ਯਸ਼ ਪਾਲ [1] (26 ਨਵੰਬਰ 1926 -24 ਜੁਲਾਈ 2017)  ਭਾਰਤੀ ਸ਼ਿਖਿਆਵਿਦ ਅਤੇ ਵਿਗਿਆਨੀ ਹੈ। ਉਸ ਨੂੰ ਕਾਸਮਿਕ ਕਿਰਨਾਂ ਦਾ ਅਧਿਐਨ ਕਰਨ ਲਈ ਉਸ ਦੇ ਯੋਗਦਾਨ ਲਈ, ਅਤੇ ਨਾਲ ਨਾਲ ਇੱਕ ਸੰਸਥਾ-ਸਿਰਜਕ ਵਜੋਂ ਜਾਣਿਆ ਜਾਂਦਾ ਹੈ।  ਆਪਣੇ ਬਾਅਦ ਦੇ ਸਾਲਾਂ ਵਿਚ, ਉਹ ਦੇਸ਼ ਦੇ ਮੋਹਰੀ ਵਿਗਿਆਨ ਸੰਚਾਰਕਾਂ ਵਿੱਚੋਂ ਇੱਕ ਬਣ ਗਿਆ ਹੈ।

ਯਸ਼ ਪਾਲ
1996 ਸਮੇਂ ਯਸ਼ ਪਾਲ
ਜਨਮਯਸ਼ ਪਾਲ ਸਿੰਘ
(1926-11-26)26 ਨਵੰਬਰ 1926
ਝੰਗ ਬ੍ਰਿਟਿਸ਼ ਭਾਰਤ
ਮੌਤ24 ਜੁਲਾਈ 2017(2017-07-24) (ਉਮਰ 90)
ਨੋਇਡਾ, ਉੱਤਰ ਪ੍ਰਦੇਸ਼, ਭਾਰਤ
ਨਾਗਰਿਕਤਾਭਾਰਤੀ
ਖੇਤਰਭੌਤਿਕ ਵਿਗਿਆਨ
ਖੋਜ ਕਾਰਜ ਸਲਾਹਕਾਰਬਰੂਨੋ ਰੌਸੀ
ਮਸ਼ਹੂਰ ਕਰਨ ਵਾਲੇ ਖੇਤਰਅਕਾਸ਼ ਵਿਗਿਆਨ, ਸਿੱਖਿਆ, ਟੈਲੀਵਿਜ਼ਨ ਅਨਾਊਸਰ
ਅਹਿਮ ਇਨਾਮਪਦਮ ਵਿਭੂਸ਼ਨ (2013)
ਪਦਮ ਭੂਸ਼ਨ (1976)
ਮਾਰਕੋਨੀ ਸਨਮਾਨ (1980)
ਲਾਲ ਬਹਾਦੁਰ ਸ਼ਾਸਤਰੀ ਕੌਮੀ ਸਨਮਾਨ
ਕਾਲਿੰਗਾ ਸਨਮਾਨ (2009)
ਅਲਮਾ ਮਾਤਰਪੰਜਾਬ ਯੂਨੀਵਰਸਿਟੀ ਚੰਡੀਗੜ੍ਹ
ਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ

ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ (TIFR) ਤੋਂ ਉਸਨੇ ਆਪਣਾ ਕੈਰੀਅਰ ਸ਼ੁਰੂ ਕੀਤਾ, ਉਹ ਬਾਅਦ ਵਿਚ 1986 ਤੋਂ 1991 ਤੱਕ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਚੇਅਰਮੈਨ ਰਿਹਾ। 2013 ਵਿੱਚ ਉਸ ਨੂੰ ਭਾਰਤ ਦਾ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ, ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਸ਼ੁਰੂਆਤੀ ਜੀਵਨ ਅਤੇ ਸਿੱਖਿਆਸੋਧੋ

ਯਸ਼ ਪਾਲ ਝੰਗ, ਬ੍ਰਿਟਿਸ਼ ਭਾਰਤ ਵਿੱਚ (ਹੁਣ ਪਾਕਿਸਤਾਨ ਵਿਚ) 1926 ਵਿੱਚ ਪੈਦਾ ਹੋਇਆ ਸੀ।[2] ਉਸ ਦਾ ਪਾਲਣ ਪੋਸ਼ਣ ਪਾਈ, ਕੈਥਲ, ਹਰਿਆਣਾ (ਭਾਰਤ) ਵਿੱਚ ਹੋਇਆ ਸੀ, ਪੰਜਾਬ ਯੂਨੀਵਰਸਿਟੀ ਤੋਂ 1949 ਵਿੱਚ ਭੌਤਿਕੀ ਵਿੱਚ ਮਾਸਟਰ ਦੀ ਡਿਗਰੀ ਕੀਤੀ ਅਤੇ 1958 ਵਿੱਚ ਮੈਸੇਸ਼ਿਊਸੇਟਸ ਇੰਸਟੀਚਿਊਟ ਆਫ ਟਕਨਲਾਜੀ ਤੋਂ ਇਸ ਵਿਸ਼ੇ ਉੱਤੇ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ।[3][4]

ਹਵਾਲੇਸੋਧੋ

  1. also referred as Yash Pal Singh
  2. "Prof. Yash Pal" (PDF). Retrieved 2 April 2013.
  3. iiasa.ac.at, "Yash Pal, CV" Archived 2011-05-31 at the Wayback Machine., 18 November 2005, retrieved 5 July 2008
  4. "Distinguished Alumni". Panjab University Chandigarh. Retrieved 2015-09-08.