ਰਾਧਾ ਕ੍ਰਿਸ਼ਨ
ਰਾਧਾ ਕ੍ਰਿਸ਼ਨ (ਸੰਸਕ੍ਰਿਤ: राधा कृष्ण) ਹਿੰਦੂ ਧਰਮ ਦੇ ਅੰਦਰ ਸਮੂਹਿਕ ਤੌਰ 'ਤੇ ਰੱਬ ਦੀਆਂ ਇਸਤਰੀ ਅਤੇ ਮਰਦਾਨਾ ਹਕੀਕਤਾਂ ਦੇ ਸੰਯੁਕਤ ਰੂਪ ਵਜੋਂ ਜਾਣੇ ਜਾਂਦੇ ਹਨ। ਕ੍ਰਿਸ਼ਨ ਅਤੇ ਰਾਧਾ ਕ੍ਰਮਵਾਰ ਕਈ ਵੈਸ਼ਨਵ ਮੱਤਾਂ ਵਿੱਚ ਰੱਬ ਦੇ ਪ੍ਰਮੁੱਖ ਰੂਪ ਅਤੇ ਉਸਦੀ ਪ੍ਰਸੰਨ ਸ਼ਕਤੀ (ਹਲਾਦਿਨੀ ਸ਼ਕਤੀ) ਹਨ।
ਵੈਸ਼ਨਵ ਮੱਤ ਦੀਆਂ ਕ੍ਰਿਸ਼ਨਾਵਾਦੀ ਪਰੰਪਰਾਵਾਂ ਵਿੱਚ, ਕ੍ਰਿਸ਼ਨ ਨੂੰ ਖੁਦ ਭਗਵਾਨ ਅਤੇ ਰਾਧਾ ਨੂੰ ਪ੍ਰਮਾਤਮਾ ਦੀਆਂ ਤਿੰਨ ਮੁੱਖ ਸ਼ਕਤੀਆਂ, ਹਲਾਦਿਨੀ (ਅਪਾਰ ਆਤਮਿਕ ਅਨੰਦ), ਸੰਧਿਨੀ (ਅਨਾਦਿਤਾ) ਅਤੇ ਸੰਵਿਤ (ਹੋਂਦ ਦੀ ਚੇਤਨਾ) ਦੀ ਪ੍ਰਮੁੱਖ ਸ਼ਕਤੀ ਵਜੋਂ ਦਰਸਾਇਆ ਗਿਆ ਹੈ। ਜੋ ਕਿ ਰਾਧਾ ਸਰਵਸ਼ਕਤੀਮਾਨ ਭਗਵਾਨ ਕ੍ਰਿਸ਼ਨ (ਹਲਾਦਿਨੀ) ਪ੍ਰਤੀ ਪਿਆਰ ਦੀ ਭਾਵਨਾ ਦਾ ਰੂਪ ਹੈ।
ਕ੍ਰਿਸ਼ਨ ਦੇ ਨਾਲ, ਰਾਧਾ ਨੂੰ ਸਰਵਉੱਚ ਦੇਵੀ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਕ੍ਰਿਸ਼ਨ ਕੇਵਲ ਪ੍ਰੇਮਮਈ ਸੇਵਾ ਵਿੱਚ ਭਗਤੀ ਸੇਵਾ ਦੁਆਰਾ ਰੱਜਦਾ ਹੈ ਅਤੇ ਰਾਧਾ ਪਰਮ ਪ੍ਰਭੂ ਦੀ ਭਗਤੀ ਸੇਵਾ ਦਾ ਰੂਪ ਹੈ। ਕਈ ਸ਼ਰਧਾਲੂ ਉਸ ਦੇ ਦਇਆਵਾਨ ਸੁਭਾਅ ਨੂੰ ਕ੍ਰਿਸ਼ਨ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਰਸਤਾ ਸਮਝ ਕੇ ਉਸਦੀ ਪੂਜਾ ਕਰਦੇ ਹਨ। ਰਾਧਾ ਨੂੰ ਆਪਣੇ ਆਪ ਨੂੰ ਕ੍ਰਿਸ਼ਨ ਵਜੋਂ ਵੀ ਦਰਸਾਇਆ ਗਿਆ ਹੈ, ਉਸਦੇ ਅਨੰਦ ਦੇ ਉਦੇਸ਼ ਲਈ, ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਹਿੰਦੂ ਗ੍ਰੰਥਾਂ ਅਨੁਸਾਰ, ਰਾਧਾ ਨੂੰ ਮਹਾਂਲੱਛਮੀ ਦੀ ਪੂਰਨ ਅਵਤਾਰ ਮੰਨੀ ਜਾਂਦੀ ਹੈ।
ਇਹ ਮੰਨਿਆ ਜਾਂਦਾ ਹੈ ਕਿ ਕ੍ਰਿਸ਼ਨ ਸੰਸਾਰ ਨੂੰ ਲੁਭਾਉਂਦਾ ਹੈ, ਪਰ ਰਾਧਾ ਉਸ ਨੂੰ ਵੀ ਲੁਭਾਉਂਦੀ ਹੈ। ਇਸ ਲਈ, ਉਹ ਸਭ ਦੀ ਸਰਵਉੱਚ ਦੇਵੀ ਹੈ ਅਤੇ ਉਹਨਾਂ ਨੂੰ ਇਕੱਠੇ ਰਾਧਾ ਕ੍ਰਿਸ਼ਨ ਕਿਹਾ ਜਾਂਦਾ ਹੈ। ਬਹੁਤ ਸਾਰੇ ਵੈਸ਼ਨਵ ਪੰਥਾਂ ਵਿੱਚ, ਰਾਧਾ ਕ੍ਰਿਸ਼ਨ ਨੂੰ ਅਕਸਰ ਲੱਛਮੀ ਨਰਾਇਣ ਦੇ ਅਵਤਾਰ ਵਜੋਂ ਪਛਾਣੇ ਜਾਂਦੇ ਹਨ।