ਮਾਤਾਦੀਨ ਵਾਲਮੀਕੀ ਇੱਕ ਭਾਰਤੀ ਸੁਤੰਤਰਤਾ ਸੈਨਾਨੀ ਸੀ ਜਿਸਨੇ 1857 ਦੇ ਭਾਰਤੀ ਵਿਦਰੋਹ ਦੇ ਸ਼ੁਰੂ ਹੋਣ ਤੋਂ ਤੁਰੰਤ ਪਹਿਲਾਂ ਦੀਆਂ ਘਟਨਾਵਾਂ ਵਿੱਚ ਮੁੱਖ ਭੂਮਿਕਾ ਨਿਭਾਈ ਸੀ। [2] [3] [4] ਉਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਕਾਰਤੂਸ ਬਣਾਉਣ ਵਾਲੀ ਇਕਾਈ ਵਿੱਚ ਵਾਲਮੀਕੀ ਕਰਮਚਾਰੀ ਸੀ। ਉਹ ਪਹਿਲਾ ਵਿਅਕਤੀ ਸੀ ਜਿਸ ਨੇ 1857 ਦੇ ਵਿਦਰੋਹ ਦੇ ਬੀਜ ਬੀਜੇ ਸਨ। [5]

ਮਾਤਾਦੀਨ ਵਾਲਮੀਕੀ
ਜਨਮ
ਮੌਤ
ਪੇਸ਼ਾਬ੍ਰਿਟਿਸ਼ ਈਸਟ ਇੰਡੀਆ ਕੰਪਨੀ
ਲਈ ਪ੍ਰਸਿੱਧਭਾਰਤੀ ਆਜ਼ਾਦੀ ਘੁਲਾਟੀਆ[1]

