ਸ ਲੇਖ ਦੀ ਸ਼੍ਰੇਣੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਰਾਗ ਹੈ।

ਇਸ ਲੇਖ ਵਿੱਚ ਰਾਗ ਧਾਨੀ ਬਾਰੇ ਚਰਚਾ ਕੀਤੀ ਗਈ ਹੈ।

ਰਾਗ ਧਾਨੀ ਦਾ ਪਰਿਚੈ :-

ਸੁਰ ਰਿਸ਼ਭ ਤੇ ਧੈਵਤ ਵਰਜਿਤ

ਗੰਧਾਰ ਤੇ ਰਿਸ਼ਭ ਕੋਮਲ ਬਾਕੀ ਸਾਰੇ ਸੁਰ ਸ਼ੁੱਧ

ਜਾਤੀ ਔਡਵ-ਔਡਵ
ਥਾਟ ਕਾਫੀ
ਵਾਦੀ ਗੰਧਾਰ ()
ਸੰਵਾਦੀ ਨਿਸ਼ਾਦ (ਨੀ)
ਸਮਾਂ ਕਿਸੇ ਵੇਲੇ ਵੀ ਗਾਇਆ-ਵਜਾਇਆ ਜਾਂਦਾ ਹੈ
ਠੇਹਿਰਾਵ ਦੇ ਸੁਰ  ; ਨੀ
ਮੁੱਖ ਅੰਗ ਨੀ(ਮੰਦਰ) ਸ ਗ ; ਮ ਪ  ; ਨੀ ਸ ;
ਆਰੋਹ ਮ ਪ ਨੀ ਸੰ
ਅਵਰੋਹ ਸੰ ਨੀ ਪ ਮ


ਰਾਗ ਧਾਨੀ ਦੀ ਵਿਸ਼ੇਸ਼ਤਾ:-

  • ਰਾਗ ਧਾਨੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਇੱਕ ਪੈਂਟਾਟੋਨਿਕ ਰਾਗ ਹੈ।
  • ਰਾਗ ਧਾਨੀ ਇੱਕ ਚੰਚਲ ਸੁਭਾ ਵਾਲਾ ਤੇ ਜੋਸ਼ੀਲਾ ਰਾਗ ਹੈ।
  • ਰਾਗ ਧਾਨੀ ਵਿੱਚ ਗੰਧਾਰ ਤੇ ਨਿਸ਼ਾਦ ਬਹੁਤ ਹੀ ਮਹੱਤਵਪੂਰਨ ਸੁਰ ਹੁੰਦੇ ਹਨ।
  • ਕੁੱਝ ਸੰਗੀਤ ਵਿਦਵਾਨ ਰਾਗ ਧਾਨੀ ਦੀ ਸੁੰਦਰਤਾ ਵਧਾਉਣ ਲਈ ਇਸ ਦਾ ਪ੍ਰਦਰਸ਼ਨ ਕਰਦੇ ਵਕ਼ਤ ਤਾਰ ਸਪਤਕ ਵਿੱਚ ਰਿਸ਼ਭ ਦੀ ਵਰਤੋਂ ਕਰਦੇ ਹਨ
  • ਕੁੱਝ ਸੰਗੀਤ ਵਿਦਵਾਨ ਰਾਗ ਧਾਨੀ ਦੇ ਗਾਉਣ-ਵਜਾਉਣ ਦਾ ਸਮਾਂ ਰਾਤ ਦਾ ਤੀਜਾ ਪਹਿਰ ਮੰਨਦੇ ਹਨ ਪਰ ਜ਼ਿਆਦਾਤਰ ਇਸ ਰਾਗ ਨੂੰ ਕਿਸੇ ਵੇਲੇ ਵੀ ਗਾ- ਵਜਾ ਲਿਆ ਜਾਂਦਾ ਹੈ।
  • ਰਾਗ ਧਾਨੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਇੱਕ ਪੈਂਟਾਟੋਨਿਕ ਰਾਗ ਹੈ। ਇਹ ਇੱਕ ਜੋਸ਼ੀਲਾ ਰਾਗ ਹੈ ਜਿਸ ਨੂੰ ਅਕਸਰ ਭੀਮਪਾਲਸੀ ਨੋਟਸ, ਧਾ ਅਤੇ ਰੇ ਤੋਂ ਬਿਨਾਂ ਵਰਣਿਤ ਕੀਤਾ ਜਾਂਦਾ ਹੈ। ਹਾਲਾਂਕਿ ਇਸਦਾ ਆਪਣਾ ਵੱਖਰਾ ਗੁਣ ਹੈ। ਰਾਗ ਧਾਨੀ ਨੂੰ ਪ੍ਰਸਿੱਧ ਸੰਗੀਤ ਵਿੱਚ ਅਕਸਰ ਸੁਣਿਆ ਜਾਂਦਾ ਹੈ। ਇਸ ਰਾਗ ਨੂੰ ਰਾਗ ਮਲਕੌਂਸ ਦਾ ਰੋਮਾਂਟਿਕ ਰੂਪ ਵੀ ਕਿਹਾ ਜਾਂਦਾ ਹੈ। ਇਹ ਮਾਲਕੌਂਸ ਵਰਗਾ ਰਾਗ ਹੈ, ਸਿਵਾਏ ਇਸ ਦੇ ਕਿ ਇਸ ਰਾਗ ਵਿੱਚ ਅਰੋਹ ਅਤੇ ਅਵਰੋਹ ਵਿੱਚ ਕੋਮਲ ਧੈਵਤ ਨੂੰ ਪੰਚਮ ਨਾਲ ਬਦਲਿਆ ਗਿਆ ਹੈ [3]।
  • ਰਾਗ ਧਾਨੀ ਦਾ ਸਰੂਪ ਹੇਠ ਲਿਖੇ ਅਨੁਸਾਰ ਹੁੰਦਾ ਹੈ:-
  • ਨੀ(ਮੰਦਰ) ਪ(ਮੰਦਰ) ; ਨੀ(ਮੰਦਰ) ਸ ; ਸ ;ਸ ; ;ਮ ਪ  ; ; ਮ ਨੀਨੀ ;ਮ ਪ ਸ ; ਮ ਪ ਸੰ ਨੀ ਸੰ ; ਨੀ ਸੰ ਗੰ ਸੰ ; ਗੰ ਨੀ ਸੰ ; ਪ ਸੰ ਪ ਨੀ ਪ ; ਨੀ ; ਮ ਪ ਸ ; ਨੀ  

