ਮਸ਼ੋਬਰਾ
ਮਸ਼ੋਬਰਾ ਸ਼ਹਿਰ, ਸ਼ਿਮਲਾ, ਹਿਮਾਚਲ ਪ੍ਰਦੇਸ਼ ਵਿੱਚ ਵਸਿਆ ਹੋਇਆ ਹੈ। ਲਾਰਡ ਡਲਹੌਜੀ ਦੀ ਦੇਖ ਰੇਖ ਹੇਠ 1850 ਵਿੱਚ ਬਣੇ ਹਿੰਦੁਸਤਾਨ-ਤਿੱਬਤ ਮਾਰਗ ਰਹੀ ਇਹ ਰਾਜਧਾਨੀ ਸ਼ਿਮਲਾ ਨਾਲ ਜੁੜਿਆ ਹੋਇਆ ਹੈ। ਇਹ ਸ਼ਿਮਲੇ ਤੋਂ ਦਸ-ਗਿਆਰਾਂ ਕਿਲੋਮੀਟਰ ਦੂਰ ਇੱਕ ਛੋਟਾ ਜਿਹਾ ਬਹੁਤ ਹੀ ਸੁੰਦਰ ਤੇ ਪਿਆਰਾ ਕਸਬਾ ਹੈ ਜੋ ਸਮੁੰਦਰੀ ਤਲ ਤੋਂ ਲਗਭਗ 7040 ਫੁੱਟ ਦੀ ਉਚਾਈ ’ਤੇ ਵਸਿਆ ਹੋਇਆ ਹੈ।
ਮਸ਼ੋਬਰਾ | |
---|---|
ਸ਼ਹਿਰ | |
Country | India |
State | Himachal Pradesh |
District | Shimla |
ਉੱਚਾਈ | 2,146 m (7,041 ft) |
Languages | |
• Official | Hindi |
ਸਮਾਂ ਖੇਤਰ | ਯੂਟੀਸੀ+5:30 (IST) |
PIN | 171 007 |
Telephone code | 0177 |
ਵਾਹਨ ਰਜਿਸਟ੍ਰੇਸ਼ਨ | HP-03, HP-51 |
ਜੁਗਰਾਫ਼ੀਆ
ਸੋਧੋਮਸ਼ੋਬਰਾ ਦੀ ਸਥਿਤੀ 31°08′N 77°14′E / 31.13°N 77.23°E.[1] ਇਸਦੀ ਔਸਤਨਾ ਉਚਾਈ 2,146 ਮੀਟਰ ਹੈ। (7,041 ਫੁੱਟ).
ਦਿ ਰੀਟਰੀਟ ਬਿਲਡਿੰਗ
ਸੋਧੋਭਾਰਤ ਦੇ ਰਾਸ਼ਟਰਪਤੀ ਗਰਮੀਆਂ ਵਿੱਚ ਇੱਕ ਵਾਰ ਜ਼ਰੂਰ ਇੱਥੇ ਆ ਕੇ ਠਹਿਰਦੇ ਹਨ ਅਤੇ ਉਨ੍ਹਾਂ ਦਿਨਾਂ ਵਿੱਚ ਸਮੁੱਚਾ ਰਾਸ਼ਟਰਪਤੀ ਦਫ਼ਤਰ ਇੱਥੇ ਤਬਦੀਲ ਕਰ ਦਿੱਤਾ ਜਾਂਦਾ ਹੈ।‘ਦਿ ਰੀਟਰੀਟ ਬਿਲਡਿੰਗ’ ਦਾ ਨਿਰਮਾਣ 1850 ਵਿੱਚ ਹੋਇਆ ਸੀ ਅਤੇ ਇਸ ਨੂੰ ਬਣਾਉਣ ਲਈ ਸਿਰਫ਼ ਲੱਕੜ ਦੀ ਵਰਤੋਂ ਕੀਤੀ ਗਈ ਸੀ।[2]ਇਹ ਇਲਾਕਾ ਕੋਟੀ ਰਿਆਸਤ ਦੇ ਅਧੀਨ ਪੈਂਦਾ ਸੀ। ਲਾਰਡ ਵਿਲੀਅਮ ਹੇਅ ਨੇ ਕੋਟੀ ਦੇ ਰਾਜਾ ਤੋਂ ਇਹ ਇਮਾਰਤ ਪਟੇ ਉੱਤੇ ਲੈ ਲਈ। ਲਾਰਡ ਵਿਲੀਅਮ ਦਾ ਛੋਟਾ ਨਾਂ ਲਾਅਟੀ ਸੀ ਜਿਸ ਕਰਕੇ ਉਸ ਸਮੇਂ ਦੇ ਸਥਾਨਕ ਲੋਕਾਂ ਵਿੱਚ ਇਹ ਇਮਾਰਤ ਲਾਅਟੀ ਸਾਹਿਬ ਕੀ ਕੋਠੀ ਦੇ ਨਾਂ ਨਾਲ ਮਸ਼ਹੂਰ ਸੀ। ਭਾਰਤ ਦੇ ਆਖ਼ਰੀ ਵਾਈਸਰਾਏ ਲਾਰਡ ਮਾਊਂਟਬੈਟਨ ਅਤੇ ਲੇਡੀ ਮਾਊਂਟਬੈਟਨ ਲੰਡਨ ਜਾਣ ਤੋਂ ਪਹਿਲਾਂ ਮਈ 1948 ਵਿੱਚ ਕਈ ਹਫ਼ਤੇ ਇੱਥੇ ਰਹੇ ਸਨ। ‘ਦਿ ਰੀਟਰੀਟ ਬਿਲਡਿੰਗ’ ਕਾਫ਼ੀ ਉੱਚੀ ਚੋਟੀ ’ਤੇ ਸਥਿਤ ਹੈ। ਇਸ ਲਈ ਇੱਥੋਂ ਸਾਫ਼ ਮੌਸਮ ਵਿੱਚ ਹਿਮਾਲਿਆ ਦੀ ਪੀਰ ਪੰਜਾਲ ਪਰਬਤ ਲੜੀ, ਛੋਟ ਸ਼ਾਲੀ ਅਤੇ ਸ਼ਾਲੀ ਪੀਕ, ਦਿਓ ਟਿੱਬਾ, ਬਾਂਦਰ ਪੂਛ ਪੀਕ, ਰਕਤ ਧਾਰ ਅਤੇ ਬਦਰੀਨਾਥ ਆਦਿ ਦੇ ਦਿਲਕਸ਼ ਨਜ਼ਾਰੇ ਦੇਖੇ ਜਾ ਸਕਦੇ ਹਨ। ਛਰਾਵੜਾ ਵਿੱਚ ਰਾਸ਼ਟਰਪਤੀ ਰਿਹਾਇਸ਼ ਹੋਣ ਕਾਰਨ ਇਥੇ ਜਾਣਾ ਸਖਤ ਮਨ੍ਹਾਂ ਹੈ।
ਹੋਰ ਦਿਲਚਸਪ ਥਾਵਾਂ
ਸੋਧੋਪੰਜਾਬ ਦੇ ਰਾਜਪਾਲ ਦੀ ਗਰਮੀਆਂ ਦੀ ਰਿਹਾਇਸ਼ ਹੇਮਕੁੰਜ ਵੀ ਛਰਾਵੜਾ ਵਿਖੇ ਹੀ ਹੈ। ਦਿ ਵਾਈਲਡਫਲਾਵਰ ਹਾਲ’ ਨਾਂ ਦਾ ਇਤਿਹਾਸਕ ਤੇ ਸ਼ਾਨਦਾਰ ਹੋਟਲ ਛਰਾਵੜਾ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦਾ ਹੈ ਅਤੇ ਕਲਿਆਣੀ ਹੈਲੀਪੈਡ ਵੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਮਸ਼ੋਬਰਾ ਵਿੱਚ ਸੈਲਾਨੀਆਂ ਲਈ ਦਿਲਚਸਪ ਥਾਵਾਂ ਹਨ।[3][4] ਫੁੱਲਦਾਰ ਜੰਗਲੀ ਬੂਟੀਆਂ ਦਾ ਹਾਲ ਅਤੇ ਛਰਾਵੜਾ ਹੁਣ ਓਬਰਾਏ ਹੋਟਲ ਦੀ ਜਗੀਰ ਬਣ ਗਿਆ ਹੈ। ਜਿਹੜਾ ਕੇ ਬ੍ਰਿਟਿਸ਼ ਰਾਜ ਸਮੇਂ ਲਾਰਡ ਕਿਚਨਰ ਅਤੇ ਲਾਰਡ ਰਿਪਣ ਦਾ ਨਿਵਾਸ ਥਾਂ ਹੁੰਦਾ ਸੀ।[5] ਮਸ਼ਹੂਰ ਲੇਖਕ ਅਤੇ ਕਵੀ ਪੰਕਜ ਮਿਸ਼ਰਾ ਮਸ਼ੋਬਰਾ ਦਾ ਰਹਿਣ ਵਾਲਾਂ ਸੀ।[6] ਮਸ਼ੋਬਰਾ ਤੋਂ ਤਕਰੀਬਨ ਸਾਢੇ ਕੁ ਤਿੰਨ ਕਿਲੋਮੀਟਰ ਦੂਰ ਕਰੈਗਨੈਨੋ ਨਾਂ ਦੀ ਖ਼ੂਬਸੂਰਤ ਜਗ੍ਹਾ ਹੈ। ਇਸ ਜਗ੍ਹਾ ਨੂੰ ਇਹ ਨਾਂ ਫ੍ਰੈਡਰਿਕੋ ਪੈਲਿਤੀ ਨਾਂ ਦੇ ਇਤਾਲਵੀ ਫੋਟੋਗ੍ਰਾਫਰ ਨੇ ਦਿੱਤਾ ਸੀ। ਇਸ ਤੋਂ ਤਕਰੀਬਨ ਦੋ ਕੁ ਕਿਲੋਮੀਟਰ ਅੱਗੇ ਤਲਾਈ ਨਾਮਕ ਖੂਬਸੂਰਤ ਜਗ੍ਹਾ ਹੈ। ਇੱਥੇ ਘਾਹ ਦੇ ਮੈਦਾਨ ਦੇ ਬਿਲਕੁਲ ਵਿਚਕਾਰ ਛੋਟਾ ਜਿਹਾ ਤਲਾਬ ਹੋਣ ਕਾਰਨ ਇਸ ਜਗ੍ਹਾ ਨੂੰ ਸਥਾਨਕ ਲੋਕ ਤਲਾਈ ਕਹਿੰਦੇ ਹਨ। ਤਲਾਈ ਦੇ ਦੂਜੇ ਪਾਸੇ ਉੱਚੀ ਥਾਂ ਉੱਤੇ ਪੁਰਾਣਾ ਭੀਮ ਕਾਲੀ ਮੰਦਿਰ ਹੈ। ਕਰੈਗਨੈਨੋ ਵਿੱਚ ਹੀ ਡਾ. ਵਾਈ ਐੱਸ ਪਰਮਾਰ ਯੂਨੀਵਰਸਿਟੀ ਸੋਲਨ ਦਾ ਖੇਤਰੀ ਬਾਗਬਾਨੀ ਖੋਜ ਤੇ ਸਿਖਲਾਈ ਕੇਂਦਰ ਹੈ। ਡਾ. ਵਾਈ. ਐੱਸ. ਪਰਮਾਰ ਯੂਨੀਵਰਸਿਟੀ ਦੇ ਖੇਤਰੀ ਬਾਗਬਾਨੀ ਖੋਜ ਅਤੇ ਸਿਖਲਾਈ ਕੇਂਦਰ ਅੰਦਰ ਜਾਣ ਲਈ ਪੱਚੀ ਰੁਪਏ ਪ੍ਰਤੀ ਵਿਅਕਤੀ ਟਿਕਟ ਲੱਗਦੀ ਹੈ। ਅਨੀਤਾ ਦੇਸਾਈ 1920 ਵਿੱਚ ਇਥੇ ਛੁੱਟੀਆਂ ਵਿੱਚ ਆਏ ਅਤੇ ਉਸਨੇ ਆਪਣੇ ਇੱਕ ਨਾਵਲ ਵਿੱਚ ਇਸਦਾ ਜਿਕਰ ਵੀ ਕੀਤਾ।[7]