ਇਤਿਹਾਸ

ਸੋਧੋ

ਇਤਿਹਾਸਕ ਬਿਰਤਾਂਤਾਂ ਦੇ ਅਨੁਸਾਰ, ਮਾਤਾਦੀਨ ਈਸਟ ਇੰਡੀਆ ਕੰਪਨੀ ਦੇ ਕਾਰਤੂਸ ਨਿਰਮਾਣ ਯੂਨਿਟ ਵਿੱਚ ਇੱਕ ਕਰਮਚਾਰੀ ਸੀ। ਉਹ ਉੱਥੇ ਨੌਕਰੀ ਕਰਦਾ ਸੀ ਕਿਉਂਕਿ ਉਸ ਸਮੇਂ ਵਿੱਚ ਮਰੇ ਹੋਏ ਜਾਨਵਰਾਂ ਦੇ ਚੰਮ ਅਤੇ ਖੱਲ ਦਾ ਕੰਮ ਨੀਵੀਆਂ ਜਾਤਾਂ ਦਾ ਕਿੱਤਾ ਮੰਨਿਆ ਜਾਂਦਾ ਸੀ। ਰੂੜ੍ਹੀਵਾਦੀ ਉੱਚ ਜਾਤੀ ਦੇ ਹਿੰਦੂ ਇਸ ਕੰਮ ਨੂੰ "ਅਪਵਿੱਤਰ" ਸਮਝਦੇ ਸਨ। ਇੱਕ ਦਿਨ ਕੰਪਨੀ ਦੀ ਸੇਵਾ ਵਿੱਚ ਇੱਕ ਸਿਪਾਹੀ, ਮੰਗਲ ਪਾਂਡੇ ਤੋਂ ਮਾਤਾਦੀਨ ਨੇ ਪਾਣੀ ਮੰਗਿਆ ਪਰ ਇੱਕ ਨੀਵੀਂ ਜਾਤ ਦੇ ਵਿਅਕਤੀ ਨੂੰ ਛੂਹਣਾ ਭਿੱਟ ਮੰਨਣ ਦੇ ਜੁੱਗਾਂ ਪੁਰਾਣੇ ਵਿਸ਼ਵਾਸ ਕਾਰਨ ਉਸਨੇ ਇਨਕਾਰ ਕਰ ਦਿੱਤਾ। ਇਸ ਮੌਕੇ ਮਾਤਾਦੀਨ ਨੇ ਉਸ ਨੂੰ ਇਹ ਅਹਿਸਾਸ ਕਰਵਾਇਆ ਕਿ ਇਹ ਅਜੀਬ ਗੱਲ ਹੈ ਕਿ ਉਸ ਨੂੰ ਉੱਚ ਜਾਤੀ ਦੇ ਬ੍ਰਾਹਮਣ ਪਰਿਵਾਰ ਵਿਚ ਆਪਣੇ ਜਨਮ ਦਾ ਮਾਣ ਹੈ, ਪਰ ਫਿਰ ਵੀ ਉਹ ਗਾਵਾਂ ਅਤੇ ਸੂਰਾਂ ਦੀ ਚਰਬੀ ਨਾਲ ਬਣੇ ਕਾਰਤੂਸ ਨੂੰ ਆਪਣੇ ਮੂੰਹ ਨਾਲ ਕੱਟਦਾ ਹੈ। ਮਾਤਾਦੀਨ ਦੇ ਸ਼ਬਦ ਮੰਗਲ ਪਾਂਡੇ ਦੀ ਜਾਤੀ ਹਾਉਮੇਂ ਨੂੰ ਚੀਰਦੇ ਹੋਏ ਉਸਦੀ ਹਿੱਕ ਵਿੱਚ ਡੂੰਘੇ ਲਹਿ ਗਏ। ਮੰਗਲ ਪਾਂਡੇ ਨੂੰ ਮਹਿਸੂਸ ਹੋਇਆ ਕਿ ਜੋ ਕਾਰਤੂਸ ਉਹ ਮੂੰਹ ਨਾਲ ਛਿੱਲ ਕੇ ਬੰਦੂਕ ਵਿਚ ਭਰਦੇ ਹਨ ਵਾਕਿਆ ਹੀ ਗਾਂ ਦੀ ਚਰਬੀ ਨਾਲ ਬਣੇ ਹੋਣਗੇ। ਜਲਦੀ ਹੀ ਮਾਤਾਦੀਨ ਆਖੇ ਇਹ ਸ਼ਬਦ ਹਰ ਬਟਾਲੀਅਨ ਅਤੇ ਹਰ ਛਾਉਣੀ ਵਿੱਚ ਜੰਗਲ ਦੀ ਅੱਗ ਵਾਂਗੂੰ ਫੈਲ ਗਏ। ਇਸਨੇ ਕੰਪਨੀ ਦੇ ਹਿੰਦੂ ਅਤੇ ਮੁਸਲਿਮ ਸਿਪਾਹੀਆਂ ਦੋਵਾਂ ਨੂੰ ਬਗਾਵਤ ਦਾ ਝੰਡਾ ਚੁੱਕਣ ਲਈ ਪ੍ਰੇਰਿਤ ਕੀਤਾ, ਕਿਉਂਕਿ ਗਾਂ ਨੂੰ ਹਿੰਦੂਆਂ ਲਈ ਪਵਿੱਤਰ ਮੰਨਿਆ ਜਾਂਦਾ ਸੀ, ਮੁਸਲਮਾਨਾਂ ਲਈ ਸੂਰ ਵਰਜਿਤ ਸੀ। [6] [7]

