ਰਾਜਿੰਦਰ ਕੁਮਾਰ (20 ਜੁਲਾਈ 1929 – 12 ਜੁਲਾਈ 1999) ਇੱਕ ਹਿੰਦੀ ਫ਼ਿਲਮ ਅਦਾਕਾਰ, ਨਿਰਮਾਤਾ ਅਤੇ ਡਾਇਰੈਕਟਰ ਸੀ। ਉਹ ਬਾਲੀਵੁੱਡ ਦੇ ਕੁੱਝ ਸਭ ਤੋਂ ਜਿਆਦਾ ਸਫਲ ਅਭਿਨੇਤਾਵਾਂ ਵਿੱਚੋਂ ਇੱਕ ਸੀ। ਰਾਜੇਂਦਰ ਕੁਮਾਰ ਨੇ 1950 ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ 1960ਵਿਆਂ ਅਤੇ 1970ਵਿਆਂ ਵਿੱਚ 80 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ। ਅਦਾਕਾਰੀ ਦੇ ਇਲਾਵਾ ਉਸ ਨੇ ਕਈ ਫ਼ਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਵੀ ਕੀਤਾ, ਜਿਹਨਾਂ ਵਿੱਚ ਉਸ ਦੇ ਪੁੱਤਰ ਕੁਮਾਰ ਗੌਰਵ ਨੇ ਕੰਮ ਕੀਤਾ।

ਰਾਜਿੰਦਰ ਕੁਮਾਰ ਤੁਲੀ
Mhdouglasrajender.jpg
ਰਾਜਿੰਦਰ ਕੁਮਾਰ ਆਪਣੇ ਦੋਸਤ ਮਰਹੂਮ ਐਮ. ਐਚ. ਡਗਲਸ ਨਾਲ ਆਈ ਮਿਲਨ ਕੀ ਵੇਲਾ 1963 ਵਿੱਚ।
ਜਨਮ(1929-07-20)20 ਜੁਲਾਈ 1929
ਸਿਆਲਕੋਟ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ ਵਿੱਚ)
ਮੌਤ12 ਜੁਲਾਈ 1999(1999-07-12) (ਉਮਰ 69)
ਮੁੰਬਈ, ਮਹਾਰਾਸ਼ਟਰ, ਭਾਰਤ
ਪੇਸ਼ਾਅਦਾਕਾਰ, ਨਿਰਮਾਤਾ, ਡਾਇਰੈਕਟਰ
ਸਰਗਰਮੀ ਦੇ ਸਾਲ1950–1998
ਸਾਥੀਸ਼ੁਕਲਾ
ਬੱਚੇ2 ਧੀਆਂ ਅਤੇ ਪੁੱਤਰ ਕੁਮਾਰ ਗੌਰਵ

ਉਸ ਦਾ ਜਨਮ ਸਿਆਲਕੋਟ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ ਵਿੱਚ) ਦੇ ਪੰਜਾਬੀ ਹਿੰਦੂ ਪਰਿਵਾਰ ਵਿੱਚ ਹੋਇਆ ਸੀ।[1]

ਹਵਾਲੇਸੋਧੋ

  1. Raheja, Dinesh. "Bollywood's Jubilee Kumar". Retrieved 14 October 2011.