ਅਮੀਰ ਖ਼ੁਸਰੋ
ਅਬੁਲ ਹਸਨ ਯਾਮੀਨੁੱਦੀਨ ਖੁਸਰੋ (ਉਰਦੂ: ابوالحسن یمینالدین خسرو; ਹਿੰਦੀ: अबुल हसन यमीनुद्दीन ख़ुसरो), ਅਮੀਰ ਖੁਸਰੋ ਦਹਿਲਵੀ (امیر خسرو دہلوی; अमीर ख़ुसरौ दहलवी) ਨਾਲ ਮਸ਼ਹੂਰ, ਇੱਕ ਭਾਰਤੀ ਸੰਗੀਤਕਾਰ, ਵਿਦਵਾਨ ਅਤੇ ਕਵੀ ਸੀ। ਭਾਰਤੀ ਉਪਮਹਾਂਦੀਪ ਦੇ ਸੱਭਿਆਚਾਰਕ ਇਤਿਹਾਸ ਵਿੱਚ ਇਸ ਦਾ ਖਾਸਾ ਯੋਗਦਾਨ ਹੈ। ਮੰਨਿਆ ਜਾਂਦਾ ਹੈ ਕਿ ਇਸਨੇ ਸਿਤਾਰ ਅਤੇ ਤਬਲਾ ਸਾਜ਼ਾਂ ਦੀ ਕਾਢ ਕਢੀ। ਇਹ ਇੱਕ ਸੂਫੀ ਰਹੱਸਵਾਦੀ ਸੀ ਅਤੇ ਦਿੱਲੀ ਦੇ ਨਿਜ਼ਾਮੁੱਦੀਨ ਔਲੀਆ ਦਾ ਰੂਹਾਨੀ ਚੇਲਾ ਸੀ। ਇਸਨੇ ਮੁੱਖ ਤੌਰ 'ਤੇ ਫ਼ਾਰਸੀ ਵਿੱਚ ਕਵਿਤਾਵਾਂ ਲਿੱਖੀਆਂ ਪਰ ਹਿੰਦਵੀ ਵਿੱਚ ਵੀ ਲਿੱਖੀਆਂ ਹਨ।
ਅਮੀਰ ਖ਼ੁਸਰੋ |
---|
ਇਸਨੂੰ ਕਵਾੱਲੀ ਦਾ ਪਿਤਾ ਮੰਨਿਆ ਜਾਂਦਾ ਹੈ। ਇਸਨੂੰ ਭਾਰਤ ਵਿੱਚ ਗਜ਼ਲ ਦੀ ਸਿਨਫ ਨਾਲ ਪਛਾਣ ਕਰਵਾਉਣ ਲਈ ਵੀ ਜਾਣਿਆ ਜਾਂਦਾ ਹੈ, ਜੋ ਕਿ ਅੱਜ ਵੀ ਭਾਰਤ ਅਤੇ ਪਾਕਿਸਤਾਨ ਵਿੱਚ ਬਹੁਤ ਮਕ਼ਬੂਲ ਹੈ।
ਜੀਵਨ
ਸੋਧੋਮਧ ਏਸ਼ੀਆ ਦੀ ਲਾਚਨ ਜਾਤੀ ਦੇ ਤੁਰਕ ਸੈਫੁੱਦੀਨ ਦੇ ਪੁੱਤਰ ਅਮੀਰ ਖੁਸਰੋ ਦਾ ਜਨਮ 652 ਹਿਜਰੀ ਵਿੱਚ ਏਟਾ (ਉੱਤਰ ਪ੍ਰਦੇਸ਼) ਦੇ ਪਟਿਆਲੀ ਨਾਮਕ ਕਸਬੇ ਵਿੱਚ ਹੋਇਆ ਸੀ। ਲਾਚਨ ਜਾਤੀ ਦੇ ਤੁਰਕ ਚੰਗੇਜ ਖਾਂ ਦੇ ਹਮਲਿਆਂ ਤੋਂ ਪੀੜਤ ਹੋਕੇ ਬਲਵਨ (1266 - 1286) ਦੇ ਰਾਜਕਾਲ ਵਿੱਚ ‘’ਸ਼ਰਨਾਰਥੀ ਦੇ ਰੂਪ ਵਿੱਚ ਭਾਰਤ ਵਿੱਚ ਆ ਬਸੇ ਸਨ। ਖੁਸਰੋ ਦੀ ਮਾਂ ਬਲਬਨ ਦੇ ਯੁੱਧਮੰਤਰੀ ਇਮਾਦੁਤੁਲ ਮਲਕ ਦੀ ਕੁੜੀ, ਇੱਕ ਭਾਰਤੀ ਮੁਸਲਮਾਨ ਔਰਤ ਸੀ। ਸੱਤ ਸਾਲ ਦੀ ਉਮਰ ਵਿੱਚ ਖੁਸਰੋ ਦੇ ਪਿਤਾ ਦਾ ਦੇਹਾਂਤ ਹੋ ਗਿਆ। ਜਵਾਨੀ ਵਿੱਚ ਉਹਨਾਂ ਨੇ ਕਵਿਤਾ ਲਿਖਣਾ ਸ਼ੁਰੂ ਕੀਤੀ ਅਤੇ 20 ਸਾਲ ਦੇ ਹੁੰਦੇ ਹੁੰਦੇ ਉਹ ਕਵੀ ਦੇ ਰੂਪ ਵਿੱਚ ਪ੍ਰਸਿੱਧ ਹੋ ਗਏ। ਖੁਸਰੋ ਵਿੱਚ ਵਿਵਹਾਰਕ ਬੁੱਧੀ ਦੀ ਕਮੀ ਨਹੀਂ ਸੀ। ਸਮਾਜਕ ਜੀਵਨ ਦੀ ਖੁਸਰੋ ਨੇ ਕਦੇ ਅਵਹੇਲਨਾ ਨਹੀਂ ਕੀਤੀ।
ਕਵਿਤਾ ਦੇ ਨਮੂਨੇ
ਸੋਧੋਦੋਹੇ
ਸੋਧੋਖੁਸਰੋ ਦਰਿਆ ਪ੍ਰੇਮ ਕਾ, ਉਲਟੀ ਵਾ ਕੀ ਧਾਰ
ਜੋ ਉਤਰਾ ਸੋ ਡੂਬ ਗਿਆ, ਜੋ ਡੂਬਾ ਸੋ ਪਾਰ
Khusro dariya prem ka, ulṭī vā kī dhār,
Jo ubhrā so ḍūb gayā, jo ḍūbā so pār.[1]
ਸੇਜ ਵੋ ਸੂਨੀ ਦੇਖ ਕੇ ਰੋਵੁੰ ਮੈਂ ਦਿਨ ਰੈਨ,
ਪਿਯਾ ਪਿਯਾ ਮੈਂ ਕਰਤ ਹੂੰ ਪਹਰੋਂ, ਪਲ ਭਰ ਸੁਖ ਨਾ ਚੈਨ
ਗਜ਼ਲ
ਸੋਧੋਜ਼ਿਹਾਲ-ਏ-ਮਿਸਕੀਂ ਮਕੁਨ ਤਗ਼ਾਫ਼ੁਲ,
ਦੁਰਾਯੇ ਨੈਨਾ ਬਨਾਏ ਬਤੀਯਾਂ।
ਕਿ ਤਾਬ-ਏ-ਹਿਜਰਾਂ ਨਦਾਰਮ ਐ ਜਾਨ,
ਨ ਲੇਹੋ ਕਾਹੇ ਲਗਾਯੇ ਛਤੀਯਾਂ।
ਸ਼ਬਾਂ-ਏ-ਹਿਜਰਾਂ ਦਰਾਜ਼ ਚੂੰ ਜ਼ੁਲਫ਼
ਵਾ ਰੋਜ਼-ਏ-ਵਸਲਤ ਚੋ ਉਮਰ ਕੋਤਾਹ।
ਸਖੀ ਪੀਯਾ ਕੋ ਜੋ ਮੈਂ ਨ ਦੇਖੂੰ,
ਤੋ ਕੈਸੇ ਕਾਟੂੰ ਅੰਧੇਰੀ ਰਤੀਯਾਂ।
ਯਕਾਯਕ ਅਜ਼ ਦਿਲ, ਦੋ ਚਸ਼ਮ-ਏ-ਜਾਦੂ,
ਬ ਸਦ ਫ਼ਰੇਬਮ ਬਾਬੁਰਦ ਤਸਕੀਂ।
ਕਿਸੇ ਪੜੀ ਹੈ ਜੋ ਜਾ ਸੁਨਾਵੇ,
ਪਿਯਾਰੇ ਪੀ ਕੋ ਹਮਾਰੀ ਬਤੀਯਾਂ।
ਚੋ ਸ਼ਮਾ ਸੋਜ਼ਾਨ, ਚੋ ਜ਼ਰਰਾ ਹੈਰਾਨ,
ਹਮੇਸ਼ਾ ਗਿਰਯਾਨ, ਬਾ ਇਸ਼ਕ ਆਂ ਮੇਹ।
ਨ ਨੀਂਦ ਨੈਨਾ, ਨਾ ਅੰਗ ਚੈਨਾ,
ਨਾ ਆਪ ਆਵੇਂ ਨ ਭੇਜੇਂ ਪਤੀਯਾਂ।
