ ਉਦਾਹਰਣ ਸੀ। 1890 ਦੇ ਦਹਾਕੇ ਵਿੱਚ ਵੀ, ਹਿਊਗੋ ਮਿੰਸਟਰਬਰਗ ਨੇ ਉਦਯੋਗ, ਕਾਨੂੰਨ ਅਤੇ ਹੋਰ ਖੇਤਰਾਂ ਵਿੱਚ ਮਨੋਵਿਗਿਆਨ ਦੀ ਵਰਤੋਂ ਬਾਰੇ ਲਿਖਣਾ ਸ਼ੁਰੂ ਕੀਤਾ। ਲਾਈਟਨਰ ਵਿਟਮਰ ਨੇ 1890 ਦੇ ਦਹਾਕੇ ਵਿੱਚ ਪਹਿਲਾ ਮਨੋਵਿਗਿਆਨਕ ਕਲੀਨਿਕ ਸਥਾਪਤ ਕੀਤਾ। ਜੇਮਜ਼ ਮੈਕਕੀਨ ਕੈਟੇਲ ਨੇ 1890 ਦੇ ਦਹਾਕੇ ਵਿੱਚ ਮਾਨਸਿਕ ਪਰੀਖਿਆ ਦਾ ਪਹਿਲਾ ਪ੍ਰੋਗਰਾਮ ਤਿਆਰ ਕਰਨ ਲਈ ਫ੍ਰਾਂਸਿਸ ਗੈਲਟਨ ਦੇ ਮਾਨਵ-ਮਾਪਕ ਢੰਗਾਂ ਨੂੰ ਆਪਣਾ ਲਿਆ। ਵੀਏਨਾ ਵਿੱਚ, ਇਸੇ ਦੌਰਾਨ, ਸਿਗਮੰਡ ਫ੍ਰਾਇਡ ਨੇ ਮਨ ਦੇ ਅਧਿਐਨ ਲਈ ਇੱਕ ਸੁਤੰਤਰ ਪਹੁੰਚ ਵਿਕਸਿਤ ਕੀਤੀ ਜਿਸ ਨੂੰ ਮਨੋਵਿਸ਼ਲੇਸ਼ਣ ਕਿਹਾ ਜਾਂਦਾ ਹੈ, ਜੋ ਕਿ ਵਿਆਪਕ ਤੌਰ ਤੇ ਪ੍ਰਭਾਵਸ਼ਾਲੀ ਰਿਹਾ ਹੈ।

ਹਵਾਲੇ ਸੋਧੋ

  1. For a condensed historical overview of psychology, see the timeline of psychology article.
  2. Schwarz, K. A., & Pfister, R.: Scientific psychology in the 18th century: a historical rediscovery. In: Perspectives on Psychological Science, Nr. 11, p. 399-407.