ਮਾਮੰਗ ਦਾਈ ਇੱਕ ਭਾਰਤੀ ਕਵੀ, ਨਾਵਲਕਾਰ ਅਤੇ ਪੱਤਰਕਾਰ ਹੈ ਜੋ ਈਟਾਨਗਰ, ਅਰੁਣਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਸ ਨੂੰ ਆਪਣੇ ਨਾਵਲ ਦਿ ਬਲੈਕ ਹਿੱਲ ਲਈ 2017 ਵਿੱਚ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ।

Mamang Dai, Sahitya Akademi, New Delhi; 2023

ਜ਼ਿੰਦਗੀ

ਸੋਧੋ

ਮਾਮੰਗ ਦਾਈ ਦਾ ਜਨਮ 23 ਫਰਵਰੀ 1957 ਨੂੰ ਪੂਰਬੀ ਸਿਆਂਗ ਜ਼ਿਲ੍ਹੇ ਦੇ ਪਾਸੀਘਾਟ ਵਿਖੇ ਮਤਿਨ ਦਾਈ ਅਤੇ ਓਦੀ ਦਾਈ ਦੇ ਘਰ ਹੋਇਆ ਸੀ। ਉਸ ਦਾ ਪਰਿਵਾਰ ਆਦੀ ਗੋਤ ਨਾਲ ਸੰਬੰਧਤ ਹੈ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਪਾਈਨ ਮਾਉਂਟ ਸਕੂਲ, ਸ਼ਿਲਾਂਗ, ਮੇਘਾਲਿਆ ਤੋਂ ਪੂਰੀ ਕੀਤੀ। ਉਸਨੇ ਅਸਾਮ ਦੀ ਗੌਹਾਟੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਆਪਣੀ ਬੈਚਲਰ ਆਫ਼ ਆਰਟਸ ਪੂਰੀ ਕੀਤੀ।[1][2]

ਉਹ 1979 ਵਿੱਚ ਆਈਏਐਸ ਲਈ ਚੁਣੀ ਗਈ ਸੀ, ਪਰ ਬਾਅਦ ਵਿੱਚ ਉਸਨੇ ਪੱਤਰਕਾਰੀ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਇਸ ਅਹੁਦੇ ਨੂੰ ਛੱਡ ਦਿੱਤਾ। ਉਹ ਆਪਣੇ ਰਾਜ ਦੀ ਪਹਿਲੀ ਔਰਤ ਹੈ ਜਿਸ ਨੂੰ ਆਈ.ਏ.ਐੱਸ. ਲਈ ਚੁਣਿਆ ਗਿਆ ਸੀ।[3] ਇੱਕ ਪੱਤਰਕਾਰ ਵਜੋਂ ਕੰਮ ਕਰਦਿਆਂ, ਉਸਨੇ ਦ ਟੈਲੀਗ੍ਰਾਫ, ਹਿੰਦੁਸਤਾਨ ਟਾਈਮਜ਼ ਅਤੇ ਦ ਸੈਂਟੀਨੇਲ ਵਿੱਚ ਯੋਗਦਾਨ ਪਾਇਆ। ਉਸਨੇ ਰੇਡੀਓ ਦੇ ਨਾਲ ਨਾਲ ਟੀ ਵੀ-ਏਆਈਆਰ ਅਤੇ ਡੀਡੀਕੇ, ਈਟਾਨਗਰ ਵਿੱਚ ਵੀ ਕੰਮ ਕੀਤਾ ਹੈ। ਉਥੇ ਉਸਨੇ ਐਂਕਰ ਵਜੋਂ ਕੰਮ ਕੀਤਾ ਅਤੇ ਇੰਟਰਵਿਊਆਂ ਕੀਤੀਆਂ।[4][5]

ਉਸ ਨੂੰ ਵਰਲਡ ਵਾਈਡ ਫੰਡ ਫਾਰ ਨੇਚਰ, ਜਿਸ ਨੂੰ ਡਬਲਯੂਡਬਲਯੂਐਫ ਕਿਹਾ ਜਾਂਦਾ ਹੈ, ਵਿੱਚ ਪ੍ਰੋਗਰਾਮ ਅਫਸਰ ਨਿਯੁਕਤ ਕੀਤਾ ਗਿਆ ਸੀ। ਉਥੇ ਉਸਨੇ ਪੂਰਬੀ ਹਿਮਾਲਿਆ ਬਾਇਓਡਾਈਵਰਸਿਟੀ ਹਾਟਸਪੋਟਸ ਪ੍ਰੋਗਰਾਮ ਵਿੱਚ ਕੰਮ ਕੀਤਾ। ਉਹ ਈਟਾਨਗਰ ਪ੍ਰੈਸ ਕਲੱਬ ਦੀ ਸਾਬਕਾ ਸੈਕਟਰੀ ਹੈ। ਇਸ ਸਮੇਂ ਉਹ ਅਰੁਣਾਚਲ ਪ੍ਰਦੇਸ਼ ਵਰਕਿੰਗ ਜਰਨਲਿਸਟਜ਼ ਯੂਨੀਅਨ (ਏਪੀਯੂਡਬਲਯੂ) ਦੀ ਪ੍ਰਧਾਨ ਹੈ।[2] 2011 ਵਿੱਚ ਉਸਨੂੰ ਅਰੁਣਾਚਲ ਪ੍ਰਦੇਸ਼ ਰਾਜ ਲੋਕ ਸੇਵਾ ਕਮਿਸ਼ਨ ਦੀ ਮੈਂਬਰ ਨਿਯੁਕਤ ਕੀਤਾ ਗਿਆ ਸੀ।

