ਮੀਰ ਅਮਨ, ਅਸਲੀ ਨਾਂ ਮੀਰ ਮਹੰਮਦ ਅਮਾਨ ਇੱਕ ਅਨੁਵਾਦਕ ਸੀ। ਇਹ ਅਮੀਰ ਖੁਸਰੋ ਦੁਆਰਾ ਲਿਖੇ ਕਿੱਸਾ-ਏ-ਚਾਰ ਦਰਵੇਸ਼ ਨੂੰ ਫ਼ਾਰਸੀ ਵਿੱਚੋਂ ਉਰਦੂ ਵਿੱਚ ਅਨੁਵਾਦ ਕਰਨ ਲਈ ਮਸ਼ਹੂਰ ਹੈ।[1]

ਜੀਵਨ ਵੇਰਵੇ

ਸੋਧੋ

ਮੀਰ ਅਮਨ ਦੇ ਬਜ਼ੁਰਗ ਹਮਾਂਯੂ ਦੇ ਦੌਰ ਵਿੱਚ ਮੁਗ਼ਲ ਦਰਬਾਰ ਨਾਲ ਵਾਬਸਤਾ ਹੋਏ। ਉਸਦਾ ਜਨਮ ਦਿੱਲੀ ਵਿੱਚ ਹੋਇਆ ਅਤੇ ਉਥੇ ਹੀ ਪ੍ਰਵਾਨ ਚੜ੍ਹੇ। ਮਗ਼ਲਾਂ ਦੇ ਦੌਰ ਆਖਿਰ ਵਿੱਚ ਜਦੋਂ ਦਿੱਲੀ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਬਰਬਾਦ ਕੀਤਾ ਅਤੇ ਸੂਰਜ ਮੱਲ ਜਾਟ ਨੇ ਉਸਦੇ ਪਰਵਾਰ ਦੀ ਜਾਗੀਰ ਖੋਹ ਲਈ ਤਾਂ ਮੀਰ ਅਮਨ ਦਿੱਲੀ ਨੂੰ ਖੈਰਬਾਦ ਕਹਿ ਕੇ ਅਜ਼ੀਮਾਬਾਦ ਚਲਾ ਗਿਆ। ਉਥੋਂ ਕਲਕੱਤਾ ਗਿਆ ਅਤੇ ਕੁੱਝ ਸਮਾਂ ਬੇਕਾਰੀ ਵਿੱਚ ਗੁਜਰਿਆ। ਆਖ਼ਿਰ ਮੀਰ ਬਹਾਦੁਰ ਅਲੀ ਹੁਸੈਨੀ ਨੇ ਉਸ ਦਾ ਤਆਰੁਫ਼ ਫੋਰਟ ਵਿਲੀਅਮ ਕਾਲਜ ਦੇ ਹਿੰਦੁਸਤਾਨੀ ਵਿਭਾਗ ਦੇ ਮੁਖੀ ਡਾਕਟਰ ਗਿਲਕਰਾਇਸਟ ਨਾਲ ਕਿਰਾਇਆ। ਉਸ ਨੇ ਮੀਰ ਅਮਨ ਨੂੰ ਕਾਲਜ ਵਿੱਚ ਮੁਲਾਜ਼ਿਮ ਰੱਖ ਲਿਆ। ਅਤੇ ਕ਼ਿੱਸਾ ਚਹਾਰ ਦਰਵੇਸ਼ (ਫ਼ਾਰਸੀ) ਨੂੰ ਸਰਲ ਵਾਰਤਕ ਵਿੱਚ ਲਿਖਣ ਦਾ ਕੰਮ ਦੇ ਦਿੱਤਾ। ਇਸ ਤਰ੍ਹਾਂ ਉਸ ਦੀ ਫਰਮਾਇਸ਼ ਤੇ 1801 ਵਿੱਚ ਬਾਗ਼-ਓ-ਬਹਾਰ ਲਿਖਣੀ ਸ਼ੁਰੂ ਕੀਤੀ ਜੋ 1802 ਵਿੱਚ ਮੁਕੰਮਲ ਹੋਈ ਅਤੇ 1803 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ। ਮੀਰ ਅਮਨ ਦੀ ਦੂਜੀ ਕਿਤਾਬ ਗੰਜ ਖ਼ੂਬੀ ਹੈ ਜੋ ਮਿਲਾ ਹੁਸੈਨ ਵਾਇਜ ਕਾਸ਼ਫ਼ੀ ਦੀ (ਅਖ਼ਲਾਕ ਮਹਸਨੀ) ਦਾ ਤਰਜੁਮਾ ਹੈ।

ਮੀਰ ਅਮਨ ਦੀ ਜਿੰਦਗੀ ਦੇ ਹਾਲਾਤ ਕਿਸੇ ਕਿਤਾਬ ਜਾਂ ਤਜ਼ਕਿਰਾ ਵਿੱਚ ਨਹੀਂ ਮਿਲਦੇ। ਇਸ ਲਈ ਉਸ ਦੇ ਜਨਮ ਅਤੇ ਮੌਤ ਦੇ ਬਾਰੇ ਵਿੱਚ ਕਿਸੇ ਨੂੰ ਸਹੀ ਸਹੀ ਪਤਾ ਨਹੀਂ

ਹਵਾਲੇ

ਸੋਧੋ
  1. Sujit Mukherjee (1999). Dictionary Of Indian Literature. Orient Blackswan. p. 233. ISBN 9788125014539.