ਮੀਰਾਜੀ (ਉਰਦੂ: میراجی) (ਜਨਮ 25 ਮਈ 1912 – ਮੌਤ 3 ਨਵੰਬਰ 1949) ਮਸ਼ਹੂਰ ਉਰਦੂ ਸ਼ਾਇਰ ਸੀ।[1]

ਮੀਰਾਜੀ
میراجی
ਜਨਮਮੁਹੰਮਦ ਸਨਾਉਲ੍ਹਾ ਧਰ
(1912-05-25)25 ਮਈ 1912
ਗੁਜਰਾਂਵਾਲਾ, ਬਰਤਾਨਵੀ ਭਾਰਤ, ਹੁਣ ਪਾਕਿਸਤਾਨ ਵਿਚ
ਮੌਤ3 ਨਵੰਬਰ 1949(1949-11-03) (ਉਮਰ 37)
ਬੰਬਈ, ਭਾਰਤ
ਕਲਮ ਨਾਮਮੀਰਾਜੀ
ਕਿੱਤਾਉਰਦੂ ਕਵੀ
ਰਾਸ਼ਟਰੀਅਤਾਭਾਰਤੀ
ਸ਼ੈਲੀਗ਼ਜ਼ਲ, ਨਜ਼ਮ, ਖੁੱਲ੍ਹੀ ਕਵਿਤਾ
ਸਾਹਿਤਕ ਲਹਿਰਪ੍ਰਗਤੀਸ਼ੀਲ ਲੇਖਕ ਐਸੋਸੀਏਸ਼ਨ

ਮੁੱਢਲਾ ਜੀਵਨ

ਸੋਧੋ

ਮੀਰਾਜੀ ਦਾ ਅਸਲ ਨਾਮ ਮੁਹੰਮਦ ਸਨਾਉਲ੍ਹਾ ਸੀ। ਉਸ ਦਾ ਜਨਮ ਇੱਕ ਕਸ਼ਮੀਰੀ ਪਰਵਾਰ[2] ਦੇ ਮੁਣਸ਼ੀ ਮੁਹੰਮਦ ਮਹਿਤਾਬਉੱਦੀਨ ਦੇ ਘਰ 25 ਮਈ 1912 ਨੂੰ ਲਾਹੌਰ ਵਿੱਚ ਹੋਇਆ ਸੀ।

ਪਹਿਲਾਂ ਉਹ ਸਾਸਰੀ ਤਖ਼ੱਲਸ ਹੇਠ ਸ਼ਾਇਰੀ ਕਰਦਾ ਸੀ। ਲੇਕਿਨ ਇੱਕ ਬੰਗਾਲੀ ਲੜਕੀ ਮੀਰਾ ਸੇਨ ਨਾਲ ਇੱਕਤਰਫ਼ਾ ਇਸ਼ਕ ਵਿੱਚ ਗ੍ਰਿਫ਼ਤਾਰ ਹੋਣ ਦੇ ਬਾਅਦ ਉਸਨੇ ਮੀਰਾਜੀ ਤਖ਼ੱਲਸ ਇਖ਼ਤਿਆਰ ਕਰ ਲਿਆ।[3] ਇਸ਼ਕ ਵਿੱਚ ਉਹ ਦੀਵਾਨਾ ਹੋ ਗਿਆ ਅਤੇ ਉਸ ਦਾ ਹੁਲੀਆ ਅਤੇ ਹਰਕਤਾਂ ਅਜੀਬ ਹੋ ਗਈਆਂ। ਲੰਬੇ ਲੰਬੇ ਬਾਲ, ਬੜੀਆਂ ਬੜੀਆਂ ਮੁੱਛਾਂ, ਗਲ ਵਿੱਚ ਮਾਲ਼ਾ, ਸ਼ੇਰਵਾਨੀ ਫਟੀ ਹੋਈ, ਉੱਪਰ ਥੱਲੇ ਤਿੰਨ ਪਤਲੂਨਾਂ, ਉੱਪਰ ਵਾਲੀ ਜਦ ਮੈਲ਼ੀ ਹੋ ਗਈ ਤਾਂ ਨੀਚੇ ਵਾਲੀ ਉੱਪਰ ਅਤੇ ਉੱਪਰ ਵਾਲੀ ਨੀਚੇ ਬਦਲ ਲੈਣਾ। ਸ਼ੇਰਵਾਨੀ ਦੀਆਂ ਦੋਨੋਂ ਜੇਬਾਂ ਵਿੱਚ ਬਹੁਤ ਕੁਛ ਹੁੰਦਾ। ਕਾਗ਼ਜ਼ਾਂ ਦਾ ਪੁਲੰਦਾ ਬਗ਼ਲ ਵਿੱਚ ਦਬੋਚੀ ਬੜੀ ਸੜਕ ਤੇ ਫਿਰਦਾ ਅਤੇ ਚਲਦੇ ਹੋਏ ਹਮੇਸ਼ਾ ਨੱਕ ਦੀ ਸੇਧ ਦੇਖਤਾ ਸੀ। ਉਹ ਆਪਣੇ ਘਰ ਆਪਣੇ ਮੁਹੱਲੇ ਅਤੇ ਆਪਣੀ ਸੁਸਾਇਟੀ ਦੇ ਮਾਹੌਲ ਨੂੰ ਦੇਖ ਦੇਖ ਕੁੜਦਾ ਸੀ ਅਤੇ ਉਸ ਨੇ ਅਹਿਦ ਕਰ ਰੱਖਿਆ ਸੀ ਕਿ ਉਹ ਆਪਣੇ ਲਈ ਸ਼ਿਅਰ ਕਹੇਗਾ। ਸਿਰਫ਼ 38 ਸਾਲ ਕੀ ਉਮਰ ਵਿੱਚ 3 ਨਵੰਬਰ 1949 ਨੂੰ ਉਸ ਦੀ ਮੌਤ ਹੋ ਗਈ।

ਹਵਾਲੇ

ਸੋਧੋ
  1. http://www.columbia.edu/itc/mealac/pritchett/00urduhindilinks/baidarbakht/mod04miraji.pdf
  2. Geeta Patel, Lyrical Movements, Historical Hauntings, Stanford University Press (2002), p. 18
  3. Malik Ram (1977). Zia Fatehabadi - Shakhs aur Shair. Delhi: Ilmi Majlis. p. 116.