ਲਿਖਤਾਂ

ਸੋਧੋ

ਉਸ ਦੀਆਂ ਗੈਰ-ਗਲਪ ਰਚਨਾਵਾਂ ਵਿੱਚ ਅਰੁਣਾਚਲ ਪ੍ਰਦੇਸ਼: ਦ ਹਿਡਨ ਲੈਂਡ (2003) ਅਤੇ ਮਾਉਂਟੇਨ ਹਾਰਵੈਸਟ: ਦਿ ਫੂਡ ਆਫ਼ ਅਰੁਣਾਚਲ (2004) ਸ਼ਾਮਲ ਹਨ। ਦ ਸਕਾਈ ਕੁਈਨ ਅਤੇ ਵਨਸ ਅਪੌਨ ਏ ਮੂਨਟਾਈਮ (2003) ਉਸਦੇ ਦੁਆਰਾ ਸਚਿੱਤਰ ਲੋਕ ਕਥਾਵਾਂ ਦੀਆਂ ਪੁਸਤਕਾਂ ਹਨ। ਉਸ ਨੇ ਆਪਣਾ ਪਹਿਲਾ ਨਾਵਲ, ਦ ਲੀਜੈਂਡਜ਼ ਆਫ਼ ਪੈਨਸਮ, 2006 ਵਿੱਚ ਪ੍ਰਕਾਸ਼ਿਤ ਕੀਤਾ। ਇਸ ਤੋਂ ਬਾਅਦ ਸਟੂਪਿਡ ਕਿਊਪਿਡ (2008) ਅਤੇ ਦ ਬਲੈਕ ਹਿੱਲ (2014) ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਰਿਵਰ ਪੋਇਮਜ਼ (2004), ਦ ਬਾਲਮ ਆਫ਼ ਟਾਈਮ (2008) ਹੈਮਬ੍ਰੇਲਸਾਈ `ਜ਼ ਲੂਮ (2014), ਮਿਡਸਮਰ ਸਰਵਾਈਵਲ ਲਿਰਿਕਸ (2014) ਉਸਦੇ ਕਾਵਿ ਸੰਗ੍ਰਹਿ ਹਨ। ਦ ਬਾਲਮ ਆਫ਼ ਟਾਈਮ ਅਸਾਮੀ ਵਿੱਚ ਅਲ ਬਾਲਸਾਮੋ ਡੈਲ ਵਾਈਟੈਂਪੋ ਦੇ ਰੂਪ ਵਿੱਚ ਵੀ ਪ੍ਰਕਾਸ਼ਤ ਹੋਇਆ ਸੀ।[1]

ਹਵਾਲੇ

ਸੋਧੋ
  1. 1.0 1.1 Sarangi, Jaydeep; Dai, Mamang (2 August 2017). "In Conversation with Mamang Dai". Flinders University.
  2. 2.0 2.1 Ramaṇika Gupta (2006). Indigenous Writers of India: North-East India. Vol. Vol. 1. New Delhi: Concept Publishing Company. pp. 23–24. ISBN 978-81-8069-300-7. Retrieved 24 February 2018. {{cite book}}: |volume= has extra text (help)
  3. "Mamang Dai – Publishing Next". www.publishingnext.in (in ਅੰਗਰੇਜ਼ੀ (ਅਮਰੀਕੀ)). Retrieved 2018-05-26.
  4. "Mamang Dai (poet) - India - Poetry International". www.poetryinternationalweb.net (in ਅੰਗਰੇਜ਼ੀ). Archived from the original on 2018-05-26. Retrieved 2018-05-26. {{cite web}}: Unknown parameter |dead-url= ignored (|url-status= suggested) (help)
  5. "RædLeafPoetry-India – The Phenomenal Woman- An interview of Mamang Dai by Ananya Guha". rlpoetry.org (in ਅੰਗਰੇਜ਼ੀ (ਅਮਰੀਕੀ)). Archived from the original on 2018-05-27. Retrieved 2018-05-26. {{cite web}}: Unknown parameter |dead-url= ignored (|url-status= suggested) (help)