ਰਾਕੇਸ਼ ਟਿਕੈਤ (ਜਨਮ 4 ਜੂਨ 1969) ਭਾਰਤ ਦੇ ਉੱਤਰ ਪ੍ਰਦੇਸ਼ ਤੋਂ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦਾ ਇੱਕ ਕਿਸਾਨ ਆਗੂ ਅਤੇ ਬੁਲਾਰਾ ਹੈ।

ਰਾਕੇਸ਼ ਟਿਕੈਤ
ਜਨਮ (1969-06-04) 4 ਜੂਨ 1969 (ਉਮਰ 55)
ਸਿਸੌਲੀ, ਉੱਤਰ ਪ੍ਰਦੇਸ਼, ਭਾਰਤ
ਰਾਸ਼ਟਰੀਅਤਾਭਾਰਤੀ
ਸਿੱਖਿਆ ਮੇਰਠ ਯੂਨੀਵਰਸਿਟੀ (ਐਮ.ਏ.)
ਸੰਗਠਨਭਾਰਤੀ ਕਿਸਾਨ ਯੂਨੀਅਨ (ਬੀਕੇਯੂ)
ਜੀਵਨ ਸਾਥੀ
ਸੁਨੀਤਾ ਦੇਵੀ
(ਵਿ. 1985)
ਬੱਚੇਚਰਨ ਸਿੰਘ, ਸੀਮਾ, ਜੋਤੀ
Parentਮਹਿੰਦਰ ਸਿੰਘ ਟਿਕੈਤ

ਅਰੰਭਕ ਜੀਵਨ

ਸੋਧੋ

ਟਿਕੈਤ ਦਾ ਜਨਮ 4 ਜੂਨ 1969 ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਕਸਬਾ ਸਿਸੌਲੀ ਵਿੱਚ ਹੋਇਆ ਸੀ। ਉਹ ਇੱਕ ਪ੍ਰਮੁੱਖ ਕਿਸਾਨ ਆਗੂ ਅਤੇ ਬੀਕੇਯੂ ਦੇ ਸਹਿ-ਸੰਸਥਾਪਕ ਸਵਰਗੀ ਮਹਿੰਦਰ ਸਿੰਘ ਟਿਕੈਤ ਦਾ ਬੇਟਾ ਹੈ।

ਉਸ ਦਾ ਵੱਡਾ ਭਰਾ ਨਰੇਸ਼ ਟਿਕੈਤ, ਬੀਕੇਯੂ ਦੇ ਕੌਮੀ ਪ੍ਰਧਾਨ ਹੈ।[1]

