ਮੋਮਿਨ ਖ਼ਾਨ ਮੋਮਿਨ

(ਮੋਮਿਨ ਖਾਨ ਮੋਮਿਨ ਤੋਂ ਮੋੜਿਆ ਗਿਆ)

ਮੋਮਿਨ ਖ਼ਾਨ ਮੋਮਿਨ (1800 – 1851) (Urdu: مؤمن خان مؤمنؔMoʾmin Xān Moʾmin) ਮੁਗਲ ਕਾਲ ਦਾ ਉਰਦੂ ਗਜ਼ਲਗੋ ਸੀ ਅਤੇ "ਮੋਮਿਨ" ਆਪਣੇ ਤਖੱਲਸ ਵਜੋਂ ਵਰਤਦਾ ਸੀ। ਉਹ ਮਿਰਜ਼ਾ ਗ਼ਾਲਿਬ ਅਤੇ ਜ਼ੌਕ ਦਾ ਸਮਕਾਲੀ ਸੀ। ਅੱਜ ਉਸ ਦੀ ਕਬਰ ਮੌਲਾਨਾ ਆਜ਼ਾਦ ਮੈਡੀਕਲ ਕਾਲਜ, (ਦਿਲੀ) ਦੇ ਨੇੜੇ ਪਾਰਕਿੰਗ ਖੇਤਰ ਦੇ ਕੋਲ ਹੈ।[1]

ਮੋਮਿਨ ਖ਼ਾਨ ਮੋਮਿਨ
(Urdu: مؤمن خان مؤمنؔ)
ਮੁਗ਼ਲ ਕਾਲ ਦਾ ਉਰਦੂ ਗਜ਼ਲਗੋ
ਜਨਮ1800
ਮੌਤ1851
ਕਲਮ ਨਾਮਮੋਮਿਨ
ਕਿੱਤਾਸ਼ਾਇਰ, ਤਬੀਬ
ਕਾਲਮੁਗ਼ਲ ਕਾਲ
ਸ਼ੈਲੀਗ਼ਜ਼ਲ, ਕਸੀਦਾ, ਰੁਬਾਈ
ਵਿਸ਼ਾਇਸ਼ਕ, ਫ਼ਲਸਫ਼ਾ

ਜੀਵਨੀ

ਸੋਧੋ

ਮੋਮਿਨ ਦੇ ਵਾਲਿਦ ਦਾ ਨਾਮ ਗ਼ੁਲਾਮ ਨਬੀ ਖ਼ਾਂ ਸੀ ਅਤੇ ਦਾਦਾ ਮੁਗ਼ਲ ਸਲਤਨਤ ਦੇ ਆਖ਼ਰੀ ਦੌਰ ਵਿੱਚ ਸ਼ਾਹੀ ਤਬੀਬਾਂ ਵਿੱਚ ਦਾਖ਼ਲ ਹੋਏ ਸਨ ਅਤੇ ਹਕੂਮਤ ਤੋਂ ਜਾਗੀਰ ਭੀ ਹਾਸਲ ਕੀਤੀ ਸੀ। ਮੋਮਿਨ ਦਾ ਜਨਮ 1800 ਨੂੰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਜੀ ਨੂੰ ਸ਼ਾਹ ਅਬਦੁਲ-ਅਜ਼ੀਜ਼ ਮੁਹੱਦਿਸ ਦੇਹਲਵੀ ਵਿੱਚ ਬਹੁਤ ਆਸਥਾ ਸੀ। ਇਸ ਲਈ ਸ਼ਾਹ ਸਾਹਿਬ ਮੌਸੂਫ਼ ਨੇ ਹੀ ਮੋਮਿਨ ਖ਼ਾਂ ਨਾਮ ਰੱਖਿਆ ਸੀ। ਮੋਮਿਨ ਬਚਪਨ ਤੋਂ ਹੀ ਤੇਜ਼ ਬੁਧੀ ਦੇ ਮਾਲਿਕ ਸਨ। ਯਾਦਾਸ਼ਤ ਬਹੁਤ ਅੱਛੀ ਸੀ। ਇਸ ਲਈ ਅਰਬੀ-ਫ਼ਾਰਸੀ, ਤਿੱਬ, ਨਜੂਮ, ਅਤੇ ਮੌਸੀਕੀ ਵਿੱਚ ਜਲਦੀ ਕਮਾਲ ਹਾਸਲ ਕਰ ਲਿਆ। ਸ਼ਾਇਰੀ ਦੀਆਂ ਅਨੇਕ ਵਿਧਾਵਾਂ ਕਸੀਦਾ, ਰੁਬਾਈ, ਗ਼ਜ਼ਲ, ਤਰਕੀਬ ਬੰਦ, ਮਸਨਵੀ ਸਭ ਤੇ ਹਥ ਆਜ਼ਮਾਈ ਕੀਤੀ ਹੈ।

ਮੋਮਿਨ ਦਿੱਲੀ ਤੋਂ ਪੰਜ ਮਰਤਬਾ ਬਾਹਰ ਨਿਕਲੇ ਮਗਰ ਵਤਨ ਦੀ ਮੁਹੱਬਤ ਨੇ ਮੁੜ ਮੁੜ ਆਪਣੀ ਤਰਫ਼ ਖਿਚ ਲਿਆ। ਮੋਮਿਨ ਨਿਹਾਇਤ ਆਜ਼ਾਦ ਮਿਜ਼ਾਜ਼, ਸਾਬਰ ਅਤੇ ਵਤਨਪ੍ਰਸਤ ਸੀ। ਅਮੀਰਾਂ ਅਤੇ ਦੌਲਤਮੰਦ ਲੋਕਾਂ ਦੀ ਖ਼ੁਸ਼ਾਮਦ ਤੋਂ ਉਸਨੂੰ ਸਖ਼ਤ ਨਫ਼ਰਤ ਸੀ।

ਕਾਵਿ-ਨਮੂਨਾ

ਸੋਧੋ

ਤੁਮ ਮੇਰੇ ਪਾਸ ਹੋਤੇ ਹੋ ਗੋਯਾ
ਜਬ ਕੋਈ ਦੂਸਰਾ ਨਹੀਂ ਹੋਤਾ
 •
ਹਮ ਭੀ ਕੁਛ ਖ਼ੁਸ਼ ਨਹੀਂ ਵਫ਼ਾ ਕਰ ਕੇ
ਤੁਮ ਨੇ ਅੱਛਾ ਕੀਆ ਨਿਬਾਹ ਨਾ ਕੀਆ
 •
ਉਮਰ ਸਾਰੀ ਕਟੀ ਇਸ਼ਕ-ਏ-ਬੁਤਾ ਮੇਂ ਮੋਮਿਨ,
ਅਬ ਕਯਾ ਖਾਕ ਮੁਸਲਮਾਂ ਹੋਂਗੇ

ਹਵਾਲੇ

ਸੋਧੋ
  1. "In the lanes of Zauq and Ghalib". Indian Express. Mar 15, 2009. Archived from the original on ਜਨਵਰੀ 21, 2012. Retrieved ਜਨਵਰੀ 2, 2014. {{cite news}}: Unknown parameter |dead-url= ignored (|url-status= suggested) (help)