ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ। ਮਾਘੀ ਵਾਲੇ ਦਿਨ ਤੀਰਥ ਇਸ਼ਨਾਨ ਕਰਨਾ ਬਹੁਤ ਵੱਡਾ ਪੁੰਨ ਮੰਨਿਆ ਜਾਂਦਾ ਹੈ। ਮਾਘੀ ਵਾਲੇ ਦਿਨ ਗ ਵਿਚ ਗੰਗਾ ਕਿਨਾਰੇ ਬਹੁਤ ਭਾਰੀ ਧਾਰਮਿਕ ਮੇਲਾ ਲੱਗਦਾ ਹੈ ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਲੋਕ ਇਸ਼ਨਾਨ ਕਰਦੇ ਹਨ। ਪੂਜਾ ਕਰਦੇ ਹਨ। ਦਾਨ ਕਰਦੇ ਹਨ। ਵੈਸੇ ਵੀ ਮਾਘੀ ਵਾਲੇ ਦਿਨ ਸਵੇਰੇ-ਸਵੇਰੇ ਉੱਠ ਕੇ ਘਰ ਇਸ਼ਨਾਨ ਕਰਨਾ ਵੀ ਸ਼ੁਭ ਮੰਨਿਆ ਜਾਂਦਾ ਹੈ।

ਸਿੱਖ ਧਰਮ ਵਿਚ ਮਾਘੀ ਦੀ ਵਿਸ਼ੇਸ਼ ਧਾਰਮਿਕ ਮਹੱਤਤਾ ਹੈ। ਅਨੰਦਪੁਰ ਸਾਹਿਬ ਦੀ ਲੜਾਈ ਸਮੇਂ ਜਿਹੜੇ 40 ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਵਿਚੋਂ ਬੇ-ਦਾਅਵਾ ਲਿਖ ਕੇ ਬਾਹਰ ਆ ਗਏ ਸਨ, ਉਨ੍ਹਾਂ 40 ਸਿੰਘਾਂ ਨੂੰ ਜਦ ਮਾਈ ਭਾਗੋ ਨੇ ਫਿਟਕਾਰਾਂ ਪਾਈਆਂ ਸਨ ਤਾਂ ਫੇਰ ਉਨ੍ਹਾਂ ਸਿੰਘਾਂ ਨੇ ਭਾਈ ਮਹਾਂ ਸਿੰਘ ਦੀ ਜੱਥੇਦਾਰੀ ਥੱਲੇ ਮੁਕਤਸਰ ਆ ਕੇ ਮੁਗਲ ਫੌਜਾਂ ਨਾਲ ਬੜੀ ਵੀਰਤਾ ਨਾਲ ਲੜਾਈ ਕੀਤੀ ਸੀ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਭਾਈ ਮਹਾਂ ਸਿੰਘ ਨੇ ਗੁਰੂ ਜੀ ਤੋਂ ਬੇ-ਦਾਅਵਾ ਪੜ੍ਹਵਾਇਆ ਸੀ। ਟੁੱਟੀ ਗੰਢੀ ਸੀ। ਇਨ੍ਹਾਂ ਸਿੰਘਾਂ ਨੂੰ ਫੇਰ ਗੁਰੂ ਜੀ ਨੇ 40 ਮੁਕਤਿਆਂ ਦੀ ਉਪਾਧੀ ਦਿੱਤੀ ਸੀ। ਇਨ੍ਹਾਂ 40 ਮੁਕਤਿਆਂ ਦੀ ਯਾਦ ਵਿਚ ਮੁਕਤਸਰ ਵਿਚ ਕਈ ਗੁਰੂਦਵਾਰੇ ਹਨ।ਮਾਘੀ ਵਾਲੇ ਦਿਨ ਮੁਕਤਸਰ ਵਿਚ ਭਾਰੀ ਧਾਰਮਿਕ ਇਕੱਠ ਹੁੰਦਾ ਹੈ। ਸਰਧਾਲੂ ਸਰੋਵਰਾਂ ਵਿਚ ਇਸ਼ਨਾਨ ਕਰਦੇ ਹਨ।

ਪੋਹ ਮਹੀਨੇ ਦੇ ਆਖਰੀ ਦਿਨ ਗੰਨੇ ਦੇ ਰਸ ਵਿਚ ਬਣਾਈ ਖੀਰ ਨੂੰ ਮਾਘੀ ਵਾਲੇ ਦਿਨ ਖਾਣਾ ਸ਼ੁਭ ਮੰਨਿਆ ਜਾਂਦਾ ਹੈ। ਹੁਣ ਲੋਕ ਪੜ੍ਹ ਗਏ ਹਨ। ਤਰਕ ਸੰਗਤ ਹੋ ਗਏ ਹਨ। ਇਸ ਲਈ ਤੀਰਥ ਇਸ਼ਨਾਨਾਂ ਦੀ ਹੁਣ ਪਹਿਲੇ ਜਿਹੀ ਮਾਣਤਾ ਨਹੀਂ ਰਹੀ।[1]

ਹਵਾਲੇ ਸੋਧੋ

  1. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)