ਮੁਜਾਰਾ ਲਹਿਰ
ਮੁਜਾਰਾ ਲਹਿਰ ਜਾਂ ਮੁਜਾਰਾ ਅੰਦੋਲਨ (1948-1952)ਭਾਰਤ ਦੇ ਸੂਬੇ ਪੇਪਸੂ ਵਿੱਚ ਰਜਵਾੜਿਆਂ ਤੇ ਜਾਗੀਰਦਾਰੀ ਪ੍ਰਬੰਧਾਂ ਖਿਲਾਫ਼ ਲੜਿਆ ਗਿਆ ਇੱਕ ਲੋਕ-ਹਿਤੈਸ਼ੀ, ਸਮਾਜਿਕ-ਰਾਜਸੀ ਅੰਦੋਲਨ ਸੀ, ਜਿਸਦੀ ਅਗਵਾਈ ਤਤਕਾਲੀ ਲਾਲ ਪਾਰਟੀ ਨੇ ਕੀਤੀ ਸੀ।[1]ਇਸ ਨੇ ਪੇਪਸੂ ਦੇ 884 ਪਿੰਡਾਂ ਦੇ ਕਿਸਾਨਾਂ ਨੂੰ 18 ਲੱਖ ਏਕੜ ਜ਼ਮੀਨ ਦੇ ਮਾਲਕੀ ਹੱਕ ਜਗੀਰਦਾਰਾਂ ਕੋਲੋਂ ਲੈਕੇ ਦਿੱਤੇ ਸਨ। ਕਾਮਰੇਡ ਤੇਜਾ ਸਿੰਘ ਸੁਤੰਤਰ, ਕਾਮਰੇਡ ਜੰਗੀਰ ਸਿੰਘ ਜੋਗਾ ਅਤੇ ਕਾਮਰੇਡ ਧਰਮ ਸਿੰਘ ਫੱਕਰ ਇਸਦੇ ਮੋਹਰੀ ਆਗੂਆਂ ਵਿੱਚ ਸਨ। 1953 ਵਿੱਚ ਮਾਨਸਾ ਦੁਸਹਿਰਾ ਗਰਾਊਂਡ ਵਿੱਚ ਇਕ ਵੱਡੀ ਕਾਨਫਰੰਸ ਕਰਕੇ ਤਤਕਾਲੀ ਮਾਲ ਮੰਤਰੀ ਦਾਰਾ ਸਿੰਘ ਦੀ ਹਾਜਰੀ ਵਿੱਚ ਪਿੰਡਾਂ ਦੇ ਜਗੀਰਦਾਰਾਂ ਨੇ ਜ਼ਮੀਨਾਂ ਦੇ ਮਾਲਕੀ ਹੱਕ ਛੱਡ ਕੇ ਮੁਜਾਰੇ ਕਿਸਾਨਾਂ ਦੇ ਨਾਂ ਇੰਤਕਾਲ ਕਰਾਏ।
ਜ਼ਿਲ੍ਹਾ ਮਾਨਸਾ ਦਾ ਪਿੰਡ ਕਿਸ਼ਨਗੜ੍ਹ, ਜੋ ਕਿ ਬਰੇਟਾ ਦੇ ਲਾਗੇ ਹੈ, ਇਸ ਲਹਿਰ ਦੇ ਪ੍ਰਮੁੱਖ ਕੇਂਦਰ ਵਜੋਂ ਉਭਰਿਆ। ਕਿਸ਼ਨਗੜ੍ਹ ਮੁਜਾਰਿਆਂ ਦੀ ਲਹਿਰ ਅਧੀਨ ਆਉਂਦੇ 784 ਪਿੰਡਾਂ ਵਿਚੋਂ ਮੁੱਖ ਰੂਪ ਵਿੱਚ ਪ੍ਰਸਿੱਧ ਹੋਇਆ ਕਿਉਂਕਿ ਇਸ ਪਿੰਡ ਵਿਚੋਂ ਮੁਜਾਰਿਆਂ ਨੂੰ ਕੁਚਲਣ ਲਈ 19 ਮਾਰਚ 1949 ਨੂੰ ਪਿੰਡ ਉੱਤੇ ਭਾਰਤੀ ਫੌਜ ਵੱਲੋਂ ਹਮਲਾ ਕੀਤਾ ਗਿਆ ਸੀ। ਲਾਲ ਪਾਰਟੀ ਜਿਸ ਦੀ ਸਥਾਪਨਾ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਵਿੱਚ 8 ਜਨਵਰੀ 1948 ਨੂੰ ਨਕੋਦਰ ਵਿੱਚ ਕੀਤੀ ਗਈ ਸੀ, ਨੇ ਪੰਜਾਬ ਵਿੱਚ ਕਾਮਰੇਡ ਚੈਨ ਸਿੰਘ ਚੈਨ ਦੀ ਰਹਿਨੁਮਾਈ ਵਿੱਚ ‘ਮੁਜਾਰਾ ਵਾਰ ਕੌਂਸਲ’ ਕਾਇਮ ਕੀਤੀ ਗਈ ਅਤੇ ‘ਪੈਪਸੂ ਕਿਸਾਨ ਸਭਾ’ ਦਾ ਵੀ ਗਠਨ ਕੀਤਾ ਗਿਆ ਤਾਂ ਜੋ ਮੁਜਾਰਾ ਲਹਿਰ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਭਾਵੇਂ ਆਜ਼ਾਦੀ ਦੇ ਲੰਮੇ ਘੋਲ ਤੋਂ ਬਾਅਦ ਭਾਰਤ ਆਜ਼ਾਦੀ ਪ੍ਰਾਪਤ ਕਰ ਚੁੱਕਿਆ ਸੀ ਅਤੇ ਭਾਰਤ-ਪਾਕਿ ਵੰਡ ਦੇ ਦਰਦਨਾਕ ਜ਼ਖਮ ਵੀ ਝੱਲ ਚੁੱਕਿਆ ਸੀ। ਦੂਸਰੇ ਪਾਸੇ ਇਹ ਲਹਿਰ ਸੰਪਰਦਾਇਕਤਾ ਤੋਂ ਬਿਲਕੁਲ ਅਣਭਿੱਜ ਸੀ। ਇਹ ਸਿਰਫ਼ ਮੁਜਾਰਿਆਂ ਦਾ ਅੰਦੋਲਨ ਸੀ। ਕੋਈ ਹਿੰਦੂ ਨਹੀਂ ਸੀ, ਕੋਈ ਸਿੱਖ ਨਹੀਂ ਸੀ ਤੇ ਨਾ ਹੀ ਕੋਈ ਮੁਸਲਮਾਨ। ਅਸਲ ਅਰਥਾਂ ਵਿੱਚ ਭਾਰਤ ਦੀ ਆਜ਼ਾਦੀ ਵੀ ਇਨ੍ਹਾਂ ਲਹਿਰਾਂ ਲਈ ਬਹੁਤੇ ਅਰਥ ਨਹੀਂ ਰੱਖਦੀ ਸੀ ਕਿਉਂਕਿ ਦੇਸ਼ ਦੇ ਅੰਦਰ ਹਾਲੇ ਵੀ ਅੰਗਰੇਜ਼ ਕੂਟਨੀਤੀਆਂ ਵਾਲਾ ਪਿਛੋਕੜ ਹੀ ਕੰਮ ਕਰ ਰਿਹਾ ਸੀ। ਅੰਗਰੇਜ਼ੀ ਰਾਜ ਦੀਆਂ ਗੁਲਾਮ ਰੱਖਣ ਵਾਲੀਆਂ ਨੀਤੀਆਂ ਅਤੇ ਉਹੀ ਸਾਮਰਾਜ ਕਿਸੇ ਨਾ ਕਿਸੇ ਰੂਪ ਵਿੱਚ ਮੁਲਕ ਅੰਦਰ ਜਾਗੀਰਦਾਰੀ ਤੇ ਰਜਵਾੜਾਸ਼ਾਹੀ ਉਪਰ ਛਾਇਆ ਹੋਇਆ ਸੀ। ਜਿਸ ਕਾਰਨ ਇਹ ਸਿਰਫ਼ ਲੋਕ-ਲਹਿਰ ਸੀ ਜਿਹੜੀ ਧਾਰਮਿਕ ਵਖਰੇਵਿਆਂ ਦੀ ਲਪੇਟ ਵਿੱਚ ਨਾ ਆ ਸਕੀ।[2]
ਹਵਾਲੇ
ਸੋਧੋ- ↑ "ਪੈਪਸੂ ਮੁਜਾਰਾ ਲਹਿਰ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ". Punjabi Tribune Online (in ਹਿੰਦੀ). 2020-03-18. Archived from the original on 2020-04-08. Retrieved 2020-03-18.
{{cite web}}
:|first=
missing|last=
(help) - ↑ [permanent dead link]