ਰਵਿੰਦਰ ਕੇਲਕਰ

ਭਾਰਤੀ ਲੇਖਕ

ਰਵਿੰਦਰ ਕੇਲਕਰ (7 ਮਾਰਚ 1925 – 27 ਅਗਸਤ 2010) ਇਕ ਪ੍ਰਸਿੱਧ ਭਾਰਤੀ ਲੇਖਕ ਸੀ ਜਿਸਨੇ ਮੁੱਖ ਤੌਰ ਤੇ ਕੋਂਕਣੀ ਭਾਸ਼ਾ ਵਿਚ ਲਿਖਿਆ ਸੀ, ਹਾਲਾਂਕਿ ਉਸਨੇ ਮਰਾਠੀ ਅਤੇ ਹਿੰਦੀ ਵਿਚ ਵੀ ਲਿਖਿਆ।  ਇੱਕ ਗਾਂਧੀਵਾਦੀ ਕਾਰਕੁਨ, ਆਜ਼ਾਦੀ ਘੁਲਾਟੀਆ ਅਤੇ ਆਧੁਨਿਕ ਕੋਂਕਣੀ ਲਹਿਰ ਦੇ ਪਾਇਨੀਅਰ, ਉਹ ਇੱਕ ਪ੍ਰਸਿੱਧ ਕੋਂਕਣੀ ਵਿਦਵਾਨ, ਭਾਸ਼ਾ ਵਿਗਿਆਨੀ ਅਤੇ ਰਚਨਾਤਮਕ ਵਿਚਾਰਕ ਸੀ। ਕੇਲਕਰ ਭਾਰਤੀ ਆਜ਼ਾਦੀ ਅੰਦੋਲਨ, ਗੋਆ ਦੀ ਆਜ਼ਾਦੀ ਲਹਿਰ ਅਤੇ ਬਾਅਦ ਵਿਚ ਨਵੇਂ ਬਣੇ ਗੋਆ ਦੇ ਮਹਾਰਾਸ਼ਟਰ ਦੇ ਵਿਲੀਨ ਹੋਣ ਦੇ ਵਿਰੁੱਧ ਮੁਹਿੰਮ ਵਿੱਚ ਹਿੱਸਾ ਲੈਣ ਵਾਲਾ ਘੁਲਾਟੀਆ ਸੀ। ਉਸ ਨੇ ਕੋਂਕਣੀ ਭਾਸ਼ਾ ਮੰਡਲ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਈ, ਜਿਸ ਨੇ ਕੋਂਕਣੀ ਨੂੰ ਪੂਰੀ ਤਰ੍ਹਾਂ ਭਾਸ਼ਾ ਵਜੋਂ ਮਾਨਤਾ ਦੇਣ ਲਈ ਅਤੇ ਗੋਆ ਦੀ ਰਾਜ ਭਾਸ਼ਾ ਵਜੋਂ ਇਸ ਦੀ ਬਹਾਲੀ ਲਈ ਸਾਹਿਤਕ ਮੁਹਿੰਮ ਦੀ ਅਗਵਾਈ ਕੀਤੀ। ਉਸਨੇ ਆਮਚੀ ਭਾਸ ਕੋਂਕਣੀਚ, ਸ਼ਾਲੈਂਟ ਕੋਂਕਣੀ ਕਿਟਿਯਾਕ, ਬਹੁ-ਭਾਸ਼ਿਕ ਭਾਰਤੰਤ ਭਾਸ਼ੇਨਚੇ ਸਮਾਜ ਸ਼ਾਸਤਰ ਅਤੇ ਹਿਮਾਲਯੰਤ ਸਮੇਤ ਕੋਂਕਣੀ ਭਾਸ਼ਾ ਵਿਚ ਲੱਗਪਗ 100 ਕਿਤਾਬਾਂ ਲਿਖੀਆਂ, ਅਤੇ ਦੋ ਦਹਾਕਿਆਂ ਤੋਂ ਵੀ ਵੱਧ ਸਮਾਂ ਜਾਗ ਨਾਮ ਦੇ ਮੈਗਜੀਨ ਦੀ ਸੰਪਾਦਨਾ ਕੀਤੀ। 

ਰਵਿੰਦਰ ਕੇਲਕਰ
ਜਨਮ(1925-03-07)7 ਮਾਰਚ 1925[1]
ਕਾਨਕੋਲੀਮ, ਗੋਆ, ਇੰਡੀਆ
ਮੌਤ27 ਅਗਸਤ 2010(2010-08-27) (ਉਮਰ 85)
ਮਰਗਾਓ, ਗੋਆ, ਇੰਡੀਆ
ਦਫ਼ਨ ਦੀ ਜਗ੍ਹਾਪਰੀਓਲ, ਗੋਆ, ਇੰਡੀਆ[2]
ਕਿੱਤਾਆਜ਼ਾਦੀ ਘੁਲਾਟੀਆ, ਆਧੁਨਿਕ ਕੋਂਕਣੀ ਲਹਿਰ ਦੇ ਪਾਇਨੀਅਰ, ਕੋਂਕਣੀ ਵਿਦਵਾਨ, ਭਾਸ਼ਾ ਵਿਗਿਆਨੀ, ਕਵੀ, ਲੇਖਕ
ਭਾਸ਼ਾਕੋਂਕਣੀ

