ਰਜ਼ੀਆ ਸੁਲਤਾਨਾ (ਸਿਆਸਤਦਾਨ)
ਰਜ਼ੀਆ ਸੁਲਤਾਨਾ ਇੱਕ ਭਾਰਤੀ ਸਿਆਸਤਦਾਨ ਹੈ, ਜੋ ਮਲੇਰਕੋਟਲਾ ਵਿਧਾਨ-ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੀ ਮੈਂਬਰ ਹੈ।[1] ਅਤੇ ਪੰਜਾਬ ਵਿਧਾਨ ਸਭਾ ਦੀ ਇੱਕ-ਮਾਤਰ ਮੁਸਲਮਾਨ ਮੈਂਬਰ ਹੈ।[2] ਉਸ ਨੂੰ 2002, 2007 ਅਤੇ 2017 ਵਿੱਚ ਪੰਜਾਬ ਵਿਧਾਨਸਭਾ ਲਈ 3 ਵਾਰ ਚੁਣਿਆ ਹੈ। ਸੁਲਤਾਨਾ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਰਕਾਰ ਵਿੱਚ ਰਾਜ ਮੰਤਰੀ ਹੈ। ਉਸ ਨੇ ਪੰਜਾਬ ਵਿਧਾਨ ਸਭਾ ਚੋਣਾਂ 2017 ਵਿੱਚ ਆਪਣੇ ਹੀ ਭਰਾ ਮੁਹੰਮਦ ਅਰਸ਼ਦ (ਆਮ ਆਦਮੀ ਪਾਰਟੀ) ਨੂੰ ਹਰਾਇਆ।
Razia Sultana | |
---|---|
ਨਿੱਜੀ ਜਾਣਕਾਰੀ | |
ਜਨਮ | [3] ਮਾਲੇਰਕੋਟਲਾ , ਪੰਜਾਬ, ਭਾਰਤ | 3 ਫਰਵਰੀ 1966
ਨਿੱਜੀ ਜ਼ਿੰਦਗੀ
ਸੋਧੋਰਜੀਆ ਸੁਲਤਾਨਾ ਦਾ ਜਨਮ ਮੱਧਵਰਗੀ ਮੁਸਲਮਾਨ ਗੁੱਜਰ ਪਰਵਾਰ ਵਿੱਚ ਮਲੇਰਕੋਟਲਾ ਵਿੱਚ ਹੋਇਆ ਸੀ। ਉਹ ਆਈ.ਪੀ.ਐਸ. ਅਫਸਰ ਮੋਹੰਮਦ ਮੁਸਤਫਾ ਆਈਪੀਐਸ ਡੀਜੀਪੀ ਪੰਜਾਬ ਦੀ ਪਤਨੀ ਹੈ। ਪਤੀ-ਪਤਨੀ ਦੇ ਕੋਲ 2 ਬੱਚੇ ਹਨ ।
ਸਿਆਸੀ ਜੀਵਨ
ਸੋਧੋ2000 ਦੇ ਸ਼ੁਰੂ ਵਿੱਚ, ਉਹ ਪੰਜਾਬ ਦੀ ਸਰਗਰਮ ਰਾਜਨੀਤੀ ਵਿੱਚ ਸ਼ਾਮਿਲ ਹੋਈ ਸੀ। ਉਸ ਨੇ 2002 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਧਾਨਸਭਾ ਚੋਣ ਮਲੇਰਕੋਟਲਾ ਤੋਂ ਲੜੀ ਅਤੇ ਚੰਗੇ ਫਰਕ ਨਾਲ ਜਿੱਤੀ ਸੀ। ਉਸ ਨੂੰ ਪੰਜਾਬ ਵਿਧਾਨਸਭਾ ਲਈ 2007 ਵਿੱਚ ਦੂਜੀ ਵਾਰ ਚੁਣਿਆ ਸੀ। 2012 ਵਿੱਚ, ਉਹ ਸੀਟ ਜਿੱਤਣ ਵਿੱਚ ਨਾਕਾਮ ਰਹੀ ਸੀ ਲੇਕਿਨ 2017 ਵਿੱਚ ਉਹ ਮਾਲੇਰਕੋਟਲਾ ਤੋਂ ਫਿਰ ਸੀਟ ਦੀ ਨੁਮਾਇੰਦਗੀ ਕਰ ਰਹੀ ਹੈ। ਉਸ ਨੇ 2017 ਪੰਜਾਬ ਵਿਧਾਨਸਭਾ ਚੋਣ ਵਿੱਚ ਆਪਣੇ ਹੀ ਭਰਾ ਮੁਹੰਮਦ ਅਰਸ਼ਦ (ਆਮ ਆਦਮੀ ਪਾਰਟੀ) ਨੂੰ ਹਰਾਇਆ। ਸੁਲਤਾਨਾ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੰਤਰੀ ਹੈ।
ਹਵਾਲੇ
ਸੋਧੋ- ↑ Pandher, Sarabjit (2007-02-09). "Malerkotla Muslims want empowerment, not freebies". The Hindu. Archived from the original on 2009-02-27. Retrieved 2009-11-06.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help) - ↑ Vinayak, Ramesh; Gill, Priya (2009-02-20). "Power ladies". India Today. Retrieved 2009-11-06.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs named:0