ਰਘੂ ਰਾਏ
ਰਘੂ ਰਾਏ (ਜਨਮ 1942) ਇੱਕ ਭਾਰਤੀ ਫ਼ੋਟੋਗ੍ਰਾਫ਼ਰ ਅਤੇ ਫ਼ੋਟੋਜਰਨਲਿਸਟ ਹੈ। 1977 ਵਿੱਚ, ਜਦੋਂ ਰਾਏ ਇੱਕ ਛੋਟੇ ਫ਼ੋਟੋਜਰਨਲਿਸਟ ਹਨ, ਉਹਨਾਂ ਨੂੰ ਹੇਨਰੀ ਬਰੇਸੋੰ ਵੱਲੋਂ ਮੈਗਨਮ ਫ਼ੋਟੋਸ ਲਈ ਨਿਯੁਕਤ ਕੀਤਾ ਗਿਆ। ਹੇਨਰੀ ਬਰੇਸੋੰ ਨੇ ਮੈਗਨਮ ਫ਼ੋਟੋਸ ਦੀ ਸਹਿ ਸਥਾਪਨਾ ਕੀਤੀ ਸੀ। ਰਘੂ ਰਾਏ 1965 ਵਿੱਚ ਫ਼ੋਟੋਗ੍ਰਾਫ਼ਰ ਬਣਿਆ, ਅਤੇ ਇੱਕ ਸਾਲ ਬਾਦ ਉਹ ਦਿੱਲੀ ਦੀ ਇੱਕ ਪ੍ਰਕਾਸ਼ਨ ਦ ਸਟੇਟਸਮੈਨ ਨਾਲ ਜੁੜਿਆ। 1976 ਵਿੱਚ ਇਸਨੇ ਇਹ ਅਖਬਾਰ ਛੱਡ ਕੇ ਫ਼ਰੀਲਾਨਸ ਫ਼ੋਟੋਗ੍ਰਾਫੀ ਸ਼ੁਰੂ ਕਰ ਦਿੱਤੀ। 1982 ਤੋਂ ਲੈ ਕੇ 1992 ਤੱਕ ਰਾਏ ਇੰਡੀਆ ਟੂਡੇ ਦਾ ਫ਼ੋਟੋਗ੍ਰਾਫੀ ਸੰਚਾਲਕ ਰਿਹਾ। 1990 ਤੋਂ 1997 ਤੱਕ ਰਾਏ ਨੇ ਵਰਲਡ ਪ੍ਰੈਸ ਫ਼ੋਟੋ (World Press Photo) ਵਿੱਚ ਜਿਊਰੀ ਦੀ ਭੂਮਿਕਾ ਨਿਭਾਈ। ਰਘੂ ਰਾਏ ਦਾ ਜਨਮ 1942 ਵਿੱਚ ਝੰਗ, ਪਾਕਿਸਤਾਨੀ ਪੰਜਾਬ ਵਿੱਚ ਹੋਇਆ।
ਰਘੂ ਰਾਏ | |
---|---|
ਜਨਮ | 1942 (ਉਮਰ 81–82) |
ਰਾਸ਼ਟਰੀਅਤਾ | ਹਿੰਦੁਸਤਾਨੀ |
ਪੇਸ਼ਾ | ਫ਼ੋਟੋਗ੍ਰਾਫ਼ਰ, ਫ਼ੋਟੋਜਰਨਲਿਜ਼ਮ |
ਸਰਗਰਮੀ ਦੇ ਸਾਲ | 1965 – ਵਰਤਮਾਨ |
ਪੁਰਸਕਾਰ
ਸੋਧੋ- ਪਦਮ ਸ਼੍ਰੀ (1972)
- ਸੰਯੁਕਤ ਰਾਜ ਅਮਰੀਕਾ ਤੋਂ ਫ਼ੋਟੋਗ੍ਰਾਫਰ ਆਫ਼ ਦ ਯਿਅ (1992)