ਸ਼ਿਮਲਾ ਜੰਗਲੀ ਜੀਵ ਰੱਖ
ਸੋਧੋਮਸ਼ੋਬਰਾ ਸ਼ਿਮਲਾ ਜੰਗਲੀ ਜੀਵ ਰੱਖ ਦਾ ਹਿੱਸਾ ਹੈ, ਜਿਸਨੂੰ ਦਫਤਰੀ ਰਿਕਾਰਡ ਅਨੁਸਾਰ "ਸ਼ਿਮਲਾ ਵਾਟਰ ਕੈਚਮੈਂਟ ਵਾਇਲਡਲਾਈਫ ਸੈਨਕਚੁਰੀ" ਕਿਹਾ ਜਾਂਦਾ ਹੈ।
ਵਿਦਿਅਕ ਅਦਾਰੇ
ਸੋਧੋਹਿਮਾਲਿਆ ਅੰਤਰਰਾਸ਼ਟਰੀ ਸਕੂਲ ਅਤੇ ਛਰਾਵੜਾ ਇਥੇ ਦੇ ਮੁੱਖ ਸਕੂਲ ਹਨ।
ਹਵਾਲੇ
ਸੋਧੋ- ↑ Falling Rain Genomics, Inc - Mashobra
- ↑ "Official mention and description in Rashtrapati Bhavan site". Archived from the original on ਜੁਲਾਈ 2, 2006. Retrieved July 5, 2006.
{{cite web}}
: Unknown parameter|dead-url=
ignored (|url-status=
suggested) (help) - ↑ "Travelogue in TIME". November 8, 2003. Archived from the original on ਫ਼ਰਵਰੀ 4, 2006. Retrieved July 5, 2006.
{{cite news}}
: Unknown parameter|deadurl=
ignored (|url-status=
suggested) (help) - ↑ "Travelogue in Outlook magazine". Archived from the original on ਨਵੰਬਰ 9, 2006. Retrieved July 5, 2006.
{{cite web}}
: Unknown parameter|dead-url=
ignored (|url-status=
suggested) (help) - ↑ "Oberoi hotels website about Mashobra". Retrieved July 5, 2006.
- ↑ "Pankaj Mishra". Archived from the original on 2010-11-25. Retrieved 2016-03-24.
{{cite web}}
: Unknown parameter|dead-url=
ignored (|url-status=
suggested) (help) - ↑ "Far away from crowds". Archived from the original on ਮਾਰਚ 5, 2012. Retrieved April 17, 2010.
{{cite web}}
: Unknown parameter|dead-url=
ignored (|url-status=
suggested) (help)