ਮੰਢਿਆਲਾ ਅੰਮ੍ਰਿਤਸਰ ਤੋਂ ਸ੍ਰੀ ਹਰਗੋਬਿੰਦਪੁਰ ਨੂੰ ਜਾਂਦਿਆਂ ਜਦੋਂ ਅਠਵਾਲ ਪੁਲ ਤੋਂ ਨਹਿਰ ਅੱਪਰਬਾਰੀ ਦੁਆਬ ਦੀ ਸਭਰਾਵਾਂ ਸ਼ਾਖ਼ ਨੂੰ ਪਾਰ ਕਰੀਏ ਤਾਂ ਇੱਕ ਕਿਲੋਮੀਟਰ ਦੀ ਵਿੱਥ ‘ਤੇ ਪਿੰਡ ਮੰਢਿਆਲਾ ਆਉਂਦਾ ਹੈ। ਇਸ ਦੇ ਆਲੀਸ਼ਾਨ ਗੁਰਦੁਆਰੇ ਦੀ ਝਲਕ ਸਭ ਤੋਂ ਪਹਿਲਾਂ ਪੈਂਦੀ ਹੈ। ਇਹ ਬਟਾਲਾ ਤਹਿਸੀਲ ਵਿੱਚ ਪੈਂਦਾ ਹੈ। ਅੰਮ੍ਰਿਤਸਰ ਤੋਂ ਸ੍ਰੀ ਹਰਗੋਬਿੰਦਪੁਰ ਜਾਣ ਵਾਲੀ ਸੜਕ ਇਸ ਦੀ ਸੱਜੀ ਵੱਖੀ ਨਾਲ ਖਹਿੰਦੀ ਅੱਗੇ ਲੰਘ ਜਾਂਦੀ ਹੈ।

ਮੰਢਿਆਲਾ
—  ਪਿੰਡ  —
ਮੰਢਿਆਲਾ
ਭਾਰਤ ਵਿੱਚ ਲੋਕੇਸ਼ਨ ਮੰਢਿਆਲਾ 
ਕੋਆਰਡੀਨੇਟ 31°03′65"ਉ 75°26′01"ਪੂ / 31.01°ਉ 75.43°ਪੂ / 31.01; 75.43ਕੋਆਰਡੀਨੇਟ: 31°03′65"ਉ 75°26′01"ਪੂ / 31.01°ਉ 75.43°E / 31.01; 75.42< /span>[permanent dead link]
ਦੇਸ ਭਾਰਤ
ਪੰਜਾਬ
ਸਥਾਪਨਾ 1862
ਮੰਢਿਆਲਾ
ਪਿੰਡ ਮੰਢਿਆਲਾ
ਵਸੋਂ

ਵਸੋਂ ਘਣਤਾ

4561
ਐਚ ਡੀ ਆਈ  increase
0.860 (ਬਹੁਤ ਉਚੀ
ਸਾਖਰਤਾ ਦਰ 81.8.% 
ਓਪਚਾਰਕ ਭਾਸ਼ਾਵਾਂ ਪੰਜਾਬੀ ਹਿੰਦੀ ਅਤੇ ਅੰਗ੍ਰੇਜ਼ੀ
ਟਾਈਮ ਜੋਨ ਈ ਐੱਸ ਟੀ (ਯੂ ਟੀ ਸੀ+05:30)
ਖੇਤਰਫਲ

ਉੱਚਾਈ

4 ਵਰਗ ਕਿਲੋਮੀਟਰ
ਵੈੱਬਸਾਈਟ

ਭੂਗੋਲਿਕ ਸਥਿਤੀ

ਸੋਧੋ

ਭੂਗੋਲਿਕ ਸਥਿਤੀ ਅਨੁਸਾਰ ਇਸ ਦੇ ਪੂਰਬ ਵੱਲ ਦਕੋਹਾ, ਪੂਰਬ ਉੱਤਰ ਵਿੱਚ ਬਾਬਾ ਨਾਮਦੇਵ ਨਗਰ ਘੁਮਾਣ, ਉੱਤਰ ਵੱਲ ਬਰਿਆਰ, ਉੱਤਰ ਪੱਛਮ ਵਿੱਚ ਲੱਧਾਮੁੰਡਾ, ਪੱਛਮ ਵੱਲ ਅਠਵਾਲ, ਪੱਛਮ ਦੱਖਣ ਵਿੱਚ ਮੀਕੇ ਅਤੇ ਦੱਖਣ ਵਿੱਚ ਵੀਲਾ ਬੱਜੂ ਪਿੰਡ ਹਨ। ਵੀਲਾ ਬੱਜੂ ਕਦੀ ਇਸ ਪਿੰਡ ਦੀ ਜੈਲ ਹੁੰਦੀ ਸੀ। ਇਹ ਪਿੰਡ ਬਹੁਤ ਪੁਰਾਣੇ ਥੇਹ ਉੱਤੇ ਆਬਾਦ ਸੀ। ਸੰਨ 1862 ਦੇ ਬੰਦੋਬਸਤ ਵਿੱਚ ਇਸ ਦਾ ਵਰਨਣ ਹੈ। ਇਹ ਪਿੰਡ ਬਹੁਤ ਪੁਰਾਣਾ ਹੈ, ਪਰ ਅਠਾਰਵੀਂ ਸਦੀ ਵਿੱਚ ਇਹ ਥੇਹ ਫਿਰ ਆਬਾਦ ਹੋਇਆ। ਭਿੰਡਰ ਅਤੇ ਸਿਵੀਆ ਗੋਤ ਵਾਲੇ ਜੱਟਾਂ ਨੇ ਮਾਲਵੇ ਤੋਂ ਆ ਕੇ ਇੱਥੇ ਵਾਸਾ ਕੀਤਾ। ਉਨ੍ਹਾਂ ਦੇ ਨਾਵਾਂ ‘ਤੇ ਦੋ ਪੱਤੀਆਂ ਤੇ ਦੋ ਹੀ ਨੰਬਰਦਾਰ ਹਨ। ਪਹਿਲਾਂ ਇਸ ਦਾ ਨਾਮ ਮੰਢਿਆਲਾ ਚੱਕ ਬਾਂਗਰ ਸੀ। 1862 ਦੇ ਬੰਦੋਬਸਤ ਅਨੁਸਾਰ ਪੁਰਾਣਾ ਥੇਹ ਹੋਣ ਕਾਰਨ ਇਸ ਤੋਂ ਪਹਿਲਾਂ ਰਹਿ ਚੁੱਕੇ ਲੋਕਾਂ ਦੀ ਕੌਮੀਅਤ ਨਾਮਾਲੂਮ ਦੱਸੀ ਗਈ ਹੈ। ਪਿੰਡ ਦੀ ਥੇਹ ਵਾਲੀ ਜ਼ਮੀਨ ਜਦੋਂ ਵੀ ਪੁੱਟੀ ਜਾਂਦੀ ਹੈ ਤਾਂ ਠੀਕਰੀਆਂ, ਬੱਬਰੇ, ਘੋਗੇ, ਕੌਡੀਆਂ, ਚੂੜੀਆਂ, ਤੌੜੀਆਂ, ਬੱਲ੍ਹਣੇ, ਚੱਪਣੀਆਂ ਅਤੇ ਟਿੰਡਾਂ ਨਿਕਲਦੀਆਂ ਹਨ। ਨਲਕਿਆਂ ਦੀ ਡੂੰਘਾਈ ਸੌ ਫੁੱਟ ਤੱਕ ਹੁੰਦੀ ਹੈ। ਪਿੰਡ ਵਿੱਚ ਪੀਣ ਵਾਲੇ ਪਾਣੀ ਲਈ ਖੂਹੀਆਂ ਸਨ, ਜੋ ਸਭ ਪੂਰੀਆਂ ਜਾ ਚੁੱਕੀਆਂ ਹਨ। ਕਦੀ ਇਨ੍ਹਾਂ ਖੂਹੀਆਂ ‘ਤੇ ਭੌਣੀਆਂ ਹੁੰਦੀਆਂ ਸਨ। ਲੱਜਾਂ ਨਾਲ ਬੱਕਿਆਂ ਤੇ ਡੌਲਾਂ ਨਾਲ ਪਾਣੀ ਕੱਢਿਆ ਜਾਂਦਾ ਸੀ।