ਬਹੱਕ-ਏ-ਰੋਜ਼ੇ, ਵਿਸਾਲ-ਏ-ਦਿਲਬਰ,
ਕਿ ਦਾਦ ਮਾਰਾ, ਗਰੀਬ ਖੁਸਰੌ,
ਸਪੇਟ ਮਨ ਕੇ, ਵਰਾਯੇ ਰਾਖੂੰ,
ਜੋ ਜਾਯੇ ਪਾਂਵ, ਪੀਯਾ ਕੇ ਖਟੀਯਾਂ।[2]
ਪਹੇਲੀ
ਸੋਧੋਏਕ ਥਾਲ ਮੋਤਿਓਂ ਸੇ ਭਰਾ,
ਸਬਕੇ ਸਰ ਪਰ ਔਂਧਾ ਧਰਾ।
ਚਾਰੋਂ ਓਰ ਵਹ ਥਾਲੀ ਫਿਰੇ,
ਮੋਤੀ ਉਸਸੇ ਏਕ ਨ ਗਿਰੇ।
ਰਚਨਾਵਾਂ
ਸੋਧੋ- ਤਹਫ਼ਅਲਸਿਗ਼ਰ (ਛੋਟੂ ਦਾ ਤੋਹਫ਼ਾ), 16 ਤੋਂ 19 ਸਾਲ ਦੀ ਉਮਰ ਵਿੱਚ ਲਿਖੀਆਂ ਕਵਿਤਾਵਾਂ ਦਾ ਪਹਿਲਾ ਦੀਵਾਨ
- ਵਸਤੁਲਹਿਆਤ (ਜੀਵਨ ਦਾ ਗੱਭ), ਦੂਜਾ ਦੀਵਾਨ
- ਗ਼ੁਰਾਉਲ ਕਮਾਲ (ਪੂਰਨਤਾ ਦਾ ਸਿਖਰ), 34 ਤੋਂ 43 ਸਾਲ ਦੀ ਉਮਰ ਵਿੱਚ ਲਿਖੀਆਂ ਕਵਿਤਾਵਾਂ
- ਬਾਕੀਆ ਨਾਕਿਆ (ਬਾਕੀ/ਫੁਟਕਲ) 64 ਸਾਲ ਦੀ ਉਮਰ ਵਿੱਚ ਲਿਖੀਆਂ ਕਵਿਤਾਵਾਂ
- ਕਿੱਸਾ ਚਹਾਰ ਦਰਵੇਸ਼ (ਚਾਰ ਦਰਵੇਸ਼ਾਂ ਦੀ ਕਹਾਣੀ)
- ਨਹਾਇਤੁਲਕਮਾਲ (ਸਿਖਰੀ ਕਮਾਲ)
- ਕਿਰਾਨ-ਉਸ-ਸਾ'ਦੈਨ
- ਮਿਫ਼ਤਾਉਲਫ਼ਤੋਹ (ਜਿੱਤਾਂ ਦੀ ਕੁੰਜੀ)
- ਮਸਨਵੀ ਜ਼ਵਾਲ ਰਾਨੀ-ਖ਼ਿਜ਼ਰ ਖ਼ਾਨ (ਗੁਜਰਾਤ ਦੀ ਰਾਜਕੁਮਾਰੀ ਜ਼ਵਾਲ ਅਤੇ ਅਲਾਉਦੀਨ ਦੇ ਪੁੱਤਰ ਖ਼ਿਜ਼ਰ ਖ਼ਾਨ ਦੇ ਦੁਖਾਂਤਕ ਇਸ਼ਕ ਬਾਰੇ ਕਵਿਤਾ)
- ਨੂਹ ਸਪਹਿਰ (ਨੌਂ ਅਕਾਸ਼ਾਂ ਦੀ ਮਸਨਵੀ)
- ਤੁਗ਼ਲਕ ਨਾਮਾ
- ਖ਼ਮਸਾ ਨਿਜ਼ਾਮੀ
- ਏਜ਼ਾਜ਼ ਖ਼ੁਸਰਵੀ
- ਖ਼ਜ਼ਾਇਨ ਅਲਫ਼ਤੋਹ
- ਅਫ਼ਜ਼ਲ ਅਲਫ਼ਵਾਇਦ
- ਖ਼ਾਲਿਕ ਬਾਰੀ
- ਜਵਾਹਰ ਖ਼ੁਸਰਵੀ
- ਲੈਲਾ ਮਜਨੂੰ
- ਆਇਨਾ ਸਿਕੰਦਰੀ
- ਸ਼ੀਰੀਨ ਵ ਖ਼ੁਸਰੋ
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |