ਰਸਾਇਣਕ ਜੋੜ
ਰਸਾਇਣਕ ਜੋੜ ਪਰਮਾਣੂਆਂ ਵਿਚਲੀ ਇੱਕ ਖਿੱਚ ਹੁੰਦੀ ਹੈ ਜੋ ਦੋ ਜਾਂ ਵੱਧ ਪਰਮਾਣੂਆਂ ਵਾਲ਼ੇ ਰਸਾਇਣਕ ਪਦਾਰਥਾਂ ਦੀ ਰਚਨਾ ਨੂੰ ਅੰਜਾਮ ਦਿੰਦੀ ਹੈ। ਇਹ ਜੋੜ ਵਿਰੋਧੀ ਚਾਰਜਾਂ ਵਿਚਲੀ ਸਥਿਰ ਬਿਜਲਈ ਬਲ ਦੀ ਖਿੱਚ ਕਰ ਕੇ ਬਣਦਾ ਹੈ; ਜਾਂ ਬਿਜਲਾਣੂਆਂ ਅਤੇ ਨਾਭਾਂ ਵਿਚਕਾਰ ਜਾਂ ਦੋ-ਧਰੁਵੀ ਖਿੱਚ ਕਰ ਕੇ। ਇਹਨਾਂ ਜੋੜਾਂ ਦੀ ਤਾਕਤ ਵਿੱਚ ਬਹੁਤ ਫ਼ਰਕ ਹੁੰਦਾ ਹੈ; ਕੁਝ ਜੋੜ "ਤਕੜੇ ਜੋੜ" ਹੁੰਦੇ ਹਨ ਜਿਵੇਂ ਕਿ ਸਹਿ-ਸੰਜੋਗ ਜਾਂ ਅਣਵੀ ਜੋੜ ਅਤੇ ਕੁਝ "ਕਮਜ਼ੋਰ ਜੋੜ" ਹੁੰਦੇ ਹਨ ਜਿਵੇਂ ਕਿ ਦੁਧਰੁਵ-ਦੁਧਰੁਵ ਮੇਲ, ਲੰਡਨ ਪਸਾਰ ਬਲ ਅਤੇ ਹਾਈਡਰੋਜਨ ਜੋੜ।