ਕੇਲਕਰ ਗੋਆ ਦੇ ਮਰਾਗਾਓ ਵਿਖੇ ਅਪੋਲੋ ਹਸਪਤਾਲ ਵਿਚ ਸ਼ੁੱਕਰਵਾਰ 27 ਅਗਸਤ 2010 ਨੂੰ ਸਵੇਰੇ 11.30 ਵਜੇ ਦਮ ਤੋੜ ਗਿਆ ਸੀ। ਉਹ 85 ਸਾਲ ਦਾ ਸੀ।  [3][4][not in citation given] ਉਸ ਦਾ ਦਾਹ ਸਸਕਾਰ ਉਸ ਦੇ ਜੱਦੀ ਪਿੰਡ ਪਰੀਓਲ ਵਿਖੇ ਸਟੇਟ ਆਨਰਜ਼ ਨਾਲ ਕੀਤਾ ਗਿਆ ਸੀ।

ਕੇਲਕਰ ਨੂੰ ਪਦਮ ਭੂਸ਼ਣ (2008),[5][6]ਕਲਾ ਅਕੈਡਮੀ ਦਾ  ਗੋਮੰਤ ਸ਼ਾਰਦਾ ਅਵਾਰਡ,ਸਾਹਿਤ ਅਕਾਦਮੀ ਪੁਰਸਕਾਰ (1976),[7] ਅਤੇ ਸਾਹਿਤ ਅਕਾਦਮੀ ਫੈਲੋਸ਼ਿਪ (2007)—ਸਾਹਿਤ ਅਕਾਦਮੀ ਦਾ ਸਭ ਤੋਂ ਉੱਚਾ ਅਵਾਰਡ, ਇੰਡੀਆ'ਜ ਨੈਸ਼ਨਲ ਅਕੈਡਮੀ ਆਫ ਲੈਟਰਸ ਸਨਮਾਨ ਮਿਲੇ।[8] ਉਸਨੇ 2006 ਦੀ ਗਿਆਨਪੀਠ ਅਵਾਰਡ ਵੀ ਪ੍ਰਾਪਤ ਕੀਤਾ, [9] ਜੋ ਕੋਂਕਣੀ ਭਾਸ਼ਾ ਵਿੱਚ ਲਿਖਣ ਵਾਲੇ ਕਿਸੇ ਲੇਖਕ ਨੂੰ ਮਿਲਿਆ ਸਭ ਤੋਂ ਪਹਿਲਾ ਸੀ,  ਜੋ ਉਸ ਨੂੰ ਜੁਲਾਈ 2010 ਵਿੱਚ ਪੇਸ਼ ਕੀਤਾ ਗਿਆ ਸੀ।[10]

ਨਿੱਜੀ ਜ਼ਿੰਦਗੀ ਸੋਧੋ

ਕੇਲਕਰ ਨੇ 1949 ਵਿਚ ਗੋਦਬੂਏ ਸਰਦਸੇਈ ਨਾਲ ਵਿਆਹ ਕੀਤਾ; ਇੱਕ ਸਾਲ ਦੇ ਅੰਦਰ ਉਨ੍ਹਾਂ ਦੇ ਪੁੱਤਰ ਗਿਹਰੀਸ਼ ਦਾ ਜਨਮ ਹੋਇਆ।[11] ਕੇਲਕਰ ਨੇ ਕੇਂਦਰੀ ਗੋਆ ਦੇ ਪਿੰਡ ਪਿਓਲ ਵਿਚ, 1937 ਵਿਚ ਉਸਦੇ ਪਿਤਾ ਦੁਆਰਾ ਬਣਾਏ ਹੋਏ "ਕੇਲੇਕਰ ਹਾਊਸ" ਨਾਮ ਦੇ ਆਪਣੇ ਜੱਦੀ ਘਰ ਵਿਚ ਰਹਿੰਦਾ ਸੀ। ਹੁਣ ਇਸ ਨੂੰ ਰਸਮੀ ਤੌਰ ਤੇ Casa Dos Kelekars ਦੇ ਤੌਰ ਤੇ, ਜਾਣਿਆ ਜਾਂਦਾ ਹੈ, ਅਤੇ ਇਸ ਨੂੰ  ਗੋਆਈ ਭਾਈਚਾਰੇ ਦਾ ਮਿਸਾਲੀ  ਘਰ ਸਮਝਿਆ ਜਾਂਦਾ ਹੈ।[12]

