ਮਰਦਮੋਹ ਅਤੇ ਔਰਤਮੋਹ
ਮਰਦਮੋਹ ਅਤੇ ਔਰਤਮੋਹ ਦੋ ਸੰਕਲਪ ਹਨ ਜੋ ਵਿਵਹਾਰ ਵਿਗਿਆਨ ਵਿੱਚ ਲਿੰਗਕ ਅਨੁਸਥਾਪਨ ਨੂੰ ਏਕਲ ਜੈਂਡਰ ਸਮਲਿੰਗੀ ਅਤੇ ਵਿਸ਼ਮਲਿੰਗੀ ਦੇ ਸੰਕਲਪੀਕਰਨ ਦੇ ਬਦਲ ਵਜੋਂ ਵਰਤੇ ਜਾਂਦੇ ਹਨ। ਮਰਦਮੋਹ ਕਿਸੇ ਵੀ ਲਿੰਗ ਦੀ ਨਰ ਲਿੰਗ ਪ੍ਰਤੀ ਖਿੱਚ ਹੈ ਅਤੇ ਔਰਤ ਮੋਹ ਕਿਸੇ ਵੀ ਲਿੰਗ ਦੀ ਨਾਰੀ ਲਿੰਗ ਪ੍ਰਤੀ ਖਿੱਚ ਹੈ।[1] ਦੋਹਰਾਮੋਹ (ambiphilia) ਮਰਦਮੋਹ ਅਤੇ ਔਰਤਮੋਹ ਦੋਹਾਂ ਦਾ ਮਿਸ਼ਰਣ ਹੈ ਜਿਸ ਕਰਕੇ ਇਸਨੂੰ ਕਈ ਵਾਰ ਦੁਲਿੰਗਕਤਾ ਵੀ ਕਹਿ ਦਿੱਤਾ ਜਾਂਦਾ ਹੈ।[2]