ਰਾਜਿਆਣਾ

ਮੋਗੇ ਜ਼ਿਲ੍ਹੇ ਦਾ ਪਿੰਡ

ਰਾਜਿਆਣਾ ਚੜ੍ਹਦੇ ਪੰਜਾਬ ਦੇ ਮਾਲਵਾ ਖਿੱਤੇ ਦਾ ਇੱਕ ਪਿੰਡ ਹੈ। ਇਹ ਪਿੰਡ ਤਹਿਸੀਲ ਬਾਘਾਪੁਰਾਣਾ ਜ਼ਿਲ੍ਹਾ ਮੋਗਾ 'ਚ ਮੋਗਾ-ਕੋਟਕਪੂਰਾ ਸੜਕ 'ਤੇ ਸਥਿਤ ਹੈ। ਇਸਦੀ ਮੋਗਾ ਅਤੇ ਕੋਟਕਪੂਰਾ ਤੋਂ ਦੂਰੀ 22 ਕਿਲੋਮੀਟਰ ਹੈ। ਆਲੇ-ਦੁਆਲੇ ਦੇ ਪਿੰਡ ਬਾਘਾਪੁਰਾਣਾ, ਆਲਮਵਾਲਾ, ਰੋਡੇ, ਜੀ.ਟੀ.ਬੀ. ਗੜ੍ਹ, ਕੋਟਲਾ ਮੇਹਰ ਸਿੰਘ ਵਾਲਾ, ਵੈਰੋਕੇ, ਚੰਨੂ ਵਾਲਾ ਅਤੇ ਬੁੱਧ ਸਿੰਘ ਵਾਲਾ ਹਨ। ਪਿੰਡ ਦੇ ਲੋਕ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਹਨ, ਬਹੁਤੇ ਬਰਾੜ ਗੋਤ ਦੇ ਸਿੱਖ ਹਨ।

ਰਾਜਿਆਣਾ
ਪਿੰਡ
ਦੇਸ਼ India
Stateਪੰਜਾਬ
Districtਮੋਗਾ
ਆਬਾਦੀ
 (2011)
 • ਕੁੱਲ8,490
Languages
 • Officialਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
142038
Telephone code01636
ਵਾਹਨ ਰਜਿਸਟ੍ਰੇਸ਼ਨPB29
Sex ratio1000:910 /
Literacy99%
ਲੋਕ ਸਭਾ ਚੋਣ ਖੇਤਰਫਰੀਦਕੋਟ
Vidhan Sabha constituencyਬਾਘਾ ਪੁਰਾਣਾ

ਇਤਿਹਾਸਕ ਪਿਛੋਕੜਸੋਧੋ

ਪਿੰਡ ਰਾਜਿਆਣਾ 17ਵੀਂ ਸਦੀ ਦੇ ਪਿਛਲੇ ਅੱਧ ਵਿੱਚ ਬੱਝਿਆ। ਉਸ ਸਮੇਂ ਮਾਨ, ਭੁੱਲਰ ਜੱਟਾਂ ਦਾ ਇਸ ਇਲਾਕੇ ਉੱਪਰ ਕਬਜ਼ਾ ਸੀ। ਰਾਜਾ ਗਿੱਲ ਜਿਸਨੂੰ ਗੁਸਾਈਂ ਦਾ ਚੇਲਾ ਹੋਣ ਕਰਕੇ 'ਰਾਜਾ ਪੀਰ' ਵੀ ਕਿਹਾ ਜਾਂਦਾ ਹੈ, ਦਾ ਕਬਜ਼ਾ ਇਸ ਪਿੰਡ 'ਤੇ ਹੋ ਗਿਆ। ਕੁੱਝ ਸਮੇਂ ਬਾਅਦ 'ਬਰਾੜ ਗੋਤ' ਦੇ ਜੱਟਾਂ ਨੇ ਆਪਣੇ ਮੁਖੀ 'ਖਾਨੇ' ਦੀ ਅਗਵਾਈ ਹੇਠ ਗਿੱਲਾਂ ਨੂੰ ਕੱਢ ਦਿੱਤਾ ਤੇ ਫੇਰ ਜੋਧੇ ਬਰਾੜ ਦੇ ਪੁੱਤਰ ਵਿਘਾ ਤੇ ਪਦਾਰਥ ਇੱਥੇ ਵਸ ਗਏ। 'ਰਾਜੇ ਪੀਰ' ਦੇ ਨਾਂ 'ਤੇ ਹੀ ਇਸ ਪਿੰਡ ਦਾ ਨਾਂ ਰਾਜਿਆਣਾ ਪਿਆ।

ਇਤਿਹਾਸਕ ਯੋਗਦਾਨਸੋਧੋ

ਜੈਤੋ ਦੇ ਮੋਰਚੇ ਸਮੇਂ ਇਸ ਪਿੰਡ ਦੇ ਪਾਲ਼ਾ ਸਿੰਘ ਤੇ ਬਚਨ ਸਿੰਘ ਨਾਭਾ ਜ਼ੇਲ੍ਹ ਵਿੱਚ ਰਹੇ। ਪੰਜਾਬ ਵਿੱਚ ਕੂਕਾ ਲਹਿਰ ਸਮੇਂ ਇਸ ਪਿੰਡ ਦੇ ਦੁੱਲਾ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ।

ਪੰਚਾਇਤ ਤੇ ਸੁਵਿਧਾਵਾਂਸੋਧੋ

ਪਿੰਡ ਨੂੰ ਵਿੱਘਾ ਪੱਤੀ, ਨਾਰੰਗ ਕੀ ਪੱਤੀ, ਹਵੇਲੀ ਪੱਤੀ, ਜੋਗਾ ਪੱਤੀ, ਘੋਗਾ ਪੱਤੀ, ਵਜ਼ੀਰ ਪੱਤੀ, ਰਣੀਆ ਪੱਤੀ ਆਦਿ ਪੱਤੀਆਂ ਵਿੱਚ ਵੰਡਿਆ ਗਿਆ ਹੈ। ਪਿੰਡ ਦੀਆਂ ਤਿੰਨ ਪੰਚਾਇਤਾਂ ਰਾਜਿਆਣਾ, ਰਾਜਿਆਣਾ ਪੱਤੀ ਵਿੱਘਾ ਅਤੇ ਰਾਜਿਆਣਾ ਖੁਰਦ ਹਨ। ਪਿੰਡ ਦੀਆਂ ਗਲੀਆਂ-ਨਾਲੀਆਂ ਪੱਕੀਆਂ ਹਨ। ਪਿੰਡ ਵਿਚ ਹੇਠ ਲਿਖੀਆਂ ਸੁਵਿਧਾਵਾਂ ਹਨ-

  • ਤਿੰਨ ਸਰਕਾਰੀ ਸਕੂਲ
  • ਤਿੰਨ ਪ੍ਰਾਈਵੇਟ ਸਕੂਲ
  • ਸਰਕਾਰੀ ਹਸਪਤਾਲ
  • ਸਰਕਾਰੀ ਪਸ਼ੂ ਹਸਪਤਾਲ
  • ਦੋ ਪੈਟਰੋਲ ਪੰਪ
  • ਪਟਵਾਰ ਖਾਨਾ
  • ਇੱਕ ਬੈਂਕ
  • ਕੋਆਪਰੇਟਿਵ ਸੋਸਾਇਟੀ
  • ਮਲਟੀਪਲੈਕਸ ਅਤੇ ਹੋਟਲ
  • ਦੋ ਖੇਡ ਮੈਦਾਨ
  • ਦੋ ਵਿਆਹ-ਘਰ
  • ਤਿੰਨ ਵਾਟਰ ਵਰਕਸ
  • ਤਿੰਨ ਵਾਟਰ ਫਿਲਟਰ
 
Entrance of Govt. Senior Secondary School Rajiana (Moga)

ਹਵਾਲੇਸੋਧੋ

ਪੰਜਾਬ ਦੇ ਪਿੰਡਾਂ ਦਾ ਨਾਮਕਰਨ ਅਤੇ ਇਤਿਹਾਸ (ਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ)

https://www.mapsofindia.com/villages/punjab/moga/bhagha-purana/