ਪੁਸਤਕ ਸੂਚੀ ਸੋਧੋ

ਕੋਂਕਣੀ
  • ਹਿਮਾਲਯੰਤ (੧੯੭੬)
  • ਨਵੀ ਸ਼ਾਲਾ
  • ਸਤ੍ਯਾਗ੍ਰਹ
  • ਮੰਗਲ ਪ੍ਰਭਾਤ
  • ਮਹਾਤਮਾ
  • ਆਸ਼ੇ ਆਸ਼ਿਲਲੇ ਗਾਂਧੀਜੀ
  • ਕਥਾ ਆਨਿ ਕਾਨ੍ਯੋ
  • ਤੁਲ਼ਸ਼ੀ
  • ਵੇਲ਼ੇਵਾਈਲਲੋ ਗੁਲੋ
  • ਭਜ ਗ਼ੋਵਿੰਦਮ
  • ਊਜਵਡੇਚੇ ਸੂਰ
  • ਭਾਸ਼ੇਚੇ ਸਮਾਜ ਸ਼ਾਸਤਰ
  • ਮੁਕਤੀ
  • ਤੀਨ ਏਕੇ ਤੀਨ
  • ਲਾਲਾ ਬਾਲਾ
  • ਬ੍ਰਹਮਾਣਡਾਤਲੇ ਤਾਂਡਵ
  • ਪਾਨਥਸਥ
  • ਸਮਿਧਾ
  • ਵੋਥਮਬੇ
  • ਸਰਜਕਾਚੀ ਅੰਤਰ ਕਥਾ
  • ਮਹਾਭਾਰਤ (ਭਾਸ਼ਾਂਤਰ)
ਮਰਾਠੀ
  • ਜਪਾਨ ਜਸਾ ਦਿਸਲਾ
  • ਗਾਂਧੀਜੀਂਚ੍ਯਾ ਸਹਵਾਸਾਤ
ਹਿੰਦੀ
  • ਗਾਂਧੀ -ਏਕ ਜੀਵਨੀ

ਹਵਾਲੇ ਸੋਧੋ

  1. (PDF) 41st Jnanpith Award to Eminent Hindi Poet Shri Kunwar Narayan and 42nd Jnanpith Award jointly to Eminent Konkani Poet and Author Shri Ravindra Kelekar and Sanskrit Poet and Scholar Shri Satya Vrat Shastri (Press release). Jnanpith. 22 November 2008. Archived from the original on 15 February 2010. https://web.archive.org/web/20100215175046/http://www.jnanpith.net/images/Press-Release-41st-%26-42nd-Awards.pdf. 
  2. "Ravindra Kelekar cremated at native village". The Hindu. Chennai, India. 29 August 2010. Archived from the original on 8 ਨਵੰਬਰ 2012. Retrieved 25 September 2010. {{cite news}}: Unknown parameter |dead-url= ignored (|url-status= suggested) (help)
  3. "Ravindra Kelekar passes away". The Hindu. Chennai, India: The Hindu Group. 28 August 2010. Archived from the original on 13 ਸਤੰਬਰ 2010. Retrieved 25 September 2010. {{cite news}}: Unknown parameter |dead-url= ignored (|url-status= suggested) (help)
  4. Saradesāya, Manohararāya (2000). A history of Konkani literature: from 1500 to 1992. Sahitya Akademi. p. 209. ISBN 81-7201-664-6.
  5. "Padma Bhushan Awardees". Know India: National portal of India. Ministry of Communications and Information Technology. Retrieved 25 September 2010.
  6. "The man who most influenced a language". The Times of India. 23 November 2008. section Times City, p. 4. Archived from the original on 4 ਦਸੰਬਰ 2008. Retrieved 16 ਅਪ੍ਰੈਲ 2018. {{cite news}}: Check date values in: |access-date= (help); Unknown parameter |dead-url= ignored (|url-status= suggested) (help)
  7. "Konkani Titan Ravindra Kelekar Passes Away". GoaNewsOnline.com. 28 August 2010. Archived from the original on 11 ਜੁਲਾਈ 2011. Retrieved 25 September 2010. {{cite web}}: Unknown parameter |dead-url= ignored (|url-status= suggested) (help)
  8. "Akademi confers fellowship on Ravindra Kelekar". The Hindu. Chennai, India: The Hindu Group. 8 October 2007. Archived from the original on 3 ਨਵੰਬਰ 2012. Retrieved 25 September 2010. {{cite news}}: Unknown parameter |dead-url= ignored (|url-status= suggested) (help)
  9. Kamat, Prakash (24 November 2008). "Jnanpith for Kelekar". The Hindu. Chennai, India: The Hindu Group. Archived from the original on 21 ਨਵੰਬਰ 2009. Retrieved 25 September 2010. {{cite news}}: Unknown parameter |dead-url= ignored (|url-status= suggested) (help)
  10. "Konkani litterateur Ravindra Kelekar presented Jnanpith Award 2006". The Hindu. Chennai, India: The Hindu Group. 1 August 2010. Archived from the original on 5 ਅਗਸਤ 2010. Retrieved 16 ਅਪ੍ਰੈਲ 2018. {{cite news}}: Check date values in: |access-date= (help); Unknown parameter |dead-url= ignored (|url-status= suggested) (help)
  11. "Konkani luminary Ravindra Kelekar". The Times of India. The Times Group. 28 July 2010. Archived from the original on 2011-08-11. Retrieved 2018-04-16. {{cite news}}: Unknown parameter |dead-url= ignored (|url-status= suggested) (help)
  12. Banerjee, Sanjay (26 January 2004). "Preserving architecture in unique Goan museum". The Times of India.