ਰਾਮੋਜੀ ਫ਼ਿਲਮ ਸਿਟੀ
ਰਾਮੋਜੀ ਫ਼ਿਲਮ ਸਿਟੀ ਰਾਮੋਜੀ ਗਰੁੱਪ ਦਾ ਮਲਟੀ ਡਾਈਮੈਨਸ਼ਨਲ ਕਾਰਪੋਰੇਟ ਮੁੱਖ ਦਫ਼ਤਰ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਸਥਿਤ ਹੈ। ਰਾਮੋਜੀ ਫ਼ਿਲਮ ਸਿਟੀ ਹੈਦਰਾਬਾਦ ਰਾਮੋਜੀ ਗਰੁੱਪ ਦੁਆਰਾ 1996 ਵਿੱਚ ਸਥਾਪਤ ਕੀਤਾ ਜੋ 2000 ਏਕੜ ਵਿੱਚ ਫੈਲਿਆ ਹੋਇਆ ਹੈ ਜਿੱਥੇ ਫ਼ਿਲਮਾਂ ਬਣਾਉਣ ਲਈ ਦੁਨੀਆਂ ਭਰ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਇਸ ਫ਼ਿਲਮ ਸਿਟੀ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ ਲਈ ਹੋਟਲ, ਹਵਾਈ ਜਹਾਜ਼ ਦੇ ਅੱਡੇ, ਹਵਾਈ ਜਹਾਜ਼, ਸਮੁੰਦਰੀ ਜਹਾਜ਼, ਹਸਪਤਾਲ, ਰੇਲਵੇ ਸਟੇਸ਼ਨ, ਬੱਸ ਸਟੈਂਡ, ਜੰਗਲ, ਪਹਾੜ, ਨਦੀਆਂ ਆਦਿ ਦੇ ਸੈੱਟ ਰੱਖੇ ਗਏ ਹਨ। ਇਥੋਂ ਦੀ ਰਾਮੋਜੀ ਅਕੈਡਮੀ ਆਫ਼ ਫ਼ਿਲਮ ਐਂਡ ਟੈਲੀਵਿਜ਼ਨ ਦੀ ਆਰਟ ਅਕੈਡਮੀ[1] ਹੈ। ਰਾਮੋਜੀ ਫ਼ਿਲਮ ਸਿਟੀ ਦੱਖਣੀ ਭਾਰਤ ਵਿੱਚ ਖ਼ਾਸ ਪਛਾਣ ਰੱਖਦੀ ਹੈ। ਇਥੇ ਪੁਰਾਣਾ ਸਮਾਨ ਜਿਵੇਂ ਕੈਮਰਾ, ਸਾਊਂਡ ਸਿਸਟਮ ਆਦਿ ਰੱਖੇ ਹੋਏ ਹਨ। ਇਹ ਹਰ ਸਾਲ ਯਾਤਰੀ ਆਉਂਦੇ ਹਨ ਜਿਥੇ ਉਹਨਾਂ ਨੂੰ ਫ਼ਿਲਮ ਨਿਰਮਾਣ ਦੀ ਕਲਾ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਹੈਦਰਾਬਾਦ ਆਪਣੇ ਆਪ ਵਿੱਚ ਇੱਕ ਅਜੂਬਾ ਹੈ। ਇਸ ਫ਼ਿਲਮ ਸਿਟੀ ਵਿੱਚ ਹਿੰਦੀ, ਤਾਮਿਲ, ਤੇਲਗੂ ਭਾਸ਼ਾ, ਮਲਿਆਲਮ, ਕੰਨੜ, ਗੁਜਰਾਤੀ, ਬੰਗਾਲੀ, ਉੜੀਆ, ਭੋਜਪੁਰੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਅਣਗਿਣਤ ਫਿਲਮਾਂ ਬਣ ਚੁੱਕੀਆਂ ਹਨ ਅਤੇ ਕਈ ਤਰ੍ਹਾਂ ਦੇ ਟੀਵੀ ਸੀਰੀਅਲ ਇੱਥੇ ਬਣੇ ਹਨ।
ਕਿਸਮ | ਪ੍ਰਾਈਵੇਟ ਕੰਪਨੀ |
---|---|
ਉਦਯੋਗ | ਮੋਸ਼ਨ ਪਿਕਚਰ |
ਸਥਾਪਨਾ | 1996 |
ਮੁੱਖ ਦਫ਼ਤਰ | , |
ਮੁੱਖ ਲੋਕ | ਰਾਮੋਜੀ ਰਾਓ ਸੰਸਥਾਪਿਕ ਰਾਮੋਜੀ ਗਰੁੱਪ |
ਮਾਲਕ | ਰਾਮੋਜੀ ਰਾਓ |
ਹੋਲਡਿੰਗ ਕੰਪਨੀ | ਰਾਮੋਜੀ ਗਰੁੱਪ |
ਵੈੱਬਸਾਈਟ | www.ramojifilmcity.com |
ਕੋਰਸ
ਸੋਧੋਜਿੱਥੇ ਫ਼ਿਲਮਾਂ ਸਬੰਧੀ ਵੱਖ-ਵੱਖ ਤਰ੍ਹਾਂ ਦੇ ਕੋਰਸ ਜਿਵੇਂ ਫ਼ਿਲਮ ਨਿਰਦੇਸ਼ਕ, ਐਡੀਟਿੰਗ, ਸਕਰੀਨ ਪਲੇਅ, ਰਾਈਟਿੰਗ, ਸਿਨੇਮਾਟੋਗ੍ਰਾਫੀ ਅਤੇ ਅਦਾਕਾਰੀ ਬਾਰੇ ਪੋਸਟ ਗਰੈਜੂਏਟ ਡਿਪਲੋਮਾ ਕਰਵਾਇਆ ਜਾਂਦਾ ਹੈ। ਇਸ ਫ਼ਿਲਮ ਸਿਟੀ ਵਿੱਚ ਫ਼ਿਲਮਾਂ ਅਤੇ ਟੀਵੀ ਸੀਰੀਅਲ ਬਣਾਉਣ ਬਾਰੇ ਸਾਰੀ ਜਾਣਕਾਰੀ ਮਿਲਦੀ ਹੈ।
ਸਨਮਾਨ
ਸੋਧੋ- ਗਿਨੀਜ਼ ਵਰਲਡ ਰਿਕਾਰਡਜ਼
- ਗੋਲਡਨ ਪੋਨੀ ਐਵਾਰਡ ਫਾਰ ਐਕਸੀਲੈਂਸ ਐਂਡ ਇਨੋਵੇਸ਼ਨ 2007
- ਟਾਈਮਜ਼ ਆਫ਼ ਇੰਡੀਆ ਸੈਵਨ ਵੰਡਰਜ਼ ਆਫ਼ ਹੈਦਰਾਬਾਦ
ਹਵਾਲੇ
ਸੋਧੋ- ↑ Md A Basith, TNN, 6 July 2006, 02.19am IST (2006-07-06). "Ramoji Film City may lose land to ORR - Hyderabad - City - The Times of India". The Times of India. Archived from the original on 2011-08-11. Retrieved 2010-09-06.
{{cite news}}
: Unknown parameter|dead-url=
ignored (|url-status=
suggested) (help)CS1 maint: multiple names: authors list (link) CS1 maint: numeric names: authors list (link)