ਸਬਾਲਟਰਨ ਇਤਿਹਾਸਕਾਰਾਂ ਦੇ ਨਾਲ-ਨਾਲ ਦਲਿਤ ਕਾਰਕੁੰਨਾਂ ਦੇ ਅਨੁਸਾਰ, ਉਸਨੂੰ 1857 ਦੇ ਵਿਦਰੋਹ ਦੇ ਅਸਲ ਚਿਹਰੇ ਵਜੋਂ ਪਛਾਣਿਆ ਜਾਣਾ ਚਾਹੀਦਾ ਹੈ। ਇਹ ਇਸ ਲਈ ਕਿਉਂਕਿ ਉਹ ਉਹ ਵਿਅਕਤੀ ਸੀ ਜਿਸ ਨੇ ਮੰਗਲ ਪਾਂਡੇ ਨੂੰ ਇਸ ਤੱਥ ਤੋਂ ਜਾਣੂ ਕਰਵਾਇਆ ਕਿ ਅੰਗਰੇਜ਼ਾਂ ਦੁਆਰਾ ਜਾਣੇ-ਅਣਜਾਣੇ ਵਿੱਚ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਇਸ ਤਰ੍ਹਾਂ, ਉਹ ਪਹਿਲਾ ਵਿਅਕਤੀ ਸੀ ਜਿਸ ਨੇ 1857 ਦੇ ਵਿਦਰੋਹ ਦੇ ਬੀਜ ਬੀਜੇ ਸਨ। [7] ਬਾਅਦ ਵਿੱਚ ਮਾਤਾਦੀਨ ਨੂੰ ਵੀ ਬ੍ਰਿਟਿਸ਼ ਨੇ ਬਗਾਵਤ ਫੈਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਨੂੰ ਅੰਗਰੇਜ਼ਾਂ ਨੇ ਫਾਂਸੀ ਦੇ ਦਿੱਤੀ ਸੀ।

ਵਿਰਾਸਤ

ਸੋਧੋ

2015 ਈਸਵੀ ਵਿੱਚ, ਮੇਰਠ ਨਗਰ ਨਿਗਮ ਨੇ ਮੇਰਠ ਵਿੱਚ ਹਾਪੁੜ ਅੱਡਾ ਕਰਾਸਿੰਗ ਦਾ ਨਾਮ ਸ਼ਹੀਦ ਮਾਤਦੀਨ ਚੌਕ ਰੱਖਿਆ। [8]

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. Narayan, Badri (2006-11-14). Women Heroes and Dalit Assertion in North India: Culture, Identity and Politics (in ਅੰਗਰੇਜ਼ੀ). SAGE Publications. ISBN 9780761935377.
  2. "UNWRITING HISTORY". The Telegraph (in ਅੰਗਰੇਜ਼ੀ). Retrieved 2019-11-14.
  3. "Dalits took part in 1857 revolt: Study". Rediff (in ਅੰਗਰੇਜ਼ੀ). Retrieved 2019-11-14.
  4. "A good time to mourn?". DNA India (in ਅੰਗਰੇਜ਼ੀ). 2007-09-30. Retrieved 2019-11-14.
  5. Bates, Crispin (2013-10-30). Mutiny at the Margins: New Perspectives on the Indian Uprising of 1857: Volume V: Muslim, Dalit and Subaltern Narratives (in ਅੰਗਰੇਜ਼ੀ). SAGE Publishing India. ISBN 9788132119029.
  6. Kumar, Darshna (2019-05-10). "Back In Time: 162 Years Ago Today, India Took Its First Step Towards Independence With The Sepoy Mutiny". ED Times | The Youth Blog (in ਅੰਗਰੇਜ਼ੀ (ਅਮਰੀਕੀ)). Retrieved 2019-11-14.
  7. 7.0 7.1 Bates, Crispin (2013-10-30). Mutiny at the Margins: New Perspectives on the Indian Uprising of 1857: Volume V: Muslim, Dalit and Subaltern Narratives (in ਅੰਗਰੇਜ਼ੀ). SAGE Publishing India. ISBN 9788132119029. ਹਵਾਲੇ ਵਿੱਚ ਗ਼ਲਤੀ:Invalid <ref> tag; name "Crispin" defined multiple times with different content
  8. Sharma, Pankul (15 October 2015). "Three city roads to be renamed after historical figures". The Times of India (in ਅੰਗਰੇਜ਼ੀ). Retrieved 2019-11-14.