ਮੌਰੀਆ ਸਾਮਰਾਜ

(ਮੌਰੀਆ ਰਾਜਪਾਟ ਤੋਂ ਮੋੜਿਆ ਗਿਆ)

ਮੌਰੀਆ ਰਾਜਵੰਸ਼ (322 - 185 ਈਸਾਪੂਰਵ) ਪ੍ਰਾਚੀਨ ਭਾਰਤ ਦਾ ਇੱਕ ਰਾਜਵੰਸ਼ ਸੀ। ਇਸਨੇ 137 ਸਾਲ ਭਾਰਤ ਵਿੱਚ ਰਾਜ ਕੀਤਾ। ਇਸ ਦੀ ਸਥਾਪਨਾ ਦਾ ਪੁੰਨ ਚੰਦਰਗੁਪਤ ਮੌਰੀਆ ਅਤੇ ਉਸ ਦੇ ਮੰਤਰੀ ਕੌਟਲਿਆ ਨੂੰ ਦਿੱਤਾ ਜਾਂਦਾ ਹੈ, ਜਿਹਨਾਂ ਨੇ ਨੰਦ ਖ਼ਾਨਦਾਨ ਦੇ ਸਮਰਾਟ ਘਨਾਨੰਦ ਨੂੰ ਹਾਰ ਦਿੱਤੀ।

ਮੌਰਿਆ ਰਾਜਵੰਸ਼ ਦੀ ਹੁਕੂਮਤ ਅਧੀਨ ਰਿਹਾ ਖੇਤਰ

ਇਹ ਸਾਮਰਾਜ ਪੂਰਵ ਵਿੱਚ ਮਗਧ ਰਾਜ ਵਿੱਚ ਗੰਗਾ ਨਦੀ ਦੇ ਮੈਦਾਨਾਂ (ਅੱਜ ਦਾ ਬਿਹਾਰ ਅਤੇ ਬੰਗਾਲ)ਤੋਂ ਸ਼ੁਰੂ ਹੋਇਆ। ਇਸ ਦੀ ਰਾਜਧਾਨੀ ਪਾਟਲੀਪੁਤਰ (ਅੱਜ ਦੇ ਪਟਨੇ ਸ਼ਹਿਰ ਦੇ ਕੋਲ) ਸੀ। ਚੰਦਰਗੁਪਤ ਮੌਰੀਆ ਨੇ 322 ਈਸਾ ਪੂਰਵ ਵਿੱਚ ਇਸ ਸਾਮਰਾਜ ਦੀ ਸਥਾਪਨਾ ਕੀਤੀ ਅਤੇ ਤੇਜੀ ਨਾਲ ਪੱਛਮ ਦੀ ਤਰਫ ਆਪਣਾ ਸਾਮਰਾਜ ਦਾ ਵਿਕਾਸ ਕੀਤਾ। ਉਸਨੇ ਕਈ ਛੋਟੇ ਛੋਟੇ ਖੇਤਰੀ ਰਾਜਾਂ ਦੇ ਆਪਸੀ ਮੱਤਭੇਦਾਂ ਦਾ ਫਾਇਦਾ ਚੁੱਕਿਆ ਜੋ ਸਿਕੰਦਰ ਦੇ ਹਮਲੇ ਦੇ ਬਾਅਦ ਪੈਦਾ ਹੋ ਗਏ ਸਨ। 316 ਈਸਾ ਪੂਰਵ ਤੱਕ ਮੌਰੀਆ ਖ਼ਾਨਦਾਨ ਨੇ ਪੂਰੇ ਉੱਤਰੀ ਪੱਛਮ ਵਾਲਾ ਭਾਰਤ ਉੱਤੇ ਅਧਿਕਾਰ ਕਰ ਲਿਆ ਸੀ। ਅਸ਼ੋਕ ਦੇ ਰਾਜ ਵਿੱਚ ਮੌਰੀਆ ਖ਼ਾਨਦਾਨ ਦਾ ਬੇਹੱਦ ਵਿਸਥਾਰ ਹੋਇਆ।

ਸ਼ਾਸ਼ਕਾਂ ਦੀ ਸੂਚੀ

ਸੋਧੋ

ਹਵਾਲੇ

ਸੋਧੋ

{{{1}}}