ਮਾਲਿਨੀ ਅਵਸਥੀ ਇੱਕ ਭਾਰਤੀ ਲੋਕ ਗਾਇਕਾ ਹੈ।[1][2] ਉਹ ਹਿੰਦੀ ਭਾਸ਼ਾ ਦੀਆਂ ਬੋਲੀਆਂ ਅਵਧੀ, ਬੁੰਦੇਲਖੰਡੀ ਅਤੇ ਭੋਜਪੁਰੀ ਵਿੱਚ ਗਾਉਂਦੀ ਹੈ। ਉਹ ਠੁਮਰੀ ਅਤੇ ਕਜਰੀ ਵੀ ਪੇਸ਼ ਕਰਦੀ ਹੈ।[3] ਭਾਰਤ ਦੀ ਸਰਕਾਰ ਨੇ ਉਸ ਨੂੰ 2016 ਵਿੱਚ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।[4]

ਮਾਲਿਨੀ ਅਵਸਥੀ
Malini Awasthi.jpg
ਜਾਣਕਾਰੀ
ਮੂਲਲਖਨਊ
ਵੰਨਗੀ(ਆਂ)ਅਵਧੀ ਭੋਜਪੁਰੀ ਗੁਮਤੀ ਸੂਫ਼ੀ
ਕਿੱਤਾਲੋਕ ਗਾਇਕਾ
ਸਰਗਰਮੀ ਦੇ ਸਾਲ31 ਸਾਲ

ਸ਼ੁਰੂ ਦਾ ਜੀਵਨਸੋਧੋ

ਮਾਲਿਨੀ ਅਵਸਥੀ ਕਨੌਜ, ਉੱਤਰ ਪ੍ਰਦੇਸ਼ ਵਿੱਚ ਪੈਦਾ ਹੋਈ ਸੀ। ਭਾਤਖੰਡੇ ਸੰਗੀਤ ਇੰਸਟੀਚਿਊਟ ਲਖਨਊ ਤੋਂ ਉਸ ਨੇ ਸੰਗੀਤ ਸਿੱਖਿਆ ਹਾਸਲ ਕੀਤੀ। ਉਹ ਬਨਾਰਸ ਦੀ ਪ੍ਰਸਿੱਧ ਹਿੰਦੁਸਤਾਨੀ ਕਲਾਸੀਕਲ ਗਾਇਕਾ, ਗਿਰਜਾ ਦੇਵੀ ਜੀ ਦੀ ਇੱਕ ਗੰਡਾ ਬਾਂਧ ਸ਼ਾਗਿਰਦ ਹੈ। ਉਹ ਸੀਨੀਅਰ ਆਈਏਐਸ ਅਫਸਰ, ਅਵਿਨੇਸ਼ ਅਵਸਥੀ ਨਾਲ ਵਿਆਹੀ ਹੈ।

ਕੈਰੀਅਰਸੋਧੋ

ਮਾਲਿਨੀ ਅਵਸਥੀ ਪ੍ਰਸਿੱਧ ਕਲਾਸੀਕਲ ਸੰਗੀਤ ਤਿਉਹਾਰ, ਜਹਾਂ-ਏ-ਖੁਸ਼ਸਰੂ ਵਿੱਚ ਨਿਯਮਤ ਪੇਸ਼ਕਾਰ-ਕਰਤਾ ਹੈ।[5] ਉਸ ਦੀ ਉੱਚੀ ਪਿੱਚ ਹੈ ਅਤੇ ਥੁਮਰੀ, ਥਾਰੇ ਰਹਿਓ ਬਾਂਕੀਓ ਸ਼ਿਆਮ ਦੀ ਪੇਸ਼ਕਾਰੀ ਲਈ ਪ੍ਰਸਿੱਧ ਹੈ।

ਉਸ ਨੇ ਐਨ.ਡੀ.ਟੀ.ਵੀ. ਇਮੈਜਨ ਦੇ ਜੁਨੂਨ ਲਈ ਟੀ.ਵੀ. 'ਚ ਭਾਗ ਲਿਆ। ਉਸ ਨੂੰ ਚੋਣ ਕਮਿਸ਼ਨ ਨੇ ਯੂ.ਪੀ. ਚੋਣਾਂ 2012 ਅਤੇ 2014 ਲਈ ਬ੍ਰਾਂਡ ਅੰਬੈਸਡਰ ਵਜੋਂ ਨਿਯੁਕਤ ਕੀਤਾ ਸੀ।[6]

ਉਸ ਨੇ ਸਾਲ 2015 ਦੀ ਫ਼ਿਲਮ 'ਦਮ ਲਗਾ ਕੇ ਹਇਸ਼ਾ' ਵਿੱਚ ਸੁੰਦਰ ਸੁਸ਼ੀਲ ਗੀਤ ਗਾਇਆ ਸੀ ਜਿਸ ਦਾ ਅਨੂ ਮਲਿਕ ਨੇ ਸੰਗੀਤ ਦਿੱਤਾ ਸੀ।

ਅਕਾਦਮਿਕ ਫੈਲੋਸ਼ਿਪਸੋਧੋ

 • ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਭਾਰਤ ਅਧਿਕਾਰ ਕੇਂਦਰ ਲਈ ਸ਼ਤਾਬਦੀ ਚੇਅਰ ਪ੍ਰੋਫੈਸਰ।[7]

ਸਭਿਆਚਾਰਕ ਪੇਸ਼ਕਾਰੀਸੋਧੋ

ਰਾਸ਼ਟਰੀਸੋਧੋ

 • ਉੱਤਰ-ਪ੍ਰਦੇਸ਼ ਦੇ, ਥੁਮਰੀ-ਉਤਸਵ ਅਤੇ ਰਾਗ-ਰੰਗ-ਉਤਸਵ, ਤਾਜ-ਮਹਾਂਉਤਸਵ, ਗੰਗਾ-ਮਹਾਂਉਤਸਵ, ਲਖਨਊ-ਉਤਸਵ, ਬੁਧ-ਮਹਾਂ-ਉਤਸਵ, ਰਮਾਇਣ-ਮੇਲਾ, ਕਾਜਰੀ-ਮੇਲਾ, ਕਬੀਰ-ਉਤਸਵ ਵਿੱਚ।
 • ਜੈਪੁਰ ਦੇ ਸ਼ਰੂਤੀ-ਮੰਡਲ-ਸਮਾਰੋਹ, ਕੁੰਭਲ-ਗਾਰਧ-ਫੈਸਟੀਵਲ, ਤੇਜ- ਰਾਜਸਥਾਨ ਵਿੱਚ।
 • ਪੰਜਾਬ ਅਤੇ ਹਯਾਨਾ ਦੇ ਸੂਰਜਕੁੰਡ-ਕਰਾਫਟ-ਮੇਲਾ ਅਤੇ ਹੈਰੀਟੇਜ-ਫੈਸਟੀਵਲ-ਪਿੰਜੌਰ ਵਿੱਚ।

ਅੰਤਰਰਾਸ਼ਟਰੀਸੋਧੋ

 • ਪ੍ਰਵਾਸੀ ਦਿਵਸ ਤ੍ਰਿਨੀਦਾਦ, 2017[8]
 • ਮਾਰੀਟਸ ਵਿੱਚ ਭਾਰਤ ਦਾ ਤਿਉਹਾਰ, 2015[9]
 • ਆਈ.ਸੀ.ਸੀ.ਆਰ. 40ਵਾਂ, ਫਿਜੀ ਵਿੱਚ ਸਾਲਾਨਾ ਸਮਾਰੋਹ, 2011[10]
 • ਸੁਤੰਤਰਤਾ ਦਿਵਸ ਸੈਲੀਬ੍ਰੇਸ਼ਨ ਹਿਸਟਨ, ਯੂ.ਐਸ.ਏ., 2004
 • ਪਾਕਿਸਤਾਨ ਵਿੱਚ ਸਭਿਆਚਾਰਕ ਪ੍ਰਦਰਸ਼ਨ; 2007[11]
 • ਸਾਊਥ ਬੈਂਕ ਸੈਂਟਰ, ਲੰਡਨ, ਵਿੱਚ ਸਭਿਆਚਾਰਕ ਪ੍ਰਦਰਸ਼ਨ, 2011[12]
 • ਨੀਦਰਲੈਂਡਜ਼ ਵਿੱਚ ਭਾਰਤੀ ਤਿਉਹਾਰ ਸੈਲੀਬ੍ਰੇਸ਼ਨ: 2002, 2003, 2015 ਅਤੇ 2016[13]
 • ਵਿਸ਼ਵ ਭੋਜਪੁਰੀ ਸੰਮੇਲਨ, ਮਾਰੀਸ਼ਸ; 2000, 2004, 2016
 • ਫਿਲਡੇਲੀ ਅਤੇ ਲਾਸ ਏਂਜਲਸ ਵਿੱਚ ਸਭਿਆਚਾਰਕ ਸਮਾਰੋਹ; 2016

ਫ਼ਿਲਮੋਗ੍ਰਾਫੀਸੋਧੋ

 • ਜੈ ਹੋ  ਛਠ ਮਈਆ- ਸ਼ੈਲੇਂਦਰ ਸਿੰਘ, ਮਾਲਿਨੀ ਅਵਸਥੀ
 • ਭੋਲੇ ਸਿਵ# ਸ਼ੰਕਰ
 • ਬਮ ਬਮ ਬੋਲੇ
 • ਏਜੰਟ ਵਿਨੋਦ
 • ਦਮ ਲਗਾਕੇ ਹਈਸ਼ਾ
 • ਚਾਰਫੁਟੀਆ ਛੋਕਰੇ (2014) ਫਿਲਮ

ਪੁਰਸਕਾਰਸੋਧੋ

 
The President, Shri Pranab Mukherjee presenting the Padma Shri Award to Smt Malini Awasthi, at a Civil Investiture Ceremony, at Rashtrapati Bhavan, in New Delhi on March 28, 2016
 • ਪਦਮ ਸ਼੍ਰੀ (2016)[14]
 • ਸਹਾਰਾ ਅਵਧ ਸਨਮਾਨ (2003)[15]
 • ਯਸ਼ ਭਾਰਤੀ ਯੂਪੀ ਸਰਕਾਰ 2006
 • ਨਾਰੀ ਗੌਰਵ 2000
 • ਕਾਲੀਦਾਸ ਸਨਮਾਨ 2014
 • ਉੱਤਰ ਪ੍ਰਦੇਸ਼ ਸੰਗੀਤ ਨਾਟਕ ਅਕੈਡਮੀ ਫੈਲੋਸ਼ਿਪ
 • ਨੇਸ਼ਨ ਸੰਗੀਤ ਨਾਟਕ ਅਕੈਡਮੀ।

ਹਵਾਲੇਸੋਧੋ

ਬਾਹਰੀ ਲਿੰਕਸੋਧੋ