ਰਹਿਮਾਨ ਬਾਬਾ
ਅਬਦੁਲ ਰਹਿਮਾਨ ਬਾਬਾ (1653–1711) (ਪਸ਼ਤੋ: عبدالرحمان بابا), ਜਾਂ ਰਹਿਮਾਨ ਬਾਬਾ (ਪਸ਼ਤੋ: رحمان بابا), ਇੱਕ ਪਸ਼ਤੂਨ ਕਵੀ ਸੀ। ਪਿਸ਼ਾਵਰ, ਮੁਗਲ ਸਾਮਰਾਜ (ਅਜੋਕਾ ਖੈਬਰ ਪਖਤੂਨਖਵਾ, ਪਾਕਿਸਤਾਨ) ਤੋਂ ਸੀ ਅਤੇ ਆਪਣੇ ਸਮਕਾਲੀ ਅਤੇ ਦੋਸਤ ਖ਼ੁਸ਼ਹਾਲ ਖ਼ਾਨ ਖ਼ਟਕ ਸਹਿਤ, ਪਾਕਿਸਤਾਨ ਤੇ ਅਫਗਾਨਿਸਤਾਨ ਦੇ ਪਸ਼ਤੂਨ ਲੋਕ ਉਸਨੂੰ ਪਸ਼ਤੋ ਦੇ ਅਜ਼ੀਮ ਸੂਫ਼ੀ ਸ਼ਾਇਰਾਂ ਵਿੱਚੋਂ ਇੱਕ ਮੰਨਦੇ ਹਨ।[1] ਉਸ ਦੀ ਕਵਿਤਾ ਸਥਾਨਕ ਸਭਿਆਚਾਰ ਦੇ ਉਸ ਆਲੀਸ਼ਾਨ ਰਹਸਮਈ ਪਾਸੇ ਨੂੰ ਪ੍ਰਗਟਾਉਂਦੀ ਹੈ, ਜਿਸ ਨੂੰ ਇਸਲਾਮ ਦੀਆਂ ਘੱਟ ਸਹਿਣਸ਼ੀਲ ਵਿਆਖਿਆਵਾਂ ਤੋਂ ਖਤਰਾ ਵਧਦਾ ਜਾ ਰਿਹਾ ਹੈ।[2]
ਅਬਦੁਲ ਰਹਿਮਾਨ ਬਾਬਾ | |
---|---|
ਮੂਲ ਨਾਮ | ਪਸ਼ਤੋ: عبدالرحمان بابا |
ਜਨਮ | 1653 CE (1064 AH) Bahadar Kalay, Hazarkhwani, ਪੇਸ਼ਾਵਰ, Mughal Empire (in present-day Khyber Pakhtunkhwa, Pakistan) |
ਮੌਤ | 1711 CE (1123 AH) (ਉਮਰ 57–58 ਸਾਲ) ਪੇਸ਼ਾਵਰ |
Resting place | ਪੇਸ਼ਾਵਰ |
ਪ੍ਰਸਿੱਧੀ | ਪਸ਼ਤੋ ਸ਼ਾਇਰੀ, ਸੂਫ਼ੀਵਾਦ |
ਦੀਵਾਨ | |
ਨਗਰ | ਪੇਸ਼ਾਵਰ |
ਮਾਤਾ-ਪਿਤਾ | ਅਬਦੁਸ ਸੱਤਾਰ ਗ਼ੌਰੀਆਖ਼ੇਲ |
ਰਹਿਮਾਨ ਬਾਬਾ ਨੇ ਆਪਣੇ ਜ਼ਮਾਨੇ ਦੇ ਟੀਸੀ ਦੇ ਅਧਿਆਪਕਾਂ ਤੋਂ ਫ਼ਿਕਾ ਔਰ ਤਸੱਵੁਫ਼ ਦੀ ਤਾਲੀਮ ਹਾਸਲ ਕੀਤੀ। ਉਸਨੂੰ ਪਸ਼ਤੂਨ ਸ਼ਾਇਰੀ ਦਾ ਹਾਫ਼ਿਜ਼ ਸ਼ੀਰਾਜ਼ੀ ਮੰਨਿਆ ਜਾਂਦਾ ਹੈ।