ਖਾਸ ਚਿਹਰੇ

ਸੋਧੋ

ਅੱਤਰ ਸਿੰਘ ਤੇ ਪੈਹਲਾ ਪਹਿਲਵਾਨ ਇਸ ਪਿੰਡ ਦੇ ਨਾਮੀ ਭਲਵਾਨ ਸਨ। ਇਸੇ ਪਿੰਡ ਦੇ ਕੈਪਟਨ ਬਿਜਲਾ ਸਿੰਘ ਨੇ 1948 ਵਿੱਚ ਕਸ਼ਮੀਰ ਦੀ ਜੰਗ ਲੜੀ ਸੀ। ਸਾਧੂ ਸਿੰਘ ਆਜ਼ਾਦ ਹਿੰਦ ਫ਼ੌਜ ਦਾ ਆਜ਼ਾਦੀ ਘੁਲਾਟੀਆ ਸੀ। ਬਾਪੂ ਗੰਡਾ ਸਿੰਘ ਤੇ ਤਾਇਆ ਭਗਵਾਨ ਸਿੰਘ ਨੇ ਜੈਤੋ ਦੇ ਮੋਰਚੇ ਵਿੱਚ ਕੈਦ ਕੱਟੀ ਸੀ। ਇਸ ਪਿੰਡ ਦੇ ਬਹੁਤ ਸਾਰੇ ਫ਼ੌਜੀ ਅਤੇ ਫ਼ੌਜੀ ਅਫ਼ਸਰ ਹਨ। ਕਾਫੀ ਲੋਕ ਪੜ੍ਹੇ-ਲਿਖੇ ਹੋਣ ਕਾਰਨ ਅਧਿਆਪਕ, ਲੈਕਚਰਾਰ, ਹੈੱਡ ਮਾਸਟਰ, ਪ੍ਰਿੰਸੀਪਲ ਸਾਇੰਸ ਅਫ਼ਸਰ ਤੇ ਦੂਜੇ ਅਧਿਕਾਰੀ ਹਨ। ਪਿੰਡ ਸਾਰਾ ਪੱਕਾ ਹੈ। ਗਲੀਆਂ-ਨਾਲੀਆਂ ਪੱਕੀਆਂ ਹਨ, ਪਿੰਡ ਦੀ ਅਬਾਦੀ ਤਿੰਨ ਹਜ਼ਾਰ ਤੋਂ ਉੱਪਰ ਹੈ। ਸਾਰੇ ਮਿਲਜੁਲ ਕੇ ਰਹਿੰਦੇ ਹਨ। ਹੋਲੇ-ਮਹੱਲੇ ‘ਤੇ ਪਿੰਡ ਵਾਲੇ ਬੜੇ ਉਤਸ਼ਾਹ ਨਾਲ ਅੱਠ ਦਿਨਾਂ ਤੱਕ ਸੰਗਤਾਂ ਦੀ ਸੇਵਾ ਲਈ ਲੰਗਰ ਲਾਉਂਦੇ ਹਨ।

ਪੁਰਾਣੀਆਂ ਨਿਸ਼ਾਨੀਆਂ

ਸੋਧੋ

ਜਿੱਥੋਂ ਤੱਕ ਪਿੰਡ ਦੀਆਂ ਪੁਰਾਣੀਆਂ ਬਚੀਆਂ-ਖੁੱਚੀਆਂ ਨਿਸ਼ਾਨੀਆਂ ਦਾ ਸਬੰਧ ਹੈ, ਉਹ ਬਹੁਤ ਘੱਟ ਰਹਿ ਗਈਆਂ ਹਨ। ਗੁਰਦੁਆਰੇ ਦੀਆਂ ਫੱਟਿਆਂ ਵਾਲੀਆਂ ਕੱਚੀਆਂ ਕੰਧਾਂ ਦਾ ਨਾਂ ਨਿਸ਼ਾਨ ਨਹੀਂ, ਉਸ ਦੀ ਥਾਂ ਪੱਕੀਆਂ ਟਾਈਲਾਂ ਵਾਲੀਆਂ ਕੰਧਾਂ ਉੱਸਰ ਗਈਆਂ ਹਨ। ਖੂਹ, ਜਿਹਨਾਂ ‘ਤੇ ਰੌਣਕ ਹੁੰਦੀ ਸੀ, ਪੂਰ ਦਿੱਤੇ ਗਏ ਹਨ ਤੇ ਕਈਆਂ ‘ਤੇ ਲੈਂਟਰ ਪਾ ਕੇ ਢਕ ਦਿੱਤੇ ਗਏ ਹਨ। ਢੋਲ, ਝਵੱਕਲੀ, ਬੈੜ, ਟਿੰਡਾਂ ਦੀਆਂ ਮਾਹਲਾਂ ਕਵਾੜੀਆਂ ਦੇ ਪੱਲੇ ਪੈ ਚੁੱਕੀਆਂ ਹਨ। ਹਾਂ! ਮੁਸਲਮਾਨਾਂ ਦੀਆਂ ਕਬਰਾਂ ਅਜੇ ਹਨ ਤੇ ਕਬਰਾਂ ਲਾਗੇ ਦੋ ਬੋਹੜਾਂ ਵਿੱਚੋਂ ਇੱਕ ਬੋਹੜ ਦੂਜੇ ਦੀ ਜੁਦਾਈ ਵਿੱਚ ਖੜ੍ਹਾ ਝੂਰ ਰਿਹਾ ਹੈ। 1947 ਵਿੱਚ ਜਦੋਂ ਮੁਸਲਮਾਨ ਪਿੰਡ ਛੱਡ ਗਏ ਤਾਂ ਮਸੀਤ ‘ਤੇ ਫਿਰਕੂ ਕਹਿਰ ਵਾਪਰ ਗਿਆ। ਉਸ ਦੀ ਸ਼ਕਲ ਬਦਲਣ ਲਈ ਮੀਨਾਰ ਢਾਹ ਦਿੱਤੇ ਗਏ। ਬਾਕੀ ਮਸਜਿਦ ਬਚੀਆਂ ਹੋਈਆਂ ਨਿਸ਼ਾਨੀਆਂ ਵਿੱਚੋਂ ਇੱਕ ਹੈ। ਉਸ ਵੇਲੇ ਦੀਆਂ ਇੱਟਾਂ ਅਤੇ ਉਸ ਦੀ ਬਣਤਰ ਵੇਖਣਯੋਗ ਹੈ। ਡਾਟਾਂ ਕਾਇਮ ਹਨ। ਭਾਵੇਂ ਫਿਰਕੂ ਜਨੂੰਨ ਕਰ ਕੇ ਮੀਨਾਰ ਢਾਹ ਦਿੱਤੇ ਗਏ, ਪਰ ਪੱਛਮ ਵੱਲ ਬਣਿਆ ਹੁੱਜਰਾ ਅਜੇ ਤੱਕ ਮਸੀਤ ਨੂੰ ਦਰਸਾ ਰਿਹਾ ਹੈ।