ਕੈਰੀਅਰ

ਸੋਧੋ

ਟਿਕੈਤ ਨੇ ਮੇਰਠ ਯੂਨੀਵਰਸਿਟੀ ਤੋਂ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ ਅਤੇ 1992 ਵਿਚ ਉਸ ਵੇਲੇ ਕਾਂਸਟੇਬਲ ਦੇ ਤੌਰ 'ਤੇ [2] ਦਿੱਲੀ ਪੁਲਿਸ ਵਿਚ ਭਰਤੀ ਹੋ ਗਿਆ, ਬਾਅਦ ਵਿੱਚ ਸਬ ਇੰਸਪੈਕਟਰ ਬਣ ਗਿਆ, ਪਰ 1993 – 1994 ਵਿਚ ਲਾਲ ਕਿਲ੍ਹੇ ਵਿਚ ਹੋਏ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਉਸਨੇ ਦਿੱਲੀ ਪੁਲਿਸ ਛੱਡ ਦਿੱਤੀ। ਪੁਲਿਸ ਛੱਡਣ ਤੋਂ ਬਾਅਦ, ਉਹ ਬੀਕੇਯੂ ਦੇ ਮੈਂਬਰ ਵਜੋਂ ਅੰਦੋਲਨ ਵਿੱਚ ਸ਼ਾਮਲ ਹੋ ਗਿਆ। ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਟਿਕੈਤ ਆਧਿਕਾਰਿਕ ਤੌਰ ਤੇ ਬੀਕੇਯੂ ਵਿੱਚ ਸ਼ਾਮਲ ਹੋਇਆ ਅਤੇ ਬਾਅਦ ਵਿੱਚ ਇਸਦਾ ਬੁਲਾਰਾ ਬਣ ਗਿਆ। ਸਾਲ 2018 ਵਿੱਚ, ਟਿਕੈਤ ਹਰਿਦੁਆਰ, ਉਤਰਾਖੰਡ ਤੋਂ ਦਿੱਲੀ ਤੱਕ ਕਿਸਾਨ ਕ੍ਰਾਂਤੀ ਯਾਤਰਾ ਦਾ ਆਗੂ ਸੀ।[3] ਟਿਕੈਤ ਨੇ 2007 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਖਟੌਲੀ ਸੀਟ ਤੋਂ ਕਾਂਗਰਸ ਦੀ ਹਮਾਇਤ ਨਾਲ ਲੜੀਆਂ ਸਨ, ਅਤੇ ਉਹ ਛੇਵੇਂ ਨੰਬਰ 'ਤੇ ਰਿਹਾ ਸੀ। 2014 ਦੀਆਂ ਆਮ ਚੋਣਾਂ ਵਿੱਚ, ਉਸਨੇ ਯੂਪੀ ਵਿੱਚ ਅਮਰੋਹਾ ਲੋਕ ਸਭਾ ਹਲਕੇ ਤੋਂ ਰਾਸ਼ਟਰੀ ਲੋਕ ਦਲ ਦੀ ਟਿਕਟ ‘ਤੇ ਚੋਣ ਲੜੀ ਸੀ, ਪਰ ਉਹ 1% ਤੋਂ ਵੀ ਘੱਟ ਵੋਟਾਂ ਹਾਸਲ ਕਰਨ ਵਿੱਚ ਕਾਮਯਾਬ ਰਿਹਾ।[4]

ਵਿਰੋਧ ਪ੍ਰਦਰਸ਼ਨ

ਸੋਧੋ

ਨਵੰਬਰ 2020 ਵਿਚ, ਉਸ ਦੀ ਸੰਸਥਾ, ਬੀਕੇਯੂ, 2020–2021 ਦੇ ਭਾਰਤੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਈ, ਜਿਸ ਵਿਚ ਐਮਐਸਪੀ ਨੂੰ ਕਾਨੂੰਨੀ ਅਧਿਕਾਰ ਘੋਸ਼ਿਤ ਕਰਨ ਅਤੇ ਫਾਰਮ ਬਿੱਲਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ। 26 ਜਨਵਰੀ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਹਿੰਸਾ ਫੈਲ ਗਈ, ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਵਿੱਚ ਹੋਈ ਹਿੰਸਾ ਅਤੇ ਦਿੱਲੀ ਪੁਲਿਸ ਦੁਆਰਾ ਜਾਰੀ ਐਨਓਸੀ ਦੀ ਉਲੰਘਣਾ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਰਾਕੇਸ਼ ਟਿਕੈਤ ਅਤੇ ਕੁਝ ਹੋਰ ਕਿਸਾਨ ਨੇਤਾਵਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ।[5]

ਹਵਾਲੇ

ਸੋਧੋ
  1. "जानिए कौन हैं राकेश टिकैत, जो किसानों की तरफ से सरकार से कर रहे बातचीत" [Find out who is Rakesh Tikait, who is talking to the government on behalf of farmers]. आज तक (in ਹਿੰਦੀ). Retrieved 28 January 2021.
  2. "Did you know this? Rakesh Tikait, summoned for Delhi tractor rally violence, was once a Delhi Police officer!". zeenews (in ਅੰਗਰੇਜ਼ੀ). Retrieved 29 January 2021.
  3. "Strong movements will help farmers, says Rakesh Tikait of BKU". The Statesman. 13 April 2019. Retrieved 28 January 2021.
  4. Harish Damodaran (30 January 2021). "A breakdown, and the rise of farmer leader Rakesh Tikait". Retrieved 5 February 2021.
  5. Pushkar Tiwari, ed. (27 Jan 2021). "Yogendra Yadav, Darshan Pal, Rakesh Tikait, other leaders booked for violence during farmers' tractor march in Delhi". zeenews.india.com. Retrieved 5 February 2021.