ਰਾਗ ਧਾਨੀ ਵਿੱਚ ਪੰਡਿਤ ਸੀ ਆਰ ਵਿਆਸ ਦੁਆਰਾ ਰਚੀ ਇਸ ਰਾਗ ਵਿੱਚ ਇੱਕ ਪ੍ਰਸਿੱਧ ਬੰਦੀਸ਼ ਹੈ:- "ਹੇ ਮਨਵਾ ਤੁਮ ਨਾ ਜਾਨੇ

ਰਾਗ ਧਾਨੀ ਵਿੱਚ ਹਿੰਦੀ ਫ਼ਿਲਮੀ ਗੀਤ:-

ਗੀਤ. ਫ਼ਿਲਮ ਸਾਲ. ਸੰਗੀਤਕਾਰ ਗਾਇਕ
ਪ੍ਰਭੂ ਤੇਰਾ ਨਾਮ ਜੋ ਧਿਆਏ ਫਲ ਪਾਏ ਹਮ ਦੋਨੋ (1961 ਫ਼ਿਲਮ) 1961 ਜੈਦੇਵ ਲਤਾ ਮੰਗੇਸ਼ਕਰ
ਕਭੀ ਤਨਹਾਈਓਂ ਮੇਂ ਯੂੰ ਹਮਾਰੀ ਯਾਦ ਆਏਗੀ 1961 ਸਨੇਹਲ ਭਟਕਰ ਮੁਬਾਰਕ ਬੇਗਮ
ਬਦਨ ਪੇ ਸਿਤਾਰੇ ਲਪੇਟੇ ਹੁਏ ਪ੍ਰਿੰਸ 1969 ਸ਼ੰਕਰ-ਜੈਕਿਸ਼ਨ ਮੁਹੰਮਦ. ਰਫੀ
ਗੋਰੀ ਤੇਰਾ ਗਾਓਂ ਬਡ਼ਾ ਪਿਆਰਾ ਚਿਤਚੋਰ 1976 ਰਵਿੰਦਰ ਜੈਨ ਕੇ ਜੇ ਯੇਸੂਦਾਸ
ਖਿਲਤੇ ਹੈਂ ਗੁਲ ਯਹਾਂ ਸ਼ਰਮੀਲੀ 1971 ਏਸ.ਡੀ.ਬਰਮਨ ਕਿਸ਼ੋਰ ਕੁਮਾਰ