ਦੋ ਖੱਡਲਾਂ

ਸੋਧੋ

1962 ਦੀ ਚੱਕ ਵੰਡ ਵੇਲੇ ਪਿੰਡ ਵਿੱਚ ਦੋ ਖੱਡਲਾਂ ਸਨ। ਇੱਕ ਲੰਬੜਾਂ ਦੀ ਤੇ ਦੂਜੀ ਤੇਜੂ ਕੀ। ਇੱਕ ਦਾ ਨਾਮੋ-ਨਿਸ਼ਾਨ ਮਿਟ ਚੁੱਕਾ ਹੈ। ਤੇਜੂ ਵਾਲੀ ਖੱਡਲ (ਢੱਠਾ ਖੂਹ) ਭਾਵੇਂ ਪੂਰੀ ਜਾ ਚੁੱਕੀ ਹੈ, ਪਰ ਅਜੇ ਵੀ ਉਸ ਦੀ ਥਾਂ ਦਾ ਧੁੰਦਲਾ ਜਿਹਾ ਪਤਾ ਲੱਗ ਜਾਂਦਾ ਹੈ।

ਜਠੇਰੇ

ਸੋਧੋ

ਕਦੀ ਪਿੰਡ ਦੇ ਜਠੇਰੇ ਹੁੰਦੇ ਸਨ। ਪਿੰਡ ਵਾਸੀ ਵਿਆਹ ਸ਼ਾਦੀ ਵੇਲੇ ਸੱਜ ਵਿਆਹੇ ਜੋੜਿਆਂ ਨੂੰ ਇੱਥੇ ਲਿਜਾ ਕੇ ਮੱਥਾ ਟਿਕਾਉਂਦੇ ਹੁੰਦੇ ਸਨ। ਇਹ ਰਿਵਾਜ 1962 ਤੱਕ ਪ੍ਰਚੱਲਿਤ ਰਿਹਾ। 1962 ਦੀ ਮੁਰੱਬੇਬੰਦੀ ਕਾਰਨ ਇਹ ਜਗ੍ਹਾ ਜਿਸ ਦੇ ਕੁਰ੍ਹੇ ਵਿੱਚ ਪੈ ਗਈ, ਉਸ ਨੇ ਵਾਹ ਸੁੱਟੀ। ਕੁਝ ਚਿਰ ਪਿੱਛੋਂ ਥੋੜ੍ਹੀ ਜਿਹੀ ਜਗ੍ਹਾ ਛੱਡ ਕੇ ਮਿੱਟੀ ਦੀ ਢੇਰੀ ਬੰਨ੍ਹ ਦਿੱਤੀ। ਹੁਣ ਕੋਈ ਉੱਥੇ ਮੱਥਾ ਟੇਕਣ ਨਹੀਂ ਜਾਂਦਾ ਤੇ ਨਾ ਹੀ ਉੱਧਰ ਜਾਣ ਲਈ ਕੋਈ ਰਾਹ ਖਹਿੜ ਹੈ। ਪਰ ਜਠੇਰਿਆਂ ਦੀ ਬਚੀ-ਖੁੱਚੀ ਨਿਸ਼ਾਨੀ ਅਜੇ ਵੀ ਬਾਕੀ ਹੈ।