ਭੋਜਪੁਰੀ ਬੋਲੀ
ਭੋਜਪੁਰੀ ਇੱਕ ਭਾਰਤੀ ਭਾਸ਼ਾ ਹੈ ਜੋ ਭਾਰਤ ੳਤੱਰ ਪ੍ਰਦੇਸ਼ ਦੇ ਪੁਰਬ ਦੇ ਜ਼ਿਲ੍ਹੇ ਜਿਵੇਂ ਗੋਰਖਪੁਰ,ਦੇਵਰਿਆ ਆਦਿ ਤੇ ਬਿਹਾਰ ਸੂਬੇ ਵਿੱਚ ਬੋਲੀ ਜਾਂਦੀ ਹੈ। ਇਹ ਭਾਰਤ ਵਿੱਚ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ। ਇਹ ਬੋਲੀ ਬਿਹਾਰ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ ਅਤੇ ਗੁਆਂਢੀ ਦੇਸ ਨੇਪਾਲ ਦੇ ਤਰਾਈ ਖੇਤਰ ਵਿੱਚ ਵੀ ਬੋਲੀ ਜਾਂਦੀ ਹੈ। ਭਾਸ਼ਾਈ ਪਰਵਾਰ ਦੇ ਪੱਧਰ ਉੱਤੇ ਇਹ ਇੱਕ ਆਰੀਆ ਭਾਸ਼ਾ ਹੈ। ਭੋਜਪੁਰੀ ਆਪਣੀ ਸ਼ਬਦਾਵਲੀ ਲਈ ਮੁੱਖ ਤੌਰ 'ਤੇ ਸੰਸਕ੍ਰਿਤ ਅਤੇ ਹਿੰਦੀ ਉੱਤੇ ਨਿਰਭਰ ਹੈ ਕੁੱਝ ਸ਼ਬਦ ਇਸਨੇ ਉਰਦੂ ਕੋਲੋਂ ਵੀ ਉਧਾਰ ਲਏ ਹਨ।
ਭੋਜਪੁਰੀ | |
---|---|
𑂦𑂷𑂔𑂣𑂳𑂩𑂲 | |
ਜੱਦੀ ਬੁਲਾਰੇ | ਭਾਰਤ, ਨੈਪਾਲ, ਮਾਰੀਸ਼ਸ, ਸੂਰੀਨਾਮ
ਮ੍ਰਿਤ - ਗੁਇਆਨਾ ਅਤੇ ਤ੍ਰਿਨੀਦਾਦ ਅਤੇ ਤੋਬਾਗੋ ਵਿੱਚ |
ਇਲਾਕਾ | ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਨੈਪਾਲ ਦਾ ਪੂਰਬੀ ਤਰਾਈ ਖੇਤਰ |
Native speakers | 40 million (2001 ਮਰਦਮ ਸ਼ੁਮਾਰੀ)[1] Census results conflate some speakers with Hindi.[2] |
ਹਿੰਦ-ਯੂਰਪੀ
| |
ਉੱਪ-ਬੋਲੀਆਂ |
|
ਦੇਵਨਾਗਰੀ, ਕੈਥੀ[3] | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਬਿਹਾਰ, ਭਾਰਤ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-2 | bho |
ਆਈ.ਐਸ.ਓ 639-3 | bho – inclusive codeIndividual code: hns – Caribbean Hindustani |
ਭਾਸ਼ਾਈਗੋਲਾ | 59-AAF-sa |
ਬੋਲਣ ਵਰਤਣ ਵਾਲਿਆਂ ਦੀ ਗਿਣਤੀ
ਸੋਧੋਭੋਜਪੁਰੀ ਜਾਣਨ - ਸਮਝਣ ਵਾਲਿਆਂ ਦਾ ਵਿਸਥਾਰ ਸੰਸਾਰ ਦੇ ਸਾਰੇ ਮਹਾਂਦੀਪਾਂ ਉੱਤੇ ਹੈ ਜਿਸਦਾ ਕਾਰਨ ਬਰਤਾਨਵੀ ਰਾਜ ਦੇ ਦੌਰਾਨ ਉੱਤਰੀ ਭਾਰਤ ਤੋਂ ਅੰਗਰੇਜਾਂ ਦੁਆਰਾ ਲੈ ਜਾਏ ਗਏ ਮਜਦੂਰ ਹਨ ਜਿਹਨਾਂ ਦੇ ਵੰਸ਼ਜ ਹੁਣ ਜਿੱਥੇ ਉਹਨਾਂ ਦੇ ਪੂਰਵਜ ਗਏ ਸਨ ਉਥੇ ਹੀ ਵਸ ਗਏ ਹਨ। ਇਨ੍ਹਾਂ ਵਿੱਚ ਸੂਰੀਨਾਮ, ਗੁਯਾਨਾ, ਤਰਿਨੀਦਾਦ ਅਤੇ ਟੋਬੈਗੋ, ਫਿਜੀ ਆਦਿ ਦੇਸ਼ ਪ੍ਰਮੁੱਖ ਹਨ। ਭਾਰਤ ਦੇ ਜਨਗਣਨਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਲਗਭਗ 3 .3 ਕਰੋੜ ਲੋਕ ਭੋਜਪੁਰੀ ਬੋਲਦੇ ਹਨ। ਪੂਰੇ ਸੰਸਾਰ ਵਿੱਚ ਭੋਜਪੁਰੀ ਜਾਣਨ ਵਾਲਿਆਂ ਦੀ ਗਿਣਤੀ ਲਗਭਗ 5 ਕਰੋੜ ਹੈ।
ਹਵਾਲੇ
ਸੋਧੋ- ↑ ਫਰਮਾ:Ethnologue17
ਫਰਮਾ:Ethnologue17 - ↑ [1]
- ↑ Bhojpuri Ethnologue World Languages (2009)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |