ਮਿਨਾਤੀ ਮਿਸ਼ਰਾ (1929 - 6 ਜਨਵਰੀ 2020) ਭਾਰਤੀ ਕਲਾਸੀਕਲ ਡਾਂਸਰ ਅਤੇ ਅਦਾਕਾਰਾ ਸੀ, ਜਿਸ ਨੂੰ ਓਡੀਸੀ ਦੇ ਭਾਰਤੀ ਕਲਾਸੀਕਲ ਡਾਂਸ ਵਿੱਚ ਮੁਹਾਰਤ ਹੋਣ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਨੂੰ 2011 ਵਿੱਚ ਸਭ ਤੋਂ ਲੰਮੀ ਉਮਰ ਵਾਲੀ ਓਡੀਸੀ ਕਲਾਕਾਰ ਵਜੋਂ ਜਾਣਿਆ ਗਿਆ ਸੀ।[1][2] ਭਾਰਤ ਸਰਕਾਰ ਨੇ ਮਿਸ਼ਰਾ ਨੂੰ ਸਾਲ 2012 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।[3]

ਮਿਨਾਤੀ ਮਿਸ਼ਰਾ
ਜਨਮ
ਮਿਨਾਤੀ ਮਿਸ਼ਰਾ

1929 (1929)
ਮੌਤ6 ਜਨਵਰੀ 2020(2020-01-06) (ਉਮਰ 90–91)
ਪੇਸ਼ਾਕਲਾਸੀਕਲ ਡਾਂਸਰ
ਜੀਵਨ ਸਾਥੀਨਿਤਿਆਨੰਦ ਮਿਸ਼ਰਾ
ਬੱਚੇਇਕ ਲੜਕਾ
ਪੁਰਸਕਾਰਪਦਮ ਸ਼੍ਰੀ
ਸੰਗੀਤ ਨਾਟਕ ਅਕਾਦਮੀ ਇਨਾਮ
ਓਡੀਸ਼ਾ ਸੰਗੀਤ ਨਾਟਕ ਅਕਾਦਮੀ

ਮੁੱਢਲਾ ਜੀਵਨ

ਸੋਧੋ

ਮਿਨਾਤੀ ਮਿਸ਼ਰਾ ਉਰਫ਼ ਮਿਨਾਤੀ ਦਾਸ[4] ਦਾ ਜਨਮ 1929 ਵਿੱਚ ਓਡੀਸ਼ਾ ਰਾਜ ਦੇ ਕਟਕ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜੀ ਸਕੂਲ ਅਧਿਆਪਕ ਬਸੰਤ ਕੁਮਾਰ ਦਾਸ ਸਨ। ਉਹ ਆਪਣੇ ਤਿੰਨ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ।[5] ਉਨ੍ਹਾਂ ਨੇ ਛੋਟੀ ਉਮਰੇ ਹੀ ਅਜੀਤ ਘੋਸ਼ ਅਤੇ ਬਨਬੀਹਾਰੀ ਮਤੀ ਅਤੇ ਓਡੀਸੀ ਦੇ ਅਧੀਨ ਇੱਕ ਥੀਮ-ਅਧਾਰਤ ਡਾਂਸ ਇੱਕ ਓਡੀਸੀ ਡਾਂਸਰ, ਕਬੀਚੰਦਰ ਕਾਲੀਚਰਨ ਪਟਨਾਇਕ ਤੋਂ ਡਾਂਸ ਅਤੇ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ।1950 ਵਿੱਚ ਮਿਨਾਤੀ ਮਿਸ਼ਰਾ ਨੇ ਓੜੀਸ਼ੀ ਦੇ ਪ੍ਰਸਿੱਧ ਗੁਰੂ ਕੇਲੂਚਰਨ ਮੋਹਾਪਾਤਰਾ ਅਧੀਨ ਵੀ ਡਾਂਸ ਸਿੱਖਿਆ।

1954 ਵਿੱਚ ਮਿਨਾਤੀ ਮਿਸ਼ਰਾ ਓਡੀਸ਼ਾ ਸਰਕਾਰ ਦੀ ਸਕਾਲਰਸ਼ਿਪ 'ਤੇ ਰੁਕਮਿਨੀ ਦੇਵੀ ਅਰੁੰਦਾਲੇ ਦੇ ਕਲਾਕਸ਼ੇਤਰ ਵਿੱਚ ਸ਼ਾਮਲ ਹੋ ਗਏ ਅਤੇ ਕੁਟੀ ਸਾਰਦਾ ਅਤੇ ਪੇਰੀਆ ਸਾਰਦਾ ਅਧੀਨ ਇੱਕ ਸਾਲ ਭਰਤਨਾਟਿਅਮ ਸਿੱਖਿਆ।[6] ਅਗਲੇ ਸਾਲ ਉਹ ਪਾਂਡਾ ਵਾਲੂਰ ਪਿਲਾਈ ਚੱਕਲਿੰਗਮ ਅਤੇ ਮਿਨਾਕਸ਼ੀ ਸੁੰਦਰਮ ਪਿਲਾਈ ਦੀ ਸਿਖਲਾਈ ਲਈ ਇੰਡੀਅਨ ਇੰਸਟੀਚਿਉਟ ਆਫ ਆਰਟ ਆਫ਼ ਆਰਟਸ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ 1956 ਵਿੱਚ ਸ਼ੁਰੂਆਤ ਕੀਤੀ ਅਤੇ ਭਾਰਤ ਵਿੱਚ ਕਈ ਪ੍ਰਮੁੱਖ ਸ਼ਹਿਰਾਂ ਵਿੱਚ ਅਗਲੇ ਤਿੰਨ ਸਾਲਾਂ ਤੱਕ ਕਈ ਪੇਸ਼ਕਾਰੀਆਂ ਦਿੱਤੀਆਂ।[5] 1959 ਵਿੱਚ ਉਨ੍ਹਾਂ ਨੂੰ ਅੰਤਰਰਾਸ਼ਟਰੀ ਫੋਟੋਗ੍ਰਾਫਿਕ ਐਸੋਸੀਏਸ਼ਨ ਦੁਆਰਾ ਸਵਿਟਜ਼ਰਲੈਂਡ ਬੁਲਾਇਆ ਗਿਆ ਅਤੇ ਉਥੇ ਉਨ੍ਹਾਂ ਨੇ ਜ਼ੂਰੀ, ਲੂਸਰਨ, ਜਿਨੇਵਾ ਅਤੇ ਵਿੰਟਰਥਰ ਵਿੱਚ ਪ੍ਰਦਰਸ਼ਨ ਕੀਤਾ। ਤਿੰਨ ਸਾਲ ਬਾਅਦ ਉਨ੍ਹਾਂ ਨੂੰ ਮਾਰਿਟਬਰਗ, ਫਿਲਪ ਯੂਨੀਵਰਸਿਟੀ, ਜਰਮਨੀ ਤੋਂ ਇੰਟੋਲੋਜੀ ਵਿੱਚ ਡਾਕਟੋਰਲ ਦੀ ਡਿਗਰੀ[7][7] ਨਾਲ ਨਟਿਆ ਸ਼ਾਸਤਰ ਥੀਸਸ ਲਈ ਸਨਮਾਨਿਤ ਕੀਤਾ ਗਿਆ। 1963 ਵਿੱਚ ਉਨ੍ਹਾਂ ਨੂੰ ਬਰਲਿਨ ਫ਼ਿਲਮ ਫੈਸਟੀਵਲ ਵਿੱਚ ਇੱਕ ਪੇਸ਼ਕਾਰੀ ਲਈ ਬੁਲਾਇਆ ਗਿਆ ਸੀ। ਮਿਸ਼ਰਾ ਨੂੰ ਉਨ੍ਹਾਂ ਦੇ ਭਾਵਾਂਤਮਕ (ਭਾਵਾ) ਅਤੇ ਨਾਟਕੀਕਰਨ (ਅਭਿਨਯਾ) ਦੇ ਹੁਨਰ ਲਈ ਜਾਣਿਆ ਜਾਂਦਾ ਸੀ।[8]

ਅਦਾਕਾਰੀ ਦਾ ਕਰੀਅਰ

ਸੋਧੋ

ਮਿਸ਼ਰਾ ਨੇ ਓਡੀਆ ਦੀਆਂ ਪੰਜ ਫ਼ਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਦੀ ਪਹਿਲੀ ਫ਼ਿਲਮ ਸੂਰਯਮੁਖੀ 1963 ਵਿੱਚ ਰਿਲੀਜ਼ ਹੋਈ ਸੀ, ਇਸ ਤੋਂ ਬਾਅਦ ਜੀਵਨ ਸਾਥੀ, ਸਾਧਨਾ ਅਤੇ ਅਰੁੰਧਤੀ ਆਈ ਆਦਿ ਆਈਆਂ। ਚਾਰੇ ਫ਼ਿਲਮਾਂ ਨੂੰ ਓਡੀਆ ਵਿੱਚ ਸਰਬੋਤਮ ਫ਼ਿਲਮਾਂ ਦਾ 'ਰਾਸ਼ਟਰੀ ਫ਼ਿਲਮ ਪੁਰਸਕਾਰ' ਮਿਲਿਆ ਹੈ।[9][10][11][12] ਉਨ੍ਹਾਂ ਨੇ 1963 ਦੀ ਬੰਗਾਲੀ ਫ਼ਿਲਮ ਨਿਰਜਨਾ ਸਾਕਟੇ ਵਿੱਚ ਵੀ ਕੰਮ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੂੰ ਕੇਲੂਚਰਨ ਮੋਹਾਪਾਤਰਾ ਦੁਆਰਾ ਕੋਰੀਓਗ੍ਰਾਫ ਕੀਤਾ ਗਿਆ ਸੀ।[13] ਆਪਣੇ ਫ਼ਿਲਮੀ ਕਰੀਅਰ ਤੋਂ ਇਲਾਵਾ ਉਹ ਆਲ ਇੰਡੀਆ ਰੇਡੀਓ ਵਿੱਚ ਏ ਗਰੇਡ ਕਲਾਕਾਰ ਸਨ ਅਤੇ ਹਿੰਦੁਸਤਾਨੀ ਵੋਕਲ ਸੰਗੀਤ ਲਈ ਸੰਗੀਤ ਪ੍ਰਭਾਕਰ ਦਾ ਖਿਤਾਬ ਪ੍ਰਾਪਤਕਰਤਾ ਵੀ ਸਨ।[5][14]

ਮਿਸ਼ਰਾ 1964 ਤੋਂ 1989 ਤੱਕ ਉਤਕਲ ਸੰਗੀਤ ਮੋਹਾਵਿਦਿਆਲਿਆ, ਭੁਵਨੇਸ਼ਵਰ[15] ਦੇ ਪ੍ਰਿੰਸੀਪਲ ਰਹੇ।[8][14] ਉਥੇ ਉਨ੍ਹਾਂ ਦੇ ਕਾਰਜਕਾਲ ਦੌਰਾਨ, ਸੰਸਥਾ ਨੇ ਆਪਣੇ ਪਾਠਕ੍ਰਮ ਨੂੰ ਨਿਯਮਿਤ ਕੀਤਾ, ਅਕਾਦਮਿਕ ਤੌਰ 'ਤੇ ਓੜੀਸ਼ੀ ਨਾਚ ਅਤੇ ਸੰਗੀਤ ਸਿਖਲਾਈ ਨੂੰ ਸਿਲੇਬਸ ਵਿੱਚ ਲਗਾਇਆ। ਥੀਏਟਰ ਦੇ ਵੱਖ ਵੱਖ ਪੱਖਾਂ ਦੀ ਪਛਾਣ ਕਰਵਾਈ ਅਤੇ ਪ੍ਰੀਖਿਆ ਦਿਸ਼ਾ ਨਿਰਦੇਸ਼ ਸਥਾਪਿਤ ਕੀਤੇ, ਜਿਨ੍ਹਾਂ ਵਿੱਚੋਂ ਸਭ ਨੂੰ ਓਡੀਸੀ ਦੇ ਪੁਨਰ-ਸੁਰਜੀਤੀ ਵਿੱਚ ਸਹਾਇਤਾ ਕਰਨ ਬਾਰੇ ਦੱਸਿਆ ਗਿਆ। ਸੰਸਥਾ ਦੇ ਕਾਰਜਕਾਲ ਨੇ ਉਨ੍ਹਾਂ ਨੂੰ ਓਡੀਸੀ ਦੇ ਪਹਿਲੀ ਪੀੜ੍ਹੀ ਦੇ ਗੁਰੂਆਂ ਜਿਵੇਂ ਪੰਕਜ ਚਰਨ ਦਾਸ ਅਤੇ ਦੇਬਾ ਪ੍ਰਸਾਦ ਦਾਸ ਨਾਲ ਕੰਮ ਕਰਨ ਦਾ ਮੌਕਾ ਦਿੱਤਾ।[16]

ਰਿਟਾਇਰਮੈਂਟ

ਸੋਧੋ

1980 ਵਿੱਚ ਉਨ੍ਹਾਂ ਦੇ ਪਤੀ ਨਿਤਿਆਨੰਦ ਮਿਸ਼ਰਾ, ਜੋ ਕਿ ਇੱਕ ਇੰਜੀਨੀਅਰ ਸਨ, ਦੀ ਮੌਤ ਤੋਂ ਤੁਰੰਤ ਬਾਅਦ ਮਿਸ਼ਰਾ ਨੇ ਨਾਚ ਪੇਸ਼ਕਾਰੀ ਤੋਂ ਸੰਨਿਆਸ ਲੈ ਲਿਆ ਅਤੇ 1990 ਵਿੱਚ ਰਸਮੀ ਤੌਰ ‘ਤੇ ਰਿਟਾਇਰ ਹੋ ਗਏ। ਉਹ ਸਵਿਟਜ਼ਰਲੈਂਡ ਵਿੱਚ ਸੈਟਲ ਹੋ ਗਏ ਅਤੇ ਆਪਣਾ ਸਮਾਂ ਸਵਿਟਜ਼ਰਲੈਂਡ, ਕਨੇਡਾ ਅਤੇ ਭਾਰਤ ਵਿੱਚ ਨ੍ਰਿਤ ਤਿਉਹਾਰਾਂ, ਭਾਸ਼ਣ ਅਤੇ ਵਰਕਸ਼ਾਪਾਂ ਵਿੱਚ ਲਗਾ ਦਿੱਤਾ।[5]

6 ਜਨਵਰੀ 2020 ਨੂੰ ਸਵਿਟਜ਼ਰਲੈਂਡ ਵਿੱਚ ਉਨ੍ਹਾਂ ਦੀ ਮੌਤ ਹੋ ਗਈ।[17]

ਫ਼ਿਲਮੋਗ੍ਰਾਫੀ

ਸੋਧੋ

ਉਨ੍ਹਾਂ ਦੀਆਂ ਫ਼ਿਲਮਾਂ ਹਨ:[17]

ਸਾਲ ਫਿਲਮ ਭਾਸ਼ਾ ਡਾਇਰੈਕਟਰ
1963 ਸੂਰਯਮੁਖੀ ਓਡੀਆ ਪ੍ਰਫੁੱਲ ਸੇਨਗੁਪਤਾ
1963 ਜੀਵਨ ਸਾਥੀ ਓਡੀਆ ਪ੍ਰਭਾਤ ਮੁਖਰਜੀ
1963 ਨਿਰਜਨ ਸਾਕਤੇ ਬੰਗਾਲੀ ਤਪਨ ਸਿਨਹਾ
1964 ਸਾਧਨਾ ਓਡੀਆ ਪ੍ਰਭਾਤ ਮੁਖਰਜੀ
1967 <i id="mwmg">ਅਰੁੰਧਤੀ</i> ਓਡੀਆ ਪ੍ਰਫੁੱਲ ਸੇਨਗੁਪਤਾ
1967 ਭਾਈ ਭਉਜਾ ਓਡੀਆ ਸਾਰਥੀ

ਅਵਾਰਡ ਅਤੇ ਮਾਨਤਾ

ਸੋਧੋ

ਮਿਸ਼ਰਾ ਨੇ 1975 ਵਿੱਚ ਉੜੀਸਾ ਸੰਗੀਤ ਨਾਟਕ ਅਕਾਦਮੀ ਅਵਾਰਡ ਹਾਸਿਲ ਕੀਤਾ ਸੀ।[18] ਉਨ੍ਹਾਂ ਨੂੰ ਕਲਿੰਗਾ ਸ਼ਾਸਤਰੀ ਸੰਗੀਤ ਪਰਿਸ਼ਦ ਪੁਰਸਕਾਰ[14] ਵੀ ਮਿਲਿਆ ਅਤੇ 2000 ਵਿੱਚ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਵੀ ਮਿਲਿਆ ਹੈ।[19] 2012 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ਼੍ਰੀ, ਭਾਰਤ ਦਾ ਚੌਥਾ-ਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[3]

ਹਵਾਲੇ

ਸੋਧੋ
  1. "60 years of Odissi". The Hindu. 24 March 2011. Retrieved 29 November 2014.
  2. "TOI". TOI. 26 January 2012. Retrieved 29 November 2014.
  3. 3.0 3.1 "Padma Shri" (PDF). Padma Shri. 2014. Archived from the original (PDF) on 15 November 2014. Retrieved 11 November 2014.
  4. Ashok Mohanty (2011). My Life, My Work. Allied Publishers. p. 412. ISBN 9788184246407.
  5. 5.0 5.1 5.2 5.3 "Radhu Babu Bio". Radhu Babu. 2014. Retrieved 29 November 2014.
  6. "Peria Sarada". Narthaki. 2014. Retrieved 30 November 2014.
  7. 7.0 7.1 "Urvasi Dance". Urvasi Dance. 2014. Retrieved 30 November 2014.
  8. 8.0 8.1 "Radhu Babu Achievements". Radhu Babu. 2014. Retrieved 29 November 2014.
  9. "Suryamukhi". Directorate of Film Festivals. 2014. Archived from the original on 29 ਸਤੰਬਰ 2015. Retrieved 30 November 2014. {{cite web}}: Unknown parameter |dead-url= ignored (|url-status= suggested) (help)
  10. "Jeeban Sathi". Directorate of Film Festivals. 2014. Archived from the original on 2 ਮਈ 2017. Retrieved 30 November 2014. {{cite web}}: Unknown parameter |dead-url= ignored (|url-status= suggested) (help)
  11. "Sadhana". Directorate of Film Festival. 2014. Archived from the original on 25 ਫ਼ਰਵਰੀ 2012. Retrieved 30 November 2014. {{cite web}}: Unknown parameter |dead-url= ignored (|url-status= suggested) (help)
  12. "15th National Film Awards" (PDF). Directorate of Film Festivals. Retrieved 21 September 2011.
  13. "Nirjana Saikate". Nirjana Saikate. 28 November 2013. Retrieved 30 November 2014.
  14. 14.0 14.1 14.2 "Radhu Babu Intro". Radhu Babu. 2014. Retrieved 29 November 2014.
  15. "USM". USM. 2014. Retrieved 30 November 2014.[permanent dead link]
  16. "Deb Prasad Das". Narthaki. 2014. Retrieved 30 November 2014.
  17. 17.0 17.1 "Eminent Odissi dancer Minati Mishra passes away at 91 in Switzerland". The New Indian Express. 6 January 2020. Retrieved 5 January 2020.
  18. "OSN Award" (PDF). Government of Orissa. Archived from the original (pdf) on 2 May 2014. Retrieved 30 November 2014.
  19. "SNA". Sangeet Natak Akademi. 2014. Archived from the original on 30 May 2015. Retrieved 30 November 2014.

ਬਾਹਰੀ ਲਿੰਕ

ਸੋਧੋ