ਯੂਸਫ਼ ਮੌਜ
ਯੂਸਫ਼ ਮੌਜ (ਸ਼ਾਹਮੁਖੀ/ਉਰਦੂ: يوسف مؤج) ਲਹਿੰਦੇ ਪੰਜਾਬ ਦੇ ਇੱਕ ਪੰਜਾਬੀ ਸ਼ਾਇਰ ਸਨ।[1] ਇਹਨਾਂ ਦਾ ਅਸਲ ਨਾਂ ਮੁਹੱਮਦ ਯੂਸਫ਼ ਕੁਰੈਸ਼ੀ ਸੀ। 1946 ਵਿੱਚ ਇਹਨਾਂ ਦੇ ਉਸਤਾਦ ਚਿਰਾਗ਼ ਦੀਨ ਇਸ਼ਕ ਲਹਿਰ[1] ਨੇ ਇਹਨਾਂ ਨੂੰ "ਯੂਸਫ਼ ਮੌਜ" ਨਾਂ ਦਿੱਤਾ।
ਉਸਤਾਦ ਯੂਸਫ਼ ਮੌਜ | |
---|---|
ਮੂਲ ਨਾਮ | يوسف مؤج |
ਜਨਮ | ਮੁਹੱਮਦ ਯੂਸਫ਼ ਕੁਰੈਸ਼ੀ ਜੂਨ 18, 1918 ਜੱਸੜ, ਸਿਆਲਕੋਟ ਜ਼ਿਲਾ, ਬਰਤਾਨਵੀ ਪੰਜਾਬ |
ਮੌਤ | ਜੁਲਾਈ 28, 1990 ਲਹੌਰ, ਪੰਜਾਬ, ਪਾਕਿਸਤਾਨ | (ਉਮਰ 72)
ਦਫ਼ਨ ਦੀ ਜਗ੍ਹਾ | ਮਿਆਨੀਸਾਹਿਬ ਕਬਰਿਸਤਾਨ, ਲਹੌਰ |
ਕਿੱਤਾ | ਸ਼ਾਇਰ, ਲਿਖਾਰੀ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਪਾਕਿਸਤਾਨੀ |
ਜੀਵਨ ਸਾਥੀ | ਹਾਜਨ ਰਜ਼ੀਆ ਬੇਗਮ |
ਬੱਚੇ | ਮਜ਼ਹਰ ਉੱਲਾ ਕੁਰੈਸ਼ੀ |
28 ਜੁਲਾਈ 1990 ਨੂੰ ਦਿਲ ਦਾ ਦੌਰਾ ਪੈਣ ਕਰ ਕੇ ਇਹਨਾਂ ਦੀ ਮੌਤ ਹੋ ਗਈ ਅਤੇ ਇਹਨਾਂ ਨੂੰ ਲਹੌਰ ਦੇ ਮਿਆਨੀਸਾਹਿਬ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ।
ਮੁੱਢਲੀ ਜ਼ਿੰਦਗੀ
ਸੋਧੋਇਹਨਾਂ ਦਾ ਜਨਮ 18 ਜੂਨ 1918 ਨੂੰ, ਬਤੌਰ ਮੁਹੱਮਦ ਯੂਸਫ਼ ਕੁਰੈਸ਼ੀ, ਪਿਤਾ ਚੌਧਰੀ ਇਮਾਮ ਦੀਨ ਦੇ ਘਰ ਬਰਤਾਨਵੀ ਪੰਜਾਬ ਦੇ ਸਿਆਲਕੋਟ ਜ਼ਿਲੇ ਦੇ ਪਿੰਡ ਜੱਸੜ ਵਿਖੇ ਹੋਇਆ। ਮੁੱਢਲੀ ਸਿੱਖਿਆ ਇਹਨਾਂ ਨੇ ਆਪਣੇ ਜ਼ਿਲੇ ਵਿੱਚੋਂ ਹੀ ਹਾਸਲ ਕੀਤੀ ਪਰ ਪਿਤਾ ਦੀ ਮੌਤ ਤੋਂ ਬਾਅਦ ਇਹਨਾਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ। 1940 ਵਿੱਚ ਇਹ ਆਪਣੇ ਵੱਡੇ ਭਰਾ ਗ਼ੁਲਾਮ ਹੈਦਰ ਕੋਲ਼ ਲਾਹੌਰ ਆ ਗਏ ਜਿੱਥੇ ਇਹਨਾਂ ਨੇ ਰੋਜ਼ੀ ਲਈ ਵੱਖ-ਵੱਖ ਕੰਮ ਕੀਤੇ।
ਬਤੌਰ ਸ਼ਾਇਰ
ਸੋਧੋਇਹਨਾਂ ਦੀ ਸ਼ਾਇਰੀ ਦੀ ਕੋਈ ਕਿਤਾਬ ਜਾ ਰਿਕਾਰਡ ਮੌਜੂਦ ਨਹੀਂ ਹੈ ਪਰ ਇਹਨਾਂ ਦੇ ਬੇਟਾ ਮਜ਼ਹਰ ਉੱਲਾ ਕੁਰੈਸ਼ੀ ਅਤੇ ਪੋਤਾ ਮੁਹੱਮਦ ਸ਼ਹਿਰਯਾਰ ਕੁਰੈਸ਼ੀ ਇਹਨਾਂ ਦੀ ਸ਼ਾਇਰੀ ਅਤੇ ਜੀਵਨੀ ਆਮ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਵਿੱਚ ਸਰਗਰਮ ਹਨ।
ਫ਼ਿਲਮਾਂ ਵਿੱਚ
ਸੋਧੋਮੌਜ ਨੇ ਕਈ ਪੰਜਾਬੀ ਫ਼ਿਲਮਾਂ ਲਈ ਗੀਤ ਅਤੇ ਕਵਾਲੀਆਂ ਵੀ ਲਿਖੀਆਂ ਜਿੰਨ੍ਹਾਂ ਵਿੱਚੋਂ ਫ਼ਿਲਮ ਆਖ਼ਰੀ ਫ਼ੈਸਲਾ ਅਤੇ ਟੱਕਰ (1976) ਦੇ ਨਾਂ ਜ਼ਿਕਰਯੋਗ ਹਨ। ਫ਼ਿਲਮ ਟੱਕਰ ਵਿੱਚ ਇਹਨਾਂ ਦਾ ਗੀਤ ਸੀ: ਗੁੱਡੀ ਵਾਂਗੂ ਅੱਜ ਮੈਂਨੂੰ ਸੱਜਣਾ, ਉਡਾਈ ਜਾ, ਉਡਾਈ ਜਾ, ਉਡਾਈ ਜਾ। ਇਹਨਾਂ ਦੀਆਂ ਲਿਖੀਆਂ ਕਰੀਬ 250 ਕੱਵਾਲੀਆਂ ਕਈ ਨਾਮਵਰ ਕੱਵਾਲਾਂ ਨੇ ਗਾਈਆਂ।
ਹਵਾਲੇ
ਸੋਧੋ- ↑ 1.0 1.1 "Shaukat Kashmiri Guddi Husan Di Sada Naeen Punjabi Folk Song". ਯੂਟਿਊਬ. 15 ਅਗਸਤ 2013. Retrieved 8 ਨਵੰਬਰ 2014.